Punjab

ਕੋਣ ਬਣੇਗਾ ਅਕਾਲੀ ਦਲ ਬਾਦਲ ਆਪ ਦਾਾ ਲੋਕ ਸਭਾ ਦਾ ਉਮੀਦਾਵਾਰ

ਕੋਣ ਬਣੇਗਾ ਅਕਾਲੀ ਦਲ ਬਾਦਲ ਆਪ ਦਾਾ ਲੋਕ ਸਭਾ ਦਾ ਉਮੀਦਾਵਾਰ

ਚੰਡੀਗੜ੍ਹ: ਕਿਸੇ ਤਰਾਂ ਦੀਆਂ ਵੀ ਚੌਣਾਂ ਆਉਣ ਤੇ ਪਾਰਟੀਆਂ ਵਿਚ ਟਿਕਟਾਂ ਲੈਣ ਵਾਲਿਆਂ ਦੀ ਦੌੜ ਲੱਗ ਜਾਂਦੀ ਹੈ, ਪਰ ਇਸ ਵਾਰ ਪੰਜਾਬ ਵਿਚ ਸੌਕੇ ਦੌ ਮਾਰ ਹੈ। ਇਸ ਵਾਰ ਸ਼੍ਰੋਮਣੀ ਅਕਾਲੀ ਦਲ (ਬ) ਤੇ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਲੱਭਣ ‘ਚ ਮੁਸ਼ੱਕਤ ਕਰਨੀ ਪੈ ਰਹੀ ਹੈ। ਲੋਕ ਸਭਾ ਚੋਣਾਂ ਦੋਵਾਂ ਪਾਰਟੀਆਂ ਲਈ ਵੱਕਾਰ ਦਾ ਸਵਾਲ ਹਨ। ਇਸ ਲਈ ਇਨ੍ਹਾਂ ਨੂੰ ਜਿੱਤਣ ਵਾਲੇ ਧੜੱਲੇਦਾਰ ਉਮੀਦਵਾਰਾਂ ਦੀ ਤਲਾਸ਼ ਹੈ। Akali Dal Badal AAP Hunting Winner Candidates

ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਲੋਕ ਸਭਾ ਹਲਕਿਆਂ ਤੋਂ ਉਮੀਦਵਾਰ ਤਾਂ ਲਾਂਭੇ ਹੀ ਹੋ ਗਏ ਹਨ। ਇਨ੍ਹਾਂ ਵਿੱਚ ਸੰਗਰੂਰ, ਫਿਰੋਜ਼ਪੁਰ ਤੇ ਖਡੂਰ ਸਾਹਿਬ ਸ਼ਾਮਲ ਹਨ। ਸੰਗਰੂਰ ਤੋਂ ਸੁਖਦੇਵ ਸਿੰਘ ਢੀਂਡਸਾ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਖਡੂਰ ਸਾਹਿਬ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੱਖਰੀ ਪਾਰਟੀ ਬਣਾ ਲਈ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਸ਼ੇਰ ਸਿੰਘ ਗੁਬਾਇਆ ਵੀ ਕਾਂਗਰਸ ਨਾਲ ਹੱਥ ਮਿਲਾਈ ਬੈਠੇ ਹਨ।

ਅਕਾਲੀ ਦਲ ਲਈ ਇਨ੍ਹਾਂ ਸੀਟਾਂ ਤੋਂ ਤਕੜੇ ਉਮੀਦਵਾਰ ਲੱਭਣਾ ਵੱਡੀ ਚੁਣੌਤੀ ਹੋਏਗਾ। ਇਸ ਤੋਂ ਇਲਾਵਾ ਦੂਜੀਆਂ ਸੀਟਾਂ ਲਈ ਵੀ ਅਕਾਲੀ ਦਲ ਇਸ ਤਰਾਂ ਦੇ ਉਮੀਦਵਾਰਾਂ ਦੀ ਚੋਣ ਕਰ ਰਿਹਾ ਹੈ, ਜੋ ਪਾਰਟੀ ਦੇ ਵੱਡੇ ਪਰਿਵਾਰਕ ਚੇਹਰਿਆਂ ਦੀਆਂ ਫੋਟੋਆਂ ਤੋਂ ਬਿਨਾਂ ਚੋਣਾਂ ਜਿੱਤਣ ਦੀ ਸਮਰੱਥਾ ਰੱਖਦੇ ਹੋ। । ਇਸ ਲਈ ਅਕਾਲੀ ਦਲ ਸੀਨੀਅਰ ਲੀਡਰਾਂ ਨੂੰ ਮੈਦਾਨ ਵਿੱਚ ਉਤਾਰਨ ਦੀ ਰਣਨੀਤੀ ਘੜ ਰਿਹਾ ਹੈ।

ਦੂਜੇ ਪਾਸੇ ਆਮ ਆਦਮੀ ਪਾਰਟੀ ਵਿਚ ਟਿਕਟਾਂ ਮੰਗਣ ਵਾਲਿਆਂ ਦੀਆਂ ਸੂਚੀਆਂ ਤਾਂ ਲੰਬੀਆਂ ਹੋ ਚੱਲੀਆਂ ਹਨ, ਪਰ ਫੇਰ ਵੀ ਆਮ ਆਦਮੀ ਪਾਰਟੀ ਸਮਾਜ ਵਿਚੋਂ ਆਮ ਲੋਕਾਂ ਦੀ ਤਰਜਮਾਨੀ ਕਰਦੇ ਕੁਝ ਨਵੇਂ ਤੇ ਦਮਦਾਰ ਚੇਹਰਿਆਂ ਦੀ ਭਾਲ ਵਿਚ ਲੱਗ ਰਹੀ ਹੈ। ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਤੇ ਫਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਹਰਿੰਦਰ ਸਿੰਘ ਖਾਲਸਾ ਵੀ ਬਾਗੀ ਹੋਏ ਬੈਠੇ ਹਨ।

ਦੂਜੇ ਪਾਸੇ ਕਾਂਗਰਸ ਵਿੱਚ ਉਮੀਦਵਾਰੀ ਦੇ ਦਾਅਵੇਦਾਰਾਂ ਦੀ ਭੀੜ ਲੱਗੀ ਹੋਈ ਹੈ। ਮੈਦਾਨ ਵਿੱਚ ਕੋਈ ਤਕੜੀ ਵਿਰੋਧੀ ਧਿਰ ਦੀ ਅਣਹੋਂਦ ਕਰਕੇ ਕਾਂਗਰਸੀ ਆਪਣੀ ਜਿੱਤ ਯਕੀਨੀ ਸਮਝ ਰਹੇ ਹਨ। ਇਸ ਲਈ ਕਾਂਗਰਸ ਲਈ ਉਮੀਦਵਾਰਾਂ ਦੀ ਚੋਣ ਔਖਾ ਕਾਰਜ ਬਣਿਆ ਹੋਇਆ ਹੈ।

ਇਸ ਵਾਰ ਉਮੀਦਾਵਾਰਾਂ ਦੀ ਚੋਣ ਵੱਡੇ ਨਤੀਜੇ ਤਹਿ ਕਰ ਸਕਦੀ ਹੈ, ਕਿਉਂਕਿ ਪੰਜਾਬ ਦੀਆਂ ਇਹ ਚੋਣਾਂ ਧਾਰਮਿਕ ਬੇਪੱਤੀ, ਨਸ਼ਿਆਂ, ਕਿਸਾਨਾਂ ਤੇ ਸਰਕਾਰੀ ਮੁਲਾਜ਼ਿਮਾਂ ਦੀਆਂ ਮੰਗਾਂ ਨੂੰ ਲੈਕੇ ਹੀ ਜਿੱਤੀਆਂ ਜਾਣਗੀਆਂ।

ਕੈਪਟਨ ਦੀਆਂ ਪੰਜਾਬੀਆਂ ਨੂੰ ਬਸੰਤ ਦੀਆਂ ਵਧਾਈਆਂ, ਮਾਸਟਰਾਂ ਤੇ ਅਣਮਨੁੱਖੀ ਤਸ਼ੱਦਦ

Tags
Show More

Leave a Reply

Your email address will not be published. Required fields are marked *