NATIONAL

AAP Tohra Family Joined New Turk

ਸਿੱਖਾਂ ਦਾ ਸਿਰਮੌਰ ਪਰਿਵਾਰ ਟੌਹੜਾ, ਅਖ਼ੀਰ ਭਰ ਹੀ ਲਿਆ ਘੁੱਟ ਕੌੜਾ

ਇਕ ਹੋਰ ਖ਼ਾਸ ਪਰਵਿਾਰ ਆਮ ਆਦਮੀ ਪਾਰਟੀ ਵਿਚ ਹੋਇਆ ਸ਼ਾਮਿਲ

ਜਥੇਦਾਰ ਸਰਦਾਰ ਗੁਰਚਰਨ ਸਿੰਘ ਟੌਹੜਾ ਦੇ ਖੂਨ ਅਤੇ ਵਿਤੀ ਵਾਰਸਾਂ ਨੇ ਪਰਕਾਸ਼ ਸਿੰਘ ਬਾਦਲ ਵਲੋਂ ਲਗਾਤਾਰ ਪਾਏ ਜਾਂਦੇ ਕਸਾਅ ਨੂੰ ਘੱਟ ਕਰਦਿਆਂ ਅਕਾਲੀ ਦਲ ਤੋਂ ਵਖ ਹੋਕੇ ਆਮ ਆਦਮੀ ਦੀ ਪਾਰਟੀ ਕਹੀ ਜਾਣ ਵਾਲੀ ਪਾਰਟੀ ਦਾ ਪੱਲਾ ਫੜ ਲਿਆ ਹੈ। AAP Tohra Family Joined New Turk

ਹਰਮੇਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਹਮੇਸ਼ਾ ਪੰਜਾਬੀਆਂ ਤੇ ਪੰਥ ਦੀ ਚੜਦ੍ਹੀ ਕਲਾ ਲਈ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਥੇਦਾਰ ਟੌਹੜਾ ਨੇ ਆਪਣੀ ਸਾਰੀ ਉਮਰ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ‘ਚ ਲਗਾ ਦਿੱਤੀ ਪਰ ਪਾਰਟੀ ਦੀ ਕਮਾਨ ਸੁਖਬੀਰ ਸਿੰਘ ਬਾਦਲ ਦੇ ਹੱਥ ਆਉਂਦੇ ਸਾਰ ਹੀ ਉਨ੍ਹਾਂ ਨੇ ਟਕਸਾਲੀ ਅਕਾਲੀਆਂ ਨੂੰ ਅਣਦੇਖਾ ਕਰਨਾ ਸ਼ੁਰੂ ਕਰ ਦਿੱਤਾ। ਹਰਮੇਲ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪੰਜਾਬ ਦੇ ਹੱਕਾਂ ਲਈ ਹਰ ਮੋਰਚੇ ‘ਚ ਸ਼ਾਮਲ ਹੁੰਦਾ ਰਿਹਾ ਤੇ ਜੇਲਾਂ ‘ਚ ਵੀ ਦਿਨ ਕੱਟੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਬਦਲੇ ਰੂਪ ਤੇ ਇਸ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਉਹ ਪਾਰਟੀ ਛੱਡਣ ਲਈ ਮਜਬੂਰ ਹੋ ਗਏ

ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਸੰਜੇ ਸਿੰਘ, ਸੰਸਦ ਮੈਂਬਰ ਭਗਵੰਤ ਮਾਨ, ਮੈਨੀਫੈਸਟੋ ਕਮੇਟੀ ਦੇ ਪ੍ਰਮੁੱਖ ਕੰਵਰ ਸੰਧੂ, ਪਾਰਟੀ ਦੇ ਬੁਲਾਰੇ ਗੁਰਪ੍ਰੀਤ ਘੁੱਗੀ, ਸਨੌਰ ਹਲਕੇ ਤੋਂ ਜੋਸਨ ਤੇ ਹੋਰ ਆਗੂ ਹਾਜ਼ਰ ਸਨ। ਟੌਹੜਾ ਪਰਿਵਾਰ ਦਾ ਪਾਰਟੀ ‘ਚ ਸਵਾਗਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਟੌਹੜਾ ਪਰਿਵਾਰ, ਜਿਸ ਨੇ ਹਮੇਸ਼ਾ ਹੀ ਪੰਜਾਬ ਤੇ ਪੰਜਾਬੀਅਤ ਦੀ ਸੇਵਾ ਕੀਤੀ ਹੈ, ਦਾ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣਾ ਪਾਰਟੀ ਨੂੰ ਮਜ਼ਬੂਤੀ ਦੇਵੇਗਾ। ਸੰਜੇ ਸਿੰਘ ਨੇ ਕਿਹਾ ਕਿ ਟੌਹੜਾ ਪਰਿਵਾਰ ਦੀਆਂ ਪੰਜਾਬ ਤੇ ਪੰਥ ਪ੍ਰਤੀ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪਾਰਟੀ ‘ਚ ਸ਼ਾਮਲ ਹੋਣ ਦਾ ਐਲਾਨ ਕਰਦੇ ਹੋਏ ਜਥੇਦਾਰ ਟੌਹੜਾ ਦੀ ਧੀ ਕੁਲਦੀਪ ਕੌਰ ਤੇ ਜਵਾਈ । ਅਕਾਲੀ ਦਲ ‘ਚ ਇਸ ਸਮੇਂ ਭ੍ਰਿਸ਼ਟਾਚਾਰ ਤੇ ਲੁੱਟ-ਖਸੁੱਟ ਨਾ ਕਰਨ ਵਾਲਿਆਂ ਲਈ ਕੋਈ ਥਾਂ ਨਹੀਂ ਹੈ। ਅਜਿਹੇ ਹਾਲਾਤ ‘ਚ ਉਨ੍ਹਾਂ ਦਾ ਅਕਾਲੀ ਦਲ ‘ਚ ਸਾਹ ਘੁੱਟ ਰਿਹਾ ਸੀ ਤੇ ਉਹ ਬਿਨਾਂ ਸ਼ਰਤ ‘ਆਪ’ ‘ਚ ਸ਼ਾਮਲ ਹੋ ਗਏ ਹਨ।

ਖ਼ਬਰ ਨੂੰ ਖ਼ਤਮ ਕਰਨ ਤੋਂ ਪਹਿਲਾਂ ਇਸ ਤੋੜ ਵਿਛੋੜੇ ਤੇ ਨਵੇ ਮੇਲ ਮਿਲਾਪ ਦੇ ਅੰਦਰੂਨੀ ਕਾਰਨ ਵੀ ਸਮਝ ਲੈਣੇ ਚਾਹੀਦੇ ਹਨ। ਜਥੁਦਾਰ ਗੁਰਚਰਨ ਸਿੰਘ ਟੌਹੜਾ ਦੀ ਧੀ ਬੀਬੀ ਕੁਲਦੀਪ ਕੌਰ, ਮੌਜੂਦਾ ਸਮੇਂ ਸ਼੍ਰੋਮਣੀ ਕਮੇਟੀ ਦੇ ਮਾਨਯੋਗ ਮੈਂਬਰ ਹਨ, ਪਿਛਲੀਆਂ ਵਿਧਾਨ ਸਭਾ ਦੀਆਂ ਚੌਣਾਂ ਸਮੇਂ ਬਾਦਲ ਪਰਿਵਾਰ ਨੇ ਟੌਹੜਾ ਪਰਿਵਾਰ ਚੌਂ ਬੀਬੀ ਟੌਹੜਾ ਨੂੰ ਟਿਕਟ ਦਿੱਤੀ ਸੀ, ਪਰ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ, ਸੁਣਨ ਵਿਚ ਇਹੋ ਆਇਆ ਸੀ ਕਿ ਸੁਖਬੀਰ ਸਿੰਘ ਬਾਦਲ ਦਾ ਬਹੁਤ ਹੀ ਕਰੀਬੀ ਸਤਬੀਰ ਸਿੰਘ ਖਟੜਾ ਨੇ ਅਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਕੇ, ਟੌਹੜਾ ਪਰਿਵਾਰ ਦੀ ਹਾਰ ਦਾ ਲਾਜ਼ਿਮ ਹੋਣਾ ਤੈਅ ਕੀਤਾ ਸੀ। ਬੀਬੀ ਦਾ ਬੇਟਾ ਹਰਿੰਦਰ ਸਿੰਘ ਟੌਹੜਾ, ਜੋ ਕਿ ਸੁਖਬੀਰ ਬਾਦਲ ਦੀ ਦੂਰ ਦੀ ਭੂਆ ਦੀ ਕੁੜੀ ਤੇ ਮੌਜੂਦਾ ਅਕਾਲੀ ਵਿਧਾਇਕ ਬੀਬੀ ਮੁਖਮੈਲਪੁਰ ਦਾ ਜਵਾਈ ਵੀ ਹੈ, ਤੇ ਮਾਰਕੀਟ ਕਮੇਟੀ ਪਟਿਆਲਾ ਦਾ ਪ੍ਰਧਾਨ ਵੀ ਹੈ। ਇਸ ਵਾਰ ਇਸ ਪਰਿਵਾਰ ਨੂੰ ਟਿਕਟ ਮਿਲਣ ਦੇ ਅਕਾਲੀ ਦਲ ਵਲੋਂ ਤਾਂ ਘੱਟੋ ਘੱਟ ਕੋਈ ਆਸਾਰ ਨਜ਼ਰ ਨਹੀਂ ਆਉਦੇ ਸਨ। ਜੋ ਕਿ ਵਿਛੋੜਾ ਦਾ ਵੱਡਾ ਕਾਰਨ ਮਂਨਿਆ ਜਾ ਰਿਹਾ ਹੈ। ਪਰ ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਇਹ ਪਰਿਵਾਰ ਸਾਦਾ ਜੀਵਨ,ਧਾਰਮਿਕ ਜੀਵਨ ਤੇ ਸ਼ਾਂਤ ਜੀਵਨ ਜਿਉਣ ਵਾਲਾ ਪਰਿਵਾਰ ਹੈ, ਜਿਸ ਦਾ ਅਜ ਦੇ ਤੜਕ ਭੜਕ ਵਾਲੇ ਅਕਾਲੀ ਦਲ ਨਾਲ ਕੋਈ ਸੁਚੱਜਾ ਮੇਲ ਨਹੀਂ ਬਣਦਾ ਹੈ।

ਹਰਮੇਲ ਸਿੰਘ ਟੌਹੜਾ ਜਦੋਂ ਤਕ ਅਰਵਿੰਦ ਕੇਜਰੀਵਾਲ ਦੀ ਛਾਂ ਹੇਠਾਂ ਵਾਲੀ ਰਾਜਨੀਤੀ ਕਰਨਗੇ

ਇਕ ਬਹੁਤ ਹੀ ਰੌਚਕ ਗੱਲ ਹੈ ਅਕਾਲੀ ਦਲ ਬਾਦਲ ਬਾਰੇ, ਕਿ ਪਿਛਲੀਆਂ 2012 ਦੀਆਂ ਚੋਣਾਂ ਵੇਲੇ ਅਕਾਲੀ ਦਲ ਨੇ ਪਾਰਟੀ ਦੇ ਸਿਰਮੌਰ ਨੇਤਾ ਮਰਹੂਮ ਕੈਟਨ ਕੰਵਲਜੀਤ ਸਿੰਘ ਦੇ ਪਰਿਵਾਰ ਨੂੰ ਬਾਹਰ ਦਾ ਰਾਸਤਾ ਦਿਖਾਇਆ ਸੀ, ਤੇ ਇਸ ਵਾਰ ਉਹੀ ਹਾਲ ਟੌਹੜਾ ਪਰਿਵਾਰ ਦਾ ਹੋਇਆ ਹੈ। ਗੁਰਚਰਨ ਸਿੰਘ ਟੌਹੜਾ ਨੇ ਤਾਂ ਖ਼ੈਰ ਸਰਬ ਹਿੰਦ ਸ਼੍ਰੌੰਮਣੀ ਅਕਾਲੀ ਦਲ ਬਣਾਕੇ ਅਕਾਲੀ ਦਲ ਬਾਦਲ ਦੀਆਂ 2002 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਗੋਡਣੀਆਂ ਲਵਾ ਦਿੱਤੀਆਂ ਸਨ। 

ਬਾਕੀ ਹਰਮੇਲ ਸਿੰਘ ਟੌਹੜਾ ਜਦੋਂ ਤਕ ਅਰਵਿੰਦ ਕੇਜਰੀਵਾਲ ਦੀ ਛਾਂ ਹੇਠਾਂ ਵਾਲੀ ਰਾਜਨੀਤੀ ਕਰਨਗੇ, ਉਦੋਂ ਤੱਕ ਕੋਈ ਸਮਸ਼ਿਆ ਨਹੀਂ ਹੈ, ਹਾਂ ਕੇਜਰਵਾਲ ਨੂਮਵੀ ਪਤਾ ਹੋਣਾ ਚਾਹੀਦਾ ਹੈ, ਕਿ ਇਹ ਕੋਈ ਮਾਮੂਲੀ ਪਰਿਵਾਰ ਨਹੀਂ ਹੈ, ਜਿਸ ਨਾਲ ਉਹ ਸੁੱਚਾ ਸਿੰਘ ਛੋਟੇਪੁਰ ਵਾਲਾ ਸਲੂਕ ਕਰ ਸਕਣਗੇ। ਇਹ ਬਹੁਤ ਡੂੰਘੀਆਂ ਪੰਥਕ ਜੜਾਂ ਵਾਲਾ ਪਰਿਵਾਰ ਹੈ।

Tags
Show More