DIASPORA

AKALI DAL BADAL versus SHIROMANI AKALI DAL

ਨਵੇਂ ਅਕਾਲੀ ਦਲ ਦੇ ਮੁਹਾਂਦਰੇ ਨੂੰ ਦੇਖਦਿਆਂ, ਅਸਲ ਅਕਾਲੀ ਦਲ ਨੂੰ ਯਾਦ ਕਰਦਿਆਂ

AKALI DAL BADAL versus SHIROMANI AKALI DAL: ਅਕਾਲੀ ਦਲ ਨੇ ਕੱਲ ਆਪਣਾ 97ਵਾਂ ਸਥਾਪਨਾ ਦਿਵਸ ਮਨਾ ਲਿਆ ਹੈ, ਦੇਖਿਆ ਜਾਵੇ ਤਾਂ ਕਾਂਗਰਸ ਤੋ ਬਾਅਦ ਅਕਾਲੀ ਦਲ ਹੀ ਦੇਸ਼ ਦੀ ਇਕੋ ਇਕ ਰਾਜਨੀਤਕ ਸੰਸਥਾ ਹੈ ਜਿਸ ਨੇ ਅਜ਼ਾਦੀ ਤੋਂ ਪਹਿਲਾਂ ਤੋਂ ਲੈਕੇ ਅੱਜ ਤੱਕ ਲੰਮਾਂ ਸਮਾ ਸ਼ਘਰਸ਼ ਵਿਚ ਬਤੀਤ ਕੀਤਾ ਹੈ।

ਕੱਲ ਦੀਵਾਨ ਹਾਲ ਮੰਜੀ ਸਾਹਿਬ ਵਿਚ ਅਕਾਲੀ ਦਲ ਦੇ ਵਰਕਰਾਂ ਦੀ ਹਾਲਤ ਦੇਖ ਕੇ ਹਰ ਪੰਥ ਦਰਦੀ ਖੂਨ ਦੇ ਹੰਝੂ ਵਹਾ ਰਹੇ ਸਨ।ਬੇਸ਼ਕ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਪਹਿਲੇ ਪ੍ਰਧਾਨ ਸ੍ਰ ਸਰਮੁੱਖ ਸਿੰਘ ਝੁਬਾਲ, ਬਾਬਾ ਖੜਕ ਸਿੰਘ ਅਤੇ ਮਾਸਟਰ ਤਾਰਾ ਸਿੰਘ ਜਿਹੀਆਂ ਪੰਥਕ ਸਖਸ਼ੀਅਤਾਂ ਦਾ ਨਾਮ ਲੈ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਉਨ੍ਹਾਂ ਦੁਆਰਾ ਸਿਰਜੇ ਇਤਿਹਾਸ ਨੂੰ ਯਾਦ ਕੀਤਾ ਪਰ ਪਾਰਟੀ ਦੇ ਕੁਝ ਵਰਕਰਾਂ ਤੇ ਪਾਰਟੀ ਦੇ ਕੁਝ ਆਹੁਦੇਦਾਰਾਂ ਨੂੰ ਦੇਖ ਕੇ ਸਮਝ ਨਹੀ ਸੀ ਲਗ ਰਿਹਾ ਕਿ ਇਹ ਉਹੀ ਅਕਾਲੀ ਦਲ ਹੈ ਜੋ ਕਦੇ ਖੰਡੇ ਦੀ ਧਾਰ ਤੇ ਨਚਦਾ ਸੀ।

AKALI DAL BADAL versus SHIROMANI AKALI DALਪਾਰਟੀ ਵਿਚੋ ਅਕਾਲੀ ਦੀ ਆਤਮਾ ਗਾਇਬ ਸੀ ਤੇ ਜੋ ਸਾਹਮਣੇ ਨਜ਼ਰ ਆ ਰਿਹਾ ਸੀ ਉਸ ਵਿਚੋ ਨਾ ਤੇ ਸ੍ਰ ਸਰਮੁੱਖ ਸਿੰਘ ਝੁਬਾਲ, ਨਾ ਹੀ ਬਾਬਾ ਖੜਕ ਸਿੰਘ ਤੇ ਨਾ ਹੀ ਮਾਸਟਰ ਤਾਰਾ ਸਿੰਘ ਦੀ ਵਿਚਾਰਧਾਰਾ ਨਜ਼ਰ ਆ ਰਹੀ ਸੀ। ਸਗੋ ਇਹ ਉਹ ਅਕਾਲੀ ਸਨ ਜਿੰਨਾ ਆਪਣੇ ਸਮਾਗਮ ਦਾ ਬੋਝ ਵੀ ਗੁਰੂ ਦੀ ਗੋਲਕ ਤੇ ਪਾ ਦਿੱਤਾ ਹੈ।ਜਦੋਂ ਕਿ ਅਕਾਲੀ ਦਲ ਨੂੰ ਜਥੈਬੰਦ ਕਰਨ ਦਾ ਮੁੱਖ ਮਕਸਦ ਹੀ ਸਿੱਖਾਂ ਦੀਆਂ ਮੂਲ ਰਵਾਇਤਾਂ ਦੀ ਰਾਜਨੀਤਕ ਰਾਖੀ ਲਈ ਕੀਤਾ ਗਿਆ ਸੀ, ਤੇ ਸਿੱਖੀ ਸਰੂਪ ਨੂੰ ਕਾਇਮ ਰੱਖਣ ਲਈ ਸਾਰੇ ਜਥਿਆਂ ਨੇ ਆਪਣੇ ਆਪ ਨੂੰ ਅਕਾਲੀ ਦਲ ਵਿਚ ਸ਼ਾਮਲ ਕਰ ਦਿੱਤਾ ਸੀ। ਪਰ ਅਜ ਉਨ੍ਹਾਂ ਜਥਿਆਂ ਦੇ ਮੂਲ ਦੀ ਥਾਂ ਸਿਰ ਮੁਨੀ ਦਾੜੀ ਮੁਨੀਆਂ ਸਖਸ਼ੀਅਤਾਂ ਨੇ ਲੈ ਲਈ ਹਨ।

ਇਤਿਹਾਸ ਗਵਾਹ ਹੈ ਕਿ ਮਾਸਟਰ ਤਾਰਾ ਸਿੰਘ ਨੇ ਕਦੇ ਪੈਨ ਵਿਚ ਸਿਆਹੀ ਵੀ ਗੁਰੂ ਘਰ ਵਿਚੋ ਨਹੀ ਸੀ ਭਰ ਕੇ ਇਸਤੇਮਾਲ ਕੀਤੀ ਪਰ ਕੱਲ ਹਾਲਾਤ ਬਹੁਤ ਭਿੰਨ ਨਜਰ ਆ ਰਹੇ ਸਨ। ਇਥੇ ਹੀ ਬਸ ਨਹੀ ਅਕਾਲੀ ਦਲ ਦੇ ਕੁਝ ਆਗੂਆਂ ਤੋੇ ਵਰਕਰਾਂ ਦੇ ਚਿਹਰੇ ਵਿਚੋ ਅਕਾਲੀ ਦਲ ਦਾ ਪੰਥਕ ਸਰੂਪ ਵੀ ਗਾਇਬ ਸੀ।ਅਕਾਲੀ ਦਲ ਵਲੋਂ ਵੱਡੀ ਪੱਧਰ ਤੇ ਅਮ੍ਰਿਤ ਸੰਚਾਰ ਕੀਤਾ ਜਾਂਦਾ ਸੀ, ਪਰ ਅਜ ਅਕਾਲੀ ਦਲ ਦੇ ਆਗੂਆਂ ਉਪਰ ਚਿੱਟੇ ਸਮੇਤ ਹੋਰ ਨਸ਼ਿਆਂ ਦਾ ਸੰਚਾਰ ਕਰਨ ਦੇ ਦੋਸ਼ ਲੱਗ ਰਹੇ ਹਨ।

ਸਮਾਗਮ ਵਿਚ ਦਿਲੀ ਤੋ ਸ੍ਰ ਮਨਜੀਤ ਸਿੰਘ ਜੀ ਕੇ ਅਗਵਾਈ ਹੇਠ ਹੀ ਸੰਗਤ ਆਈ ਜਦ ਕਿ ਬਾਕੀ ਰਾਜਾਂ ਜਿਥੇ ਜਿਥੇ ਵੀ ਅਕਾਲੀ ਦਲ ਦੀਆਂ ਇਕਾਈਆਂ ਹਨ ਨਦਾਰਦ ਰਹੀਆਂ। ਬੇਸਕ ਸੰਗਤਾਂ ਦੇ ਭਾਰੀ ਇਕਠ ਹੋਣ ਦੇ ਦਾਅਵੇ ਕੀਤੇ ਜਾਂ ਰਹੇ ਹਨ ਪਰ ਅਸਲੀਅਤ ਇਹ ਸੀ ਕਿ ਸਾਰੇ ਸਮਾਗਮ ਵਿਚ ਵਰਕਰਾਂ ਦੀ ਗਿਣਤੀ 2000 ਦਾ ਆਂਕੜਾ ਵੀ ਪਾਰ ਕਰਦੀ ਨਜ਼ਰੀਂ ਨਹੀਂ ਪਈ।ਕੋਈ ਸਮਾਂ ਸੀ, ਜਦੋਂ ਪੰਜਾਬੀ ਸੂਬੇ ਦੀ ਲੜਾਈ ਲਈ ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਨੇ ਵਾਰੋ ਵਾਰੀ ਮਰਨ ਵਰਤ ਰੱਖਿਆ ਸੀ, ਤੇ 60,000 ਗ੍ਰਿਫਤਾਰੀਆਂ ਸਿਰਫ ਅਕਾਲੀਆਂ ਦੀਆਂ ਹੋਈਆਂ ਸਨ।ਕੱਲ ਮਹਿਜ਼ 2000 ਵਿਚ ਸਿਮਟਿਆ ਅਕਾਲੀ ਦਲ ਆਪਣੀ ਸੋਣ ਅਤੇ ਸਰੂਪ ਬਾਰੇ ਚੀਕਾਂ ਮਾਰਦਾ ਦਿਖਾਈ ਦਿੱਤਾ ਸੀ।

ਇਥੇ ਵਰਣਨਯੋਗ ਹੈ, ਕਿ ਜਦੋਂ ਪਰਕਾਸ਼ ਸਿੰਘ ਬਾਦਲ ਨੇ ਮਲੋਟ ਤੋਂ ਪਹਿਲੀ ਵਾਰ ਵਿਧਾਇਕੀ ਦੀ ਜੰਗ ਲੜੀ ਤਾਂ ਅਕਾਲੀ ਦਲ ਨੂੰ ਦੋਫਾੜ ਕੀਤਾ ਗਿਆ, ਜਿਸ ਕਾਰਨ ਅਕਾਲੀਆਂ ਨੂੰ 154 ਵਿਚੋਂ ਸਿਰਫ 26 ਸੀਟਾਂ ਹੀ ਮਿਲੀਆਂ ਸਨ। ਪਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਬਣੇ ਤੇ ਦੋ ਅਕਾਲੀ ਨੇਤਾ ਵੀ ਮੰਤਰੀ ਬਣੇ ਸਨ। ਇਕ ਸਰ ਸੁੰਦਰ ਸਿੰਘ ਮਜੀਠੀਆ ਤੇ ਦੂਜੇ ਸਿਮਰਨਜੀਤ ਸਿੰਘ ਮਾਨ ਦੇ ਪਿਤਾ ਸਰਦਾਰ ਜੋਗਿੰਦਰ ਸਿੰਘ ਮਾਨ ਸਨ।ਪਰਕਾਸ਼ ਸਿੰਘ ਬਾਦਲ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ, ਉਸ ਵਕਤ ਵੀ ਕਾਂਗਰਸ ਨਾਲ ਮਿਲਕੇ ਅਕਾਲੀ ਸਰਕਾਰ ਤੋੜੀ ਗਈ ਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਸਨ।

ਜਿਸ ਪਾਰਟੀ ਨੇ ਪੰਜਾਬ ਤੇ ਲਗਾਤਾਰ 10 ਸਾਲ ਤਕ ਰਾਜ ਕੀਤਾ ਹੋਵੇ ਉਸ ਲਈ ਇਹ ਵਿਚਾਰਨ ਦੀ ਘੜੀ ਹੈ। ਅਕਾਲੀ ਦਲ ਜਦੋਂ ਦਾ ਪੰਥਕ ਪਾਰਟੀ ਛਡ ਕੇ ਪੰਜਾਬੀ ਪਾਰਟੀ ਬਣਿਆ ਉਸ ਸਮੇ ਤੋ ਇਸ ਦੀ ਹਾਲਤ ਦਿਨੋ ਦਿਨ ਨਿਵਾਣ ਵਲ ਜਾ ਰਹੀ ਹੈ। ਪਰ ਜਦੋਂ ਸ਼੍ਰੋਮਣੀ ਕਮੇਟੀ ਦੀ ਗੱਲ ਆ ਜਾਂਦੀ ਹੈ ਤਾਂ ਅਖਾਲੀ ਦਲ ਵਾਲੇ ਆਪਣੇ ਆਪ ਨੂੰ ਪੰਥਕ ਸਾਬਿਤ ਕਰਨ ਵਿਚ ਲੱਗ ਜਾਂਦੇ ਹਨ।

AKALI DAL BADAL versus SHIROMANI AKALI DALਪੰਜਾਬ ਜਿਥੇ ਅਕਾਲੀ ਦਲ ਨੇ 10 ਸਾਲ ਤਕ ਰਾਜ ਕੀਤਾ ਵਿਚ 12500 ਦੇ ਕਰੀਬ ਪਿੰਡ ਹਨ ਜੇਕਰ ਇਕ ਪਿੰਡ ਵਿਚੋ ਇਕ ਵਿਅਕਤੀ ਵੀ ਆਉਦਾ ਤਾਂ ਅੱਜ ਦੇ ਇਕਠ ਵਿਚ 12500 ਵਿਅਕਤੀ ਹੋਣੇ ਸਨ। ਅੱਜ ਪਾਰਟੀ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਵਿਚ ਜੋਸ਼ ਭਰਨ ਲਈ ਜਬਰ ਤੇ ਜੁਲਮ ਦੇ ਖਿਲਾਫ ਡਟ ਜਾਣ ਦਾ ਸਦਾ ਦਿੱਤਾ ਜਦਕਿ ਉਨ੍ਹਾਂ ਦੇ ਪਿਤਾ ਸ੍ਰ ਪ੍ਰਕਾਸ਼ ਸਿੰਘ ਬਹਾਦਲ ਨੇ ਅਕਾਲੀ ਦਲ ਦੇ ਇਤਿਹਾਸ ਨੂੰ ਯਾਦ ਕਰਵਾਉਦਿਆਂ ਦਸਿਆ ਕਿ ਅਸੀ ਅੰਗਰੇਜ਼ ਤੋ ਨਹੀ ਡਰੇ, ਕਾਂਗਰਸ ਦੇ ਜੁਲਮਾਂ ਨੂੰ ਅਸੀ ਹੀ ਠਲ ਪਾਈ। ਸਭ ਤੋ ਵਧ ਹੈਰਾਨਗੀ ਵਾਲੀ ਗਲ ਸ੍ਰ ਮਨਜੀਤ ਸਿੰਘ ਕੇ ਨੇ ਕਹੀ ਜਿੰਨਾ ਆਪਣੇ ਪਿਤਾ ਦੇ ਨਕਸ਼ੇ ਕਦਮ ਤੇ ਚਲਦਿਆਂ ਅਕਾਲੀ ਦਲ ਦੇ ਸਮਾਗਮ ਵਿਚ ਬੋਲਦਿਆਂ ਧਾਰਾ 25 ਬੀ ਦੀ ਸੋਧ ਦੀ ਗਲ ਕਰ ਦਿੱਤੀ। ਧਾਰਾ 25 ਬੀ ਦੀ ਸੋਧ ਦੀ ਮੰਗ ਅਕਾਲੀ ਦਲ ਲੰਮੈ ਸਮੇ ਤੋ ਕਰਦਾ ਆ ਰਿਹਾ ਸੀ ਤੇ ਅਨੰਦਪੁਰ ਮਤੇ ਵਿਚ ਇਹ ਮੰਗ ਸ਼ਾਮਲ ਹੈ ਪਰ ਅਕਾਲੀ ਦਲ ਨੇ ਕਾਫੀ ਸਮੇ ਤੋ ਇਸ ਮੰਗ ਪ੍ਰਤੀ ਕੋਈ ਸੰਜੀਦਗੀ ਨਹੀ ਦਿਖਾਈ ਅਜ਼ਾਦੀ ਤੋਂ ਬਾਦ ਵੀ ਸਿੱਖਾਂ ਵਲੋਂ ਆਪਣੀ ਅਲੱਗ ਹੋਂਦ ਦੀ ਮਾਨਤਾ ਨੂੰ ਲੈਕੇ ਲੜਾਈ ਤਾਂ ਸ਼ੁਰੂ ਕੀਤੀ ਗਈ ਸੀ, ਪਰ ਕਾਂਗਰਸ ਵਲੋਂ ਜਦੋਂ 1953 ਵਿਚ ਜਸਟਿਸ ਸਈਯਦ ਅਲੀ ਫਜ਼ਲ ਦੀ ਅਗਵਾਈ ਵਿਚ ਸਟੇਟ ਰੀਆਰਗੇਨਾਈਜ਼ੇਸ਼ਨ ਐਕਟ ਬਣਾਇਆ ਤਾਂ, ਕੇਵਲ ਪੰਜਾਬ ਨੂੰ ਪੰਜਾਬੀ ਸੂਬਾ ਨਾ ਐਲਾਨਿਆ, ਜਿਸ ਕਾਰਨ ਅਕਾਲੀ ਦਲ ਦੀ ਆਪਣੀ ਅੱਡਰੀ ਹੋਂਦ ਦੀ ਲੜਾਈ ਆਪਣਾ ਰੂਪ ਬਦਲਕੇ ਪੰਜਾਬੀ ਸੂਬਾ ਮੋਰਚੇ ਦਾ ਰੂਪ ਲੈ ਗਈ। ਕੇਂਦਰ ਨੇ ਸ਼ਰਾਰਤ ਕਰਕੇ ਪੰਜਾਬੀ ਸੂਬਾ ਦੇ ਦਿੱਤਾ, ਪਰ ਵਿਚੋਂ ਹਿਮਾਚਲ ਤੇ ਹਰਿਆਣਾ ਮਨਫੀ ਕਰ ਦਿੱਤਾ। ਅਕਾਲੀਆਂ ਦੀ ਨਾ ਸਮਝੀ ਦੀ ਸਜ਼ਾ ਅਜ ਪੂਰਾ ਪੰਥ ਚੱਕ ਰਿਹਾ ਹੈ, ਜੋ ਆਰਟੀਕਲ 25 ਬੀ ਵਿਚ ਸੋਧ ਦੀ ਮੰਗ ਕਰ ਰਿਹਾ ਹੈ।ਵੈਸੇ ਸਿੱਖਾਂ ਨੂੰ ਹਿੰਦੂਆਂ ਵਿਚ ਰੱਲ੍ਹ ਗੱਡ ਕਰਕੇ ਰੱਖਣ ਦੀ ਵਿਉਂਤ ਮੋਤੀ ਲਾਲ ਨਹਿਰੂ ਦੀ ਸੀ, ਜੋ ਉਸ ਨੇ 1931 ਦੀ ਰਾਵੀ ਕਾਨਫਰੰਸ ਵਿਚ ਰਿਪੋਰਟ ਵਿਚ ਦਿੱਤੀ ਸੀ, ਜਿਸ ਬਾਰੇ ਸੁਣਕੇ ਤਤਕਾਲੀ ਪ੍ਰਧਾਨ ਬਾਬਾ ਖੜਕ ਸਿੰਘ ਨੇ ਪੂਰੀ ਕਾਂਗਰਸ ਨੂੰ ਤਾੜਨਾ ਕਰ ਦਿੱਤੀ ਸੀ, ਤੇ ਉਨ੍ਹਾਂ ਨੂੰ ਮਨਾਉਣ ਲਈ ਗਾਂਧੀ ਸਮੇਤ, ਕਾਂਘਰਸ ਪ੍ਰਧਾਨ ਨਹਿਰੂ, ਪਟੇਲ ਤੱਕ ਸਾਰੇ ਨੇਤਾ ਦਬੁਰਜੀ ਗਏ ਸਨ, ਤੇ ਇਸ ਮਤੇ ਨੂੰ ਮੁਅਤਲ ਕਰ ਦਿੱਤ ਗਿਆ ਸੀ, ਪਰ ਸੰਵਿਧਾਨ ਲਿਖਣ ਵੇਲੇ ਮੋਤੀ ਲਾਲ ਨਹਿਰੂ ਦੀ ਪੇਸ਼ਕਸ਼ ਚੱਕ ਲਈ ਗਈ।

AKALI DAL BADAL versus SHIROMANI AKALI DALਅਕਾਲੀ ਦਲ ਦੇ ਅੱਜ ਦੇ ਸਥਾਪਨਾ ਦਿਵਸ ਮੌਕੇ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਜੋਸ਼ ਨਾਲ ਕਿਹਾ ਕਿ ਅਕਾਲੀ ਦਲ ਬਾਦਲ ਪਰਵਾਰ ਦੀ ਨਿਜੀ ਜਗੀਰ ਨਹੀ ਬਲਕਿ ਵਰਕਰਾਂ ਦੀ ਪਾਰਟੀ ਹੈ। ਪਰ ਅਕਾਲੀ ਦਲ ਨਾਲ ਬਾਦਲ ਸ਼ਬਦ ਕੁਝ ਹੋਰ ਬਿਆਨ ਕਰਦਾ ਨਜ਼ਰ ਆਉਂਦਾ ਹੈ।ਅੰਗਰੇਜ਼ਾਂ ਦੀ ਫੌਜ ਵਿਚ ਸਿੱਖਾਂ ਦੀ ਭਾਰਤੀ ਲੱਖਾਂ ਵਿਚ ਸੀ, ਪਰ ਅਕਾਲੀ ਦਲ ਬਾਦਲ ਅਜ਼ਾਦੀ ਤੋਂ ਬਾਦ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਵਿਚ ਬੁਰੀ ਤਰਾਂ ਫੇਲ ਹੋਇਆ, ਜਿਸ ਦਾ ਵੱਡਾ ਕਾਰਨ ਪਰਿਵਾਰਵਾਦ ਦਾ ਇਸ ਜਥੇਬੰਦੀ ਉਪਰ ਹਾਵੀ ਹੋਣਾ ਹੀ ਹੈ।ਹੁਣ ਦੇਖਣਾ ਹੈ ਕਿ 97 ਸਾਲ ਵਿਚ ਹੀ ਹਫ ਚੁਕੀ ਤੇ ਥਕ ਚੁਕੀ ਪਾਰਟੀ ਦਾ ਪ੍ਰਧਾਨ ਵਰਕਰਾਂ ਨੂੰ ਕਦੋ ਮਾਣ ਤਾਨ ਦਿੰਦਾ ਹੈ। ਕਦੇ ਦਰਸ਼ਨ ਸਿੰਘ ਫੇਰੂਮਾਨ ਵਰਗਾ ਮਰਨ ਵਰਤ ਤੇ ਬੈਠਕੇ ਪੰਥ ਲਈ ਸ਼ਹੀਦ ਹੋ ਗਿਆ, ਪਰ ਅਜ ਦੇ ਅਕਾਲੀ ਦਲ ਬਾਦਲ ਦਾ ਪ੍ਰਧਾਨ ਸੜਕਾਂ ਰੋਕ ਕੇ ਕੰਬਲ ਲੈਕੇ ਭੈਠਦਾ ਹੈ ਤੇ ਰੋਟੀਆਂ ਖਾਂਦਾ ਨਜ਼ਰ ਆਉਂਦਾ ਹੈ।ਮਰਨ ਵਰਤ ਤੇ ਧਰਨੇ ਤੇ ਬੈਠਕੇ ਰੋਟੀਆਂ ਖਾਣ ਦਾ ਸਿਲਸਿਲਾ ਅਕਾਲੀ ਦਲ ਵਿਚ ਆ ਚੁੱਕੇ ਨਿਘਰੇ ਹੋਏ ਬਦਲਾਵਾਂ ਨੂੰ ਆਪੇ ਬਿਆਨ ਕਰ ਰਿਹਾ ਹੈ।

ਇਸ ਵੇਲੇ ਲੋੜ ਪੈ ਰਹੀ ਹੈ, ਕਿ ਛੋਟੇ ਛੋਟੇ ਨਵੇਂ ਜਥੇ ਫਿਰ ਤੋਂ ਹੋਂਦ ਵਿਚ ਆਉਣ ਤੇ ਦੁਬਾਰਾ ਇਕੱਠੇ ਹੋਕੇ ਸਿੱਖਾਂ ਦੀ ਵੱਡੀ ਨਵੀਂ ਜਥੇਬੰਦੀ ਦੀ ਫਿਰ ਤੋਂ ਇਬਾਰਤ ਲਿਖਣ, ਕਿਉਂਕਿ ਇਸ ਪਰਿਵਾਰ ਤੋਂ ਅਸੀਂ ਪੰਥ ਲਈ ਕੁਰਬਾਨੀਆਂ ਦੀ ਆਸ ਨਹੀਂ ਲਾ ਸਕਦੇ, ਹਾਲਾਤ ਸਭ ਦੇ ਸਾਹਮਣੇ ਹਨ।ਧੰਨਵਾਦ।

Charanjit Singh Arora, Sri Amritsar Sahib

Tags
Show More

Leave a Reply

Your email address will not be published. Required fields are marked *

Close