Punjab

ਸੀ.ਈ.ਉ. ਵਲੋਂ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ

ਸੀ.ਈ.ਉ. ਵਲੋਂ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ

ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਅੱਜ ਇੱਥੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨਾਲ ਲੋਕ ਸਭਾ ਚੋਣਾਂ 2019 ਸਬੰਧੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਐਡੀਸ਼ਨਲ ਮੁੱਖ ਚੋਣ ਅਫ਼ਸਰ ਸ਼੍ਰੀਮਤੀ ਕਵਿਤਾ ਸਿੰਘ ਅਤੇ ਸ਼੍ਰੀ ਸੀਬਨ ਸੀ ਹਾਜਰ ਸਨ ਮੀਟਿੰਗ ਦੋਰਾਨ ਉਨ੍ਹਾ ਰਾਜਨੀਤਿਕ ਪਾਰਟੀ ਦੇ ਆਗੂਆਂ ਨੂੰ ਈ.ਵੀ.ਐਮ./ਵੀ.ਵੀ.ਪੈਟ, ਆਦਰਸ਼ ਚੋਣ ਜ਼ਾਬਤਾ, ਚੋਣ ਖਰਚ ਨਿਗਰਾਨੀ, ਪੇਡ ਨਿਊਜ/ਮੀਡੀਆ ਸਰਟੀਫੀਕੇਸ਼ਨ ਐਂਡ ਮੋਨਿਟਰਿੰਗ ਕਮੇਟੀ(ਐਮ.ਸੀ.ਐਮ.ਸੀ.) ਨਾਮਜਦਗੀ ਪ੍ਰੀਕਿ੍ਰਆ (ਫਾਰਮ 26), ਮੰਤਰੀਆਂ ਦੇ ਟੂਰ ਅਤੇ ਚੋਣਾਂ ਨਾਲ ਸਬੰਧਤ ਹੋਰ ਮਾਮਲਿਆ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। CE Meeting with Political Parties Representatives

 

ਈ.ਵੀ.ਐਮ./ਵੀ.ਵੀ.ਪੈਟ ਬਾਰੇ ਜਾਣਕਾਰੀ ਦਿੰਦਿਆ ਡਾ. ਰਾਜੂ ਨੇ ਕਿਹਾ ਕਿ ਚੋਣ ਕਮਿਸ਼ਨ ਵਲੋਂ ਦੇਸ਼ ਦੇ ਮਸ਼ਹੂਰ ਵਿਗਿਆਨੀਆਂ ਦੀ ਮਦਦ ਨਾਲ ਇਹ ਕੈਲਕੂਲੇਟਰ ਟਾਈਪ ਮਸ਼ੀਨ ਬਣਾਈ ਗਈ ਹੈ ਜਿਸ ਵਿੱਚ ਵਨ ਟਾਈਮ ਪ੍ਰੋਗਰਾਮ ਚਿੱਪ ਲਗਾੲਆ ਗਿਆ ਹੈ । ਇਹ ਮਸ਼ੀਨ ਕਿਸੇ ਵੀ ਤਰ੍ਹਾਂ ਦੇ ਸੰਚਾਰ ਯੰਤਰ ਨਾਲ ਜੁੜ ਨਹੀਂ ਸਕਦੀ। ਇਸ ਮੌਕੇ ਰਾਜਨੀਤਕ ਪਾਰਟੀਆਂ ਦੇ ਹਾਜਰ ਸਮੂੰਹ ਆਗੂਆਂ ਨੁੰ ਈ.ਵੀ.ਐਮ./ ਵੀ.ਵੀ.ਪੈਟ ਮਸ਼ੀਨ ਦੀ ਕਾਰਜ ਪ੍ਰਣਾਲੀ ਬਾਰੇ ਡੈਮੋ ਵੀ ਦਿੱਤੀ ਗਈ।

 

ਉਨ੍ਹਾ ਕਿਹਾ ਚੋਣਾਂ ਦੇ ਐਲਾਨ ਦੇ ਨਾਲ ਹੀ ਸੂਬੇ ਵਿੱਚ ਆਦਰਸ਼ ਚੋਣ ਜ਼ਬਤਾ ਲਾਗੂ ਹੋ ਗਿਆ ਹੈ। ਆਦਰਸ਼ ਚੋਣ ਜ਼ਾਬਤੇ ਬਾਰੇ ਬੋਲਦਿਆਂ ਡਾ ਰਾਜੂ ਨੇ ਕਿਹਾ ਕਿ ਇਹ ਸਾਰੀਆ ਰਾਜਨਤਿਕ ਪਾਰਟੀਆ ਨੂੰ ਬਰਾਬਰ ਦੇ ਮੌਕੇ ਦਿੰਦਾ ਹੈ ਤਾ ਜੋ ਕੋਈ ਪਾਰਟੀ ਜਾ ਉਮੀਦਵਾਰ ਪੈਸੇ ਜਾ ਤਾਕਤ ਦੀ ਵਰਤੋਂ ਕਰਕੇ ਵੋਟਰਾਂ ਨੁੰ ਪ੍ਰਭਾਵਿਤ ਨਾ ਕਰ ਸਕੇ।

 

ਚੋਣ ਖਰਚ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਚੋਣ ਲੜ ਰਹੇ ਉਮੀਦਵਾਰ ਨੂੰ 70 ਲੱਖ ਰੁਪਏ ਖਰਚਣ ਦੀ ਖੁਲ੍ਹ ਹੈ ਅਤੇ ਇਸ ਖਰਚ ਕੀਤੀ ਜਾਣ ਵਾਲੀ ਰਾਸ਼ੀ ਦਾ ਸਮੁੱਚਾ ਰਿਕਾਰਡ ਰੱਖਣਾ ਹੋਵੇਗਾ। ਉਮੀਦਵਾਰ 10 ਹਜਾਰ ਤੋਂ ਵੱਧ ਖਰਚ ਦੀ ਅਦਾਇਗੀ ਚੈਕ ਰਾਹੀ ਕਰੇਗਾ ਅਤੇ ਖਰਚ ਸਬੰਧੀ ਸਮੁਚਾ ਰਿਕਾਰਡ ਰਿਟਰਨਿੰਗ  ਅਫ਼ਸਰ ਕੋਲ ਜਮ੍ਹਾਂ ਕਰਵਾਏਗਾ। ਉਨ੍ਹਾ ਕਿਹਾ ਕਿ ਇਸ ਤੋਂ ਇਲਾਵਾ ਕਮਿਸ਼ਨ ਵੱਲੋਂ ਐਕਸਪੈਂਡੀਚਰ ਅਬਜਰਵਰ ਵੀ ਨਿਯੁਕਤ ਕੀਤੇ ਜਾ ਰਹੇ ਹਨ।

 

ਪੇਡ ਨਿਊਜ/ਮੀਡੀਆ ਸਰਟੀਫੀਕੇਸ਼ਨ ਐਂਡ ਮੋਨਿਟਰਿੰਗ ਕਮੇਟੀ (ਐਮ.ਸੀ.ਐਮ.ਸੀ.) ਦੇ ਗਠਨ ਸਬੰਧੀ ਬੋਲਦਿਆਂ ਕਿਹਾ ਕਿ ਰਾਜ ਪੱਧਰ ਅਤੇ ਜ਼ਿਲ੍ਹਾ ਪੱਧਰ ‘ਤੇ ਇਨ੍ਹਾ ਕਮੇਟੀਆ ਦਾ ਗਠਨ ਕਰ ਦਿੱਤਾ ਗਿਆ ਹੈ । ਇਹ ਟੀਮ ਚੋਣ ਪ੍ਰਚਾਰ ਦੋਰਾਨ ਰਾਜਨੀਤਕ ਪਾਰਟੀਆ ਵੱਲੋਂ ਕੀਤੇ ਜਾਣ ਵਾਲੇ ਪ੍ਰਚਾਰ ਲਈ ਵਰਤੀ ਜਾਂਦੀ ਸਮੱਗਰੀ, ਜਿਸ ਵਿੱਚ ਅਖਬਾਰੀ ਇਸ਼ਤਿਹਾਰ,ਰੇਡੀਉ/ਟੀ.ਵੀ ਇਸ਼ਤਿਹਾਰ ਅਤੇ ਸ਼ੋਸ਼ਲ ਮੀਡੀਆ ਉਤੇ ਚਲਾਏ ਜਾਣ ਵਾਲੇ ਵਾਲੇ ਇਸ਼ਿਤਹਾਰਾਂ, ਗੀਤਾਂ ਆਦਿ ਸ਼ਾਮਲ ਹਨ, ਦੀ ਸਰਟੀਫੀਕੇਸ਼ਨ ਕਰਦੀ ਹੈ। ਹਰੇਕ ਪਾਰਟੀ ਲਈ ਚੋਣ ਪ੍ਰਚਾਰ ਲਈ ਵਰਤੇ ਜਾਣ ਵਾਲੇ ਇਸ਼ਤਿਹਾਰ ਲਈ ਅਗਾਂਊ ਮਨਜੂਰੀ ਲੈਣੀ ਜਰੂਰੀ ਹੈ। ਇਸ ਤੋਂ ਇਲਾਵਾ ਐਮ.ਸੀ.ਐਮ.ਸੀ. ਅਧੀਨ ਰੇਡੀਉ/ਟੀ.ਵੀ, ਸ਼ੋਸ਼ਲ ਮੀਡੀਆ ਅਤੇ ਅਖਬਾਰਾਂ ਦੀ ਵੀ ਨਿਗਰਾਨੀ ਕੀਤੀ ਜਾਵੇਗੀ ਤਾ ਜੋ  ਕੋਈ ਰਾਜਨੀਤਕ ਪਾਰਟੀ ਜਾ ਉਮੀਦਵਾਰ ਪੇਡ ਨਿਊਜ ਜਾ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਸਾਧਨ ਰਾਹ ਚੋਣ ਪ੍ਰਚਾਰ ਨਾ ਕਰ ਰਹਿਆ ਹੋਵੇ।

ਨਹੀ ਕੀਤਾ ਜਾਵੇਗਾ ਸਨਮਾਨਤ DDCA ਨੇ ਲਿਆ ਫੈਸਲਾ

Tags
Show More