OPINION

Bhai Ranjit Singh Dhadrian v/s Bhai Amrik Singh Ajnala generating a new Dharam Yudh heat

ਭਾਈ ਰਣਜੀਤ ਸਿੰਘ ਤੇ ਭਾਈ ਅਮਰੀਕ ਸਿੰਘ ਅਜਨਾਲਾ ਦਾ ਟਕਰਾਅ ਨਵੇਂ ਧਰਮ ਯੁੱਧ ਦੀ ਤਿਆਰੀ

Bhai Ranjit Singh Dhadrian v/s BHai Amrik Singh Ajnala generating a new  Dharam Yudh:  ਕਲ ਦੀਆ ਆ ਰਹੀਆਂ ਖ਼ਬਰਾਂ ਨੇ ਹਰ ਪੰਥ ਦਰਦੀ ਦੇ ਦਿਲ ਦੀ ਧੜਕਣਾ ਵਿਚ ਵਾਧਾ ਕੀਤਾ ਹੈ। ਸਰਬਤ ਖਾਲਸਾ ਵਾਲੇ ਜਥੇਦਾਰ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਆਪਣੇ ਸਾਥੀ ਸਿੰਘਾਂ ਨਾਲ ਗੁਰਦਵਾਰਾ ਪਰਮੇਸ਼ਰ ਦਵਾਰ ਦੇ ਬਾਹਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਕੋਈ ਗੱਲ ਕਰਨ ਗਏ ਸਨ। ਭਾਈ ਢੱਡਰੀਆਂ ਵਾਲੇ ਆਪਣੇ ਸਥਾਨ ਤੇ ਨਹੀਂ ਪਰ ਸਿੰਘ ਸਾਹਿਬ ਭਾਈ ਢੱਡਰੀਆਂ ਵਾਲੇ ਦਾ ਇੰਤਜ਼ਾਰ ਬਾਹਰ ਖਲੋ ਕੇ ਕਰ ਰਹੇ ਹਨ। ਸਾਡੇ ਪੰਜਾਬੀ ਸੱਭਿਆਚਾਰ ਦਾ ਇਕ ਰੰਗ ਇਹ ਵੀ ਹੈ ਕਿ ਜਦੋ ਅਸੀਂ ਕਿਸੇ ਨੂੰ ਮਿਲਣ ਲਈ ਜਾਂਦੇ ਹਾਂ ਤੇ ਅਗੋ ਮਿਲਣ ਵਾਲਾ ਘਰ ਨਾ ਹੋਵੇ ਤਾਂ ਅਸੀਂ ਘਰ ਦੇ ਬਾਹਰ ਉਡੀਕ ਕਰਦੇ ਹਾਂ। ਸਾਡੇ ਕੁਝ ਫੇਸਬੁੱਕ ਵਿਦਵਾਨਾਂ ਨੇ ਇਸ ਨੂੰ ਧਰਨਾ ਲਾਉਣ ਦਾ ਨਾਮੁ ਦੇ ਕੇ ਫੱਟੇ ਚੁੱਕ ਦਿੱਤੇ ਹਨ।

Bhai Ranjit Singh Dhadrian v/s BHai Amrik Singh Ajnala generating a new Dharam Yudh

ਭਾਈ ਰਣਜੀਤ ਸਿੰਘ ਨੌਜਵਾਨ ਪ੍ਰਚਾਰਕ ਹਨ। ਉਨ੍ਹਾਂ ਦੇ ਦੀਵਾਨਾਂ ਚ ਸੰਗਤ ਦੀ ਗਿਣਤੀ ਲੱਖਾਂ ਚ ਹੁੰਦੀ ਹੈ। ਜੋ ਸਫਲਤਾ ਭਾਈ ਰਣਜੀਤ ਸਿੰਘ ਜੀ ਨੂੰ ਛੋਟੀ ਉਮਰ ਚ ਮਿਲੀ ਹੈ ਉਹ ਵਿਰਲੇ ਨੂੰ ਹੀ ਮਿਲਦੀ ਹੈ। ਪਰ ਇਸ ਦੇ ਨਾਲ ਹੀ ਕੁਝ ਵਿਵਾਦ ਵੀ ਭਾਈ ਰਣਜੀਤ ਸਿੰਘ ਦੇ ਨਾਲ ਜੁੜਦੇ ਰਹੇ ਹਨ।

ਦੂਜੇ ਪਾਸੇ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਦੇ ਦਿਲ ਚ ਪੰਥ ਦਾ ਦਰਦ ਹੈ। ਪਿਛਲੇ ਸਮੇਂ ਤੋਂ ਉਹ ਵੀ ਪੰਥ ਦੀ ਸੇਵਾ ਕਰ ਰਹੇ ਹਨ।ਸਿੰਘ ਸਾਹਿਬ ਹਰ ਖੇਤਰ ਚ ਪੰਥ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਹਨ।

Bhai Ranjit Singh Dhadrian v/s BHai Amrik Singh Ajnala generating a new Dharam Yudh

ਦੋਵਾਂ ਪੰਥ ਦਰਦੀਆ ਦਾ ਇਹ ਪੇਸ਼ ਕੀਤਾ ਜਾ ਰਿਹਾ ਟਾਕਰਾ, ਸਿੱਖ ਮਾਨਸਿਕਤਾ ਤੇ ਇਕ ਵਾਰ ਲਗਦਾ ਹੈ। ਇਨਾ ਹਾਲਾਤਾਂ ਚ ਹਰ ਪੰਥ ਦਰਦੀ ਦਾ ਦੁਖੀ ਹੋਣਾ ਜਾਇਜ ਹੈ। ਗੱਲ ਇਤਿਹਾਸ ਨੂੰ ਲੈ ਕੇ ਹੈ। ਸਾਡੀ ਸਮਸਿਆ ਇਹ ਹੈ ਕਿ ਸਾਡੇ ਇਤਿਹਾਸ ਨੂੰ ਲੈ ਕੇ ਕਈ ਕਿਸਮ ਦੀਆਂ ਧਾਰਨਾਵਾਂ ਹਨ। ਸਾਡੀਆਂ ਸਿਰਮੌਰ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ, ਇਕ ਨਿਰੋਲ ਪੰਥਕ ਇਤਿਹਾਸ ਲਿਖਵਾਣ ਚ ਬੁਰੀ ਤਰ੍ਹਾ ਨਾਲ ਅਸਫਲ ਹੋਇਆਂ ਹਨ। ਯੂਨੀਵਰਸਿਟੀਆਂ ਵਾਲੇ ਵਿਦਵਾਨ ਜੋ ਇਤਿਹਾਸ ਪੰਥ ਦੀ ਝੋਲੀ ਪਾ ਰਹੇ ਨੇ ਉਹ ਸ਼ਰਧਾ ਤੋਂ ਵਿਹੂਣਾ ਹੈ। ਸਿੱਖ ਇਤਿਹਾਸ ਨੂੰ ਲਿਖਵਾਣ ਲਈ ਸ਼ਰਧਾ, ਤਰਕ, ਵਿਚਾਰ, ਮੂਲ ਸਰੋਤ, ਗੁਰਮਤਿ ਦੀ ਕਸਵੱਟੀ, ਗੁਰਬਾਣੀ ਦੀ ਕਸੌਟੀ ਤੇ ਪੂਰੀ ਤਰਾਂ ਪਰਖ ਕੇ ਵਿਦਵਾਨਾਂ ਦੀ ਇਕ ਟੀਮ ਬਣਾ ਕੇ ਕੰਮ ਸ਼ੁਰੂ ਕਰਨ ਦੀ ਲੋੜ ਹੈ।

ਆਪਣੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ ਵਿਚਕਾਰ ਟਕਰਾਅ ਵਾਲੀ ਗੱਲ ਜਾਰੀ ਹੈ। ਇਹ ਟਕਰਾਅ ਸ਼੍ਰੋਮਣੀ ਕਮੇਟੀ ਦੇ ਲਈ ਵੀ ਪਰਖ ਦੀ ਘੜੀ ਹੈ। ਜੇ ਕਿਸੇ ਵੀ ਧਿਰ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਟਕਰਾਅ ਦੀ ਜ਼ਿਮੇਵਾਰੀ ਦੇ ਦੋਸ਼ਾਂ ਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬੰਡੂਗਰ ਨੂੰ ਦੋਸ਼ਮੁਕਤ ਨਹੀਂ ਕੀਤਾ ਜਾ ਸਕੇਗਾ।

ਜਦੋਂ ਸ. ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਆਪਣਾ ਕਾਰਜਭਾਰ ਦੁਬਾਰਾ ਸੰਭਾਲਿਆ ਹੈ, ਤਾਂ ਪੰਥ ਨੂੰ ਉਨ੍ਹਾਂ ਤੋ ਬਹੁਤ ਆਸਾਂ ਹਨ। ਉਨ੍ਹਾਂ ਪੰਥਕ ਏਕਤਾ ਲਈ ਵੱਡੇ ਵੱਡੇ ਬਿਆਨ ਜਾਰੀ ਕੀਤੇ ਸਨ, ਕਿ ਉਹ ਏਕਤਾ ਲਈ ਹਰ ਧਿਰ ਨੂੰ ਮਿਲ ਕੇ ਇਕ ਪਲੇਟਫਾਰਮ ਤੇ ਕੌਮ ਨੂੰ ਇਕ ਕਰਨ ਦੇ ਯਤਨ ਕਰਨਗੇ।

Bhai Ranjit Singh Dhadrian v/s BHai Amrik Singh Ajnala generating a new Dharam Yudh

ਕਰੀਬ 5 ਮਹੀਨੇ ਬਾਦ ਸ ਬਡੂੰਗਰ ਦੀ ਹੁਣ ਤਕ ਦੀ ਕਾਰਗੁਜ਼ਾਰੀ ਦੇਖਕੇ ਕੌਮ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਵੀ ਇਸ ਸਮੇ ਆਪਸੀ ਧੜੇਬੰਦੀ ਚ ਉਲਝ ਹੋਏ ਹਨੇ। ਜਿਸ ਕਾਰਣ ਕਮੇਟੀ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈਂ।

ਹੈਰਾਨਗੀ ਦੀ ਗੱਲ ਇਹ ਵੀ ਹੈ ਕਿ ਸਿੱਖ ਵਿਦਵਾਨ ਵਜੋਂ ਜਾਣੇ ਜਾਂਦੇ ਸ ਬਡੂੰਗਰ ਨੇ ਸਕੱਤਰਾਂ, ਅਧਿਕਾਰੀਆਂ ਦੀ ਯੋਗਤਾ ਦੇਖੇ ਬਿਨਾ ਬਦਲੀਆਂ ਦਾ ਜੋ ਦੌਰ ਚਲਾ ਰੱਖਿਆ ਹੈ, ੳਹ ਦੌਰ ਵੀ ਸ. ਬਡੂੰਗਰ ਦੀ ਕਾਰਜਸ਼ੈਲੀ ਤੇ ਕਿੰਤੂ ਲਗਾ ਰਿਹਾ ਹੈ। ਜਿਸ ਵਿਅਕਾਤੀ ਦਾ ਕੰਮ ਸਿੱਖ ਇਤਿਹਾਸ ਦੀ ਖੋਜ ਦੇ ਕਾਰਜ ਦੇਖਣਾ ਸੀ ਉਸ ਨੂੰ ਇਮਾਰਤਾਂ, ਜਿਸ ਵਿਅਕਤੀ ਨੇ ਮੀਡੀਆ ਦਾ ਕੰਮ ਦੇਖਣਾ ਸੀ ਉਹ ਅਜ ਕਲ ਛੁੱਟੀਆਂ ਦੇਖ ਰਿਹਾ ਹੈ।

ਪੰਥਕ ਏਕਤਾ ਦੀ ਦੁਹਾਈ ਦੇਣ ਵਾਲਾ ਪ੍ਰਧਾਨ ਸ਼੍ਰੋਮਣੀ ਕਮੇਟੀ ਅਜ ਦੋ ਵਡੀਆ ਪੰਥਕ ਧਿਰਾਂ ਦੇ ਟਕਰਾਅ ਤੇ ਖਾਮੋਸ਼ ਹਨ। ਫਿਰ ਉਸ ਹਾਲਤ ਚ ਜਦ ਇਹ ਟਕਰਾਅ ਵਾਲੇ ਹਾਲਾਤ ਵੀ ਪ੍ਰਧਾਨ ਦੇ ਇਲਾਕੇ ਚ ਬਣੇ ਹੋਣ। ਹੁਣ ਸਮਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਪਰਖ ਦਾ ਹੈ ਕਿ ਉਹ ਇਸ ਨਾਜ਼ੁਕ ਮੌਕੇ ਤੇ ਕੀ ਰੁੱਖ ਅਖਤਿਆਰ ਕਰਦੇ ਹਨ ਤੇ ਕੌਮ ਨੂੰ ਭਰਾ ਮਾਰੂ ਜੰਗ ਤੋਂ ਕਿਵੇਂ ਬਚਾਉਂਦੇ ਹਨ।

ਪੱਤਾ ਪੱਤਾ ਪੰਜਾਬ ਨੇ ਸ. ਬਡੂੰਗਰ ਦੇ ਫੋਨ ਤੇ ਗਲ ਕਰਨੀ ਚਾਹੀ, ਪਰ ਉਨ੍ਹਾਂ ਦੇ ਨਿਜੀ ਸਕੱਤਰ ਸ. ਪਰਮਜੀਤ ਸਿੰਘ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਪ੍ਰਧਾਨ ਸਾਹਿਬ ਬਹੁਤ ਬਿਜ਼ੀ ਹਨ।

 

Bhai Ranjit Singh Dhadrian v/s BHai Amrik Singh Ajnala generating a new Dharam Yudh
S. Charanjit Singh Arora,     Senior Journalist,  978 057 7231 https://www.facebook.com/profile.php?id=100010783987978

 

 

 

Tags
Show More

Leave a Reply

Your email address will not be published. Required fields are marked *

Close

Adblock Detected

Please consider supporting us by disabling your ad blocker