NATIONALPunjab

ਐਕਸਪ੍ਰੈਸ ਧਮਾਕੇ ਦੇ ਸਾਰੇ ਚਾਰ ਮੁਲਜ਼ਮ ਬਰੀ।

ਐਕਸਪ੍ਰੈਸ ਧਮਾਕੇ ਦੇ ਸਾਰੇ ਚਾਰ ਮੁਲਜ਼ਮ ਬਰੀ।

ਸਮਝੌਤਾ ਐਕਸਪ੍ਰੈੱਸ ਦੇ ਸਾਰੇ ਮੁਲਜ਼ਮ ਬਰੀ ਕਰ ਦਿਤੇ ਗਏ। ਸਮਝੌਤਾ ਐਕਸਪ੍ਰੈਸ ਧਮਾਕੇ ਦੇ ਸਾਰੇ ਚਾਰ ਮੁਲਜ਼ਮਾਂ ਅਸੀਮਾਨੰਦ, ਲੋਕੇਸ਼ ਸ਼ਰਮਾ, ਕਮਲ ਚੌਹਾਨ ਤੇ ਰਾਜਿੰਦਰ ਚੌਧਰੀ ਨੂੰ ਅੱਜ ਬਰੀ ਕਰ ਦਿੱਤਾ ਗਿਆ ਹੈ। ਕੌਮੀ ਜਾਂਚ ਏਜੰਸੀ (NIA) ਅਦਾਲਤ ਨੇ ਅੱਜ ਪਾਕਿਸਤਾਨੀ ਔਰਤ ਦੀ ਉਹ ਅਰਜ਼ੀ ਵੀ ਖ਼ਾਰਜ ਕਰ ਦਿੱਤੀ, ਜਿਸ ਨੇ ਸਾਲ 2007 ਦੇ ਸਮਝੌਤਾ ਐਕਸਪ੍ਰੈੱਸ ਬੰਬ ਧਮਾਕੇ ਨਾਲ ਸਬੰਧਤ ਮਾਮਲੇ ਵਿੱਚ ਪਾਕਿਸਤਾਨੀ ਨਾਗਰਿਕਾਂ ਦੇ ਬਿਆਨ ਰਿਕਾਰਡ ਕਰਨ ਦੀ ਬੇਨਤੀ ਕੀਤੀ ਸੀ। Acquitted all four accused of express blast

 

 

NIA ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ ਰਾਹਿਲ ਵਕੀਲ ਦੀ ਦਲੀਲ ਨੂੰ ਮੁੱਢੋਂ ਰੱਦ ਕਰ ਦਿੱਤਾ। ਰਾਹਿਲਾ ਨੇ ਇਹ ਅਰਜ਼ੀ ਆਪਣੇ ਵਕੀਲ ਮੋਮਿਨ ਮਲਿਕ ਰਾਹੀਂ ਦਾਖ਼ਲ ਕੀਤੀ ਸੀ। ਰਾਹਿਲਾ ਦੇ ਪਿਤਾ ਮੁਹੰਮਦ ਵਕੀਲ ਦਾ ਉਸ ਧਮਾਕੇ ਵਿੱਚ ਦੇਹਾਂਤ ਹੋ ਗਿਆ ਸੀ। ਰਾਹਿਲਾ ਦਾ ਦੋਸ਼ ਸੀ ਕਿ ਉਸ ਦੇ ਦੇਸ਼ ਦੇ ਪੀੜਤ ਲੋਕਾਂ ਨੂੰ ਵਾਜਬ ਢੰਗ ਨਾਲ ਸੰਮਨ ਹੀ ਨਹੀਂ ਭੇਜੇ ਗਏ ਸਨ।

 

 

ਕੌਮੀ ਜਾਂਚ ਏਜੰਸੀ ਨੇ ਇਹ ਕਹਿੰਦਿਆਂ ਉਹ ਅਰਜ਼ੀ ਖ਼ਾਰਜ ਕਰ ਦਿੱਤੀ ਕਿ ਸਾਰੇ ਗਵਾਹਾਂ ਨੂੰ ਪਾਕਿਸਤਾਨੀ ਹਾਈ ਕਮਿਸ਼ਨ ਰਾਹੀਂ ਸੰਮਨ ਭੇਜੇ ਗਏ ਸਨ।ਇਸ ਮਾਮਲੇ ਦੀ ਸੁਣਵਾਈ ਤਾਂ ਬੀਤੀ 11 ਮਾਰਚ ਨੂੰ ਹੀ ਮੁਕੰਮਲ ਹੋ ਗਈ ਸੀ ਪਰ ਤਦ ਬੀਤੀ 14 ਮਾਰਚ ਨੂੰ ਫ਼ੈਸਲਾ ਰਾਖਵਾਂ ਰੱਖ ਲਿਆ ਗਿਆ ਸੀ। 18 ਫ਼ਰਵਰੀ, 2007 ਨੂੰ ਦਿੱਲੀ ਤੋਂ ਲਾਹੌਰ ਜਾ ਰਹੀ ਸਮਝੌਤਾ ਐਕਸਪ੍ਰੈੱਸ ਰੇਲ–ਗੱਡੀ ਵਿੱਚ ਪਾਨੀਪਤ ਦੇਕੋਲ ਧਮਾਕਾ ਹੋਇਆ ਸੀ, ਜਿਸ ਵਿੱਚ 43 ਪਾਕਿਸਤਾਨੀ ਨਾਗਰਿਕਾਂ ਸਮੇਤ 68 ਵਿਅਕਤੀ ਮਾਰੇ ਗਏ ਸਨ।ਉਨ੍ਹਾਂ ਵਿੱਚੋਂ 10 ਭਾਰਤੀ ਨਗਾਰਿਕ ਸਨ ਤੇ 15 ਲਾਸ਼ਾਂ ਦੀ ਸ਼ਨਾਖ਼ਤ ਹੀ ਨਹੀਂ ਸੀ ਹੋ ਸਕੀ ਕਿਉਂਕਿ ਉਹਬਹੁਤ ਬੁਰੀ ਤਰ੍ਹਾਂ ਸੜ ਚੁੱਕੀਆਂ ਸਨ।

ਵਿਜੀਲੈਂਸ ਵਲੋਂ ਰਿਸ਼ਵਤ ਦੇ ਮਾਮਲੇ ‘ਚ ਦੋ ਹੌਲਦਾਰਾਂ ਖਿਲਾਫ਼ ਪਰਚਾ ਦਰਜ, ਇਕ ਕਾਬੂ

Tags
Show More