Punjab

ਭਗਵੰਤ ਵਲੋਂ ਖਹਿਰਾ ਨੂੰ ਇਕੀਆਂ ਦੀ ਇਕੱਤੀ ਮੋੜਨ ਦੀ ਤਿਆਰੀ

ਭਗਵੰਤ ਮਾਨ ਸੁਖਪਾਲ ਖਹਿਰਾ ਨੂੰ ਇਕੀਆਂ ਦੀ ਇਕੱਤੀ ਮੋੜਨ ਦੀ ਤਿਆਰੀ ਵਿਚ

ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਖੋ ਵੱਖ ਰਾਜਨੀਤਕ ਦਲਾਂ ਦਾ ਗੱਠਜੋੜ ਵਾਲਾ ਊਠ ਕਿਸ ਪਾਸੇ ਹੋਕੇ ਬੈਠਦਾ, ਇਹਦੇ ਬਾਰੇ ਹਾਲੇ ਪੱਕਾ ਫੈਸਲਾ ਨਹੀਂ ਕਰ ਸਕਦੇ। ਪੰਜਾਬ ਵਿਚ ਡੈਮੋਕ੍ਰੈਟਿਕ ਫਰੰਟ ਦੇ ਟੱਟੁਣ ਦੀਆਂ ਕਿਆਸਰਾਈਆਂਲੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ। ਭਗਵੰਤ ਮਾਨ ਵਲੋਂ ਸੁਖਪਾਲ ਖਹਿਰਾ ਨੂੰ ਇਕੀਆਂ ਦੀ ਇਕੱਤੀ ਕਰਕੇ ਮੋੜਨ ਦੀ ਤਿਆਰੀ ਹੋ ਰਹੀ ਹੈ। Bhagwant Mann Attacks PDA Catching BSP

ਆਮ ਆਦਮੀ ਪਾਰਟੀ ਨੇ ਪੰਜਾਬ ਡੈਮੋਕ੍ਰੈਟਿਕ ਫਰੰਟ ਦੀ ਹਿੱਸੇਦਾਰ ਬਣ ਚੁੱਕੀ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰਨ ਦੀ ਤਿਆਰੀ ਖਿੱਚ ਲਈ ਹੈ। ਪਾਰਟੀ ਦੀ ਪੰਜਾਬ ਇਕਾਈ ਨੇ ਪੰਜਾਬ ਵਿੱਚ ਬਸਪਾ ਨਾਲ ਗਠਜੋੜ ਕਰਨ ਦਾ ਫੈਸਲਾ ਲਿਆ ਹੈ। ਇਸ ਬਾਰੇ ਹਾਈਕਮਾਂਡ ਨੂੰ ਵੀ ਸੂਚਿਤ ਕਰ ਦਿੱਤਾ ਹੈ। ਹੁਣ ਕੇਜਰੀਵਾਲ ਇਸ ਬਾਰੇ ਅੰਤਮ ਫੈਸਲਾ ਲੈਣਗੇ।

`ਆਪ` ਦੀ ਪੰਜਾਬ ਇਕਾਈ ਨੇ ਕੋਰ ਕਮੇਟੀ ਬੈਠਕ ਦੌਰਾਨ ਇਹ ਫੈਸਲਾ ਲਿਆ ਹੈ। ਕੋਰ ਕਮੇਟੀ ਦਾ ਫੈਸਲਾ ਅਰਵਿੰਦ ਕੇਜਰੀਵਾਲ ਤਕ ਪਹੁੰਚਾ ਦਿੱਤਾ ਗਿਆ ਹੈ। ਬਸਪਾ ਨਾਲ ਗਠਜੋੜ ਕਰਨ ਦਾ ਆਖਰੀ ਫੈਸਲਾ ਕੇਜਰੀਵਾਲ ਦਾ ਹੋਵੇਗਾ।

ਦੋਆਬੇ ਵਿੱਚ `ਆਪ` ਦਾ ਆਧਾਰ ਕਮਜ਼ੋਰ ਹੈ ਤੇ ਦੋਆਬਾ ਵਿੱਚ ਦਲਿਤ ਵੋਟਰਾਂ ਦੀ ਬਹੁਤਾਤ ਨੂੰ ਦੇਖਦੇ ਹੋਏ ਪਾਰਟੀ ਨੇ ਆਪਣੀ ਡੁੱਬਦੀ ਬੇੜੀ ਬੰਨ੍ਹੇ ਲਾਉਣ ਲਈ ਬਸਪਾ ਦਾ ਸਹਾਰਾ ਲੈਣ ਦੀ ਸੋਚੀ ਹੈ। ਹਾਲਾਂਕਿ, ਇਸ ਬਾਰੇ ਬਸਪਾ ਦਾ ਕੀ ਸਟੈਂਡ ਹੈ, ਇਹ ਸਾਫ ਨਹੀਂ।

ਉੱਧਰ, `ਆਪ` ਦੀਆਂ ਪੀਡੀਏ ਵਿੱਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਕਾਫੀ ਘੱਟ ਹਨ, ਜਿਸ ਦਾ ਵੱਡਾ ਕਾਰਨ ਸੁਖਪਾਲ ਖਹਿਰਾ ਦੀ ਸ਼ਮੂਲੀਅਤ ਮੰਨੀ ਜਾ ਰਹੀ ਹੈ। ਜੇਕਰ `ਆਪ` ਤੇ ਬਸਪਾ ਦਾ ਗਠਜੋੜ ਕਾਇਮ ਹੁੰਦਾ ਹੈ ਤਾਂ ਇਸ ਦਾ ਅਲਾਇੰਸ ਨੂੰ ਨੁਕਸਾਨ ਹੋਵੇਗਾ ਹੀ, ਨਾਲ ਹੀ ਤੀਜੇ ਫਰੰਟ ਦੇ ਨਾਂ `ਤੇ ਪੈਣ ਵਾਲੀ ਵੋਟ ਵੀ ਵੰਡੀ ਜਾਵੇਗੀ। ਬਿੱਲੀਆਂ ਦੀ ਅਜਿਹੀ ਲੜਾਈ ਵਿੱਚ ਕੇਲਾ ਬਾਂਦਰ ਵੱਲੋਂ ਲਿਜਾਣ ਦੇ ਹਾਲਾਤ ਵਧੇਰੇ ਬਣ ਜਾਣਗੇ।

ਕੁਝ ਦਿਨਾਂ ਤੋਂ ਪੰਜਾਬ ਦੀ ਰਾਸ਼ਟਰਵਾਦੀ ਕਾਂਗਰਸ ਦੀ ਵੀ ਹੱਲਚਲ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਪੰਜਾਬ ਪ੍ਰਧਾਨ ਵੀ ਕਿਸੇ ਨਾ ਕਿਸੇ ਗੱਠਜੋੜ ਦਾ ਹਿੱਸਾ ਜ਼ਰੂਰ ਬਣ ਸਕਦੇ ਹਨ, ਕਿਉਂਕਿ ਪੰਜਾਬ ਵਿਚ ਨਵੀਆਂ ਬਣੀਆਂ ਪਾਰਟੀਆਂ ਕੋਲ ਪੱਕੇ ਚੋਣ ਨਿਸ਼ਾਨਾਂ ਦਾ ਨਾ ਹੋਣਾ ਵੀ ਰਾਸ਼ਟਰੀ ਪਾਰਟੀਆਂ ਲਈ ਰਾਹਤ ਦੀ ਗੱਲ ਹੈ।

ਨਸ਼ਿਆਂ ਦੇ ਕਾਲੇ ਧੰਦੇ ਦੇ ਦੌਸ਼ਾਂ ਵਿਚ ਉਲਝੇ ਸਰਵਨ ਫਿਲੌਰ ਨੇ ਮਜੀਠੀਆ ਨੂੰ ਘੜੀਸਿਆ

Tags
Show More