Punjab

ਪਰਾਲੀ ਨਾ ਸਾੜਨ ਦੀ ਅਪੀਲ ਪ੍ਰਤੀ ਹਾਂ ਪੱਖੀ ਹੁੰਗਾਰਾ

ਦੋ ਜ਼ਿਲਿਆਂ ਨੂੰ ਛੱਡ ਕੇ ਮਾਝਾ ਅਤੇ ਦੁਆਬਾ ਖੇਤਰ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ 'ਚ ਆਈ ਵੱਡੀ ਕਮੀ-ਅੰਕੜਿਆਂ 'ਚ ਹੋਇਆ ਖੁਲਾਸਾ

ਪੰਜਾਬ ਦੇ ਜ਼ਿਆਦਾਤਰ ਕਿਸਾਨਾਂ ਵੱਲੋ ਪੰਜਾਬ ਸਰਕਾਰ ਦੀ ਪਰਾਲੀ ਨਾ ਸਾੜਨ ਦੀ ਅਪੀਲ ਪ੍ਰਤੀ ਹਾਂ-ਪੱਖੀ ਹੁੰਗਾਰਾ ਭਰਿਆ ਗਿਆ। ਇਸ ਦਾ ਖੁਲਾਸਾ ਪੰਜਾਬ ਰਿਮੋਟ ਸੈਂਸਿੰਗ ਸੈਟਰ, ਲੁਧਿਆਣਾ ਦੇ ਅੰਕੜਿਆਂ ਵਿੱਚ ਹੋਇਆ ਹੈ।

ਵਧੀਕ ਮੁੱਖ ਸਕੱਤਰ (ਵਿਕਾਸ) ਸ੍ਰੀ ਵਿਸ਼ਵਾਜੀਤ ਖੰਨਾ ਨੇ ਕਿਹਾ ਕਿ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲਿਆਂ ਨੂੰ ਛੱਡ ਕੇ ਪੰਜਾਬ ਦੇ ਮਾਝਾ ਅਤੇ ਦੁਆਬਾ ਖੇਤਰ ਦੇ ਕਿਸਾਨਾਂ ਵੱਲੋ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਨੂੰ ਅੱਗ ਲਾਉਣ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ। ਉਨਾਂ ਨੇ ਵਾਤਾਵਰਣ, ਮਿੱਟੀ ਤੇ ਮਨੁੱਖੀ ਸਿਹਤ ਦੀ ਸੁਰੱਖਿਆ ਪ੍ਰਤੀ ਆਪਣਾ ਯੋਗਦਾਨ ਦੇਣ ਲਈ ਕਿਸਾਨਾਂ ਦਾ ਧੰਨਵਾਦ ਕੀਤਾ ਕਿਉਂ ਜੋ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਪੰਜਾਬ ਦੀ ਹਵਾ ਗੁਣਵੱਤਾ ਵਿੱਚ ਵਧੇਰੇ ਸੁਧਾਰ ਵੇਖਣ ਨੂੰ ਮਿਲਿਆ ਹੈ।

ਪਿਛਲੇ ਸਾਲ ਦੇ ਮੁਕਾਬਲੇ ਰੋਪੜ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ‘ਚ ਸਭ ਤੋ ਵੱਧ 60 ਫੀਸਦੀ ਕਮੀ ਦਰਜ ਕੀਤੀ ਗਈ ਹੈ। ਇਸ ਤੋ ਬਾਅਦ ਐਸ.ਬੀ.ਐਸ. ਨਗਰ ਵਿੱਚ 53 ਫੀਸਦੀ ਗਿਰਾਵਟ ਦਰਜ ਕੀਤੀ ਗਈ। ਇਸੇ ਤਰਾ ਹੁਸ਼ਿਆਰਪੁਰ ਵਿੱਚ 45 ਫੀਸਦੀ, ਕਪੂਰਥਲਾ ਵਿੱਚ 41 ਫੀਸਦੀ, ਫਤਿਹਗੜ  ਸਾਹਿਬ ਵਿੱਚ 33 ਫੀਸਦੀ, ਲੁਧਿਆਣਾ ਵਿੱਚ 26 ਫੀਸਦੀ, ਪਠਾਨਕੋਟ ਵਿੱਚ 25 ਫੀਸਦੀ, ਜਲੰਧਰ ਵਿੱਚ 22 ਫੀਸਦੀ, ਗੁਰਦਾਸਪੁਰ ਵਿੱਚ 14 ਫੀਸਦੀ, ਐਸ.ਏ.ਐਸ. ਨਗਰ ਵਿੱਚ 14 ਫੀਸਦੀ, ਸੰਗਰੂਰ ਅਤੇ ਪਟਿਆਲਾ ਵਿੱਚ 2 ਫੀਸਦੀ ਗਿਰਾਵਟ ਦਰਜ ਕੀਤੀ ਗਈ।

ਪੰਜਾਬ ਚ ਲੱਗੀ ਹੁੱਕਾ ਬਾਰਾਂ ਤੇ ਪੱਕੇ ਤੌਰ ਤੇ ਰੋਕ

ਪਰਾਲੀ ਸਾੜਨ ਦੇ ਵਧੇਰੇ ਮਾਮਲਿਆਂ ਦਾ ਰੁਝਾਨ ਮੁੱਖ ਤੌਰ ‘ਤੇ ਦੱਖਣੀ ਪੰਜਾਬ ਵਿੱਚ ਵੇਖਿਆ ਗਿਆ। ਬਿਨਾਂ ਕਿਸੇ ਗਿਰਾਵਟ ਦੇ ਸਭ ਤੋ ਵੱਧ ਮਾਮਲੇ ਬਠਿੰਡਾ ਜ਼ਿਲੇ ਵਿੱਚ 5341 ਮਾਮਲੇ ਦਰਜ ਕੀਤੇ ਗਏ, ਇਸ ਤੋ ਬਾਅਦ ਫਿਰੋਜ਼ਪੁਰ ਵਿੱਚ 4895, ਸ੍ਰੀ ਮੁਕਤਸਰ ਸਾਹਿਬ 4721, ਮਾਨਸਾ ਵਿੱਚ 3578, ਮੋਗਾ ਵਿੱਚ 3202 ਅਤੇ ਬਰਨਾਲਾ ਵਿੱਚ 2688 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ।

ਭਾਵੇ ਸੰਗਰੂਰ ਅਤੇ ਪਟਿਆਲਾ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਬਹੁਤ ਘੱਟ ਕਮੀ ਦਰਜ ਕੀਤੀ ਗਈ। ਪਟਿਆਲੇ ਵਿੱਚ 3780 ਮਾਮਲਿਆਂ ਦੇ ਮੁਕਾਬਲੇ ਸੰਗਰੂਰ ਵਿੱਚ 6828 ਮਾਮਲੇ ਸਾਹਮਣੇ ਆਏ।ਕੁੱਲ ਮਿਲਾ ਕੇ ਇਨਾਂ 8 ਜ਼ਿਲਿਆਂ ਵਿੱਚ 75 ਫੀਸਦੀ ਮਾਮਲੇ ਸਾਹਮਣੇ ਆਏ। ਇਸ ਦਾ ਮੁੱਖ ਕਾਰਨ ਇਨਾਂ ਖੇਤਰਾਂ ਵਿੱਚ ਸਤੰਬਰ ਮਹੀਨੇ ਦੇ ਅਖੀਰ ਵਿੱਚ ਪੈਣ ਵਾਲਾ ਭਾਰੀ ਮੀਹ ਰਿਹਾ ਹੈ।

ਪੰਜਾਬ ਦੇ 1374 ਪਿੰਡਾਂ ‘ਚ ਪਰਾਲੀ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀ ਆਇਆ ਸੂਬੇ ਦੇ ਖੇਤੀਬਾੜੀ ਸਕੱਤਰ ਅਤੇ ਪਰਾਲੀ ਸਾੜਣ ਵਿਰੋਧੀ ਮੁਹਿੰਮ ਦੇ ਨੋਡਰ ਅਫਸਰ ਸ੍ਰੀ ਕੇ.ਐਸ. ਪੰਨੂੰ ਨੇ ਦੱਸਿਆ ਕਿ ਅਗਲੇ ਸਾਲ ਇਨਾਂ 8 ਜ਼ਿਲਿਆਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਐਨ.ਜੀ.ਓਜ਼ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਅਤੇ ਇਸ ਤੋ ਇਲਾਵਾ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣ ਲਈ ਢੁਕਵੀ ਮਸ਼ੀਨਰੀ ਵੀ ਮੁਹੱਈਆ ਕਰਵਾਈ ਜਾਵੇਗੀ।

Tags
Show More

Leave a Reply

Your email address will not be published. Required fields are marked *