NATIONAL

Accident Between Tempo Dumper 8 dead

ਟੈਪੂ ਤੇ ਡੰਪਰ ਵਿਚਾਲੇ ਜ਼ਬਰਦਸਤ ਟੱਕਰ 8 ਦੀ ਮੌਤ

ਟੈਪੂ ਤੇ ਡੰਪਰ ਵਿਚਾਲੇ ਜ਼ਬਰਦਸਤ ਟੱਕਰ  8 ਦੀ ਮੌਤ

accident between tempo  dumper 8 dead  ਉੱਤਰ ਪ੍ਰਦੇਸ਼ ‘ਚ ਚਿੱਤਰਕੂਟ ਜ਼ਿਲੇ ਦੇ ਬਰਗੜ੍ਹ ਥਾਣਾ ਖੇਤਰ ਨੇੜੇ ਸੁਚੇਤਾ ਕਾਲੋਨੀ ਕੋਲ ਸੋਮਵਾਰ ਨੂੰ ਇਕ ਟੈਪੂ ਅਤੇ ਡੰਪਰ ਦੀ ਆਪਸ ‘ਚ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਟੈਪੂ ‘ਚ ਸਵਾਰ 5 ਸਕੂਲੀ ਬੱਚਿਆਂ ਸਮੇਤ 8 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ 2 ਬੱਚੇ ਗੰਭੀਰ ਜ਼ਖਮੀ ਹੋ ਗਏ। ਇਸ ਘਟਨਾ ਤੋ ਬਾਅਦ ਮ੍ਰਿਤਕਾਂ ਦੇ ਪਰਿਵਾਰਕ ਮੈਬਰਾਂ ਵਲੋ ਘਟਨਾ ਸਥਾਨ ਤੇ ਪਹੁੰਚੀਆ ਪੁਲਸ ਦੀਆਂ ਗੱਡੀਆਂ  ਤੇ ਪੱਥਰਬਾਜ਼ੀ ਕੀਤੀ ਗਈ।

10 ਲੋਕ ਟੈਪੂ ‘ਚ ਸਵਾਰ ਹੋ ਕੇ ਆਪਣੇ ਘਰ ਵਾਪਸ ਜਾ ਰਹੇ ਸਨ, 8 Dead

ਇਥੋ ਦੇ ਪੁਲਸ ਇੰਚਾਰਜ (ਐੱਸ. ਪੀ) ਮਨੋਜ ਕੁਮਾਰ ਝਾਅ ਨੇ ਦੱਸਿਆ ਕਿ ਸੋਮਵਾਰ ਨੂੰ 5 ਸਕੂਲੀ ਬੱਚਿਆ ਸਮੇਤ 10 ਲੋਕ ਟੈਪੂ ‘ਚ ਸਵਾਰ ਹੋ ਕੇ ਆਪਣੇ ਘਰ ਵਾਪਸ ਜਾ ਰਹੇ ਸਨ, ਜਿਸ ਦੌਰਾਨ ਇਲਾਹਾਬਾਦ ਰਾਜਮਾਰਗ ‘ਤੇ ਸੁਚੇਤਾ ਕਾਲੋਨੀ ਨੇੜੇ ਉਲਟ ਪਾਸੇ ਵਲੋ ਆ ਰਹੇ ਇਕ ਡੰਪਰ ਦੀ ਟੈਪੂ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ 5 ਬੱਚਿਆਂ ਸਮੇਤ 8 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ 2 ਬੱਚੇ ਗੰਭੀਰ ਰੂਪ ਚ ਜ਼ਖਮੀ ਹੋ ਗਏ।

ਉਨ੍ਹਾਂ ਨੇ ਦੱਸਿਆ ਕਿ ਸਾਰੇ ਬੱਚੇ ਪਹਿਲੀ ਜਮਾਤ ਤੋ ਪੰਜਵੀਂ ਜਮਾਤ ਦੇ ਵਿਦਿਆਰਥੀ ਸਨ, ਜਿਨ੍ਹਾਂ ਦੀ ਉਮਰ ਤਕਰੀਬਨ 5 ਤੋਂ 10 ਸਾਲ ਦੇ ਵਿਚ ਸੀ। ਐੱਸ.   ਪੀ. ਨੇ ਦੱਸਿਆ ਕਿ ਮ੍ਰਿਤਕਾਂ ‘ਚ 5 ਬੱਚਿਆਂ ਤੋਂ ਇਲਾਵਾ ਟੈਂਪੂ ਚਾਲਕ ਅਤੇ 2 ਅਣਪਛਾਤੇ ਵਿਅਕਤੀ ਹਨ। ਉਨ੍ਹਾਂ ਦੱਸਿਆ ਕਿ 2 ਜ਼ਖਮੀ ਬੱਚਿਆਂ ਨੂੰ ਇਲਾਜ ਲਈ ਨੇੜਲੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਤੋ ਇਲਾਵਾ ਚਾਰ ਲਾਸ਼ਾਂ ਨੂੰ ਪੋਸਟਮਾਰਟ ਲਈ ਭੇਜ ਦਿੱਤਾ ਗਿਆ ਹੈ ਅਤੇ ਹੋਰ ਚਾਰ ਲਾਸ਼ਾ ਨੂੰ ਪਿੰਡ ਵਾਸੀ ਚੁੱਕਣ ਨਹੀ ਦੇ ਰਹੇ ਹਨ।accident between tempo and dumper 8 dead

Tags
Show More