NATIONAL

ਕੇਸ ਦਰਜ ਕੀਤਾ :ਏਅਰ ਸਟ੍ਰਾਈਕ ਸਬੰਧੀ ਗੁਆਂਢੀ ਮੁਲਕ ਨੇ

ਕੇਸ ਦਰਜ ਕੀਤਾ :ਏਅਰ ਸਟ੍ਰਾਈਕ ਸਬੰਧੀ ਗੁਆਂਢੀ ਮੁਲਕ ਨੇ

ਪੁਲਵਾਮਾ ਹਮਲੇ ਮਗਰੋਂ ਪਾਕਿਸਤਾਨ ਦੇ ਬਾਲਾਕੋਟ ਇਲਾਕੇ ਚ ਭਾਰਤ ਵੱਲੋਂ ਕੀਤੀ ਏਅਰ ਸਟ੍ਰਾਈਕ ਸਬੰਧੀ ਗੁਆਂਢੀ ਮੁਲਕ ਨੇ ਕੇਸ ਦਰਜ ਕਰ ਲਿਆ ਹੈ। ਭਾਰਤ ਦੀ ਇਸ ਕਾਰਵਾਈ ਦੌਰਾਨ ਜੈਸ਼-ਏ-ਮੁਹੰਮਦ ਦੇ ਸਭ ਤੋਂ ਵੱਡੇ ਸਿਖਲਾਈ ਕੈਂਪ ਨੂੰ ਬੰਬਾਂ ਨਾਲ ਉਡਾਇਆ ਗਿਆ ਸੀ, ਪਰ ਕਈ ਦਿਨ ਬਾਅਦ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਭਾਰਤੀ ਹਵਾਈ ਫ਼ੌਜ ਦੇ ਅਣਪਛਾਤੇ ਪਾਇਲਟਾਂਉੱਪਰ ਬੰਬ ਸੁੱਟ ਕੇ 19 ਦਰੱਖ਼ਤ ਤਬਾਹ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਲਿਆ ਹੈ। Case registered: Air Strike Neighbors Neighborhood 

 

ਸਥਾਨਕ ਮੀਡੀਆ ਰਿਪੋਰਟ ਅਨੁਸਾਰ ਜੰਗਲਾਤ ਵਿਭਾਗ ਵੱਲੋਂ ਭਾਰਤੀ ਹਵਾਈ ਫ਼ੌਜ ਦੇ ਅਣਪਛਾਤੇ ਪਾਇਲਟਾਂ ਖ਼ਿਲਾਫ਼ ਬਾਲਾਕੋਟ ਖੇਤਰ ਵਿੱਚ ਦਰੱਖ਼ਤਾਂ ਤੇ ਬੰਬਾਰੀ ਕਰਨ ਦੇ ਦੋਸ਼ ਹੇਠ ਐੱਫ ਆਈ ਆਰ ਦਰਜ ਕੀਤੀ ਗਈ ਹੈ। ਇਸ ਐੱਫ ਆਈ ਆਰ ਵਿੱਚ 19 ਦਰੱਖ਼ਤਾਂ ਦੇ ਨੁਕਸਾਨੇ ਜਾਣ ਦੇ ਵੇਰਵੇ ਵੀ ਦਰਜ ਕੀਤੇ ਗਏ ਹਨ। ਮੀਡੀਆ ਰਿਪੋਰਟ ਅਨੁਸਾਰ ਪਾਕਿਸਤਾਨ ਵਲੋਂ ਸੰਯੁਕਤ ਰਾਸ਼ਟਰ ਕੋਲ ਵੀ ਭਾਰਤ ਵਿਰੁੱਧ ਈਕੋ-ਟੈਰਰਿਜ਼ਮਫੈਲਾਉਣ ਦੇ ਦੋਸ਼ ਹੇਠ ਸ਼ਿਕਾਇਤ ਕਰਜ ਕਰਵਾਉਣ ਬਾਰੇ ਸੋਚਿਆ ਜਾ ਰਿਹਾ ਹੈ। ਭਾਰਤੀ ਲੜਾਕੂ ਜਹਾਜ਼ਾਂ ਨੇ ਬਾਲਾਕੋਟ ਦੇ ਪਹਾੜੀ ਅਤੇ ਜੰਗਲੀ ਖੇਤਰ ਵਿੱਚ ਜਾਬਾ ਟੌਪ ਤੇ ਬੰਬ ਸੁੱਟੇ ਗਏ ਸਨ।

 

ਇਹ ਖੇਤਰ ਮਕਬੂਜ਼ਾ ਕਸ਼ਮੀਰ ਤੋਂ 40 ਕਿਲੋਮੀਟਰ ਦੂਰੀ ਤੇ ਸਥਿਤ ਹੈ। ਦੂਜੇ ਪਾਸੇ ਭਾਰਤ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਖੁਫ਼ੀਆ ਜਾਣਕਾਰੀਆਂ ਦੇ ਆਧਾਰ ਤੇ ਭਾਰਤੀ ਹਵਾਈ ਫ਼ੌਜ ਨੇ ਬਾਲਾਕੋਟ ਦੇ ਦਹਿਸ਼ਤੀ ਕੈਂਪ ਤੇ ਕੀਤੇ ਗਏ ਹਮਲੇ ਵਿੱਚ ਜੈਸ਼-ਏ-ਮੁਹੰਮਦ ਦੇ ਵੱਡੀ ਗਿਣਤੀ ਦਹਿਸ਼ਤਗਰਦ, ਟਰੇਨਰ, ਸੀਨੀਅਰ ਕਮਾਂਡਰ ਅਤੇ ਜਿਹਾਦੀ ਮਾਰੇ ਗਏ।

40 ਫੀਸਦੀ ਕੰਮ ਮੁਕੰਮਲ ਭਾਰਤ ਦੀ ਸ਼ੂਰੂਆਤ ਪ੍ਰਕਾਸ਼ ਪੁਰਬ ਤੇ ਕੰਮ ਖ਼ਤਮ

Tags
Show More