NATIONAL
Ambani Special: ਮੁਕੇਸ਼ ਅੰਬਾਨੀ ਦੀ ਜੀਉ ਉਪਰ ਸਰਕਾਰੀ ਠੱਗੀ ਦੇ ਦੋਸ਼
ਪਰੀਖਣ ਦੇ ਨਾਮ ਤੇ ਸਰਕਾਰ ਦੀ ਨੱਕ ਥੱਲੇ ਲਗ ਰਿਹਾ ਚੂਨਾ
ਭਾਰਤੀ ਸੈਲੂਲਰ ਸੰਚਾਲਨ ਸੰਘ (ਸੀ ਓ ਏ ਆਈ) ਨੇ ਰਿਲਾਇੰਸ ਜੀਓ ‘ਤੇ ਦੋਸ਼ਾਂ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਅੱਜ ਕਿਹਾ ਕਿ ਨਵੇਂ ਆਪਰੇਟਰ ਨੂੰ ਬੀਟਾ ਪਰੀਖਣ ‘ਚ ਮੁਫਤ ਡਾਟਾ ਅਤੇ ਕਾਲ ਦੀ ਪੇਸ਼ਕਸ਼ ਦੌਰਾਨ ਭਾਰੀ ਟ੍ਰੈਫਿਕ ਮਿਲਿਆ ਅਤੇ ਇਸ ‘ਚ ਵਪਾਰਕ ਉਦੇਸ਼ ਨਾਲ ਵੰਡਿਆ ਸਪੈਕਟਰਮ ਵਰਤਿਆ ਗਿਆ ਪਰ ਇਸ ਤੋਂ ਸਰਕਾਰ ਨੂੰ ਕੋਈ ਮਾਲੀਆ ਨਹੀਂ ਮਿਲਿਆ।
ਪ੍ਰਧਾਨ ਮੰਤਰੀ ਦਫਤਰ ਨੂੰ ਭੇਜੇ ਗਏ ਇਕ ਹੋਰ ਪੱਤਰ ‘ਚ ਸੀ. ਓ. ਏ. ਆਈ. ਨੇ ਕਿਹਾ ਕਿ ਇਸ ਤਰ੍ਹਾਂ ਦੇ ਬੀਟਾ ਪਰੀਖਣ ਨਾਲ ਜਿਹੜਾ ਡਾਟਾ ਟ੍ਰੈਫਿਕ ਮਿਲਿਆ ਉਹ ਆਪਰੇਟਰਾਂ ਦੇ ਸੰਯੁਕਤ ਟ੍ਰੈਫਿਕ ਦੇ ਬਰਾਬਰ ਹੈ, ਜਦੋਂ ਕਿ ਇਹ ਆਪਰੇਟਰ ਪਿਛਲੇ 15 ਤੋਂ 20 ਸਾਲ ਤੋਂ ਸੰਚਾਲਨ ਕਰ ਰਹੇ ਹਨ।
ਸੀ. ਓ. ਏ. ਆਈ. ਨੇ ਅੱਗੇ ਦੋਸ਼ ਲਾਇਆ ਕਿ ਤਕਰੀਬਨ 25 ਤੋਂ 30 ਲੱਖ ਚਾਲੂ ਗਾਹਕ ਦੋਵੇਂ ਨਿੱਜੀ ਅਤੇ ਉੱਦਮੀ, ਸ਼ਹਿਰੀ ਅਤੇ ਪੇਂਡੂ ਮੁਫਤ ਡਾਟਾ ਅਤੇ ਕਾਲ ਦੀ ਇਕ ਆਪਰੇਟਰ ਤੋਂ ਵਰਤੋਂ ਕਰ ਰਹੇ ਹਨ। ਸੀ. ਓ. ਏ. ਆਈ. ਨੇ ਅਧਿਕਾਰੀਆਂ ਨੂੰ ਕਿਹਾ ਕਿ ਪਰੀਖਣ ਦੇ ਨਾਮ ‘ਤੇ ਹੋਈ ਅਣਅਧਿਕਾਰਤ ਵਪਾਰਕ ਸੇਵਾਵਾਂ ਦੇ ਮਾਮਲੇ ਨਾਲ ਨਜਿੱਠਿਆ ਜਾਵੇ। ਮੌਜੂਦਾ ਆਪਰੇਟਰਾਂ ਨੇ ਦਾਅਵਾ ਕੀਤਾ ਕਿ ਇਸ ਨਾਲ ਗੁੰਝਲਦਾਰ ਮਾਮਲਾ ਪੈਦਾ ਹੋ ਗਿਆ ਹੈ ਜਦੋਂ ਕਿ ਰੈਗੂਲੇਟਰੀ ਕੋਲ ਟੈਰਿਫ ਯੋਜਨਾ ਜਮ੍ਹਾ ਕਰਾਏ ਬਿਨਾਂ ਵਪਾਰਕ ਸੰਚਾਲਨ ਸ਼ੁਰੂ ਕੀਤਾ ਗਿਆ ਹੈ।