DIASPORA

Brisbane Manmeet Alisher Bus Driver Murder Tragedy

ਮਨਮੀਤ ਅਲੀਸ਼ੇਰ ਦਾ ਇਕ ਵਾਰ ਫਿਰ ਕਤਲ ਹੋਇਆ ਹੈ

ਪੰਜਾਬੀਆਂ ਨਾਲ ਵਿਦੇਸ਼ੀ ਧਰਤੀ ਉਤੇ ਇਕ ਵਾਰ ਫਿਰ ਧੱਕਾ ਹੋਇਆ ਹੈ। ਮਨਮੀਤ ਅਲੀਸ਼ੇਰ ਨੂੰ ਇਨਸਾਫ ਨਹੀਂ ਮਿਲਿਆ ਹੈ। ਹਾਲਾਂਕਿ  ਆਸਟਰੇਲੀਆ `ਚ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਦੇ ਦੋਸ਼ੀ ਐਡਵਰਡ ਓ ਡੋਨੋਹੀਊ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ। ਸਭ ਕੁਝ ਕਿਸੇ ਫਿਲਮ ਦੀ ਲਿਖੀ ਪੱਟਕਥਾ ਵਾਂਗੂ ਹੋਇਆ ਜਾਪਦਾ ਹੈ। ਵਿਦੇਸ਼ੀ ਧਰਤੀ ਤੇ ਧੱਕਾ ਹੋਇਆ ਹੈ। Brisbane Manmeet Alisher Bus Driver Murder Tragedy

ਐਡਵਰਡ ਦੀ ਮਾਨਸਿਕ ਸਥਿਤੀ ਨੂੰ ਦੇਖਦੇ ਹੋਏ ਅਦਾਲਤ ਨੇ ਹੁਕਮ ਦਿੱਤਾ ਕਿ ਉਸ ਨੂੰ ਸਖਤ ਨਿਗਰਾਨੀ ਹੇਠ ਬ੍ਰਿਸਬੇਨ ਦੇ `ਦਿ ਪਾਰਕ ਮੈਂਟਲ ਹੈਲਥ ਫੈਸੀਲਿਟੀ` `ਚ ਰੱਖਿਆ ਜਾਵੇ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਸਾਰੀ ਉਮਰ ਮਾਨਸਿਕ ਰੋਗੀ ਰਹੇਗਾ, ਉਸ ਦੇ ਠੀਕ ਹੋਣ ਦੀ ਉਮੀਦ ਨਹੀਂ ਹੈ। ਸ਼ੁੱਕਰਵਾਰ ਨੂੰ ਆਸਟਰੇਲੀਆ ਅਦਾਲਤ ਨੇ ਐਡਵਰਡ ਓ ਡੋਨੋਹੀਊ ਨੂੰ ਬੱਸ ਡਰਾਈਵਰ ਮਨਮੀਤ ਅਲੀਸ਼ੇਰ ਦਾ ਕਤਲ ਕਰਨ ਅਤੇ ਹੋਰ 14 ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਠਹਿਰਾਇਆ।ਪਰ ਵਿਦੇਸ਼ੀ ਭਾਰਤੀਆਂ ਦਾ ਮੰਨਣਾ ਹੈ ਕਿ ਸਥਾਨਕ ਅਦਾਲਤ ਨੇ ਉਸ ਨੂੰ ਪੂਰਾ ਪੂਰਾ ਬਚਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਉਸ ਦੀ ਸਜ਼ਾ ਵਿਚ, ਮੌਜੂਦਾ ਦੀ ਮਾਨਸਿਕ ਬਿਮਾਰੀ ਠੀਕ ਹੋਣ ਦੀ ਸੂਰਤ ਵਿਚ ਉਸ ਦੀ ਸਜ਼ਾ ਬਾਰੇ ਕੋਈ ਵਿਅਖਿਆ ਨਹੀਂ ਕੀਤੀ ਗਈ ਹੈ।

ਮਨਮੀਤ ਅਲੀਸ਼ੇਰ ਦੇ ਸੰਸਕਾਰ ਤੇ ਭਗਵੰਤ ਮਾਨ ਵਿਵਾਦ ਦੀ ਅਸਲ ਕਹਾਣੀ ਪੜੋ

ਬ੍ਰਿਸਬੇਨ ਵਿਚ 28 ਅਕਤੂਬਰ 2016 ਨੂੰ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਨਾਲ ਵਾਪਰੀ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਜਾਲੇ ਤੀਕ ਸਾਰੇ ਪੰਜਾਬ ਨੂੰ ਯਾਦ ਹੈ। ਸੰਗਰੂਰ ਦੇ ਪਿੰਡ ਅਲੀਸ਼ੇਰ ਦਾ ਰਹਿਣ ਵਾਲਾ ਮਨਮੀਤ ਅਲੀਸ਼ੇਰ ਬ੍ਰਿਸਬੇਨ `ਚ ਬੱਸ ਡਰਾਈਵਰ ਸੀ, ਉਸ ਦਿਨ ਨੂੰ ਯਾਦ ਕਰ ਕੇ ਉਸ ਦੇ ਮਾਪੇ ਅੱਜ ਵੀ ਦੁਖੀ ਹੋ ਜਾਂਦੇ ਹਨ, ਜਦੋਂ ਡਿਊਟੀ ਦੌਰਾਨ ਉਸ ਦੀ ਬੱਸ `ਚ ਇਕ ਵਿਅਕਤੀ ਐਡਵਰਡ ਵਲੋਂ ਜਲਣਸ਼ੀਲ ਪਦਾਰਥ ਸੁੱਟ ਦਿੱਤਾ ਗਿਆ ਅਤੇ ਮਨਮੀਤ ਸਦਾ ਲਈ ਪਰਿਵਾਰ ਤੋਂ ਦੂਰ ਹੋ ਗਿਆ। ਦੋਸ਼ੀ ਨੇ ਹੋਰ 14 ਵਿਅਕਤੀਆਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਜਾਨ ਬਚ ਗਈ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ।

ਕਿਹਾ ਜਾ ਰਿਹਾ ਸੀ ਕਿ ਦੋਸ਼ੀ ਮਾਨਸਿਕ ਰੋਗੀ ਸੀ ਪਰ ਅਲੀਸ਼ੇਰ ਦੇ ਪਰਿਵਾਰ ਨੇ ਕਿਹਾ ਸੀ ਕਿ ਜੇਕਰ ਐਨਥਨੀ ਬੀਮਾਰ ਸੀ ਤਾਂ ਉਸ ਨੂੰ ਇਸ ਤਰ੍ਹਾਂ ਲੋਕਾਂ `ਚ ਘੁੰਮਣ ਦੀ ਇਜਾਜ਼ਤ ਕਿਸ ਨੇ ਦਿੱਤੀ ਸੀ। ਮਨਮੀਤ ਦੀ ਮੌਤ ਮਗਰੋਂ ਕਈ ਸਵਾਲ ਉੱਠੇ, ਜਿਨ੍ਹਾਂ ਦੇ ਜਵਾਬ ਅਦਾਲਤ `ਚ ਮੰਗੇ ਗਏ। ਅਦਾਲਤ ਨੇ ਕਿਹਾ ਕਿ ਐਨਥਨੀ `ਤੇ ਅਪਰਾਧਕ ਮਾਮਲਿਆਂ ਦਾ ਟਰਾਇਲ ਨਹੀਂ ਚੱਲੇਗਾ, ਉਸ ਨੇ ਮਾਨਸਿਕ ਬੀਮਾਰੀ ਦੌਰਾਨ ਇਹ ਕਤਲ ਕੀਤਾ।ਇਸੇ ਕਾਰਨ ਜੇਕਰ ਐਨਥਨੀ ਸਾਲ 6 ਮਹੀਨੇ ਵਿਚ ਆਪਣੇ ਮਾਨਸਿਕ ਰੋਗ ਤੋਂ ਮੁਕਤ ਹੋ ਜਾਂਦਾ ਹੈ, ਤਾਂ ਉਹ ਸਾਫ ਬਰੀ ਹੋ ਜਾਵੇਗਾ।

ਮਨਮੀਤ ਅਲੀਸ਼ੇਰ ਆਸਟਰੇਲੀਆ `ਚ ਇਕ ਬੱਸ ਡਰਾਈਵਰ ਹੀ ਨਹੀਂ, ਸਗੋਂ ਇਕ ਗਾਇਕ, ਕਵੀ ਅਤੇ ਥੀਏਟਰ ਕਲਾਕਾਰ ਵੀ ਸੀ। ਮਨਮੀਤ ਕਰੀਬ 8 ਸਾਲ ਪਹਿਲਾਂ ਸੰਗਰੂਰ ਤੋਂ ਆਸਟਰੇਲੀਆ ਗਿਆ ਸੀ। ਮਹਿਜ਼ 28 ਸਾਲ ਦੀ ਉਮਰ `ਚ ਹੀ ਉਸ ਨੇ ਆਸਟਰੇਲੀਆ `ਚ ਉਹ ਮੁਕਾਮ ਹਾਸਲ ਕਰ ਲਿਆ ਸੀ, ਜੋ ਕਿ ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ ਭਰ ਵੀ ਨਸੀਬ ਨਹੀਂ ਹੁੰਦਾ। ਕਵੀ ਅਤੇ ਗਾਇਕ ਬਣਨ ਦੇ ਨਾਲ-ਨਾਲ ਉਸ ਨੇ ਸਾਹਿਤ ਦੀ ਦੁਨੀਆ `ਚ ਆਪਣੀ ਇਕ ਵੱਖਰੀ ਪਹਿਚਾਣ ਕਾਇਮ ਕੀਤੀ ਸੀ।

ਪ੍ਰਵਾਸੀ ਡਰਾਈਵਰ ਨਾਲ ਅਜਿਹੀ ਵਾਰਦਾਤ ਵਾਪਰਨ ਨਾਲ ਪੰਜਾਬੀਆਂ `ਚ ਦੁੱਖ ਅਤੇ ਰੋਸ ਦੀ ਲਹਿਰ ਹੈ। ਇਸ ਤੋਂ ਪਹਿਲਾਂ ਆਸਟਰੇਲੀਆਈ ਪ੍ਰਧਾਨ ਮੰਤਰੀ ਅਤੇ ਕੁਈਨਜ਼ਲੈਂਡ ਸੂਬੇ ਦੀ ਮੁੱਖ ਮੰਤਰੀ ਨੂੰ ਪ੍ਰਵਾਸੀਆਂ ਤੇ ਬੱਸ ਡਰਾਈਵਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਪੀਲ ਕੀਤੀ ਗਈ ਸੀ, ਤਾਂ ਜੋ ਪ੍ਰਵਾਸੀ ਬਿਨਾਂ ਕਿਸੇ ਡਰ, ਭੈਅ ਤੋਂ ਇੱਥੇ ਰਹਿ ਕੇ ਇਥੋਂ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣ।

UNREVEALED FACTS ABOUT MANMEET MURDER CASE

 

Tags
Show More

Leave a Reply

Your email address will not be published. Required fields are marked *

Close