Punjab

Balbir Facing Revolt In Punjab AAP

ਆਪ ਦੇ ਬਲਬੀਰ ਖ਼ਿਲਾਫ਼ 16 ਆਗੂਆਂ ਨੇ ਬਗ਼ਾਵਤ ਦਾ ਬਿਗੁਲ ਵਜਾਇਆ

ਆਪ ਦੇ ਬਲਬੀਰ ਖ਼ਿਲਾਫ਼ 16 ਆਗੂਆਂ ਨੇ ਬਗ਼ਾਵਤ ਦਾ ਬਿਗੁਲ ਵਜਾਇਆ 

ਆਮ ਆਦਮੀ ਪਾਰਟੀ ਜਦੋਂ ਦੀ ਪੰਜਾਬ ਵਿਚ ਆਈ ਹੈ, ਇਸ ਨੂੰ ਖਾਸਮ ਖਾਸ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੋਟਾਂ ਤੋਂ ਬਾਦ ਸੰਜੇ ਸਿੰਘ ਦਾ ਮਸਲਾ, ਉਸ ਤੋਂ ਗੁਰਪ੍ਰੀਤ ਸਿੰਘ ਘੁੱਗੀ ਦੇ ਜਾਣ ਦਾ ਮਸਲਾ, ਫੇਰ ਸੁਖਪਾਲ ਸਿੰਘ ਖਹਿਰਾ ਨੂੰ ਪ੍ਰਧਾਨ ਬਨਾਉਣ ਦਾ ਮਸਲਾ, 2020 ਬਾਰੇ ਬੋਲਣ ਦਾ ਮਸਲਾ ਤੇ ਹੁਣ ਬਲਬੀਰ ਸਿੰਘ ਵਿਰੁੱਧ ਬਗਾਵਤ ਦਾ ਮਸਲਾ ਸ਼ੁਰੂ ਹੋ ਗਿਆ ਹੈ। Balbir Facing Revolt In Punjab AAP

ਪਾਰਟੀ ਦੇ ਦਰਜਣ ਆਗੂਆਂ ਨੇ ਬਲਬੀਰ ਸਿੰਘ ਖਿਲਾਫ ਅਸਤੀਫੇ ਦੇ ਦਿਤੇ ਹਨ।ਜ਼ਿਕਰਯੋਗ ਹੈ, ਕਿ ਬਲਬੀਰ ਸਿੰਘ ਨੇ ਜ਼ਿਲਾ ਪੱਧਰ ਤੇ ਕੁਝ ਹੋਰ ਨਿਯੁਕਤੀਆਂ ਨਵੀਆਂ ਕਰਕੇ, ਪਾਰਟੀ ਸਫਾ ਵਿਚ ਭੂਚਾਲ ਲਿਆ ਦਿੱਤਾ ਸੀ।

ਪਟਿਆਲਾ ਦਿਹਾਤੀ ਹਲਕੇ ਦੇ ਇੰਚਾਰਜ ਕਰਨਵੀਰ ਸਿੰਘ ਟਿਵਾਣਾ, ਜਨਰਲ ਸਕੱਤਰ ਪ੍ਰਦੀਪ ਮਲਹੋਤਰਾ ਤੇ ਮਨਜੀਤ ਸਿੱਧੂ, ਜਲੰਧਰ ਦਿਹਾਤੀ ਜਿ਼ਲ੍ਹਾ ਪ੍ਰਧਾਨ ਸਰਵਣ ਸਿੰਘ,, ਮੁਕਤਸਰ ਜਿ਼ਲ੍ਹਾ ਮੁਖੀ ਜਗਦੀਪ ਸੰਧੂ, ਫ਼ਾਜਿ਼ਲਕਾ ਜਿ਼ਲ੍ਹਾ ਪ੍ਰਧਾਨ ਸਮਰਵੀਰ ਸਿੱਧੂ, ਫਿ਼ਰੋਜ਼ਪੁਰ ਜਿ਼ਲ੍ਹਾ ਪ੍ਰਧਾਨ ਮਲਕੀਤ ਥਿੰਦ, ਸਮਾਣਾ ਹਲਕੇ ਦੇ ਇੰਚਾਰਜ ਜਗਤਾਰ ਸਿੰਘ ਰਾਜਲਾ ਤੇ ਚਮਕੌਰ ਸਾਹਿਬ ਹਲਕਾ ਇੰਚਾਰਜ ਚਰਨਜੀਤ ਸਿੰਘ ਸ਼ਾਮਲ ਹਨ।

Balbir Facing Revolt In Punjab AAP
File Photo P4punjab.com/AAP

ਅਸਤੀਫਾ ਦੇਣ ਪਿਛੇ ਆਪ ਆਗੂਆਂ ਦਾ ਤਰਕ 

ਕਰਨਵੀਰ ਸਿੰਘ ਟਿਵਾਣਾ ਨੇ ਕਿਹਾ,‘‘ਪੰਜਾਬ ਦੇ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਸੇ ਨੂੰ ਵੀ ਭਰੋਸੇ `ਚ ਲਏ ਬਗ਼ੈਰ ਹੀ ਫ਼ੈਸਲੇ ਲਏ। ਉਨ੍ਹਾਂ ਦੀਆਂ ਅਜਿਹੀਆਂ ਕਾਰਵਾਈਆਂ ਕਾਰਨ ਪਾਰਟੀ `ਚ ਵੱਡੇ ਪੱਧਰ `ਤੇ ਰੋਸ ਪਾਇਆ ਜਾ ਰਿਹਾ ਹੈ।“ ਇਸ ਵੇਲੇ ਜਦੋਂ ਪਟਿਆਲਾ ਦਿਹਾਤੀ ਜਿ਼ਲ੍ਹਾ ਪ੍ਰਧਾਨ ਗਿਆਨ ਸਿੰਘ ਮੂੰਗੋ ਨੂੰ ਅਹੁਦੇ ਤੋਂ ਹਟਾਇਆ ਗਿਅ ਸੀ, ਉਸ ਦੇ ਤੁਰੰਤ ਬਾਅਦ ਹੀ ਸਮੂਹਕ ਅਸਤੀਫ਼ੇ ਦਿੱਤੇ ਗਏ ਹਨ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਸਤੀਫਿ਼ਆਂ ਬਾਰੇ ਕੋਈ ਖ਼ਬਰ ਨਹੀਂ ਹੈ। ਅਸੀਂ ਕੁਝ ਤਬਦੀਲੀਆਂ ਅਤੇ ਐਡਜਸਟਮੈਂਟਸ ਕਰ ਰਹੇ ਹਾਂ। ਉਨ੍ਹਾਂ ਅਸਤੀਫਿ਼ਆਂ ਨੂੰ ਕੋਈ ਬਹੁਤਾ ਵਜ਼ਨ ਨਾ ਦੇਣ ਦਾ ਜਤਨ ਕੀਤਾ।

ਨਾਰਾਜ਼ ਆਗੂਆਂ ਨੇ ਆਪਣੇ ਅਸਤੀਫ਼ੇ ਦੀ ਕਾਪੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ਸੂਬਾ ਇਕਾਈ ਦੇ ਮੁਖੀ ਭਗਵੰਤ ਮਾਨ ਤੇ ਵਿਧਾਨ ਸਭਾ `ਚ ਆਪ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਵੀ ਭੇਜੀ ਹੈ।

Tags
Show More

GURMINDER SINGH SAMAD

Gurminder Singh Samad has served as a journalist of repute with several sensitive postings for a leading Punjabi Hindi top media houses of the world i.e Editor- Rozana Spokesman, North India Head - News24 TV, Programming Head - BIG 92.7 FM Radio, VP Content- Chardhikala Time TV

Leave a Reply

Your email address will not be published. Required fields are marked *