NATIONAL

40 ਫੀਸਦੀ ਕੰਮ ਮੁਕੰਮਲ ਭਾਰਤ ਦੀ ਸ਼ੂਰੂਆਤ ਪ੍ਰਕਾਸ਼ ਪੁਰਬ ਤੇ ਕੰਮ ਖ਼ਤਮ

40 ਫੀਸਦੀ ਕੰਮ ਮੁਕੰਮਲ ਭਾਰਤ ਦੀ ਸ਼ੂਰੂਆਤ ਪ੍ਰਕਾਸ਼ ਪੁਰਬ ਤੇ ਕੰਮ ਖ਼ਤਮ

ਗਲਿਆਰੇ ਲਈ ਭਾਰਤ 190 ਕਰੋੜ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਯਾਤਰੀ ਟਰਮੀਨਲ ਭਵਨ ਦਾ ਨਿਰਮਾਣ ਕਰੇਗਾ। ਕਰਤਾਰਪੁਰ ਗਲਿਆਰੇ ਲਈ ਪਾਕਿਸਤਾਨ ਵਾਲੇ ਪਾਸਿਓਂ ਤਕਰੀਬਨ 40 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ ਤੇ ਹੁਣ ਭਾਰਤ ਵਾਲੇ ਪਾਸਿਓਂ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।  ਇਸ ਪ੍ਰੋਜੈਕਟ ਨੂੰ ਸ੍ਰੀ ਗੁਰੂ ਨਾਨਾਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਖ਼ਤਮ ਕਰਨ ਲਈ ਕਿਹਾ ਗਿਆ ਹੈ।40 percent of work is complete, India begins

 

ਸ਼ਨੀਵਾਰ ਨੂੰ ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਟਰਮੀਨਲ ਭਵਨ (PTB) ਕੈਂਪਸ ਵਿੱਚ ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਇਮਾਰਤ ਕੁੱਲ 50 ਏਕੜ ਦੇ ਰਕਬੇ ਹੇਠ ਬਣਾਈ ਜਾਏਗੀ ਜਿਸ ਵਿੱਚੋਂ 15 ਏਕੜ ਜ਼ਮੀਨ ਨੂੰ ਐਕਵਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਦੇ ਡਿਜ਼ਾਈਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਇੱਛਾਵਾਂ ਤੇ ਭਾਵਨਾਵਾਂ ਨੂੰ ਖ਼ਾਸ ਤੌਰ ’ਤੇ ਧਿਆਨ ਵਿੱਚ ਰੱਖਣ ਲਈ ਕਿਹਾ ਗਿਆ ਹੈ।

 

ਇਸ ਦਾ ਡਿਜ਼ਾਈਨ ‘ਖੰਡੇ’ ਦੇ ਚਿਨ੍ਹ ਤੋਂ ਉਤਸ਼ਾਹਿਤ ਹੋਏਗਾ। ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਕਰਤਾਰਪੁਰ ਸਾਹਿਬ ਗਲਿਆਰੇ ਵਿੱਚ ਆਧੁਨਿਕ ਯਾਤਰੀ ਟਰਮੀਨਲ ਭਵਨ ਦੇ ਨਿਰਮਾਣ ਲਈ ਇੱਕ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦੇਈਏ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਲਾਂਘਾ ਬਣਾਉਣ ਲਈ ਕੇਂਦਰੀ ਕੈਬਨਿਟ ਨੇ ਨਵੰਬਰ, 2018 ਵਿੱਚ ਫੈਸਲਾ ਲਿਆ ਸੀ ਜਿਸ ਦੇ ਬਾਅਦ ਹੁਣ ਯਾਤਰੀ ਟਰਮੀਨਲ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਸਰਹੱਦ ਪਾਰ ਜਾ ਕੇ ਅੱਤਵਾਦੀਆਂ ਵਿਰੁੱਧ ਕੀਤੀ ਕਾਰਵਾਈ

Tags
Show More