Punjab

ਪੁਲਿਸ ਸਾਂਝ ਕੇਂਦਰਾਂ ਰਾਹੀਂ 53 ਹਜ਼ਾਰ ਤੋਂ ਵੱਧ ਲੋਕਾਂ ਨੇ ਲਿਆ ਲਾਭ: ਡਾ. ਸੰਦੀਪ ਗਰਗ

ਜਿਲੇ ਦੇ 23 ਹਜ਼ਾਰ ਤੋਂ ਵੱਧ ਲੋਕਾਂ ਨੇ 6 ਮਹੀਨਿਆਂ ਵਿਚ ਪਾਸਪੋਰਟ ਕੀਤੇ ਅਪਲਾਈ

ਸੰਗਰੂਰ, :
ਪੰਜਾਬ ਸਰਕਾਰ ਵੱਲੋਂ ਜਨਤਾ ਅਤੇ ਪੁਲਿਸ ਦਰਮਿਆਨ ਤਾਲਮੇਲ ਵਧਾਉਣ ਅਤੇ ਦਰਪੇਸ਼ ਸਮੱਸਿਆਵਾਂ ਦਾ ਨਿਪਟਾਰਾ ਪਹਿਲ ਦੇ ਅਧਾਰ ‘ਤੇ ਕਰਨ ਲਈ ਸਥਾਪਤ ਕੀਤੇ ਪੁਲਿਸ ਸਾਂਝ ਕੇਂਦਰ, ਜ਼ਿਲੇ ਅੰਦਰ ਤੈਅ ਸਮੇਂ ਅੰਦਰ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਆਧੁਨਿਕ ਸਹੂਲਤਾਂ ਅਤੇ ਕੰਪਿਊਟਰਾਈਜ਼ਡ ਪ੍ਰਣਾਲੀ ਵਾਲੇ ਲੈਸ ਪੁਲਿਸ ਸਾਂਝ ਕੇਂਦਰਾਂ ਵਿੱਚ ਪੰਜਾਬ ਸੇਵਾ ਅਧਿਕਾਰ ਐਕਟ 2011 ਅਧੀਨ ਪੁਲਿਸ ਵਿਭਾਗ ਨਾਲ ਸਬੰਧਤ ਵੱਖ-ਵੱਖ 27 ਸਰਕਾਰੀ ਸੇਵਾਵਾਂ ਇੱਕ ਛੱਤ ਹੇਠ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ।

ਉਹਨਾਂ ਦੱਸਿਆ ਕਿ ਪਹਿਲੀ ਜਨਵਰੀ 2019 ਤੋਂ 30 ਜੂਨ ਤੱਕ ਜ਼ਿਲ•ੇ ਅੰਦਰ ਵੱਖ-ਵੱਖ 18 ਸਾਂਝ ਕੇਂਦਰਾਂ ‘ਤੇ ਬਿਨੈਕਾਰਾਂ ਨੂੰ 53 ਹਜ਼ਾਰ 743 ਸੇਵਾਵਾਂ ਸਮੇਂ ਸਿਰ ਮੁਹੱਈਆ ਕਰਵਾਈਆਂ ਗਈਆਂ। ਉਹਨਾਂ ਦੱਸਿਆ ਕਿ ਪਿਛਲੇ ਛੇ ਮਹੀਨਿਆਂ ‘ਚ ਪਾਸਪੋਰਟ ਬਿਨੈਕਾਰਾਂ ਦੇ ਪੁਲਿਸ ਰਿਕਾਰਡ ਦੀ ਜਾਂਚ ਲਈ 23 ਹਜ਼ਾਰ 226 ਬਿਨੈਪੱਤਰ ਪ੍ਰਾਪਤ ਹੋਏ, ਜੋ ਕਿ ਹੋਰ ਸਾਰੀਆਂ ਸੇਵਾਵਾਂ ਨਾਲੋਂ ਵੱਧ ਹੈ।

ਐਸ.ਐਸ.ਪੀ ਨੇ ਦੱਸਿਆ ਕਿ ਸਾਂਝ ਕੇਂਦਰਾਂ ‘ਤੇ ਅਸਲਾ ਨਵਿਆਉਣ ਵਾਲੇ 3346 ਵਿਅਕਤੀਆਂ, ਅਸਲਾ ਲਾਇਸੰਸ ਵਿੱਚ ਤਬਦੀਲੀ ਕਰਵਾਉਣ ਵਾਲੇ 370, ਆਉਣ ਅਤੇ ਜਾਣ ਸਮੇਂ ਪ੍ਰਵਾਸੀ ਭਾਰਤੀਆਂ ਦੀ ਰਜਿਸਟਰੇਸ਼ਨ ਦੇ 24, ਐਫ.ਆਈ.ਆਰ/ਡੀ.ਡੀ.ਆਰ ਦੀ 8563 ਕਾਪੀਆਂ, ਲਾਊਡ ਸਪੀਕਰਾਂ ਦੀ ਵਰਤੋਂ ਸਬੰਧੀ ਕੋਈ ਇਤਰਾਜ਼ ਨਹੀਂ ਪ੍ਰਮਾਣ ਪੱਤਰ, 6 ਕਿਰਾਏਦਾਰ ਜਾਂ ਨੌਕਰ ਦੀ ਪੜਤਾਲ ਸਬੰਧੀ 495, ਹੋਰ ਪੜਤਾਲ ਸਬੰਧੀ 391 ਸੇਵਾਵਾਂ, ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਅੰਦਰ ਨਵ-ਨਿਯੁਕਤ ਵਿਅਕਤੀਆਂ ਦੇ ਪੁਲਿਸ ਰਿਕਾਰਡ ਸਬੰਧੀ 1347, ਪ੍ਰਾਈਵੇਟ ਕਰਮਚਾਰੀਆਂ ਲਈ 4495 ਪੁਲਿਸ ਕਲੀਅਰੈਂਸ ਸਰਟੀਫਿਕੇਟ, ਨਵੇਂ ਅਸਲਾ ਲਾਇਸੰਸਾਂ ਦੇ 113, ਸ਼ਿਕਾਇਤਾਂ ਦੇ ਨਿਪਟਾਰੇ ਹਿੱਤ 8365 ਸਮੇਤ ਹੋਰ ਸੇਵਾਵਾਂ ਸਮੇਂ ਸਿਰ ਮੁਹੱਈਆ ਕਰਵਾਈਆਂ ਗਈਆਂ।

ਜ਼ਿਲ•ਾ ਪੁਲਿਸ ਮੁਖੀ ਡਾ. ਸੰਦੀਪ ਗਰਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੁਲਿਸ ਵਿਭਾਗ ਨਾਲ ਸਬੰਧਤ ਵੱਖ ਵੱਖ ਸੇਵਾਵਾਂ ਲਈ ਜ਼ਿਲੇ ਵਿੱਚ ਸਥਾਪਤ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਲਈਆਂ ਜਾਣ ਅਤੇ ਆਲੇ ਦੁਆਲੇ ਵੀ ਇਸ ਸਬੰਧੀ ਜਾਗਰੂਕਤਾ ਪੈਦਾ ਕੀਤੀ ਜਾਵੇ ਤਾਂ ਜੋ ਨਾਗਰਿਕਾਂ ਦੇ ਕੀਮਤੀ ਸਮੇਂ ਦੀ ਬੱਚਤ ਹੋ ਸਕੇ।

(ਜਿਲਾ ਸੰਗਰੂਰ ਵਿਚ ਖਬਰਾਂ ਅਤੇ ਇਸ਼ਤਿਹਾਰ ਲਈ ਸੰਪਰਕ ਕਰੋ – 89737-25000, ਰਾਮ ਚੰਦਰ ਰਾਮਾ 95927-57156

Show More