NATIONAL

AAP: ਸੁੱਚਾ ਸਿੰਘ ਛੋਟੇਪੁਰ ਨੂੰ ਹਟਾਕੇ, “ਜਿਵੇਂ ਆਪ ਨੇ ਪਾਇਆ ਭੂੰਡਾਂ ਦੇ ਖਖਰ ਨੂੰ ਹੱਥ….”

ਸੁੱਚਾ ਸਿੰਘ ਛੋਟੇਪੁਰ 3 ਸਤੰਬਰ ਨੂੰ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆ ਰਹੇ ਨੇ 

team p4punjab.com

ਆਮ ਆਦਮੀ ਪਾਰਟੀ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਪੰਜਾਬ ਕਨਵੀਨਰ ਦੇ ਔਹਦੇ ਤੋਂ ਹਟਾਉਣ ਤੋਂ ਬਾਦ ਹਾਲਾਤ ਲਗਾਤਾਰ ਨਿਘਰਦੇ ਜਾ ਰਹੇ ਹਨ। ਸੁੱਚਾ ਸਿੰਘ ਛੋਟੇਪੁਰ ਨੂੰ ਹਟਾ ਕੇ ਆਪ ਨੇ ਬਿਲਕੁਲ ਭੂੰਡਾਂ ਦੇ ਖਖਰ ਨੂੰ ਹੱਥ ਪਾ ਲਿਆ ਜਾਪਦਾ ਹੈ। ਪੰਜਾਬ ਵਿਚ ਹਰ ਥਾਂ ‘ਤੇ ਆਪ ਵਿਚ ਤੂ-ਤੂ ਮੈਂ-ਮੈਂ ਹੋ ਰਹੀ ਹੈ।

ਤਾਜ਼ਾ ਖ਼ਬਰ ਜੋ ਆ ਰਹੀ ਹੈ, ਉਸ ਮੁਤਾਬਿਕ, ਸੁੱਚਾ ਸਿੰਘ ਛੋਟੇਪੁਰ 3 ਸਤੰਬਰ ਨੂੰ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਸਮਰਥਕ ਵੀ ਉਨ੍ਹਾਂ ਦੇ ਨਾਲ ਹੋਣਗੇ। ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਛੋਟੇਪੁਰ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਸਕਦੇ ਹਨ।

ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਦੇ ਜ਼ੋਨ ਇੰਚਾਰਜ ਗੁਰਰਿੰਦਰ ਸਿੰਘ ਬਾਜਵਾ ਨੇ ਦੱਸਿਆ ਕੇ ਆਮ ਆਦਮੀ ਪਾਰਟੀ ਦੇ ਨੇਤਾ ਤੇ ਵਰਕਰ ਛੋਟੇਪੁਰ ਦੇ ਨਾਲ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਜਾਣਗੇ।

ਬਾਜਵਾ ਨੇ ਦੱਸਿਆ ਕਿ ਛੋਟੇਪੁਰ ਦੀ ਅਗਵਾਈ ਵਿੱਚ ਕਈ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਦਿਨ-ਰਾਤ ਸਖਤ ਮਿਹਨਤ ਕਰਕੇ ਪਾਰਟੀ ਨੂੰ ਪੰਜਾਬ ਵਿੱਚ ਮਜ਼ਬੂਤ ਕੀਤਾ ਹੈ ਪਰ ਇੱਕ ਸੋਚੀ-ਸਮਝੀ ਸਾਜਿਸ਼ ਤਹਿਤ ਛੋਟੇਪੁਰ ਨੂੰ ਸੂਬੇ ਦੇ ਕਨਵੀਨਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਜਿਸ ਨਾਲ ਪਾਰਟੀ ਦੇ ਵਰਕਰਾਂ ਵਿੱਚ ਖਾਸ ਰੋਸ ਹੈ।

ਟੌਹੜਾ ਪਰਿਵਾਰ ਨੂੰ ਆਪ ਨੇ ਸ਼ਾਮਲ ਕਰਕੇ ਪੰਥ ਦੀ ਹਾਮੀ ਭਰਨ ਦੀ ਕੋਸ਼ਿਸ਼ ਤਾਂ ਜ਼ਰੂਰ ਕੀਤੀ ਹੈ, ਪਰ ਅਰਵਿੰਦ ਕੇਜਰੀਵਾਲ ਵਲੋਂ ਸੁੱਚਾ ਸਿੰਘ ਛੋਟੇਪੁਰ ਨੂੰ ਸਿੱਖੀ ਵਿਚੋਂ ਕੱਢੇ ਜਾਣ ਦੀ ਗੱਲ ਨੂੰ ਬਹੁਤ ਹੀ ਹਲਕਾ ਲੈਣ ਵਾਲੇ ਦੋਸ਼ ਸਾਬਤ ਹੋਣ ਤੇ ਗੱਲ ਹੋਰ ਵੀ ਭੜਕ ਸਕਦੀ ਹੈ।

Show More