Punjab

Akali Dal district general secretary shot himself

ਅਕਾਲੀ ਦਲ ਦੇ ਜ਼ਿਲਾ ਜਨਰਲ ਸਕੱਤਰ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਅਕਾਲੀ ਦਲ ਦੇ ਜ਼ਿਲਾ ਜਨਰਲ ਸਕੱਤਰ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਗ੍ਰਾਮ ਪੰਚਾਇਤ ਪਿੰਡ ਕਰਤਾਰਪੁਰ ਦੇ ਸਾਬਕਾ ਸਰਪੰਚ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਜਨਰਲ ਸਕੱਤਰ ਹਰਨੇਕ ਸਿੰਘ ਪੁੱਤਰ ਉਜਾਗਰ ਸਿੰਘ (52) ਨੇ ਆਪਣੀ ਲਾਇਸੈਸੀ ਰਿਵਾਲਵਰ ਨਾਲ ਪੁੜ-ਪੁੜੀ ਵਿਚ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਨੇਕ ਸਿੰਘ ਜੋ ਜ਼ਿੰਮੀਦਾਰੀ ਦੇ ਨਾਲ-ਨਾਲ ਪ੍ਰਾਪਰਟੀ ਦਾ ਕਾਰੋਬਾਰ ਵੀ ਕਰਦਾ ਸੀ, ਆਪਣੀ ਗੱਡੀ ਵਿਚ ਸਵਾਰ ਹੋ ਕੇ ਘਰੋ ਕੰਮਕਾਰ ਤੇ ਗਿਆ ਸੀ ਜਦੋ ਰਾਤ ਤੱਕ ਵਾਪਸ ਨਾ ਆਇਆ ਤਾ ਉਸ ਦੇ ਪਰਿਵਾਰਿਕ ਮੈਬਰਾ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਜਦੋ ਪੁਲਸ ਰਾਤ ਉਸਦੀ ਭਾਲ ਕਰ ਰਹੀ ਸੀ ਤਾਂ ਪਿੰਡ ਪੜੌਲ ਸੜਕ ਕਿਨਾਰੇ ਇਕ ਇਨੋਵਾ ਗੱਡੀ ਜਿਸ ਦੀਆ ਹੈਡ ਲਾਈਟਾ ਚਾਲੂ ਸਨ ਅਤੇ ਉਸ ਵਿਚ ਖੂਨ ਨਾਲ ਲਥਪਥ ਹਰਨੇਕ ਸਿੰਘ ਦੀ ਲਾਸ਼ ਪਈ ਸੀ ਅਤੇ ਨਾਲ ਹੀ ਉਸ ਦੀ ਲਾਇਸੈਸੀ ਰਿਵਾਲਵਰ ਵੀ ਪਈ ਸੀ। ਪੁਲਸ ਨੇ ਗੱਡੀ ਸਮੇਤ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਖਰੜ ਦੀ ਮੋਰਚਰੀ ਵਿਚ ਰਖਵਾ ਦਿੱਤੀ। Akali Dal district general secretary shot himself

Akali Dal district general secretary shot himself

Akali Dal district general secretary shot himself ਪਰਿਵਾਰਿਕ ਮੈਬਰਾ ਦਾ ਕਹਿਣਾ ਹੈ ਕਿ ਮ੍ਰਿਤਕ ਹਰਨੇਕ ਸਿੰਘ ਨੂੰ ਮੁਹਾਲੀ ਦਾ ਇਕ ਪ੍ਰਾਪਰਟੀ ਡੀਲਰ ਬੇਹੱਦ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਉਸਨੂੰ ਕਈ ਕੇਸਾ ਵਿਚ ਉਲਝਾਇਆ ਹੋਇਆ ਸੀ ਜਿਸ ਕਾਰਨ ਹਰਨੇਕ ਮਾਨਸਿਕ ਤਣਾਅ ਵਿਚ ਰਹਿੰਦਾ ਸੀ। ਪਰਿਵਾਰਿਕ ਮੈਬਰਾ ਦਾ ਕਹਿਣਾ ਹੈ ਹਰਨੇਕ ਸਿੰਘ ਨੇ ਖੁਦਕੁਸ਼ੀ ਨਹੀ ਕੀਤੀ ਬਲਕਿ ਉਸਦਾ ਕਿਸੇ ਵਿਅਕਤੀ ਨੇ ਕਤਲ ਕਰਵਾਇਆ ਹੈ।  ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਸਬ ਇੰਸਪੈਕਟਰ ਕੈਲਾਸ਼ ਬਹਾਦਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਜੇ ਧਾਰਾ 174 ਦੀ ਕਾਰਵਾਈ ਕੀਤੀ ਹੈ। ਪੂਰੀ ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।  Akali Dal district general secretary shot himself

Tags
Show More

Leave a Reply

Your email address will not be published. Required fields are marked *