Punjab

Bhai Ranjit Singh Offered Property Before Panth

ਢੱਡਰੀਆਂ ਵਾਲਿਆਂ ਵਲੋਂ ਸਾਰੀ ਜਾਇਦਾਦ ਪੰਥ ਨਾਮ ਕਰਨ ਦੀ ਪੇਸ਼ਕਸ਼

ਢੱਡਰੀਆਂ ਵਾਲਿਆਂ ਵਲੋਂ ਸਾਰੀ ਜਾਇਦਾਦ ਪੰਥ ਨਾਮ ਕਰਨ ਦੀ ਪੇਸ਼ਕਸ਼   

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਕਿ “ਸ੍ਰੀ ਅਕਾਲ ਤਖ਼ਤ ਸਾਰੀਆਂ ਸੰਪਰਦਾਵਾਂ ਨੂੰ ਪੰਥ ਦੇ ਇੱਕ ਝੰਡੇ ਥੱਲੇ ਇਕੱਠਾ ਕਰੇ ਤਾਂ ਮੈਂ ਆਪਣੇ ਅਸਥਾਨ ਪ੍ਰਮੇਸ਼ਵਰ ਦਵਾਰ ਦਾ ਸਭ ਕੁਝ (ਜ਼ਮੀਨ, ਜਾਇਦਾਦ) ਪੰਥ ਨੂੰ ਦੇ ਦੇਵਾਂਗਾ। ਬਾਕੀ ਭਾਵੇਂ ਬਾਅਦ ਵਿੱਚ ਦੇ ਦੇਣ। ਹੁਣ ਬੁਲਾਉਣਾ ਅਕਾਲ ਤਖ਼ਤ ਦਾ ਕੰਮ ਹੈ।” Bhai Ranjit Singh Offered Property Before Panth

ਉਨ੍ਹਾ ਕਿਹਾ ਕਿ “ਜੇ ਮੈਂ ਸੁਰੱਖਿਆ ਨਾ ਲਵਾਂ ਤਾਂ ਮੈਨੂੰ ਇਹ ਮਾਰ ਦੇਣਗੇ। ਮੈਨੂੰ ਸਿੱਧੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ।” ਉਨ੍ਹਾਂ ਕਿਹਾ ਕਿ “ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਾਂ ਪਹਿਲਾਂ ਜਨਤਕ ਤੌਰ ‘ਤੇ ਮਾਫ਼ੀ ਮੰਗਣ। ਆਪਣੇ ਲੋਕਾਂ ਤੋਂ ਗੁੰਡਾਗਰਦੀ ਕਰਵਾਉਣੀ ਬੰਦ ਕਰਵਾਉਣ। ਮੈਂ ਖੁਦ ਉਨ੍ਹਾਂ ਨਾਲ ਗੱਲ ਕਰ ਲਵਾਂਗਾ।

ਢੱਡਰੀਆਂ ਵਾਲੇ ਨੇ ਕਿਹਾ ਕਿ “ਮੈਂ ਉਨ੍ਹਾਂ ਨੂੰ ਕੁਝ ਨਹੀਂ ਕਹਿੰਦਾ, ਉਹ ਹੀ ਮੈਨੂੰ ਤੰਗ ਕਰਦੇ ਹਨ। ਲੜਾਈ ਉਨ੍ਹਾਂ ਨੇ ਸ਼ੁਰੂ ਕੀਤੀ ਹੈ। ਮੈਂ ਧਰਮ ਨੂੰ ਲੋਕਾਂ ਦੀ ਸੇਵਾ ਲਈ ਸਮਝਦਾ ਹਾਂ ਤੇ ਸਿਰਫ ਪਾਠ ਪੂਜਾ ਨਹੀਂ ਲੋਕਾਂ ਲਈ ਕੰਮ ਕਰਨਾ ਜ਼ਰੂਰੀ ਹੈ। ਮੈਂ ਕਦੇ ਸਰੋਵਰ ਤੇ ਲੰਗਰ ਦੇ ਖਿਲਾਫ ਨਹੀਂ ਬੋਲਿਆ। ਮੈਂ ਕਿਹਾ ਸੀ ਪਾਣੀ ਦੇ ਨਾਲ ਬਾਣੀ ਵੀ ਲੈ ਕੇ ਆਓ।”

ਜ਼ਿਕਰਯੋਗ ਹੈ ਕਿ ਢੱਡਰੀਆਂ ਵਾਲਿਆਂ ਉਪਰ ਹੋਏ ਕਾਤਲਾਨਾ ਹਮਲੇ ਨੇ ਪੂਰੇ ਪੰਥ ਨੂੰ ਦੋ ਪਿੜ੍ਹਾਂ ਵਿਚ ਵੰਡਕੇ ਰੱਖ ਦਿੱਤਾ ਹੈ। ਹਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਲਈ ਭਾਈ ਜੀ ਦੇ ਵਕੀਲ ਨੇ ਹਾਈ ਕੋਰਟ ਵਿਚ ਵੀ ਅਰਜ਼ੀ ਲਾਈ ਸੀ।

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਹੋਏ ਹਮਲੇ ਦੀ ਸੀਬੀਆਈ ਜਾਂਚ ਬਾਰੇ ਪਟੀਸ਼ਨ ‘ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਹਾਈਕੋਰਟ ਨੇ ਨੋਟਿਸ ਜਾਰੀ ਕਰਦਿਆਂ ਪੰਜਾਬ ਸਰਕਾਰ, ਸੀਬੀਆਈ ਤੇ ਡੀਜੀਪੀ ਪੰਜਾਬ ਤੋਂ ਇਸ ਸਬੰਧੀ ਜਵਾਬ ਮੰਗਿਆਂ ਹੈ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਹੋਏ ਹਮਲੇ ਦੀ ਜਾਂਚ ਦੀ ਮੰਗ ਵਾਲੀ ਇਹ ਪਟੀਸ਼ਨ ਉਨ੍ਹਾਂ ਦੇ ਸਮਰਥਕਾਂ ਵੱਲੋਂ ਦਾਇਰ ਕੀਤੀ ਗਈ ਹੈ।

ਪਟੀਸ਼ਨਕਰਤਾ ਨੇ ਇਲਜ਼ਾਮ ਲਗਾਇਆ ਹੈ ਕਿ ਉਹ ਇਸ ਹਮਲੇ ਦੇ ਚਸ਼ਮਦੀਦ ਹਨ, ਪਰ ਬਾਵਜੂਦ ਇਸ ਦੇ ਪੁਲਿਸ ਨੇ ਉਨ੍ਹਾਂ ਦੇ ਬਿਆਨ ਦਰਜ ਨਹੀਂ ਕੀਤੇ। ਇਸ ਤੋਂ ਇਲਾਵਾ 3 ‘ਚੋਂ ਸਿਰਫ ਇੱਕ ਗੱਡੀ ਨੂੰ ਹੀ ਕੇਸ ਪ੍ਰਾਪਰਟੀ ਵਜੋਂ ਅਟੈਚ ਕੀਤਾ ਗਿਆ ਹੈ। ਅਜਿਹੇ ‘ਚ ਪੁਲਿਸ ਤੋਂ ਸਹੀ ਜਾਂਚ ਦੀ ਉਮੀਦ ਨਹੀਂ ਕੀਤੀ ਜਾ ਸਕਦੀ।

ਇਹ ਲੜਾਈ ਇਕ ਤਰਾਂ ਨਾਲ ਕਾਂਗਰਸ ਤੇ ਅਕਾਲੀ ਦਲ ਦੀ ਵੀ ਲੜਾਈ ਬਣਕੇ ਰਹਿ ਗਈ ਸੀ ,ਕਿਉਂਕਿ ਕਥਿਤ ਤੌਰ ਤੇ ਇਹੋ ਆਖਿਆ ਜਾਂਦਾ ਹੈ ਕਿ ਧੂਮਾਂ ਬਾਦਲਾਂ ਦਾ ਕਰੀਬੀ ਹੈ ਤੇ ਇਸੇ ਕਰਕੇ ਭਾਈ ਰਣਜੀਤ ਸਿੰਘ ਨਾਲ ਕੈਪਟਨ ਦੀ ਹਮਦਰਦੀ ਹੈ।

ਭਾਈ ਰਣਜੀਤ ਸਿੰਘ ਤੇ ਭਾਈ ਅਮਰੀਕ ਸਿੰਘ ਅਜਨਾਲਾ ਦਾ ਟਕਰਾਅ ਨਵੇਂ ਧਰਮ ਯੁੱਧ ਦੀ ਤਿਆਰੀ

Tags
Show More

Leave a Reply

Your email address will not be published. Required fields are marked *