Punjab

ਬਿਊਰੋਆਫਇਨਵੈਸਟੀਗੇਸ਼ਨ ਬਣਾਉਣ ਨੂੰ ਪੰਜਾਬ ਸਰਕਾਰ ਦੀ ਹਰੀ ਝੰਡੀ

ਬਿਊਰੋਆਫਇਨਵੈਸਟੀਗੇਸ਼ਨ ਬਣਾਉਣ ਨੂੰ ਪੰਜਾਬ ਸਰਕਾਰ ਦੀ ਹਰੀ ਝੰਡੀ

ਚੰਡੀਗੜ੍ਹ: ਪੰਜਾਬ ਵਿਚ ਪੁਲਿਸ ਮਹਿਕਮੇ ਦਾ ਕੀ ਹਾਲ ਹੈ, ਇਹ ਕਿਸੇ ਤੋਂ ਲਕਿਆ ਹੋਇਆਆ ਨਹੀਂ ਹੈ। ਲੋਕ ਸਭਾ ਦੀਆਂ ਚੋਣਾਂ ਦੇ ਨੇੜੇ ਆਕੇ ਕਾਂਗਰਸ ਸਰਕਾਰ ਨੂੰ ਘਰ ਘਰ ਰੋਜ਼ਗਾਰ ਦੇਣ ਦੀ ਆਪਣੀ ਗਾਥਾ ਵੀ ਯਾਦ ਆਉਂਦੀ ਦਿਖਾਈ ਦੇ ਰਹੀ ਹੈ। Amrinder Conceiving Punjab CBI Idea

ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਿਊਰੋ ਆਫ ਇਨਵੈਸਟੀਗੇਸ਼ਨ ਬਣਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਜਾਂਚ ਬਿਊਰੋ ਕੇਂਦਰੀ ਜਾਂਚ ਏਜੰਸੀ ਦੀ ਤਰਜ਼ `ਤੇ ਬਣਾਇਆ ਜਾਵੇਗਾ, ਜਿਸ ਵਿੱਚ 4,500 ਤੋਂ ਵੱਧ ਅਸਾਮੀਆਂ ਕਾਇਮ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਇਹ ਫੈਸਲਾ ਸ਼ੁੱਕਰਵਾਰ ਨੂੰ ਹੋਈ ਕੈਬਨਿਟ ਬੈਠਕ ਵਿੱਚ ਲਿਆ ਹੈ।

ਜਾਂਚ ਬਿਊਰੋ ਸੂਬਾ ਪੁਲਿਸ ਦੇ ਪੁਨਰਗਠਨ ਵਾਂਗ ਹੋਵੇਗਾ, ਜਿਸ ਵਿੱਚ 28 ਪੁਲਿਸ ਕਪਤਾਨ (ਐਸਪੀ), 108 ਉਪ ਪੁਲਿਸ ਕਪਤਾਨ (ਡੀਐਸਪੀ), 164 ਇੰਸਪੈਕਰਟ, 593 ਸਬ-ਇੰਸਪੈਕਟਰ, 1140 ਸਹਾਇਕ ਸਬ ਇੰਸਪੈਕਟਰ, 1158 ਹੈੱਡ ਕਾਂਸਟੇਬਲ ਤੇ 373 ਕਾਂਸਟੇਬਲ ਦੀਆਂ ਕੁੱਲ 4521 ਅਸਾਮੀਆਂ ਨਵੀਆਂ ਭਰੀਆਂ ਜਾਣਗੀਆਂ।

ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਿਊਰੋ ਜਾਂਚ ਖ਼ਤਰਨਾਕ ਤੇ ਸੰਗੀਨ ਜੁਰਮਾਂ ਦੀ ਜਾਂਚ, ਵਿਗਿਆਨਕ ਢੰਗ ਤੇ ਸਮਾਂਬੱਧ ਤਰੀਕੇ ਨਾਲ ਕਰੇਗਾ ਤੇ ਵਿਭਾਗ ਨੂੰ ਫੋਰੈਂਸਿਕ ਤੇ ਕਾਨੂੰਨੀ ਸਹਾਇਤਾ ਲਈ ਅਮਲਾ ਵੀ ਦਿੱਤਾ ਜਾਵੇਗਾ।

ਦਰਅਸਲ, ਜੁਲਾਈ 2014 ਦੌਰਾਨ ਦੇਸ਼ ਦੀ ਸਰਬਉੱਚ ਅਦਾਲਤ ਨੇ ਨਿਰਦੇਸ਼ ਦਿੱਤੇ ਸਨ ਕਿ ਥਾਣਿਆਂ `ਤੇ ਬੋਝ ਘਟਾਉਣ ਤੇ ਪੁਲਿਸ ਦੇ ਕੰਮ ਨੂੰ ਵਧੇਰੇ ਕੁਸ਼ਲ ਬਣਾਉਣ ਲਈ ਸੂਬਾਈ ਪੱਧਰ `ਤੇ ਜਾਂਚ ਬਿਊਰੋ ਸਥਾਪਤ ਕੀਤੇ ਜਾਣ। ਸੁਪਰੀਮ ਕੋਰਟ ਦੇ ਇਨ੍ਹਾਂ ਹੁਕਮਾਂ ਦੀ ਤਾਮੀਲ ਕਰਨ ਵਿੱਚ ਅਸਫਲ ਰਹੀ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਨ੍ਹਾਂ ਪੁਲਿਸ ਸੁਧਾਰਾਂ ਨੂੰ ਲਾਗੂ ਕਰਨ ਦਾ ਫੈਸਲਾ ਕਰ ਕੀਤਾ ਹੈ।

ਖਬਰ ਪੜ੍ਹਕੇ ਇਹ ਜ਼ਰੂਰ ਸੋਚਣਾ ਕਿ ਅਕਾਲੀ ਦਲ ਵਾਲੇ ਕਿੰਨੇ ਮੁਸਤੈਦ ਸਨ, ਜੋ ਸਰਵ ਉੱਚ ਅਦਾਲਤ ਦੇ 2014 ਵਿਚ ਮਿਲੇ ਸੁਝਾਆ ਨੂੰ ਆਪਣੀ ਸਰਕਾਰ ਵਿਚ ਲਾਗੂ ਹੀ ਨਹੀਂ ਕਰ ਸਕੇ, ਦੂਜੇ ਪਾਸੇ ਸਾਡੀ ਮੌਜੂਦਾ ਪੰਜਾਬ ਸਰਕਾਰ ਜਿਸ ਨੂੰ ਬਣੇ ਦੋ ਸਾਲ ਹੋ ਚੱਲੇ ਤੇ ਹੁਣ ਇਹਨਾਂ ਨੂੰ ਚੋਣਾਂ ਦੇ ਨੇੜੇ ਜਾਕੇ ਨੌਕਰੀਆਂ ਦੀਆਂ ਨਵੀਆਂ ਨਵੀਆਂ ਵੰਨਗੀਆਂ ਯਾਦ ਆ ਰਹੀਆਂ ਹਨ। Amrinder Conceiving Punjab CBI Idea

Tags
Show More

Leave a Reply

Your email address will not be published. Required fields are marked *