NATIONAL

Auto Driver Accused American Girl Rape Case

ਅਮਰੀਕੀ ਕੁੜੀ ਨਾਲ ਬਲਾਤਕਾਰ ਦੇ ਮਾਮਲੇ 'ਚ ਆਟੋ ਚਾਲਕ ਦੋਸ਼ੀ ਕਰਾਰ

Auto Driver Accused American Girl Rape Case ਭਾਰਤ ਘੁੰਮਣ ਆਈ ਅਮਰੀਕੀ ਕੁੜੀ ਨਾਲ ਸਮੂਹਕ ਬਲਾਤਕਾਰ ਦੇ ਮਾਮਲੇ ‘ਚ ਜ਼ਿਲਾ ਅਦਾਲਤ ਨੇ ਆਟੋ ਚਾਲਕ ਬਲਦੇਵ ਕੁਮਾਰ ਖਿਲਾਫ ਦੋਸ਼ ਤੈਅ ਕਰ ਦਿੱਤੇ ਹਨ। ਦੋਸ਼ੀ ਖਿਲਾਫ 17 ਸਤੰਬਰ ਤੋ ਆਈ. ਪੀ. ਐੱਸ. ਦੀ ਧਾਰਾ 328, 342, 366, 376, 392 ਤੇ 34 ਤਹਿਤ ਟ੍ਰਾਇਲ ਚੱਲੇਗਾ।

ਮਹਿਲਾ ਥਾਣਾ ਪੁਲਸ ਨੇ ਸ਼ਿਕਾਇਤ ਦੇ ਆਧਾਰ ‘ਤੇ ਸਾਲ 2015 ‘ਚ ਕੇਸ ਦਰਜ ਕੀਤਾ ਸੀ ਤੇ ਪਿਛਲੇ ਸਾਲ ਦੋਸ਼ੀ ਨੂੰ ਲੁਧਿਆਣਾ ਤੋ ਗ੍ਰਿਫਤਾਰ ਕੀਤਾ ਸੀ। ਦੂਜਾ ਦੋਸ਼ੀ ਅਜੇ ਫਰਾਰ ਹੈ। ਕੇਸ ‘ਚ ਹੁਣ ਤੱਕ ਪੀੜਤਾ ਦੇ ਧਾਰਾ-164 ਦੇ ਤਹਿਤ ਦਰਜ ਹੋਣ ਵਾਲੇ ਬਿਆਨ ਤੇ ਦੋਸ਼ੀ ਦੀ ਸ਼ਨਾਖਤ ਪਰੇਡ ਨਹੀ ਹੋ ਸਕੀ ਹੈ।

Auto Driver Accused American Girl Rape Case

Auto Driver Accused American Girl Rape Case

ਅਮਰੀਕਾ ਵਾਸੀ ਪੀੜਤਾ ਨੇ ਅਪ੍ਰੈਲ, 2015 ‘ਚ ਫਰਾਂਸ ਤੋ ਈ. ਮੇਲ ਰਾਹੀ ਉਸ ਸਮੇ ਦੇ ਆਈ. ਜੀ. ਨੂੰ ਸ਼ਿਕਾਇਤ ਭੇਜੀ ਸੀ। ਉਸ ਨੇ ਦੱਸਿਆ ਸੀ ਕਿ ਉਹ ਇਕੱਲੀ ਭਾਰਤ ਘੁੰਮਣ ਆਈ ਸੀ। ਰਿਸ਼ੀਕੇਸ਼ ਤੇ ਹਰਿਦੁਆਰ ਘੁੰਮਣ ਤੋ ਬਾਅਦ ਉਹ ਚੰਡੀਗੜ੍ਹ ਆਈ ਸੀ। ਇੱਥੋ ਉਸ ਨੇ ਫਰਾਂਸ ਜਾਣਾ ਸੀ। ਉਸ ਦੇ ਪਾਸਪੋਰਟ ਦੀ ਮਿਆਦ ਖਤਮ ਹੋਣ ਨੂੰ 4 ਦਿਨ ਬਚੇ ਸਨ। 17 ਅਪ੍ਰੈਲ ਦੀ ਰਾਤ ਨੂੰ ਉਹ ਹੋਟਲ ਜਾਣ ਲਈ ਸੈਕਟਰ-17 ਬੱਸ ਸਟੈਂਡ ਨੇੜੇ ਆਟੋ ਦਾ ਇੰਤਜ਼ਾਰ ਕਰ ਰਹੀ ਸੀ।

ਉਸ ਨੇ ਉੱਥੋ ਇਕ ਆਟੋ ਹਾਇਰ ਕੀਤਾ। ਆਟੋ ਚਾਲਕ ਉਸ ਨੂੰ ਹੋਟਲ ਦਿਵਾਉਣ ਲਈ ਆਪਣੇ ਨਾਲ ਲੈ ਗਿਆ। ਕਈ ਹੋਟਲ ਤਲਾਸ਼ਣ ਤੋ ਬਾਅਦ ਵੀ ਜਦੋ ਉਸ ਨੂੰ ਹੋਟਲ ‘ਚ ਕਮਰਾ ਨਹੀ ਮਿਲਿਆ ਤਾ ਇਸ ਦਾ ਫਾਇਦਾ ਚੁੱਕ ਕੇ ਆਟੋ ਚਾਲਕ ਉਸ ਨੂੰ ਆਪਣੇ ਦੋਸਤ ਦੇ ਘਰ ਲੈ ਗਿਆ ਤੇ ਉਸ ਨਾਲ ਇੱਥੇ ਦੋਹਾਂ ਨੇ ਸਮੂਹਕ ਬਲਾਤਕਾਰ ਕੀਤਾ ਸੀ।

Tags
Show More