NATIONAL

AAP leaders file defamation cases against Sehrawat, Kingra and Paviter Singh ਅਾਪ ਨੇਤਾਵਾਂ ਨੇ ਅਾਪਣਿਅਾਂ ਖ਼ਿਲਾਫ ਹੀ ਮਾਨਹਾਨੀ ਦਾ ਕੇਸ ਕੀਤਾ

ਅਾਪ ਪਾਰਟੀ ਅਾਪਣਿਅਾਂ ਦੇ ਖ਼ਿਲਾਫ਼ ਮਾਨਹਾਨੀ ਦੇ ਮੁਕੱਦਮੇ ਕਰਨ ਲੱਗੀ

Team p4punjab.com

ਪਾਰਟੀ ਨੂੰ ਬਦਨਾਮ ਕਰਨ ਵਾਲੇ ਕੁਝ ਬਾਗ਼ੀ ਪਾਰਟੀ ਆਗੂਆਂ ਵੱਲੋਂ ਲਾਏ ਗਏ ਦੋਸ਼ਾਂ ਦਾ ਗੰਭੀਰ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਅਤੇ ਰਾਸ਼ਟਰੀ ਜੱਥੇਬੰਦਕ ਉਸਾਰੀ ਸਕੱਤਰ ਦੁਰਗੇਸ਼ ਪਾਠਕ ਨੇ ਅੱਜ ਦਿੱਲੀ ਦੇ ‘ਆਪ’ ਵਿਧਾਇਕ ਕਰਨਲ ਦਵਿੰਦਰ ਸਹਿਰਾਵਤ ਤੇ ਸਾਬਕਾ ਪਾਰਟੀ ਆਗੂਆਂ ਐਚ.ਐਸ. ਕਿੰਗਰਾ ਤੇ ਪਵਿੱਤਰ ਸਿੰਘ ਵਿਰੁੱਧ ਚੰਡੀਗੜ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀ.ਜੇ.ਐਮ.) ਦੀ ਅਦਾਲਤ ਵਿੱਚ ਅਪਰਾਧਕ ਮਾਨਹਾਨੀ ਦੇ ਮਾਮਲੇ ਦਰਜ ਕਰਵਾ ਦਿੱਤੇ ਹਨ।

ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਉਸ ਆਗੂ ਦਵਿੰਦਰ ਸਹਿਰਾਵਤ ਵਿਰੁੱਧ ਅਪਰਾਧਕ ਮਾਨਹਾਨੀ ਦਾ ਸਾਂਝਾ ਮਾਮਲਾ ਦਰਜ ਕਰਵਾਇਆ ਹੈ, ਜਿਸ ਨੇ ਪੰਜਾਬ ਦੀਆਂ ਔਰਤਾਂ ਨੂੰ ਬਦਨਾਮ ਕਰਨ ਲਈ ਦੋਸ਼ ਲਾਏ ਸਨ।
ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਐਚ.ਐਸ. ਕਿੰਗਰਾ ਵਿਰੁੱਧ, ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੇ ਅਪਰਾਧਕ ਮਾਨਹਾਨੀ ਦੇ ਵੱਖੋ-ਵੱਖਰੇ ਮਾਮਲੇ ਦਰਜ ਕਰਵਾਏ ਹਨ ਕਿਉਂਕਿ ਕਿੰਗਰਾ ਨੇ ਪਿੱਛੇ ਜਿਹੇ ਚੰਡੀਗੜ ‘ਚ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਇਨਾਂ ਦੋਵੇਂ ਆਗੂਆਂ ‘ਤੇ ਬਿਲਕੁਲ ਝੂਠੇ ਅਤੇ ਅਪਮਾਨਜਨਕ ਦੋਸ਼ ਲਾਏ ਸਨ।

ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਪਵਿੱਤਰ ਸਿੰਘ, ਜਿਸ ਨੇ ‘ਆਪ’ ਆਗੂਆਂ ਉੱਤੇ  ਪਾਰਟੀ ਟਿਕਟ ਦੇਣ ਬਦਲੇ ਧਨ ਦੀ ਮੰਗ ਕਰਨ ਦੇ ਦੋਸ਼ ਲਾਏ ਸਨ, ਖ਼ਿਲਾਫ਼ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੇ ਅਦਾਲਤ ਵਿੱਚ ਅਪਰਾਧਕ ਮਾਨਹਾਨੀ ਦਾ ਸਾਂਝਾ ਕੇਸ ਦਾਇਰ ਕੀਤਾ ਹੈ।

ਆਮ ਆਦਮੀ ਪਾਰਟੀ ਦੇ ਆਗੂਆਂ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੇ ਅੱਜ ਇੱਥੇ ਇੱਕ ਸਾਂਝੇ ਬਿਆਨ ‘ਚ ਇਨਾਂ ਸਾਰੇ ਵਿਅਕਤੀਆਂ ਵੱਲੋਂ ਲਾਏ ਦੋਸ਼ਾਂ ਨੂੰ ਬਿਲਕੁਲ ‘ਝੂਠੇ ਅਤੇ ਬੇਬੁਨਿਆਦ’ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਨਾਂ ਵਿਰੁੱਧ ਕੋਈ ਵੀ ਪੁਖ਼ਤਾ ਤੇ ਠੋਸ ਸਬੂਤ ਪੇਸ਼ ਨਹੀਂ ਕੀਤੇ ਜਾ ਸਕੇ ਹਨ; ਇਸੇ ਲਈ ਉਨਾਂ ਨੇ ਹੁਣ ਅਜਿਹੇ ਲੋਕਾਂ ਵਿਰੁੱਧ ਅਪਰਾਧਕ ਮਾਨਹਾਨੀ ਦੇ ਮਾਮਲੇ ਦਰਜ ਕਰਵਾਏ ਹਨ।

ਦਵਿੰਦਰ ਸਹਿਰਾਵਤ ਵੱਲੋਂ ਲਾਏ ਗਏ ਦੋਸ਼ਾਂ ਬਾਰੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਸਹਿਰਾਵਤ ਨੇ ਝੂਠੀ ਦੂਸ਼ਣਬਾਜ਼ੀ ਕਰ ਕੇ ਪੰਜਾਬ ਦੀਆਂ ਬੀਬੀਆਂ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਹੈ ਪਰ ਉਹ ਆਪਣੇ ਦੋਸ਼ਾਂ ਦੇ ਹੱਕ ਵਿੱਚ ਕੋਈ ਵੀ ਠੋਸ ਸਬੂਤ ਪੇਸ਼ ਨਹੀਂ ਕਰ ਸਕਿਆ।

ਇੱਥੇ ਇਹ ਵਰਣਨਯੋਗ ਹੈ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਨੇ ਵੀ ਸਹਿਰਾਵਤ ਵਿਰੁੱਧ ਪੰਜਾਬ ਮਹਿਲਾ ਕਮਿਸ਼ਨ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਸਾਹਵੇਂ ਆਪਣੀਆਂ ਸ਼ਿਕਾਇਤਾਂ ਦਾਇਰ ਕੀਤੀਆਂ ਸਨ।

Show More