NATIONAL

ਪਾਕਿਸਤਾਨ ਤੋਂ ਆਉਂਣ ਵਾਲੀਆ ਵਸਤਾਂ ਉਤੇ 200% ਡਿਊਟੀ: ਮੋਦੀ

ਪਾਕਿਸਤਾਨ ਤੋਂ ਆਉਂਣ ਵਾਲੀਆ ਵਸਤਾਂ ਉਤੇ 200% ਡਿਊਟੀ: ਮੋਦੀ

ਮੋਦੀ ਦੀ ਹਕੂਮਤ ਵਿਚ ਪਾਕਿਸਤਾਨ ਵਲੋ ਆਉਣ ਵਾਲੀਆ ਵਸਤਾਂ ਉਤੇ 200% ਡਿਊਟੀ ਲਗਾਉਣ ਤੇ ਅਮਲ ਕੀਤੇ ਜਾ ਰਿਹਾ ਹੈ, ਇਸ ਨਾਲ ਤਾਂ ਪੰਜਾਬੀਆਂ, ਸਿੱਖਾਂ, ਵਪਾਰੀਆ ਤੇ ਹੋਰ ਕਾਰੋਬਾਰੀਆਂ ਦਾ ਬਹੁਤ ਵੱਡਾ ਮਾਲੀ ਨੁਕਸਾਨ ਹੋਵੇਗਾ ਅਤੇ ਅਜਿਹੇ ਅਮਲ ਨਾਲ ਪੰਜਾਬੀ ਅਤੇ ਸਿੱਖ ਕੌਮ ਹਰ ਪੱਖੋ ਦਬਕੇ ਰਹਿ ਜਾਵੇਗੀ । ਇਸ ਲਈ ਮੋਦੀ ਹਕੂਮਤ ਨੂੰ ਕਿਸੇ ਨਫ਼ਰਤ ਤੇ ਬਦਲੇ ਦੀ ਭਾਵਨਾ ਅਧੀਨ ਅਜਿਹੀ ਕਾਰਵਾਈ ਨਹੀਂ ਕਰਨੀ ਚਾਹੀਦੀ, ਜਿਸ ਨਾਲ ਪੰਜਾਬ ਵਰਗੇ ਸਰਹੱਦੀ ਸੂਬੇ ਅਤੇ ਉਥੋਂ ਦੇ ਨਿਵਾਸੀ ਜੋ ਪਹਿਲੇ ਹੀ ਅਤਿ ਮੰਦੀ ਹਾਲਤ ਵਿਚੋਂ ਗੁਜਰ ਰਹੇ ਹਨ, ਉਹ ਮਾਲੀ ਤੌਰ ਤੇ ਹੋਰ ਕੰਮਜੋਰ ਹੋਣ ।   200% duty on commodities from Pakistan: Modi

ਸ਼੍ਰੋਮਣੀ ਅਕਾਲੀ ਦਲ ਨੂੰ ਪੁਲਵਾਮਾ ਵਿਖੇ ਫ਼ੌਜ ਉਤੇ ਵਾਪਰੇ ਦੁਖਾਂਤ ਦਾ ਜਿਥੇ ਗਹਿਰਾ ਅਫ਼ਸੋਸ ਹੈ ਅਤੇ ਨਿੰਦਣਯੋਗ ਕਾਰਵਾਈ ਹੈ, ਉਥੇ ਜੋ ਕੈਪਟਨ ਅਮਰਿੰਦਰ ਸਿੰਘ ਵਰਗੇ ਪੰਜਾਬ ਦੇ ਮੁੱਖ ਮੰਤਰੀ ਜਾਂ ਸਿਆਸੀ ਆਗੂ 42 ਦੀ ਥਾਂ ਤੇ 84 ਪਾਕਿਸਤਾਨੀਆਂ ਨੂੰ ਮਾਰਨ ਦੀ ਗੱਲ ਕਰ ਰਹੇ ਹਨ

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਦੀ ਵੱਲੋਂ ਪਾਕਿਸਤਾਨ ਤੋਂ ਆਉਣ ਵਾਲੀਆ ਵਸਤਾਂ ਉਤੇ 200% ਡਿਊਟੀ ਲਗਾਉਣ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜਾਂ ਹੋਰ ਸਿਆਸਤਦਾਨਾਂ ਵੱਲੋਂ ਖੂਨ ਦਾ ਬਦਲਾ ਖੂਨ ਦੇ ਮਨੁੱਖਤਾ ਵਿਰੋਧੀ ਜੰਗ ਨੂੰ ਸੱਦਾ ਦੇਣ ਵਾਲੀਆ ਕਾਰਵਾਈਆ ਅਤੇ ਅਮਲਾਂ ਉਤੇ ਗਹਿਰਾ ਅਫ਼ਸੋਸ ਜ਼ਾਹਰ ਕਰਦੇ ਹੋਏ ਅਤੇ ਅਜਿਹੇ ਸਿਆਸਤਦਾਨਾਂ ਨੂੰ ਸਰਹੱਦੀ ਪਿੰਡਾਂ ਦੇ ਨਿਵਾਸੀਆਂ ਦੀਆਂ ਪੀੜ੍ਹਾਂ ਦਾ ਅਹਿਸਾਸ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ।ਉਨ੍ਹਾਂ ਕਿਹਾ ਕਿ ਜਦੋਂ ਅਜੇ ਇਹ ਪ੍ਰਤੱਖ ਹੀ ਨਹੀਂ ਹੋਇਆ ਕਿ ਪੁਲਵਾਮਾ ਫ਼ੌਜ ਵਿਰੋਧੀ ਕਾਂਡ ਲਈ ਕੌਣ ਜਿ਼ੰਮੇਵਾਰ ਹੈ ਅਤੇ ਇਹ ਸਾਜਿਸ ਕਿਸ ਸ਼ਕਤੀ ਵੱਲੋਂ ਕੀਤੀ ਗਈ ਹੈ, ਤਾਂ ਬਿਨ੍ਹਾਂ ਕਿਸੇ ਜਾਂਚ ਜਾਂ ਸੱਚ ਦੇ ਸਾਹਮਣੇ ਆਉਣ ਤੋਂ ਪੰਜਾਬੀ ਪਾਕਿਸਤਾਨੀਆਂ ਨੂੰ ਮਾਰ ਦੇਣ ਦੀ ਗੱਲ ਜਾਂ ਪਾਕਿਸਤਾਨ ਵਰਗੇ ਮੁਲਕ ਨਾਲ ਪ੍ਰਮਾਣੂ ਜੰਗ ਦਾ ਮਾਹੌਲ ਉਸਾਰਨ ਪਿੱਛੇ ਕੋਈ ਦਲੀਲ ਨਜ਼ਰ ਨਹੀਂ ਆਉਦੀ ਅਤੇ ਨਾ ਹੀ ਅਜਿਹੀਆ ਭੜਕਾਊ ਤੇ ਮਨੁੱਖਤਾ ਵਿਰੋਧੀ ਕਾਰਵਾਈਆ ਕਰਨ ਨਾਲ ਅਜਿਹੇ ਮਸਲਿਆ ਦਾ ਸਥਾਈ ਤੌਰ ਤੇ ਹੱਲ ਹੁੰਦਾ ਹੈ ਅਤੇ ਨਾ ਹੀ ਸਥਾਈ ਤੌਰ ਤੇ ਅਮਨ-ਚੈਨ ਕਾਇਮ ਹੋ ਸਕੇਗਾ।

ਅਮਰਿੰਦਰ ਨੇ ਮਾਰੇ ਇਮਰਾਨ ਖ਼ਾਨ ਦੀ ਗੇਦ ਤੇ ਛੱਕੇ

Tags
Show More