Punjab

8 ਕਿਲੋਂ ਅਫੀਮ ਸਮੇਤ 2 ਅੰਤਰਰਾਜ਼ੀ ਅਫੀਮ ਤਸਕਰ ਗ੍ਰਿਫਤਾਰ

ਮੱਧ ਪ੍ਰਦੇਸ਼ ਤੋਂ ਲਿਆਕੇ ਵੇਚਦੇ ਸਨ ਅਫੀਮ- ਐਸ ਪੀ ਹਰਿੰਦਰ ਸਿੰਘ

ਸੰਗਰੂਰ, 7 ਜੁਲਾਈ (ਰਿਸ਼ਵ ਗਰਗ, ਰਾਮ ਚੰਦਰ, ਸੋਮ ਨਾਥ ) – ਹਰਿੰਦਰ ਸਿੰਘ ਐਸ ਪੀ ਇੰਵੈਸਟੀਗੇਸ਼ਨ ਸੰਗਰੂਰ ਨੇ ਪ੍ਰੈਸ ਕਾਂਫਰੰਸ ਦੋਰਾਨ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲਾ ਪੁਲਿਸ ਸੰਗਰੂਰ ਨੇ ਦੋ ਅੰਤਰਰਾਜ਼ੀ ਅਫੀਮ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਪਾਸੋਂ 8 ਕਿਲੋਂ ਅਫੀਮ, 4 ਲੱਖ ਤੋਂ ਵੱਧ ਡਰਗਜ਼ ਮਨੀ, ਲਾਇਸੈਸੀ ਰਿਵਾਲਵਰ ਅਤੇ ਕਾਰ ਬ੍ਰਾਂਮਦ ਕੀਤੀ ਹੈ।2 inter alia opium smugglers arrested

ਉਹਨਾਂ ਦੱਸਿਆ ਕਿ ਦਲਜੀਤ ਸਿੰਘ ਵਿਰਕ ਡੀ ਐਸ ਪੀ (ਐਚ) ਅਤੇ ਸਤਪਾਲ ਸ਼ਰਮਾ ਡੀ ਐਸ ਪੀ ਆਰ ਸੰਗਰਰ ਅਤੇ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ਼ ਸੀ ਆਈ ਏ ਬਹਾਦਰ ਸਿੰਘ ਵਾਲਾ ਦੀ ਅਗਵਾਈ ਦੀ ਅਗਵਾਈ ਵਿਚ ਜਿਲਾ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁੱਧ ਚਲਾਈ ਮਹਿੰਮ ਤਹਿਤ ਥਾਣੇਦਾਰ ਬਸੰਤ ਸਿੰਘ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਕੁਝ ਲੋਕ ਮੱਧ ਪ੍ਰਦੇਸ਼ ਤੋਂ ਅਫੀਮ ਲਿਆ ਕੇ ਸੰਗਰੂਰ ਜਿਲੇ ਦੇ ਅਮਰਗੜ ਅਤੇ ਪਟਿਆਲਾ ਜਿਲੇ ਦੇ ਨਾਭਾ ਇਲਾਕੇ ਵਿਚ ਵੇਚਦੇ ਹਨ । ਉਹ ਅਫੀਮ ਸਮੇਤ ਸੰਗਰੂਰ ਵਿਚੋਂ ਦੀ ਲੰਘਣਗੇ। ਉਨਾਂ ਦੱੱਸਿਆ ਕਿ ਪੁਲਿਸ ਨੇ ਨਾਕਾਬੰਦੀ ਕਰਕੇ ਸੰਗਰੂਰ ਦੇ ਨਾਨਕਿਆਣਾ ਚੌਂਕ ਵਿਚ ਇਕ ਕਾਰ ਰੋਕ ਦੇ ਤਲਾਸ਼ੀ ਲਈ ਤਾਂ ਉਸ ਵਿਚੋਂ 8 ਕਿਲੋਂ ਅਫੀਮ ਬ੍ਰਾਂਮਦ ਕੀਤੀ ਗਈ । ਕਾਰ ਸਵਾਰ ਰਵਿੰਦਰ ਸਿੰਘ ਸੈਲੀ ਵਾਸੀ ਨਾਭਾ ਅਤੇ ਹਰਪ੍ਰੀਤ ਮੋਦਗਿਲ ਵਾਸੀ ਅਮਰਗੜ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ।ਉਨਾਂ ਦੱਸਿਆ ਕਿ ਤਲਾਸੀ ਦੌਰਾਨ ਪੁਲਿਸ ਨੂੰ 4 ਲੱਖ 2 ਹਜ਼ਾਰ ਰੁਪਏ ਡਰਗਜ਼ ਮਨੀ ਅਤੇ ਇਕ ਲਾਇਸੈਸੀ 32 ਬੋਰ ਰਿਵਾਲਵਰ ਜੋ ਜਸਵਿੰਦਰ ਸਿੰਘ ਵਾਸੀ ਘਨੌੜ ਦਾ ਹੈ ਮਿਲਿਆ।

ਉਨਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਰਿਵਾਲਵਰ ਇਨਾਂ ਪਾਸ ਕਿਥੋਂ ਆਇਆ। ਸ੍ਰੀ ਹਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਵਿਰੁੱਧ ਥਾਣਾ ਸਿਟੀ ਸੰਗਰੂਰ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਗ੍ਰਿਫਤਾਰ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨਾਂ ਦਾ ਰਿਮਾਂਡ ਲਿਆ ਜਾਵੇਗਾ ਤਾਂ ਜੋ ਅਫੀਮ ਤਸਕਰੀ ਦੇ ਪੂਰੇ ਨੈਟਵਰਕ ਦਾ ਪਤਾ ਲਗਾਇਆ ਜਾ ਸਕੇ।

ਐਸ ਸੀ ਮੈਂਬਰ ਕਮਿਸਨ ਨੇ ਦਿੱਤੇ ਮੈਜਿਸਟ੍ਰੇਟ ਜਾਂਚ ਦੇ ਆਦੇਸ਼

Show More