OPINIONPunjab

Punjabi Politicians Personnel Considerations Good Bad Ugly

ਪੰਜਾਬੀ ਰਾਜਨੀਤਕਾਂ ਦੀਆਂ ਪੰਜਾਬ ਲਈ ਨਿਜੀ ਸੋਚਾਂ ਚੰਗੀਆਂ ਮਾੜੀਆਂ ਤੇ ਭੱਦੀਆਂ

ਜੇਕਰ ਅਜ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਪੰਜਾਬ ਸਰਕਾਰ ਤੇ ਪੰਜਾਬ ਦੇ ਲੋਕਾਂ ਦੀ ਸਿਹਤ ਵਾਸਤੇ ਮਿਲਣ ਵਾਲੀ ਵੱਡੀ ਸਹੂਲਤ ਦੇ ਉਪਜਣ ਵਿਚ ਦੇਰੀ ਕਰਨ ਦੇ ਦੋਸ਼ ਲਾ ਰਹੈ ਹੈ। ਇਸ ਦਾ ਭਾਵ  ਇਹੋ ਹੋਇਆ ਕਿ ਕਾਂਗਰਸ ਸਰਕਾਰ ਸਿਰਫ ਸੌੜੀ ਸਿਆਸਤ ਕਰਕੇ 925 ਕਰੋੜ ਰੁਪਏ ਦੀ ਲਾਗਤ ਵਾਲੇ ਬਠਿੰਡਾ ਦੇ ਏਮਜ਼ ਪ੍ਰਾਜੈਕਟ ਨੂੰ ਲੋੜੀਂਦੀਆਂ ਪ੍ਰਵਾਨਗੀਆਂ ਦੇਣ ਅਤੇ ਕੰਮ ਵਾਲੀ ਜਗਾ ਨੂੰ ਰੁਕਾਵਟ ਰਹਿਤ ਬਣਾਉਣ ਵਿਚ ਜਾਣਬੁੱਝ ਕੇ ਦੇਰੀ ਕਰ ਰਹੀ ਹੈ। ਕਿਉਂਕਿ ਇਸ ਸੰਸਥਾ ਦੇ ਬਣ ਜਾਣ ਨਾਲ ਮਨਪ੍ਰੀਤ ਬਾਦਲ ਦੀ ਸਿਆਸਤ ਨੂੰ ਸਥਾਨਕ ਪੱਧਰ ਤੇ ਧੱਕਾ ਲੱਗ ਸਕਦਾ ਹੈ।

ਹਾਲਾਂਕਿ ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਹਰਸਿਮਰਤ ਕੌਰ ਬਾਦਲ ਵੀ ਸਿਆਸਤ ਹੀ ਕਰ ਰਹੀ ਹੈ, ਕਿਉਂਕਿ 2014 ਵਿਚ ਬਣੀ ਸਰਕਾਰ ਨੇ ਸਿਹਤ ਸੁਰੱਖਿਆ ਕਾਰਜ ਜੀ 2017 ਵਿਚ ਆਰੰਭੇ ਸਨ, ਜਿਸ ਤੋਂ ਸਾਫ ਪਤਾ ਲਗਦਾ ਹੈ, ਕਿ ਕੇਂਦਰ ਸਰਕਾਰ ਨੂੰ ਬੀ ਭਾਰਤੀਆਂ ਦੀ ਸਿਹਤ ਨਾਲ ਕੋਈ ਲੈਣ ਦੇਣ ਨਾ ਹੋਕੇ, ਆਪਣੀਆਂ ਵੋਟਾਂ ਤੱਕ ਮਤਲਬ ਹੈ। ਜੇ ਅਜਿਹਾ ਨਾ ਹੁੰਦਾ ਤਾਂ ਇਹ ਹਸਪਤਾਲ 2015 ਵਿਚ ਬਣਨੇ ਸ਼ੁਰੂ ਹੋ ਜਾਂਦੇ ਤੇ 2017 ਜਾਂ 2018 ਵਿਚ ਪੂਰੇ ਹੋ ਜਾਂਦੇ, ਜਿਸ ਦਾ ਫੈਸਲਾ ਨਿਸਚਿਤ ਤੌਰ ਤੇ ਕੇਂਦਰ ਸਰਕਾਰ ਨੂੰ ਜ਼ਰੂਰ ਮਿਲਦਾ।

ਜੁਲਾਈ 2016 ਵਿਚ ਪਾਸ ਹੋ ਚੁੱਕੇ ਇਸ ਪ੍ਰੋਜੈਕਟ ਵਿਚ ਅਕਾਲੀ ਸਰਕਾਰ ਵੀ 9-10 ਮਹੀਨਿਆਂ ਵਿਚ ਉਹ ਮੁਸਤੈਦੀ ਨਾ ਦਿਖਾ ਸਕੀ

ਹੁਣ ਹਾਲ ਇਹ ਹੈ ਕਿ ਏਮਜ਼ ਤੇ ਪੰਜਾਬੀਆਂ ਉਪਰ ਸ਼ੇਅਰ ਢੁੱਕਦਾ ਹੈ, “ਨਾ ਖ਼ੁੱਦਾ ਹੀ ਮਿਲਾ, ਨਾ ਵਿਸਾਲੇ ਸਨਮ। ਨਾ ਇਧਰ ਕੇ ਰਹੇ, ਨਾ ਉਧਰ ਕੇ ਰਹੇ॥” ਹੁਣ ਅਗਲੀ ਕੇਂਦਰ ਵਿਚ ਸਰਕਾਰ ਕਿਸਦੀ ਆਉਂਦੀ ਹੈ, ਉਹ ਕਿੰਨੇ ਸਾਲ ਹੋਰ ਲਾਏਗੀ ਇਸ ਹਸਪਤਾਲ ਨੂੰ ਪੂਰਾ ਕਰਨ ਲਈ, ਇਹ ਤਾਂ ਖ਼ੁਦਾ ਹੀ ਜਾਣਦਾ ਹੈ।

ਜਾਂ ਇਕ ਗੱਲ ਪੱਕੀ ਹੈ ਕਿ ਕਾਂਗਰਸ ਸਰਕਾਰ ਨੂੰ ਝੂਠੀ ਪਾਕੇ ਬੀਬਾ ਹਰਸਿਮਰਤ ਆਪਣੇ ਇਲਾਕੇ ਦੇ ਲੋਕਾਂ ਅੱਗੇ ਪੂਰੀ ਸੱਚੀ ਸਾਬਿਤ ਹੋ ਰਹੀ ਹੈ, ਪਰ ਸ਼ਾਇਦ ਬੀਬਾ ਭੁੱਲ ਰਹੀ ਹੈ, ਕਿ ਜੁਲਾਈ 2016 ਵਿਚ ਪਾਸ ਹੋ ਚੁੱਕੇ ਇਸ ਪ੍ਰੋਜੈਕਟ ਵਿਚ ਅਕਾਲੀ ਸਰਕਾਰ ਵੀ 9-10 ਮਹੀਨਿਆਂ ਵਿਚ ਉਹ ਮੁਸਤੈਦੀ ਨਾ ਦਿਖਾ ਸਕੀ, ਤੇ ਅਕਤੂਬਰ 2017 ਵਿਚ ਮੋਦੀ ਵਲੋਂ ਕਾਰਜ ਐਲਾਨ ਕੀਤੇ ਜਾਣ ਤੋਂ ਮਹਿਜ 9-10 ਮਹੀਨਿਆਂ ਵਿਚ ਤੁਸੀਂ ਕਾਂਗਰਸ ਸਰਕਾਰ ਤੋਂ ਕੀ ਭਾਲਦੇ ਹੋ?

“ਭੁਹੇ ਆਈ ਜੰਨ ਤੇ ਬਿਨੋਂ ਕੁੜੀ ਦੇ ਕੰਨ” ਵਾਲੀ ਗੱਲ ਕਿ ਹੁਣ ਸੰਸਦ ਦੀਆਂ ਵੋਟਾਂ ਦਾ ਸਮਾਂ ਜਿਉਂ ਜਿਉਂ ਨੇੜੇ ਆ ਰਿਹਾ ਹੈ, ਅਕਾਲੀ ਦਲ ਵਾਲੇ ਭਾਜਪਾ ਵਾਲੇ ਤੇ ਕਾਂਗਰਸ ਵਾਲੇ ਇਸੇ ਤਰਾਂ ਨਾਲ ਇਕ ਦੂਜੇ ਤੇ ਦੋਸ਼ ਮੜ੍ਹਕੇ ਲੋਕਾਂ ਅੱਗੇ ਸੱਚੇ ਹੋਣ ਨੂੰ ਫਿਰਨਗੇ।

ਪਰ ਉਹ ਤਾਂ ਸੁਖਪਾਲ ਖਹਿਰਾ ਦੀ ਬਠਿੰਡਾ ਰੈਲੀ ਨੇ ਦਸ ਦਿੱਤਾ ਹੈ, ਕਿ ਲੋਕ ਮੋਜੂਦਾ ਸਰਕਾਰ ਤੇ ਬਹੁਤ ਦੁੱਖੀ ਹਨ, ਅਕਾਲੀਆਂ ਨਾਲ ਮੋਹ ਪੈਣਾ ਹਾਲੇ ਤੀਕ ਸ਼ੁਰੂ ਹੋਇਆਂ ਦਿਖਾਈ ਨਹੀਂ ਦਿੰਦਾ ਹੈ।ਆਮ ਆਦਮੀ ਪਾਰਟੀ ਵੀ ਲੋਕਾਂ ਦੀਆਂ ਨਜ਼ਰਾਂ ਵਿਚ ਡਿੱਗ ਪਈ ਹੈ।ਲੋਕ ਹਾਲੇ ਵੀ ਨਵਾਂ ਬਦਲ ਭਾਲ ਰਹੇ ਹਨ।

ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਤਰਾਂ ਲੱਗਦਾ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਇਸ ਸਾਲ ਜੂਨ ਵਿਚ ਬਠਿੰਡਾ ਦੇ ਏਮਜ਼ ਪ੍ਰਾਜੈਕਟ ਦੀ ਉਸਾਰੀ ਦਾ ਕੰਮ ਸ਼ੁਰੂ ਕਰਨ ਅਤੇ ਫਰਵਰੀ 2019 ਵਿਚ ਇੱਥੇ ਡਾਇਗਨੌਸਟਿਕਸ ਲਈ ਓਪੀਡੀ ਦੀ ਸੇਵਾ ਸ਼ੁਰੂ ਕਰਨ ਦੇ ਐਲਾਨ ਪਿੱਛੋਂ ਕਾਂਗਰਸ ਸਰਕਾਰ ਬੁਰੀ ਤਰਾਂ ਸਹਿਮ ਗਈ ਹੈ। ਉਹਨਾਂ ਕਿਹਾ ਕਿ ਇਸ ਤਰਾਂ ਜਾਪਦਾ ਹੈ ਕਿ ਇਸ ਖੇਤਰ ਦੇ ਲੋਕਾਂ ਲਈ ਮੈਡੀਕਲ ਸੇਵਾਵਾਂ ਦੀ ਸ਼ੁਰੂਆਤ ਹੋਣਾ ਕਾਂਗਰਸ ਸਰਕਾਰ ਨੂੰ ਬਿਲਕੁੱਲ ਪਸੰਦ ਨਹੀਂ ਹੈ, ਜੋ ਕਿ ਇਹ ਮਹਿਸੂਸ ਕਰਦੀ ਹੈ ਕਿ ਇਸ ਪ੍ਰਾਜੈਕਟ ਦਾ ਅਕਾਲੀ-ਭਾਜਪਾ ਗਠਜੋੜ ਨੂੰ ਸਿਆਸੀ ਲਾਭ ਮਿਲੇਗਾ। ਉਹਨਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਦੀ ਲੋਕ-ਵਿਰੋਧੀ ਸੋਚ ਕਰਕੇ ਮਾਲਵਾ ਖੇਤਰ ਦੇ ਲੋਕਾਂ ਨੂੰ ਬੇਹੱਦ ਲੋੜੀਂਦੀ ਕੈਂਸਰ ਦੇ ਇਲਾਜ ਦੀ ਸਹੂਲਤ ਸਮੇਤ ਉੱਚ ਕਿਸਮ ਦੀਆਂ ਸਿਹਤ ਸੇਵਾਵਾਂ ਵਾਂਝੇ ਹੋਣਾ ਪੈ ਰਿਹਾ ਹੈ।

ਫੇਸਬੁੱਕ ਤੇ ਸਾਡੇ ਲਾਡਲੇ ਨੇਤਾ ਸੁਖਬੀਰ ਬਾਦਲ, ਅਰਵਿੰਦ ਕੇਜਰੀਵਾਲ ਤੇ ਹਰਸਿਮਰਤ ਕੌਰ ਬਾਦਲ ਦੀਆਂ ਨਵੀਆਂ ਲਕੀਰਾਂ

ਹਲਕਾ ਬਠਿੰਡਾ ਦੀ ਸਾਂਸਦ ਨੇ ਕਿਹਾ ਕਿ ਉਹਨਾਂ ਵੱਲੋਂ 177 ਏਕੜ ਥਾਂ ਉੱਤੇ ਏਮਜ਼ ਪ੍ਰਾਜੈਕਟ ਦੀ ਸ਼ੁਰੂਆਤ ਕਰਨ ਵਾਸਤੇ ਲੋੜੀਂਦੇ ਪ੍ਰਸਾਸ਼ਨਕੀ ਕਾਰਜਾਂ ਅਤੇ ਪ੍ਰਵਾਨਗੀਆਂ ਬਾਰੇ ਵਾਰ ਵਾਰ ਚਿੱਠੀਆਂ ਲਿਖੇ ਜਾਣ ਦੇ ਬਾਵਜੂਦ ਕਾਂਗਰਸ ਸਰਕਾਰ ਵੱਲੋਂ ਇਸ ਕੰਮ ਨੂੰ ਪੂਰਾ ਕਰਨ ਵਿਚ ਜਾਣ ਬੁੱਝ ਕੇ ਦਿਖਾਈ ਜਾ ਰਹੀ ਢਿੱਲ ਦੀ ਹੋਰ ਕੋਈ ਵਜਾ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਹੁਣ ਕੇਂਦਰੀ ਸਿਹਤ ਮੰਤਰੀ ਜੇ ਪੀ ਨੱਡਾ ਨੇ ਵੀ ਦੂਜੀ ਵਾਰ ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਏਮਜ਼ ਪ੍ਰਾਜੈਕਟ ਉੱਤੇ ਕੰਮ ਸ਼ੁਰੂ ਕਰਵਾਉਣ ਵਾਸਤੇ ਨਿੱਜੀ ਤੌਰ ਤੇ ਦਖ਼ਲ ਦੇਣ।

ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਕੇਂਦਰੀ ਸਿਹਤ ਮੰਤਰੀ ਨੇ ਕੱਲ ਲਿਖੀ ਚਿੱਠੀ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਹਾਈਟਸ ਨਾਂ ਦੀ ਜਿਸ ਏਜੰਸੀ ਨੂੰ ਬਠਿੰਡਾ ਏਮਜ਼ ਪ੍ਰਾਜੈਕਟ ਦਿੱਤਾ ਗਿਆ ਹੈ, ਨੇ ਸੂਬਾ ਸਰਕਾਰ ਕੋਲੋਂ ਲੋੜੀਂਦੀਆਂ ਪ੍ਰਵਾਨਗੀਆਂ ਲੈਣ ਸੰਬੰਧੀ ਸਾਰੇ ਦਸਤਾਵੇਜ਼ ਮੁਕੰਮਲ ਕਰਕੇ ਰਾਜ ਵਾਤਾਵਰਣ ਮੁਲੰਕਣ ਅਥਾਰਟੀ ਵਰਗੇ ਸੂਬਾਈ ਅਦਾਰਿਆਂ ਕੋਲ ਜਮਾਂ ਕਰਵਾ ਦਿੱਤੇ ਹਨ। ਉਹਨਾਂ ਕਿਹਾ ਕਿ ਸ੍ਰੀ ਨੱਡਾ ਨੇ ਇਸ ਗੱਲ ਤੋਂ ਵੀ ਜਾਣੂ ਕਰਵਾਇਆ ਹੈ ਕਿ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਇਸ ਬਾਰੇ ਵਾਰ ਵਾਰ ਪੁੱਛੇ ਜਾਣ ਦੇ ਬਾਵਜੂਦ ਸੂਬਾ ਸਰਕਾਰ ਨੇ ਲੋੜੀਂਦੀਆਂ ਪ੍ਰਵਾਨਗੀਆਂ ਨਹੀਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਸ੍ਰੀ ਨੱਡਾ ਨੇ ਇਹ ਨੁਕਤਾ ਵੀ ਉਠਾਇਆ ਕਿ ਕੰਮ ਵਾਲੀ ਜਗਾ ਨੂੰ ਰੁਕਾਵਟ ਰਹਿਤ ਬਣਾਉਣ ਲਈ ਉੱਥੇ ਲੱਗੇ ਬਿਜਲੀ ਦੇ ਖੰਭੇ ਹਟਾਉਣ ਅਤੇ ਪ੍ਰਾਜੈਕਟ ਵਾਲੀ ਥਾਂ ਵਿਚੋਂ ਨਿਕਲਦੇ ਰਜਵਾਹਿਆਂ ਨੂੰ ਹਟਾਉਣ ਵਾਸਤੇ ਕੁੱਝ ਨਹੀਂ ਕੀਤਾ ਜਾ ਰਿਹਾ ਹੈ।

ਉਪਰੋਕਤ ਵੇਰਵੇ ਪੜ੍ਹਕੇ ਅਕਾਲੀ ਨੇਤਾ ਦੀ ਆਪਣੇ ਇਲਾਕੇ ਦੇ ਲੋਕਾਂ ਪ੍ਰਤੀ ਸੰਜੀਦਗੀ ਸਾਫ ਸਾਫ ਨਜ਼ਰ ਆਉਂਦੀ ਹੈ, ਪਰ ਸਵਾਲ ਇਹ ਵੀ ਪੈਦਾ ਹੁੰਦਾ ਹੈ, ਆਪਣੀ ਅਕਾਲੀ ਸਰਕਾਰ ਦੀ 10 ਸਾਲਾਂ ਦੀ ਵਜ਼ਾਰਤ ਵਿਚ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਮੈਕਸ ਕੈਂਸਰ ਹਸਪਤਾਲ ਨਾਲ ਅਕਾਲੀ ਦਲ ਬਠਿੰਡਾ ਵਾਲਿਆਂ ਦੀ ਸੇਵਾ ਕਿਉਂ ਨਹੀਂ ਕਰ ਸਕਿਆ, ਜੋ ਹੁਣ ਏਮਜ਼ ਦੇ ਆਉਣ ਨਾਲ ਹੀ ਹੋਣ ਵਾਲੀ ਹੈ। ਦੋ ਏਕੜ ਥਾਂ ਸਰਕਾਰ ਨੇ ਲੋਕਾਂ ਦੀ ਕਚਿਹਰੀ ਵਿਚ ਇਹੋ ਆਖਕੇ ਦਿੱਤੀ ਸੀ, ਕਿ ਮੈਕਸ ਵਾਲੇ 25% ਮਰੀਜ਼ਾਂ ਦਾ ਇਲਾਜ ਮੁਫਤ ਕਰਨਗੇ, ਤੇ ਇਸੇ ਸ਼ਰਤ ਤੇ ਅਰਬਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਪੰਜਾਬ ਵਿਚ ਚਾਰ ਥਾਵਾਂ ਤੇ ਦਿੱਤੀ ਗਈ ਸੀ। ਬੀਬਾ ਹਰਸਿਮਰਤ ਕੌਰ ਬਾਦਲ ਨੇ ਅਜ ਤੱਲ ਵੀ ਉਸ ਹਸਪਤਾਲਾਂ ਦੇ ਮੌਜੂਦਾ ਪ੍ਰਬੰਧਕਾਂ ਨੂੰ ਕਿਉਂ ਚੇਤਾਵਨੀ ਨਹੀਂ ਦਿੱਤੀ, ਕਿ ਜੇਕਰ ਅਕਾਲੀ ਸਰਕਾਰ ਤੁਹਾਨੂੰ ਮੁਫਤ ਵਿਚ ਜ਼ਮੀਨ ਦੇ ਸਕਦੀ ਹੈ, ਤਾਂ ਸਰਕਾਰ ਤੋਂ ਬਾਹਰ ਰਹਿਕੇ ਹਸਪਤਾਲ ਬੰਦ ਵੀ ਕਰਵਾਉਣ ਯੋਗ ਹੈ?

ਸਿਆਸਤ ਬਹੁਤ ਡੂੰਗੀ ਤੇ ਸ਼ਾਤਿਰ ਖੇਡ ਹੈ। ਪਾਸੇ ਸਿੱਟੇ ਜਾਂਦੇ ਹਨ ਆਪਣੇ ਵਿਰੋਧੀਆਂ ਨੂੰ ਪੜਾੜਨ ਲਈ, ਪਰ ਲੋਕਾਂ ਨੂੰ ਇਹ ਕਦੇ ਵੀ ਪਤਾ ਨਹੀਂ ਚਲਦੇ ਕਿ ਇਸ ਖੇਡ ਵਿਚ ਉਹ ਦੋਵੇਂ ਪਾਸਿਉਂ ਹਾਰਨ ਲਈ ਹੀ ਖੇਡਦੇ ਹਨ, ਤੇ ਸਿਆਸਤਦਾਨ ਜਿੱਤਣ ਲਈ।

Tags
Show More

GURMINDER SINGH SAMAD

Gurminder Singh Samad has served as a journalist of repute with several sensitive postings for a leading Punjabi Hindi top media houses of the world i.e Editor- Rozana Spokesman, North India Head - News24 TV, Programming Head - BIG 92.7 FM Radio, VP Content- Chardhikala Time TV