DIASPORAPunjab

ALERT: Auction Orders, New York Based Gurudwara

ਗੁਰੂਦੁਆਰਾ ਸਿੱਖ ਕਲਚਰਲ ਸੁਸਾਇਟੀ, ਰਿਚਮੰਡ ਹਿਲ, ਨਿਊ ਯਾਰਕ ਦੇ ਨਿਲਾਮੀ ਹੁਕਮਾਂ ਬਾਰੇ

ALERT: Auction Orders, New York Based Gurudwara : ਨਿਊਯਾਰਕ (ਮਿੱਕੀ ਸ਼ਾਹ)- ਸਿੱਖ ਧਰਮ ਨੂੰ ਹਮੇਸ਼ਾਂ ਤੋਂ ਹੀ ਬਹੁਤ ਵੱਡੀਆਂ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੈ।ਇਤਿਹਾਸ ਅਨੁਸਾਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ, ਚਾਰ ਵਾਰ ਬੇਪੱਤੀ ਕੀਤੀ ਗਈ ਹੈ ਤੇ ਸਿੱਖਾਂ ਨੇ ਔਖੇ -ਸੌਖੇ ਹੋਕੇ, ਉਨ੍ਹਾਂ ਹਮਲਿਆਂ ਦੀ ਭਾਜੀ ਹਰ ਵਾਰ ਤੁਰੰਤ ਮੌੜੀ ਹੈ।ਪਰ ਇਸ ਵਾਰ, ਜੋ ਖਬਰ ਮਿਲ ਰਹੀ ਹੈ, ਉਹ ਆਪਣੇ ਆਪ ਵਿਚ ਬਿਲਕੁੱਲ ਨਵੀਂ ਤਰਾਂ ਦੀ ਹੈ, ਖਾਸਕਰ ਪੰਜਾਬ ਵਾਸੀਆਂ ਲਈ, ਕਿਉਂਕਿ ਵਿਦੇਸ਼ਾਂ ਵਿਚ ਇਸ ਤਰਾਂ ਦੀਆਂ ਗੱਲਾਂ ਸੁਣਨ ਨੂੰ ਅਕਸਰ ਮਿਲਦੀਆਂ ਰਹਿੰਦੀਆਂ ਹਨ। ਇਹ ਪਹਿਲੀ ਵਾਰ ਹੋਇਆ ਹੋਵੇਗਾ, ਕਿ ਇਕ ਵੱਡਾ ਗੁਰੁ ਘਰ ਵੱਖੋ ਵੱਖ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਵਲੋਂ ਕੁਰਕੀ ਦੇ ਨੋਟਿਸ ਕੱਢਣ ਕਾਰਨ ਨਿਲਾਮ ਹੋਣ ਦੀ ਕਗਾਰ ਤੇ ਪਹੁੰਚ ਗਿਆ ਹੈ।ਖਬਰ ਲਿਖਦੇ ਸਮੇਂ ਕਈ ਉਪਰੇ ਸ਼ਬਦਾਂ ਦਾ ਉਪਯੋਗ ਵੀ ਹੋ ਜਾਂਦਾ ਹੈ, ਜਿਸ ਲਈ ਸੰਗਤ ਤੋਂ ਅਸੀਂ ਮਾਫੀ ਮੰਗਦੇ ਹਾਂ।

ਅਸੀਂ ਗੱਲ ਕਰ ਰਹੇ ਹਾਂ, ਹੋਮਜ਼ ਡਾਟ ਕਾਮ ਵੈਬਸਾਇਟ ਤੇ ਲੱਗੇ, ਗੁਰੂਦੁਆਰਾ ਸਿੱਖ ਕਲਚਰਲ ਸੁਸਾਇਟੀ, ਰਿਚਮੰਡ ਹਿਲ, ਨਿਊ ਯਾਰਕ, ਅਮਰੀਕਾ ਦੇ ਫੋਰਕਲੋਜ਼ਰ ਨੋਟਿਸ ਬਾਰੇ। ਵੈਬ ਸਾਇਟ ਨੇ ਗੁਰੂ ਘਰ ਦੀ ਫੋਟੋ ਲਾਕੇ ਫੋਰਕਲੋਜ਼ਡ ਜਾਇਦਾਦ ਦਾ ਵੇਰਵਾ ਆਪਣੀ ਵੈਬਸਾਇਟ ਤੇ ਪਾਇਆ ਹੋਇਆ ਹੈ।ਵੈਬਸਾਇਟ ਅਨੁਸਾਰ ਜਾਇਦਾਦ ਦੀ ਕੀਮਤ 11 ਲੱਖ 90 ਹਜ਼ਾਰ ਤੇ 3400 ਡਾਲਰ ਕੱਢੀ ਗਈ ਹੈ, ਜਿਸ ਉਪਰ 4% ਮੌਡਗੇਜ ਵਿਆਜ਼ ਵੀ ਰਹੇਗਾ।ਜਾਇਦਾਦ ਲੈਣ ਲਈ ਘੱਟੋ ਘੱਟ 2 ਲੱਖ 36 ਹਜ਼ਾਰ ਡਾਲਰ ਦੀ ਪੇਸ਼ਗੀ ਅਦਾਇਗੀ ਕਰਨੀ ਹੋਵੇਗੀ ਤੇ 61,532 ਡਾਲਰ ਦੀ ਮਾਸਿਕ ਕਿਸ਼ਤ ਵੀ ਦੇਣੀ ਹੋਵੇਗੀ।

ALERT: Auction Orders, New York Based Gurudwaraਗੁਰੂਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਸਮੇਂ ਸਿਰ ਬੈਂਕ ਤੇ ਬਾਕੀ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਦੀਆਂ ਮਾਸਿਕ ਕਿਸ਼ਤਾਂ ਲਗਾਤਾਰ ਟੁੱਟਣ ਕਾਰਨ, ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਨੇ ਮਜਬੂਰੀ ਵਿਚ ਇਹ ਕਦਮ ਚੁੱਕਣਾ ਪਿਆ ਹੈ।ਪਰ ਗੱਲ ਇਥੇ ਹੀ ਨਹੀਂ ਮੁੱਕਦੀ, ਕਰਜ਼ਾ ਦੇਣ ਵਾਲੀ ਇਕ ਵੱਡੀ ਸੰਸਥਾ “ਰੈਡੀਕਲ ਮਾਰਟਗੇਜ਼ ਬੈਂਕ” ਵਲੋਂ ਇਸੇ ਮਾਮਲੇ ਨੂੰ ਲੈਕੇ “ਕੁਈਨਜ਼ ਕੋਰਟ ਵਿਚ ਮੁਕੱਦਮਾ ਵੀ ਕੀਤਾ ਹੋਇਆ ਹੈ, ਜਿਸ ਵਿਚ 24 ਅਗਸਤ ਦੀ ਲੜਾਈ ਦਾ ਵੀ ਜ਼ਿਕਰ ਹੁੰਦਾ ਦਸਿਆ ਗਿਆ ਹੈ, ਕਿਉਂਕਿ ਗੁਰੂ ਘਰ ਵਿਚ ਕੰਮ ਕਰਦੇ ਦੋ ਨੌਜਵਾਨਾਂ ਮਨਦੀਪ ਸਿੰਘ ਤੇ ਵਰਿੰਦਰ ਸਿੰਘ ਦੇ ਖਿਲਾਫ ਅਦਾਲਤ ਵਲੋਂ ਵਾਰੰਟ ਜਾਰੀ ਕਰ ਦਿੱਤੇ ਗਏ ਹਨ।

ALERT: Auction Orders, New York Based Gurudwaraਸੰਗਤ ਵਿਚ ਇਸ ਸਾਰੇ ਮਾਮਲੇ ਨੂੰ ਲੈਕੇ ਡਾਢੀ ਚਿੰਤਾ ਹੈ, ਪਰ ਕਿਉਂਕਿ ਕਿਸੇ ਨੂੰ ਵੀ ਪੂਰੀ ਤੇ ਸਹੀ ਗੱਲ ਦੀ ਮਾਲੂਮਾਤ ਨਹੀਂ ਹੈ, ਜਿਸ ਕਾਰਨ ਭੰਬਲਭੂਸਾ ਜ਼ਿਆਦਾ ਵੱਧ ਜਾਂਦਾ ਹੈ।ਇਸ ਵਿਚ ਕੋਈ ਸ਼ੱਕ ਨਹੀਂ ਕਿ ਸੰਗਤ ਇਕ ਘੰਟੇ ਵਿਚ ਕਰਜ਼ੇ ਦੀ ਪੂਰੀ ਰਕਮ ਇਕੱਠੀ ਕਰ ਲਵੇਗੀ ਤੇ ਬੈਂਕ ਨੂੰ ਦੇ ਵੀ ਦਵੇਗੀ, ਪਰ ਅਦਾਲਤ ਵਲੋਂ ਜੋ 24 ਅਗਸਤ, 2017 ਦੀ ਲੜਾਈ ਨੂੰ ਲੈਕੇ ਦੋ ਸਿੰਘਾਂ ਦੇ ਵਾਰੰਟ ਕੱਢੇ ਹਨ, ਉਹ ਮਸਲੇ ਨੂੰ ਪੇਚੀਦਾ ਕਰਦੇ ਹਨ ਤੇ ਨਾਲ ਨਾਲ ਗੁਰੁ ਘਰ ਦੇ ਪ੍ਰਬੰਧਕਾਂ ਉਪਰ ਗੈਰ ਜ਼ਿਮੇਵਾਰਾਨਾ ਹੋਣ ਦਾ ਸਵਾਲ ਵੀ ਪੈਦਾ ਕਰਦਾ ਹੈ।

ALERT: Auction Orders, New York Based GurudwaraALERT: Auction Orders, New York Based Gurudwara

ਸਥਾਨਕ ਮੀਡੀਆ ਦੇ ਮਾਰਫਤ ਸੰਗਤਾਂ ਵਲੋਂ ਗੁਰਦੇਵ ਸਿੰਘ ਕੰਗ ਉਪਰ 2012 ਵਿਚ ਚੋਣ ਜਿੱਤਣ ਲਈ, ਇਲਜ਼ਾਮ ਲਾਏ ਜਾ ਰਹੇ ਨੇ ਕਿ ਉਨ੍ਹਾਂ ਚੋਣਾਂ ਜਿੱਤਣ ਲਈ ਗੁਜਰਾਤੀ ਤੇ ਮੁਸਲਮਾਨ ਭਾਈਚਾਰੇ ਵਾਲਿਆਂ ਦੀਆਂ ਵੋਟਾਂ ਤੱਕ ਬਣਵਾ ਦਿੱਤੀਆਂ ਸਨ, ਜਿੰਨ੍ਹਾਂ ਨੂੰ ਅੰਤਲੇ ਸਮੇਂ ਕੱਟਿਆ ਗਿਆ ਸੀ।ਗੱਲ ਘੁੰਮ ਫਿਰ ਕੇ ਗੁਰਦੇਵ ਸਿੰਘ ਕੰਗ ਉਪਰ ਆ ਰਹੀ ਹੈ, ਕਿਉਂਕਿ ਉਨ੍ਹਾਂ ਨੇ ਸੰਗਤਾਂ ਨੂੰ ਹਨੇਰੇ ਵਿਚ ਰੱਖਿਆ, ਹੋਰ ਤਾਂ ਹੋਰ ਸਵਾਲ ਇਹ ਵੀ ਪੈਦਾ ਹੁੰਦਾ ਹੈ, ਕਿ ਜਿਸ ਗੁਰੁ ਘਰ ਨੂੰ ਹਰ ਮਹੀਨੇ ਲੱਖਾਂ ਡਾਲਰ ਦਾ ਚੜਾਵਾ ਚੱੜਦਾ ਹੈ, ਉਸ ਦੀ ਨਿਲਾਮੀ ਦਾ ਆਲਮ ਕਿਉਂ ਬਣ ਗਿਆ?

ਰਿੱਚਮੰਡ ਗੁਰੁ ਘਰ ਦੀ ਨਿਲਾਮੀ ਵਾਲੇ ਹਾਲਤ ਪੈਦਾ ਹੋ ਜਾਣ ਤੋਂ ਬਾਦ ਸਿੱਖ ਧਰਮ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਸਮਾਂ ਰਹਿੰਦੇ ਫੈਸਲੇ ਲੈਣੇ ਚਾਹੀਦੇ ਹਨ, ਤਾਂ ਜੋ ਇਸ ਤਰਾਂ ਮਸਲੇ ਭਵਿੱਖ ਵਿਚ ਵੀ ਜਨਮ ਨਾ ਲੈ ਸਕਣ।

Tags
Show More