Punjab

3 arrested including 24 kg of Ganja

2 ਲੱਖ ਦੀ ਕੀਮਤ ਦੇ 24 ਕਿਲੋਗ੍ਰਾਮ ਗਾਂਜੇ ਸਮੇਤ 3 ਗ੍ਰਿਫਤਾਰ

2 ਲੱਖ ਦੀ ਕੀਮਤ ਦੇ 24 ਕਿਲੋਗ੍ਰਾਮ ਗਾਂਜੇ ਸਮੇਤ 3 ਗ੍ਰਿਫਤਾਰ

3 arrested  including 24 kg of Ganja ਥਾਣਾ ਮੰਡੀ ਗੋਬਿੰਦਗੜ ਦੀ ਪੁਲਿਸ ਨੇ ਕਾਮਯਾਬੀ ਹਾਸਲ ਕਰਦੇ ਹੋਏ 3 ਦੋਸ਼ੀਆਂ ਨੂੰ ਗਿਰਫਤਾਰ ਕਰਕੇ ਉਨ੍ਹਾਂ ਦੇ ਕੋਲ ਤੋਂ 24 ਕਿਲੋ ਗਾਂਜਾ ਬਰਾਮਦ ਕੀਤਾ ਹੈ । ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਸਰਦਾਰ ਮਨਪ੍ਰੀਤ ਸਿੰਘ ਡੀ.ਐਸ.ਪੀ.ਅਮਲੋਹ ਨੇ ਦਸਿਆ ਦੀ ਮਿਤੀ 17 ਜੂਨ 2018 ਨੂੰ ਸੁਖਬੀਰ ਸਿੰਘ ਮੁਖ ਥਾਣਾ ਅਫਸਰ ਮੰਡੀ ਗੋਬਿੰਦਗੜ ਸਬ-ਥਾਣੇਦਾਰ ਕੇਵਲ ਸਿੰਘ, ਸਬ-ਥਾਣੇਦਾਰ ਨਿਰਮਲ ਸਿੰਘ ਆਦਿ ਨੇ ਸ਼ਾਮ ਦੇ ਵਕਤ ਸਰਕਾਰੀ ਏਲੀਮੇਂਟਰੀ ਸਕੂਲ ਜਿਮਖਾਨਾ ਰੋਡ ਮੰਡੀ ਗੋਬਿੰਦਗੜ ਦੇ ਕੋਲ ਨਾਕਾਬੰਦੀ ਦੀ ਕੀਤਾ ਹੋਈ ਸੀ। ਰੇਲਵੇ ਲਇਨ ਦੇ ਵਲੋਂ ਤਿੰਨ ਨੌਜਵਾਨ ਵਰੁਣ ਕੁਮਾਰ ਪੁਤਰ ਜੈਪ੍ਰਕਾਸ਼ ਵਾਸੀ ਪਿੰਡ ਸੁਕਲਾ ਟੋਲੀ ਜਿਲਾ ਸਿਵਾਨ (ਬਿਹਾਰ) , ਦੀਪੂ ਕੁਮਾਰ ਪੁਤਰ ਉਪੇਂਦਰ ਕੁਮਾਰ ਪਿੰਡ ਡੁਮਰੀਆ ਜਿਲਾ ਪੱਛਮੀ ਚੰਪਾਰਨ (ਬਿਹਾਰ) ਅਤੇ ਅਜੈ ਕੁਮਾਰ ਪੁਤਰ ਦੀਨਦਿਆਲ ਵਾਸੀ ਪਿੰਡ ਸਗਰਾਉਂ ਜਿਲਾ ਬਕਸਰ (ਬਿਹਾਰ) ਦੇ ਕੋਲ ਤੋਂ ਤਿੰਨਾਂ ਦੇ ਕੋਲ ਤੋਂ ਝੋਲਿਆਂ ਵਿੱਚੋਂ 8-8 ਕਿਲੋ ਨਸ਼ੀਲਾ ਪਦਾਰਥ ਗਾਂਜਾ ਬਰਾਮਦ ਹੋਇਆ ਹੈ।

3 arrested including 24 kg of Ganja

ਜਿਨ੍ਹਾਂ ਦੇ ਖਿਲਾਫ ਥਾਣਾ ਮੰਡੀ ਗੋਬਿੰਦਗੜ ਵਿਚ ਮੁਕਦਮਾ ਦਰਜ ਕੀਤਾ ਗਿਆ ਹੈ । ਦੋਸ਼ੀਆਂ ਨੇ ਦਸਿਆ ਕਿ ਉਨ੍ਹਾਂਨੇ ਇਹ ਗਾਂਜਾ ਰਾਏਪੁਰ (ਛਤੀਸਗੜ) ਤੋਂ ਲੈ ਕੇ ਆਏ ਹਨ। ਇਥੇ ਇਹ ਗੱਲ ਵਰਣਨਯੋਗ ਇਹ ਹੈ ਕਿ ਦੋਸ਼ੀਆਂ ਵਿਚੋਂ ਇਕ ਦੋਸ਼ੀ ਅਜੈ ਕੁਮਾਰ ਗੁਪਤਾ ਰਿਮਟ ਕਾਲਜ ਵਿਚ ਮੈਕੇਨਿਕਲ ਇੰਜੀਨੀਅਰਿੰਗ ਦਾ ਡਿਪਲੋਮਾ ਕਰਦਾ ਹੈ।

3 arrested  including 24 kg of Ganja worth Rs 2 lakh

Tags
Show More

Leave a Reply

Your email address will not be published. Required fields are marked *