NATIONALOPINION

AAP Controversy : ਅਾਪ ਦੇ ਚਰਚੇ , ਸੋਮਨਾਥ ਭਾਰਤੀ ਤੇ ਪੁਲਿਸ ਦੇ ਪਰਚੇ

ਸੋਮਨਾਥ ਭਾਰਤੀ ਤੇ ੲਿਕ ਵਾਰ ਫੇਰ ਪਰਚਾ ਦਰਜ ਹੋੲਿਅਾ

Team p4punjab.com

ਦਿੱਲੀ ਦੇ ੲੇਮਜ਼ ਹਸਪਤਾਲ ਦੇ ਮੁੱਖ ਸੁਰੱਖਿਅਾ ਅਫਸਰ ਨੇ ਹੌਜ ਖਾਸ ਪੁਲਿਸ ਥਾਣੇ ਚ ਸ਼ਿਕਾੲਿਤ ਦਰਜ ਕਰਵਾੲੀ ਹੈ, ਕਿ ਅਾਮ ਅਾਦਮੀ ਪਾਰਟੀ ਦੇ ਮਾਲਵੀਅਾ ਨਗਰ ਖ਼ੇਤਰ ਤੋਂ ਵਿਧਾੲਿਕ ਸੋਮਨਾਥ ਭਾਰਤੀ ਨੇ 9 ਸਤੰਬਰ ਨੂੰ ਹਸਪਤਾਲ ਦੇ ਸੁਰੱਖਿਅਾ ਕਰਮਚਾਰੀਅਾਂ ਨਾਲ ਬਦਤਮੀਜ਼ੀ ਕੀਤੀ ਤੇ ਸਰਕਾਰੀ ਜਾੲਿਦਾਦ ਨੂੰ ਨੁਕਸਾਨ ਪਹੁੰਚਾੲਿਅਾ ਹੈ।

ਰਾਸ਼ਟਰੀ ਰਾਜਧਾਨੀ ਖੇਤਰ ਚ ਪੈਂਦੇ ਹੌਜ ਖਾਸ ਦੇ ਥਾਣੇ ਵਿੱਚ ਸੋਮਨਾਥ ਭਾਰਤੀ ਤੇ ੳੁਸਦੇ ਹਮਾੲਿਤੀਅਾਂ ਤੇ ਪੁਲਿਸ ਵਲੋਂ ਪਰਚਾ ਦਰਜ ਕਰ ਲਿਅਾ ਗਿਅਾ ਹੈ।

ਹਾਲੇ ਕਲ ਹੀ  ਦੀ ਗਲ ਹੈ ਕਿ ਦਿਲੀ ਵਕਫ ਬੋਰਡ ਦੇ ਚੇਅਰਮੈਨ ਅਮਾਨਤ ੳੁੱਲਾ ਖ਼ਾਨ ੳੁਪਰ ਅਾਪਣੀ ਰਿਸ਼ਤੇਦਾਰ ਨਾਲ ਬਦਸਲੂਕੀ ਕਰਨ ਦਾ ਪਰਚਾ ਦਰਜ ਕੀਤਾ ਗਿਅਾ ਹੈ।

ਅਾਪ ਨੇਤਾ ਅਾਖਦੇ ਨੇ ਕਿ ੲਿਹ ਸਭ ਸਾਜਿਸ਼ ੳੁਨ੍ਹਾਂ ਦੀ ਪਾਰਟੀ ਨੂੰ ਬਦਨਾਮ ਕਰਨ ਲੲੀ ਰਚੀ ਗੲੀ ਹੈ, ਪਰ ਅਾਪ ਮੰਤਰੀ ਸੰਦੀਪ ਕੁਮਾਰ ਦੀ ਲਚਰ ਵੀਡੀੳ ਤਾਂ ਸਭ ਕੁਝ ਅਾਪ ਹੀ ਬਿਅਾਨ ਕਰ ਰਹੀ ਹੈ।

IMG_20160911_155512

ਪੰਜਾਬ ਦੇ ਚਾਰ ਦਿਨ ਦੇ ਦੌਰੇ ਤੇ ਪਹੁੰਚੇ ਕੇਜਰੀਵਾਲ ਕਿਸਾਨਾਂ ਤੇ ਡਾਕਟਰਾਂ ਨੂੰ ਸਹੂਲਤਾਂ ਦੇਣ ਲੲੀ ਰਾਜ ਦੀਅਾਂ ਅਗਾਮੀ ਵਿਧਾਨ ਸਭਾ ਚੋਣਾਂ ਲੲੀ ਅਾਪਣੀ ਪਾਰਟੀ ਦਾ ਮੈਨੀਫਿਸਟੋ ਜਾਰੀ ਕਰ ਰਹੇ ਹਨ ਤੇ ੳੁਧਰ ਦਿੱਲੀ ਚ ਲੋਕਾਂ ਦੀ ਸੇਵਾ ਦੀ ਸੋਂਹ ਖਾਕੇ ਵਿਧਾਨ ਸਭਾ ਚ ਪਹੁੰਚੇ ਅਾਪ ਦੇ ਵਿਧਾੲਿਕ ਸਰਕਾਰੀ ਜਾੲਿਦਾਦਾਂ ਦਾ ਨੁਕਸਾਨ ਕਰਨ ਲੱਗੇ ਹੋੲੇ ਹਨ।

 

Tags
Show More