Punjab

5881 ACRES FOREST DEPARTMANT LAND FREED

ਜੰਗਲਾਤ ਵਿਭਾਗ ਦੀ 5881 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਾਏ: ਸਾਧੂ ਸਿੰਘ ਧਰਮਸੋਤ

ਪੰਜਾਬ ਸਰਕਾਰ ਨੇ ਸੂਬੇ ਦੇ ਜੰਗਲਾਂ ਦੀ ਜ਼ਮੀਨ ‘ਤੇ ਕੀਤੇ ਨਾਜਾਇਜ਼ ਕਬਜ਼ੇ ਛੁਡਾਉਣ ਦੀ ਦਿਸ਼ਾ ‘ਚ ਵੱਡੀ ਸਫਲਤਾ ਹਾਸਲ ਕਰਦਿਆਂ ਪਿਛਲੇ ਇੱਕ ਵਰੇ ਦੌਰਾਨ ਲਗਭਗ 5881 ਏਕੜ ਜੰਗਲਾਤ ਜ਼ਮੀਨ ਤੋ ਨਾਜਾਇਜ਼ ਕਬਜ਼ੇ ਹਟਾਉਣ ‘ਚ ਸਫ਼ਲਤਾ ਹਾਸਲ ਕੀਤੀ ਹੈ।

ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਇੱਥੇ ਸੂਬੇ ਦੇ ਸਮੂਹ ਜ਼ਿਲਾ ਜੰਗਲਾਤ ਅਧਿਕਾਰੀਆਂ ਨਾਲ ਕੀਤੀ ਜਾਇਜ਼ਾ ਮੀਟਿੰਗ ਮਗਰੋ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ‘ਚ ਹਰ ਤਰ•ਾਂ ਦੇ ਨਾਜਾਇਜ਼ ਤੇ ਗ਼ੈਰ ਕਾਨੂੰਨੀ ਅਮਲ ਨੂੰ ਰੋਕਣ ਲਈ ਵਚਨਬੱਧ ਹੈ। ਉਨਾ ਦੱਸਿਆ ਕਿ ਸੂਬੇ ਦੀ 31 ਹਜ਼ਾਰ ਏਕੜ ਜੰਗਲਾਤ ਜ਼ਮੀਨ ‘ਤੇ ਨਾਜਾਇਜ਼ ਕਬਜ਼ਿਆਂ ਹੇਠ ਹੈ। ਉਨਾ ਕਿਹਾ ਕਿ ਸਰਕਾਰ ਦੇ ਵਿਸ਼ੇਸ਼ ਯਤਨਾਂ ਸਦਕਾ ਪਿਛਲੇ ਇੱਕ ਵਰੇ ਦੌਰਾਨ 5881 ਏਕੜ ਜੰਗਲਾਤ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਾਏ ਜਾ ਚੁੱਕੇ ਹਨ ਜਦਕਿ ਆਉਣ ਵਾਲੇ ਕੁੱਝ ਮਹੀਨਿਆਂ ਦੌਰਾਨ ਜੰਗਲਾਤ ਵਿਭਾਗ ਦੀ 10 ਹਜ਼ਾਰ ਏਕੜ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋ ਮੁਕਤ ਕਰਵਾਉਣ ਦੀ ਪ੍ਰਕਿਰਿਆ ਆਰੰਭੀ ਗਈ ਹੈ, ਜਿਸਨੂੰ ਮਾਲ ਅਤੇ ਪੁਲੀਸ ਵਿਭਾਗ ਦੇ ਸਹਿਯੋਗ ਨਾਲ ਨੇਪਰੇ ਚਾੜਿਆ ਜਾਵੇਗਾ।

ਪੰਜਾਬ ਸਰਕਾਰ ਵੱਲੋਂ ਕਾਲੋਨੀਆ ਵਿਕਸਤ ਨਾ ਕਰ ਸਕਣ ਵਾਲੇ ਪ੍ਰੋਮੋਟਰਾਂ ਨੂੰ ਲਾਇਸੰਸ ਸਮਰਪਣ ਕਰਨ ਦੀ ਨੀਤੀ ਨੂੰ ਪ੍ਰਵਾਨਗੀ

 

ਸ. ਧਰਮਸੋਤ ਨੇ ਦੱਸਿਆ ਕਿ ਪਟਿਆਲਾ, ਸੰਗਰੂਰ, ਲੁਧਿਆਣਾ, ਬਠਿੰਡਾ, ਮੁਕਤਸਰ, ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ, ਰੂਪਨਗਰ, ਨਵਾਂ ਸ਼ਹਿਰ, ਦਸੂਹਾ, ਪਠਾਨਕੋਟ, ਹੁਸ਼ਿਆਰਪੁਰ, ਮਾਨਸਾ ਅਤੇ ਜਲੰਧਰ ਆਦਿ ਖੇਤਰਾਂ ‘ਚ ਜੰਗਲਾਤ ਦੀ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋ ਮੁਕਤ ਕਰਵਾਈ ਜਾ ਚੁੱਕੀ ਹੈ। ਉਨਾ ਦੱਸਿਆ ਕਿ ਨਾਜਾਇਜ਼ ਕਬਜ਼ਿਆਂ ਤੋ ਮੁਕਤ ਕਰਵਾਈ ਜ਼ਮੀਨ ‘ਤੇ ਬੂਟੇ ਲਾਏ ਜਾ ਰਹੇ ਹਨ ਅਤੇ ਮੁੜ ਕਬਜ਼ਾ ਹੋਣ ਦੀ ਸੰਭਾਵਨਾ ਖ਼ਤਮ ਕਰਨ ਦੇ ਮਕਸਦ ਨਾਲ ਇਸ ਜ਼ਮੀਨ ‘ਤੇ ਤਾਰਬੰਦੀ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਸ. ਧਰਮਸੋਤ ਨੇ ਦੱਸਿਆ ਕਿ ਜ਼ਿਲਾ ਪਠਾਨਕੋਟ ਦੇ ਧਾਰ ਬਲਾਕ ਅਧੀਨ ਸ਼ਾਹਪੁਰ ਕੰਢੀ ਖੇਤਰ ਦੀ 27 ਹਜ਼ਾਰ ਏਕੜ ਜ਼ਮੀਨ ਛੇਤੀ ਹੀ ਜੰਗਲਾਤ ਵਿਭਾਗ ਦਾ ਹਿੱਸਾ ਬਣ ਜਾਵੇਗੀ। ਉਨਾ ਦੱਸਿਆ ਕਿ ਮਾਲ ਵਿਭਾਗ ਦੇ ਸਾਲ 1904 ਦੇ ਰਿਕਾਰਡ ਅਨੁਸਾਰ ਇਹ ਜ਼ਮੀਨ ‘ਸੁਰੱਖਿਅਤ ਵਣ ਰਕਬਾ’ ਘੋਸ਼ਿਤ ਕੀਤਾ ਗਿਆ ਸੀ, ਪਰ ਇਹ ਜ਼ਮੀਨ ਮਾਲ ਵਿਭਾਗ ਦੇ ਰਿਕਾਰਡ ਵਿੱਚ ਦਰਜ਼ ਨਹੀ ਸੀ, ਜਿਸਦਾ ਫਾਇਦਾ ਉਠਾ ਕੇ ਕੁੱਝ ਰਸੂਖ਼ਵਾਨ ਵਿਅਕਤੀਆਂ ਨੇ ਜ਼ਮੀਨ ਆਪਣੇ ਨਾਂ ‘ਤੇ ਕਰਾ ਕੇ ਇੱਥੇ ਕਮਰਸ਼ੀਅਲ ਇਮਾਰਤਾਂ ਉਸਾਰਨ ਦੀ ਯੋਜਨਾ ਬਣਾਈ ਸੀ।

ਸੂਬੇ ਵਿੱਚ 1738809 ਮੀਟ੍ਰਿਕ ਟਨ ਝੋਨੇ ਦੀ ਹੋਈ ਖ਼ਰੀਦ

ਉਨਾ ਦੱਸਿਆ ਕਿ ਜੰਗਲਾਤ ਵਿਭਾਗ ਨੇ ਸਾਲ 1986 ‘ਚ ਇਸ ਜ਼ਮੀਨ ਤੋ ਨਾਜਾਇਜ਼ ਕਬਜ਼ੇ ਛੁਡਾਉਣ ਦੀ ਪਹਿਲ ਕੀਤੀ ਸੀ ਪਰ ਕੁੱਝ ਡੀਲਰਾ ਵਲੋ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਤੋ ਇਸ ਕਾਰਵਾਈ ‘ਤੇ ਰੋਕ (ਸਟੇਅ) ਹਾਸਲ ਕਰ ਲਈ ਸੀ। ਉਨਾ ਦੱਸਿਆ ਕਿ ਜੰਗਲਾਤ ਵਿਭਾਗ ਦੇ ਯਤਨਾਂ ਸਦਕਾ ਸਾਲ 2014 ‘ਚ ਮਾਨਯੋਗ ਹਾਈਕੋਰਟ ਨੇ ਇਹ ਰੋਕ (ਸਟੇਅ) ਹਟਾ ਦਿੱਤੀ ਗਈ ਅਤੇ ਇਹ ਜ਼ਮੀਨ ਜੰਗਲਾਤ ਵਿਭਾਗ ਨੂੰ ਦੇਣ ਦੇ ਹੁਕਮ ਦਿੱਤੇ ਹਨ। ਉਨਾ ਦੱਸਿਆ ਕਿ ਇਹ ਜ਼ਮੀਨ ਹੁਣ ਛੇਤੀ ਹੀ ਜੰਗਲਾਤ ਵਿਭਾਗ ਦਾ ਹਿੱਸਾ ਬਣ ਜਾਵੇਗੀ।

ਸ. ਧਰਮਸੋਤ ਨੇ ਅੱਗੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਗੁਰਪੁਰਬ ਦੀ ਖ਼ੁਸ਼ੀ ਮੌਕੇ ਸੂਬੇ ਦੇ ਹਰ ਪਿੰਡ ਵਿੱਚ 550 ਬੂਟੇ ਲਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਸਬੰਧੀ ਸਮੂਹ ਜ਼ਿਲਾ ਅਧਿਕਾਰੀਆਂ ਨੂੰ ਲੋੜੀਦੇ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨਾ ਕਿਹਾ ਕਿ ਪੰਜਾਬ ਦੇ 12700 ਦੇ ਕਰੀਬ ਪਿੰਡਾਂ ‘ਚ ਪ੍ਰਤੀ ਪਿੰਡ 550 ਬੂਟੇ ਲਾਉਣ ਲਈ 70 ਲੱਖ ਬੂਟਿਆਂ ਦੀ ਜ਼ਰੂਰਤ ਪਵੇਗੀ।

ਉਨਾ ਕਿਹਾ ਇਹ ਮੁਹਿੰਮ ਪੇਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਸੈਰ ਸਪਾਟਾ ਵਿਭਾਗ ਦੇ ਸਹਿਯੋਗ ਨਾਲ ਨੇਪਰੇ ਚਾੜੀ ਜਾਵੇਗੀ। ਉਨਾ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਗੁਰਪੁਰਬ ਸਬੰਧੀ ਮੁੱਖ ਪ੍ਰੋਗਰਾਮ ਜਲੰਧਰ ਵਿਖੇ ਕਰਨ ਦੀ ਵਿਊਤਬੰਦੀ ਕੀਤੀ ਜਾ ਰਹੀ ਹੈ ਅਤੇ ਇਸੇ ਦਿਨ ਨੇੜਲੇ 10-15 ਪਿੰਡਾਂ ‘ਚ ਬੂਟੇ ਲਾ ਕੇ ਪਿੰਡਾਂ ‘ਚ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ।ਇਸ ਮੌਕੇ ਵਧੀਕ ਮੁੱਖ ਸਕੱਤਰ ਜੰਗਲਾਤ ਡਾ. ਰੋਸ਼ਨ ਸ਼ੁੰਕਾਰੀਆ, ਪ੍ਰਮੁੱਖ ਮੁੱਖ ਵਣਪਾਲ ਸ੍ਰੀ ਜਤਿੰਦਰ ਸ਼ਰਮਾ, ਜੰਗਲਾਤ ਵਿਭਾਗ ਦੇ ਸਮੂਹ ਅਧਿਕਾਰੀ ਅਤੇ ਜ਼ਿਲਾ ਅਧਿਕਾਰੀ ਹਾਜ਼ਰ ਸਨ।

Tags
Show More