NATIONAL

Bihar Muzafrpur Girls Rape Nitish Kumar India

ਬਾਲਿਕਾ ਘਰ ਬਣ ਰਹੇ ਨੇ ਸਰਕਾਰੀ ਐਸ਼ ਪਨਾਹ ਘਰ

ਸਨ 2012 ਦੀ ਬਹੁਤ ਡਰਾਉਣੀ ਕਹਾਣੀ ਹਰਿਆਣਾ ਦੇ ਰੋਹਤਕ ਵਿਚ ਸੁਣਨ ਨੂੰ ਮਿਲ੍ਹੀ ਸੀ, ਜਦੋਂ ਬਾਲੜੀਆਂ ਨੂੰ ਸਾਂਭਣ ਲਈ ਚਲਦੀ ਇਕ ਸੰਸਥਾ ਅਪਣਾ ਘਰ ਦੀ ਸੰਚਾਲਕ ਜਸਵੰਤੀ ਦੇਵੀ ਉਪਰ ਤਿੰਨ ਕੁੜੀਆਂ ਨੇ ਸਰੀਰਕ ਸੋਸ਼ਣ ਦੇ ਇਲਜ਼ਾਮ ਲਾਏ ਸਨ।Bihar Muzafrpur Girls Rape Nitish Kumar India

ਕਰੀਬ 100 ਬਚੀਆਂ ਕੁੜੀਆਂ ਤੇ ਔਰਤਾਂ ਨਾਲ ਇਸ ਸੋਸ਼ਣ ਦੇ ਤੱਥ ਸਾਹਮਣੇ ਆਏ। ਉਸ ਵੇਲੇ ਵੀ ਹਰਿਆਣਾ ਪੁਲਿਸ ਨੇ ਵੀ ਸੰਸਥਾ ਨੂੰ ਚਲਾੳਣ ਦਾ ਬਿਲਕੁਲ ਉਸੇ ਤਰਾਂ ਨਾਲ ਸਾਥ ਦਿੱਤਾ ਸੀ, ਜਿਸ ਤਰਾਂ ਬਿਹਾਰ ਵਿਚਲੇ ਮੁਜ਼ੱਫ਼ਰਪੁਰ ਦੇ ਬਾਲਿਕਾ ਗ੍ਰਹਿ ਨਾਂਅ ਦੇ ਬਰਜੇਸ਼ ਠਾਕੁਰ ਵੱਲੋਂ ਚਲਾਏ ਜਾਂਦੇ ਆਸ਼ਰਮ ਦੇ ਮਾਮਲੇ ਵਿਚ ਸਾਹਮਣੇ ਆਇਆ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬਰਜੇਸ਼ ਠਾਕੁਰ ਖ਼ਿਲਾਫ ਕੋਈ ਸਖ਼ਤ ਕਦਮ ਉਠਾਉਣ ਦੀ ਥਾਂਵੇ ਸਿਰਫ ਇਹ ਆਖ ਕੇ “ਸਾਨੂੰ ਸ਼ਰਮਸਾਰ ਕਰ ਦਿੱਤਾ ਹ” ਮਾਮਲੇ ਨੂੰ ਰਫਾਦਫਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਆਪਣੇ ਆਪ ਨੂੰ “ਲੋਕਾਂ ਦਾ ਤੇ ਸੱਚ ਦਾ ਸਿਪਾਹੀ” ਅਖਵਾਉਣ ਵਾਲੇ ਨਿਤੀਸ਼ ਕੁਮਾਰ ਨੇ ਪੁਰਾਣੇ ਮਹਾਰਾਜਿਆਂ ਵਾਂਗ ਉਹੀ ਬਿਆਨ ਦੇ ਦਿੱਤਾ, ਜੋ ਅਜ ਕੱਲ ਦੇ ਮੁੱਖ ਮੰਤਰੀ ਕਹਿ ਦਿੰਦੇ ਹਨ, ਕਿ ਦੋਸ਼ੀ ਬਖ਼ਸ਼ੇ ਨਹੀਂ ਜਾਣਗੇ, ਪਰ ਹੁੰਦਾ ਹਵਾਉਂਦਾ ਕਦੇ ਵੀ ਕੁਝ ਵੀ ਨਹੀਂ।

ਬਿਹਾਰ ਦੀਆਂ ਗਲ੍ਹੀਆਂ ਸੜਕਾਂ ਤੋਂ ਲੈ ਕੇ ਬਿਹਾਰ ਵਿਧਾਨ ਸਭਾ ਦੇ ਬਾਹਰ ਤੇ ਭਾਰਤੀ ਪਾਰਲੀਮੈਂਟ ਦੇ ਅੰਦਰ ਜਦੋਂ ਰੋਲ੍ਹਾ ਪੈ ਗਿਆ ਤਾਂ ਬਿਹਾਰ ਮੁੱਖੀ ਦੇ ਸਾਂਝੀਵਾਲ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਵੀ ਬੋਲਣਾ ਹੀ ਪਿਆ ਕਿ ਮੁਜ਼ੱਫ਼ਰਪੁਰ ਵਿੱਚ ਕੁੜੀਆਂ ਨਾਲ ਜੋ ਹੋਇਆ ਹੈ, ਉਹ ਬਹੁਤ ਹੀ ਜ਼ਿਆਦਾ ਮੰਦਭਾਗਾ ਹੈ, ਨਾਲ ਹੀ ਕੇਂਦਰ ਨੇ ਨਿਤੀਸ਼ ਤੋਂ ਵਿਸਥਾਰ ਪੂਰਵਕ ਰਿਪੋਰਟ ਵੀ ਮੰਗੀ ਹੈ। ਪਰ ਦੁੱਖ ਇਹ ਵੀ ਹੈ ਕਿ ਇਸ ਮਾਮਲੇ ਦੀ ਸੀਬੀਆਂਈ ਤੋਂ ਜਾਂਚ ਕਰਾਉਣ ਲਈ ਬਿਹਾਰ ਸਰਕਾਰ ਨੂੰ ਅਧਿਕਾਰਤ ਕਰ ਦਿੱਤਾ ਸੀ।

ਸਭ ਨੂੰ ਪਤਾ ਹੈ, ਕਿ ਇਸੇ ਤਰਾਂ ਹਰਿਆਣੇ ਵਿਚ ਵੀ ਹੋਇਆ ਸੀ, ਸੀਬੀਆਈ ਦੀ ਅਦਾਲਤ ਨੇ ਮਹੀਨਾ ਕੁ ਪਹਿਲਾਂ ਚਾਰ ਦੋਸ਼ੀਆਂ ਸਮੇਤ ਜਸਵੰਤੀ ਦੇਵੀ ਨੂੰ ਸਜ਼ਾ ਦੇ ਦਿੱਤੀ ਹੈ, ਪਰ ਰੋਹਤਕ ਵਿਚ ਜਸਵੰਤੀ ਦੇਵੀ ਤੋਂ ਉਹ ਕੁਕਰਮ ਕਰਵਾ ਰਹੇ ਲੋਕਾਂ ਬਾਰੇ ਜਾਂਚ ਸੀਬੀਆਈ ਵੀ ਨਹੀਂ ਕਰ ਸਕੀ, ਕਿਉਂਕਿ ਫੇਰ ਵੱਡੇ ਲੋਕਾਂ ਦੇ ਨਾਮ ਸਾਹਮਣੇ ਆਉਣ ਦੇ ਖਦਸ਼ੇ ਹਨ।

ਇਹ ਪੱਤਰਕਾਰ ਸਰਕਾਰ ਦਾ ਚਹੇਤਾ ਹੀ ਰਿਹਾ ਹੋਵੇਗਾ, ਜੋ ਸਾਲ ਦਾ ਇਕ ਕਰੋੜ ਤਾਂ ਸਿਰਫ ਸਰਕਾਰ ਤੋਂ ਹੀ ਚੰਦਾ ਲੈਂਦਾ ਹੈ, ਭਾਵ ਹੋਰ ਵਸੀਲਿਆਂ ਤੋਂ ਕਰੋੜਾਂ ਵਿਚ ਚੰਦਾ ਇਕੱਠਾ ਹੁੰਦਾ ਹੋਵੇਗਾ, ਨਿਸਚਿਤ ਤੌਰ ਤੇ ਇਸ ਵਿਚ ਵੱਡੇ ਵੱਡੇ ਅਫਸਰ, ਨੇਤਾ ਵੀ ਹੋਣਗੇ, ਜਿੰਨ੍ਹਾਂ ਅੱਗੇ ਬਰਜੇਸ਼ ਠਾਕੁਰ ਜਾਂ ਉਸ ਦੇ ਬੰਦੇ ਇਹਨਾਂ ਕੁੜੀਆਂ ਨੂੰ ਪੇਸ਼ ਕਰਦੇ ਰਹੇ ਹੋਣਗੇ, ਜਾਂ ਫਿਰ ਆਪ ਆਪਣਾ ਮੂੰਹ ਕਾਲਾ ਕਰਦੇ ਰਹੇ ਹੋਣਗੇ।

Brajesh Thakur’s Son Released After CBI Interrogation

ਇਸ ਮਾਮਲੇ `ਤੇ ਦਿੱਲੀ ਦੇ ਜੰਤਰ ਮੰਤਰ `ਤੇ ਜੁੜੀਆਂ ਭੀੜਾਂ ਦੇ ਸਨਮੁੱਖ ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਤੇਜਸਵੀ ਯਾਦਵ ਸਮੇਤ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਸ਼ਰਦ ਯਾਦਵ, ਅਰਵਿੰਦ ਕੇਜਰੀਵਾਲ, ਸੀ ਪੀ ਆਈ ਦੇ ਆਗੂ ਡੀ. ਰਾਜਾ, ਸੀ ਪੀ ਐੱਮ ਦੇ ਆਗੂ ਸੀਤਾ ਰਾਮ ਯੇਚੁਰੀ ਤੇ ਹੋਰ ਪਾਰਟੀਆਂ ਦੇ ਆਗੂਆਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਸੀ। ਸੋਸ਼ਲ ਮੀਡੀਆ ਨੇ ਸਰਕਾਰ ਤੇ ਵਾਧੂ ਪ੍ਰੈਸ਼ਰ ਬਣਾਇਆ ਹੈ।

ਹੁਣ ਸਰਬ ਉੱਚ ਅਦਾਲਤ ਨੇ ਵੀ ਇਸ ਮਾਮਲੇ ਦੀ ਸੁਣਵਾਈ ਦਾ ਕੰਮ ਆਰੰਭ ਦਿੱਤਾ ਹੈ। ਸੀ ਬੀ ਆਈ ਨੇ ਭਾਵੇਂ ਜਾਂਚ ਦਾ ਕੰਮ ਆਪਣੇ ਹੱਥਾਂ ਵਿੱਚ ਲੈ ਲਿਆ ਹੈ, ਪਰ ਜਿਹੜੇ ਤੱਥ ਸਾਹਮਣੇ ਆ ਰਹੇ ਹਨ, ਉਹ ਬਾਲੜੀਆਂ ਦੀ ਸੁਰੱਖਿਆ ਪ੍ਰਤੀ ਰਾਜ ਸਰਕਾਰ ਵੱਲੋਂ ਲਗਾਤਾਰ ਵਰਤੀ ਜਾ ਰਹੀ ਵੱਡੀ ਅਣਗਹਿਲੀ ਰਹੀ ਹੈ।

ਸੰਨ 2013 ਵਿੱਚ ਬੱਚੀਆਂ ਦੀ ਸਿਹਤ ਦੀ ਜਾਂਚ-ਪੜਤਾਲ ਲਈ ਰੱਖੇ ਗਏ ਡਾਕਟਰ ਨੇ ਸਰਕਾਰ ਨੂੰ ਦੱਸਿਆ ਸੀ ਕਿ ਬੱਚੀਆਂ ਬਹੁਤ ਗੰਦੇੇ ਮਾਹੌਲ ਵਿੱਚ ਵਿਚਰ ਰਹੀਆਂ ਹਨ।ਰਿਪੋਰਟ ਦੇ ਕੁਝ ਹਿੱਸੇ ਅਖ਼ਬਾਰਾਂ ਵਿੱਚ ਵੀ ਛਪੇ, ਪਰ ਸਰਕਾਰ ਨੇ ਪਰਵਾਹ ਨਾ ਕੀਤੀ।

ਨਵੰਬਰ 2017 ਵਿੱਚ ਬਿਹਾਰ ਚਾਈਲਡ ਪ੍ਰੋਟੈੱਕਸ਼ਨ ਕਮਿਸ਼ਨ ਦੇ ਮੈਂਬਰਾਂ ਨੇ ਬਾਲਿਕਾ ਗ੍ਰਹਿ ਦਾ ਦੌਰਾ ਕੀਤਾ।ਉਨ੍ਹਾਂ ਨੇ ਵੀ ਸਰਕਾਰ ਨੂੰ ਲਿਖਿਆ ਕਿ ਇਥੇ ਸਭ ਵਿਗੜ ਚੁੱਕਿਆ ਹੈ। ਨਿਤੀਸ਼ ਸਰਕਾਰ ਨੇ ਇਸ ਰਿਪੋਰਟ ਨੂੰ ਵੀ ਅਣਗੌਲਿਆ ਕਰ ਦਿੱਤਾ ਸੀ।

ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ ਦੀ ਛੇ-ਮੈਂਬਰੀ ਟੀਮ ਨੇ ਸਾਫ਼ ਸਾਫ਼ ਲਿਖਿਆ ਸੀ ਕਿ ਆਸ਼ਰਮ ਵਿੱਚ ਰਹਿੰਦੀਆਂ ਸੱਤ ਸਾਲ ਤੋਂ ਲੈ ਕੇ ਅਠਾਰਾਂ ਸਾਲ ਦੀਆਂ ਕੁੜ੍ਹੀਆਂ ਵਿੱਚੋਂ 34 ਨੂੰ ਲਗਾਤਾਰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

ਡਾਕਟਰਾਂ ਨੇ ਇਹਨਾਂ ਤੱਥਾਂ ਦੀ ਪੁਸ਼ਟੀ ਵੀ ਕੀਤੀ ਸੀ, ਪਰ ਐਸ਼ ਪ੍ਰਸਤ ਪਟਨਾ ਸ਼ਾਸਕਾਂ ਨੇ ਇਸ ਵੱਲ ਵੀ ਧਿਆਨ ਨਾ ਦਿੱਤਾ।ਇਹ ਮਾਮਲਾ ਵਿਰੋਧੀ ਧਿਰ ਵੱਲੋਂ ਵਿਧਾਨ ਸਭਾ ਵਿੱਚ ਵੀ ਉਠਾਇਆ ਗਿਆ ਤੇ ਰਿਪੋਰਟ ਦੇ ਕੁਝ ਹਿੱਸੇ ਇਲੈਕਟਰਾਨਿਕ ਤੇ ਪ੍ਰਿੰਟ ਮੀਡੀਆ ਵੱਲੋਂ ਛਾਪਣੇ ਵੀ ਕੀਤੇ ਗਏ। ਫੇਰ ਜਾ ਕੇ ਕਿਤੇ ਐੱਫ਼ ਆਈ ਆਰ ਦਰਜ ਹੁਮਦਿ ਹੈ, ਪਰ ਉਸ ਵਿੱਚ ਵੀ ਬਰਜੇਸ਼ ਠਾਕੁਰ ਦਾ ਨਾਂਅ ਦਰਜ ਨਹੀਂ ਕੀਤਾ ਗਿਆ।

ਬਾਲਿਕਾ ਘਰ ਦੇ ਅੰਦਰ ਬਣੀਆਂ ਨੇ ਚਾਰ ਗੁਪਤ ਪੌੜੀਆਂ, ਸੀਬੀਆਈ ਵੀ ਚੱਕਰ ਖਾ ਗਈ

ਇਹ ਕੋਤਾਹੀ ਜੱਗ-ਜ਼ਾਹਰ ਹੋਣ `ਤੇ ਪੁਲਸ ਨੇ ਚਾਹੇ ਬਾਕੀ ਦੋਸ਼ੀਆਂ ਸਮੇਤ ਬਰਜੇਸ਼ ਠਾਕੁਰ ਨੂੰ ਹਿਰਾਸਤ ਵਿੱਚ ਲੈ ਲਿਆ, ਪਰ ਪੁੱਛ-ਗਿੱਛ ਲਈ ਉਸ ਦਾ ਰਿਮਾਂਡ ਲੈਣ ਦੀ ਬਜਾਏ, ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਅਗਲੇ ਦਿਨ ਉਸ ਨੂੰ ਛਾਤੀ ਦੇ ਦਰਦ ਕਰਕੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ (ਪਰ ਇਹ ਸਾਜਿਸ਼ ਸੀ)। ਇਹ ਸਭ ਕੁਝ ਉਦੋਂ ਹੋਇਆ, ਜਦੋਂ ਪਾਸਕੋ ਐਕਟ ਦੇ ਤਹਿਤ ਬੱਚੀਆਂ ਦੇ ਬਿਆਨ ਮੈਜਿਸਟਰੇਟ ਸਾਹਮਣੇ ਦਰਜ ਹੋ ਚੁੱਕੇ ਸਨ।

ਬੇਸ਼ਰਮ ਸਰਕਾਰਾਂ ਨੇ ਉਸ ਤੋਂ ਬਾਦ ਜਾ ਕੇ ਬਰਜੇਸ਼ ਠਾਕੁਰ ਵੱਲੋਂ ਚਲਾਏ ਜਾਂਦੇ ਸਾਰੇ ਹੀ ਗੈਰ ਸਰਕਾਰੀ ਕੇਂਦਰਾਂ ਦੇ ਲਾਈਸੈਂਸ ਰੱਦ ਕਰ ਦਿੱਤੇ ਹਨ ਤੇ ਉਨ੍ਹਾਂ ਨੂੰ ਮਿਲਣ ਵਾਲੀ ਇੱਕ ਕਰੋੜ ਰੁਪਏ ਦੀ ਸਾਲਾਨਾ ਗਰਾਂਟ ਉੱਤੇ ਵੀ ਪਾਬੰਦੀ ਲਾ ਦਿੱਤੀ ਹੈ।

ਬਰਜੇਸ਼ ਠਾਕੁਰ ਦੀ ਮਾਨਤਾ ਪ੍ਰਾਪਤ ਪੱਤਰਕਾਰ ਵਜੋਂ ਮਾਨਤਾ ਵੀ ਰੱਦ ਕਰ ਦਿੱਤੀ ਗਈ ਹੈ ਤੇ ਉਸ ਦੇ ਅਖ਼ਬਾਰਾਂ ਨੂੰ ਮਿਲਣ ਵਾਲੇ ਸਰਕਾਰੀ ਇਸ਼ਤਿਹਾਰ ਬੰਦ ਕਰਨ ਬਾਰੇ ਸਰਕਾਰ ਨੇ ਦਸਿਆ ਹੈ।ਖ਼ੁਆਰੀ ਇਸ ਗੱਲ ਦੀ ਹੋ ਰਹੀ ਹੈ, ਕਿ ਬਰਜੇਸ਼ ਠਾਕੁਰ ਵੱਲੋਂ ਚਲਾਏ ਜਾ ਰਹੇ ਗੈਰ ਸਰਕਾਰੀ ਅਦਾਰਿਆਂ ਦੇ ਕੰਮ-ਕਾਜ ਬਾਰੇ ਅੱਤ ਦੀਆਂ ਖ਼ਰਾਬ ਤੇ ਤੱਥ ਭਰਪੂਰ ਖ਼ਬਰਾਂ ਮਿਲਣ ਪਿੱਛੋਂ ਵੀ ਰਾਜ ਸਰਕਾਰ ਨੇ ਕੋਈ ਕਾਰਵਾਈ ਕਿਉਂ ਨਾ ਕੀਤੀ?

ਇਥੇ ਹੀ ਸਭ ਕੁਝ ਖ਼ਤਮ ਨਹੀਂ ਹੋ ਜਾਂਦਾ, ਜੇਲ੍ਹ ਵਿਚ ਬੈਠੇ ਪਤਕਾਰ ਸਾਹਿਬ ਆਪਣੇ ਚਹੇਤਿਆਂ ਨੂੰ ਫੋਨ ਕਾਲਾਂ ਕਰ ਰਹੇ ਹਨ, ਜਿਸ ਬਾਰੇ ਸਥਾਨਕ ਜ਼ਿਲਾ ਕੁਲੈਕਟਰ ਮੁਹੰਮਦ ਸੁਹੈਲ ਨੇ ਵੱਡੀ ਫਹਿਰਿਸਤ, ਮੀਥਾਨਪੁਰਾ ਥਾਣੇ ਨੂੰ ਦੇਕੇ ਸਾਰੇ 40 ਬੰਦਿਆਂ ਖਿਲਾਫ ਜਾਂਚ ਦੇ ਹੁਕਮ ਦਿੱਤੇ ਹਨ।

ਹੋਰ ਤਾਂ ਹੋਰ ਨਿਤੀਸ਼ ਕੁਮਾਰ ਦੇ ਲੱਖ ਬਚਾਉਣ ਦੇ ਬਾਵਜੂਦ ਬਿਹਾਰ ਦੀ ਬਾਲ ਮੰਤਰੀ ਮੰਜੂ ਵਰਮਾ ਨੂੰ ਵੀ ਆਪਣੇ ਔਹਦੇ ਤੋਂ ਅਸਤੀਫਾ ਦੇਣਾ ਪਿਆ, ਕਿਉਂਕਿ ਬਰਜੇਸ਼ ਠਾਕੁਰ ਵਲੋਂ ਮੰਤਰੀ ਦੇ ਪਤੀ ਨਾਲ ਫੌਨ ਤੇ ਲਗਾਤਾਰ ਸੰਪਰਕ ਰਹਿਣ ਦੀ ਗੱਲ ਸਾਹਮਣੇ ਆ ਚੁੱਕੀ ਹੈ।

ਨਾਬਾਲਗਾ ਨਾਲ ਜਬਰ-ਜ਼ਨਾਹ ਸੱਤ ਵਿਅਕਤੀਆਂ ਖਿਲਾਫ਼ ਕੇਸ ਦਰਜ

ਜ਼ਿਕਰਯਗਿ ਹੈ, ਕਿ ਇਸ ਕੇਸ ਵਿਚ ਫੜ੍ਹੇ ਗਏ 10 ਬੰਦਿਆਂ ਵਿਚ ਜ਼ਿਲਾ ਬਾਲ ਸੁਰੱੀਖਆ ਅਫਸਰ ਰਵੀ ਰੌਸ਼ਨ ਦੀ ਘਰਵਾਲੀ ਸ਼ੀਭਾ ਕੁਮਾਰੀ ਨੇ ਵੀ ਮੰਤਰੀ ਤੇ ਦੋਸ਼ ਲਾਇਆ ਸੀ, ਕਿ ਵੱਡੀ ਮੱਛੀ ਨੂੰ ਬਚਾਉਣ ਲਈ ਰੋਸ਼ਨ ਦੀ ਬਲੀ ਦਿੱਤੀ ਜਾ ਰਹੀ ਹੈ।

ਇਸ ਵਿਚ ਸ਼ੱਕ ਕੋਈ ਨਹੀਂ ਕਿ ਵੱਡੀਆਂ ਮੱਛੀਆਂ ਨੂੰ ਬਣਾਉਣ ਲਈ ਚੋਟੀਆਂ ਮੱਛੀਆਂ ਦਾ ਸ਼ਿਕਾਰ ਕੀਤਾ ਜਾਵੇਗਾ। ਹਾਂ ਹਰਿਆਣਾ ਵਾਲੇ ਕੇਸ ਦੇ ਆਏ ਫੈਸਲੇ ਨੂੰ ਦੇਖਕੇ ਇਹ ਗੱਲ ਤਹਿ ਹੈ, ਕਿ ਵੱਡੀਆਂ ਮੱੜੀਆਂ ਕਦੇ ਵੀ ਸਾਹਮਣੇ ਨਹੀਂ ਆਉਣਗੀਆਂ ਤੇ ਬਰਜੇਸ਼ ਠਾਕੁਰ ਜੇਲ ਵਿਚ ਅਰਾਮ ਦੀ ਜ਼ਿੰਦਗੀ ਬਸਰ ਕਰਦਾ ਨਜ਼ਰ ਆਵੇਗਾ।

ਇਹੌ ਭਾਰਤ ਦਾ ਨਿਜ਼ਾਮ ਹੈ।

ਮੁੱਖ ਮੰਤਰੀ ਨੂੰ ਇਸ ਦਾ ਜੁਆਬ ਅੱਜ ਨਹੀਂ ਤਾਂ ਕੱਲ੍ਹ ਨੂੰ ਜਨਤਾ ਦੀ ਕਚਹਿਰੀ ਵਿੱਚ ਲਾਜ਼ਮੀ ਦੇਣਾ ਪਵੇਗਾ, ਇਹ ਗੱਲ ਵੱਖਰੀ ਹੈ ਕਿ ਲੋਕਾਂ ਨੂੰ ਵੋਟਾਂ ਵੇਲੇ ਸਰਕਾਰੀ ਗਲਤੀਆਂ ਯਾਦ ਰਹਿੰਦੀਆਂ ਹਨ ਜਾਂ ਨਹੀਂ।

ਪਰ ਇਹ ਗੱਲ ਵੀ ਸਾਫ ਹੋ ਜਾਂਦੀ ਹੈ ਕਿ ਸਰਕਾਰੀ ਗਲਿਆਰਿਆਂ ਵਿਚ ਘੁੰਮਦੇ ਪੱਤਰਕਾਰ ਵੀ ਮੰਤਰੀਆਂ ਸੰਤਰੀਆਂ ਤੇ ਅਫਸਰਾਂ  ਦੇ ਨਾਲ ਰਲ੍ਹਕੇ ਵੱਡੇ ਤੇ ਕਾਲੇ ਕਾਰਨਾਮੇ ਅੰਜਾਮ ਦਿੰਦੇ ਹਨ।

Tags
Show More

GURMINDER SINGH SAMAD

Gurminder Singh Samad has served as a journalist of repute with several sensitive postings for a leading Punjabi Hindi top media houses of the world i.e Editor- Rozana Spokesman, North India Head - News24 TV, Programming Head - BIG 92.7 FM Radio, VP Content- Chardhikala Time TV