NATIONAL

ਜੰਮੂ ਵਿਚ ਬੱਸ ਅੱਡੇ ਦੇ ਇਲਾਕੇ ਵਿਚ ਹੋਏ ਅੱਤਵਾਦੀ ਧਮਾਕੇ

ਜੰਮੂ ਵਿਚ ਬੱਸ ਅੱਡੇ ਦੇ ਇਲਾਕੇ ਵਿਚ ਹੋਏ ਅੱਤਵਾਦੀ ਧਮਾਕੇ

ਹਿਜ਼ਬੁਲ ਮੁਜਾਹਿਦੀਨ ਦੇ ਇਸ਼ਾਰੇ ’ਤੇ ਹੋਇਆ ਜੰਮੂ ਬੱਸ ਅੱਡੇ ’ਤੇ ਧਮਾਕਾ। ਜੰਮੂ ਸ਼ਹਿਰ ਦੇ ਵਿਚ ਸਥਿਤ ਭੀੜ ਭਾੜ ਵਾਲੇ ਬੱਸ ਅੱਡੇ ਦੇ ਇਲਾਕੇ ਵਿਚ ਹੋਏ ਅੱਤਵਾਦੀ ਧਮਾਕੇ ਵਿਚ ਘੱਟੋ ਘੱਟ 32 ਲੋਕ ਜ਼ਖਮੀ ਹੋ ਗਏ, ਜਦੋਂ ਕਿ ਇਕ ਦੀ ਮੌਤ ਹੋ ਗਈ। ਉਥੇ ਦੂਜੇ ਪਾਸੇ ਬੱਸ ਅੱਡੇ ਉਤੇ ਗ੍ਰੇਨੇਡ ਸੁੱਟਣ ਵਾਲੇ ਦੋਸ਼ੀ ਯਾਸਿਰ ਭਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸਨੇ ਆਪਣਾ ਜੁਰਮ ਮੰਨ ਲਿਆ ਹੈ। ਸ਼ੁਰੂਆਤੀ ਪੁੱਛਗਿੱਛ ਵਿਚ ਉਸਨੇ ਦੱਸਿਆ ਕਿ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਦੇ ਕਹਿਣ ਉਤੇ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪਿਛਲੇ ਸਾਲ ਮਈ ਤੋਂ ਲੈ ਕੇ ਹੁਣ ਤੱਕ ਬੱਸ ਅੱਡੇ ਦੇ ਖੇਤਰ ਵਿਚ ਅੱਤਵਾਦੀਆਂ ਵੱਲੋਂ ਹੱਥ ਗੋਲੇ ਰਾਹੀਂ ਕੀਤਾ ਗਿਆ ਤੀਜਾ ਹਮਲਾ ਹੈ। bomb blast in Jammu bus stop

 

ਸੁਰੱਖਿਆ ਏਜੰਸੀਆਂ ਇਸ ਸ਼ਹਿਰ ਵਿਚ ਸ਼ਾਂਤੀ ਤੇ ਸਦਭਾਵਨਾ ਨੂੰ ਭੰਗ  ਕਰਨ ਦੇ ਯਤਨ ਤੌਰ ਉਤੇ ਵੇਖ ਰਹੀਆਂ ਹਨ। ਸਰਕਾਰੀ ਮੈਡੀਕਲ ਕਾਲਜ (ਜੀਐਮਸੀ) ਹਸਪਤਾਲ ਦੀ ਪ੍ਰਿੰਸੀਪਲ ਸੁਨੰਦਾ ਰੈਣਾ ਨੇ ਪੀਟੀਆਈ–ਭਾਸ਼ਾ ਨੁੰ ਦੱਸਿਆ ਕਿ ਹੁਣ ਤੱਕ 30 ਜ਼ਖਮੀਆਂ ਨੂੰ ਇਥੇ ਲਿਆਂਦਾ ਗਿਆ ਹੈ। ਇਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਹੈ ਅਤੇ ਦੋ ਦਾ ਆਪਰੇਸ਼ਨ ਕੀਤਾ ਗਿਆ। ਜੰਮੂ ਦੇ ਪੁਲਿਸ ਇੰਸਪੈਕਟਰ ਜਨਰਲ (ਆਈਜੀ) ਐਮ ਕੇ ਸਿਨਹਾ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਲੱਗਦਾ ਹੈ ਕਿ ਕਿਸੇ ਨੇ ਦੁਪਹਿਰ ਸਮੇਂ ਬੱਸ ਅੱਡੇ ਦੇ ਖੇਤਰ ਵਿਚ  ਹੱਥ ਗੋਲਾ ਸੁੱਟਿਆ ਜਿਸਦੇ ਚਲਦਿਆਂ ਇਹ ਧਮਾਕਾ ਹੋਇਆ।

ਆਪਣੀ ਹੀ ਸਰਕਾਰ ਨੂੰ ਕਿਹਾ ਘਟੀਆ ਪ੍ਰਧਾਨ ਰਾਹੁਲ ਗਾਂਧੀ ਨੇ

Tags
Show More