Punjab

CEO Punjab Undertake Awareness Programme Electoral

ਮੁੱਖ ਚੋਣ ਅਫਸਰ ਪੰਜਾਬ ਕਰਨਗੇ ਪੰਜਾਬ ਭਰ ਦੀਆਂ ਯੂਨੀਵਰਸਿਟੀਆਂ ਦਾ ਦੌਰਾ

ਰਾਜ ਭਰ ਦੇ ਨੌਜਵਾਨ ਵੋਟਰਾਂ ਨੂੰ ਚੋਣ ਅਮਲ ਵਿੱਚ ਵੱਧ-ਚੜ ਕੇ ਭਾਗ ਲੈਣ ਲਈ ਪ੍ਰੇਰਿਤ ਕਰਨ ਲਈ ਮੁੱਖ ਚੋਣ ਅਫਸਰ ਪੰਜਾਬ ਡਾ. ਐਸ ਕਰੁਣਾ ਰਾਜੂ ਵੱਲੋ ਪੰਜਾਬ ਭਰ ਦੀਆਂ ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਵਾਂ ਦਾ ਦੌਰਾ ਕਰਨ ਦਾ ਪ੍ਰੋਗਰਾਮ  ਉਲੀਕਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫਤਰ ਮੁੱਖ ਚੋਣ ਅਫਸਰ ਦੇ ਬੁਲਾਰੇ ਨੇ ਦੱਸਿਆ ਕਿ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ ਅਤੇ ਲਵਲੀ ਯੂਨੀਵਰਸਿਟੀ ਕਪੂਰਥਲਾ ਦਾ ਦੌਰਾ ਕਰ ਚੁੱਕੇ ਸ੍ਰੀ ਰਾਜੂ ਆਪਣੇ ਇਸ ਆਗਾਮੀ ਦੌਰੇ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ, ਲਾਲ ਸਿੰਘ ਨਗਰ, ਬਠਿੰਡਾ, ਡੀ.ਏ.ਵੀ ਯੂਨੀਵਰਸਿਟੀ, ਜਲੰਧਰ, ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ, ਚੰਡੀਗੜ ਯੂਨੀਵਰਸਿਟੀ, ਮੋਹਾਲੀ, ਚਿਤਕਾਰਾ ਯੂਨੀਵਰਸਿਟੀ, ਚੰਡੀਗੜ ਪਟਿਆਲਾ ਹਾਈਵੇ, ਰਾਇਤ ਬਾਹਰਾ ਯੂਨੀਵਰਸਿਟੀ, ਖਰੜ, ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ, ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਤਕਨਾਲੋਜੀ, ਪਟਿਆਲਾ ਅਤੇ ਸੰਤ ਲੋਗੋਂਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਤਕਨਾਲੋਜੀ ਲੋਗੋਂਵਾਲ ਅਤੇ ਹੋਰ ਵਿੱਦਿਅਕ ਅਦਾਰਿਆਂ ਦਾ ਦੌਰਾ ਕਰਨਗੇ।

ਆਪਣੇ ਇਸ ਦੌਰੇ ਦੌਰਾਨ ਉਹ ਭਾਰਤੀ ਚੋਣ ਕਮਿਸ਼ਨ ਦੇ ਮਨੋਰਥ ”ਕੋਈ ਵੋਟਰ ਪਿੱਛੇ ਨਾ ਰਹੇ” ਅਨੁਸਾਰ ਨੌਜਵਾਨ ਵੋਟਰਾਂ ਨੂੰ ਚੋਣ ਅਮਲ ਵਿੱਚ ਵੱਧ-ਚੜ ਕੇ ਭਾਗ ਲੈਣ ਲਈ ਪ੍ਰੇਰਿਤ ਕਰਨਗੇ ਅਤੇ ਨਾਲ ਹੀ ਦਿਵਿਆਂਗ ਲੋਕਾਂ ਨੂੰ ਵੀ ਆਪਣੇ ਵੋਟ ਅਤੇ ਵੋਟ ਸਬੰਧੀ ਮਿਲੇ ਅਧਿਕਾਰਾਂ ਦੀ ਵਰਤੋ ਕਰਨ ਲਈ ਉਨਾ ਵਿੱਚ ਉਤਸ਼ਾਹ ਪੈਦਾ ਕਰਨ ਅਤੇ ਸਤਿਕਾਰ ਦੇਣ ਦਾ ਵੀ ਪ੍ਰਚਾਰ ਕਰਨਗੇ।

ਸੂਬੇ ਵਿੱਚ 93344 ਮੀਟ੍ਰਿਕ ਟਨ ਝੋਨੇ ਦੀ ਹੋਈ ਖ਼ਰੀਦ

ਸ੍ਰੀ ਰਾਜੂ ਸਮੁੱਚੀਆਂ ਸੰਸਥਾਵਾਂ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ ਅਤੇ ਨੌਜਵਾਨ ਵੋਟਰਾਂ ਦੇ ਚੋਣ ਅਮਲ ਸਬੰਧੀ ਸ਼ੰਕਿਆਂ ਦਾ ਵੀ ਨਿਵਾਰਨ ਕਰਨਗੇ ਅਤੇ ਨਾਲ ਹੀ ਵੋਟ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਉਣਗੇ। ਉਨਾ ਵੱਲੋਂ ਇਸ ਤਰ•ਾਂ ਦੇ ਦੋ ਦੌਰੇ ਸਫਲਤਾ ਪੂਰਵਕ ਕੀਤੇ ਜਾ ਚੁੱਕੇ ਹਨ।

ਇਨਾ ਦੌਰਿਆਂ ਸਬੰਧੀ ਜਾਣਕਾਰੀ ਦਿੰਦਿਆਂ ਡਾ. ਐਸ ਕਰੁਣਾ ਰਾਜੂ ਮੁੱਖ ਚੋਣ ਅਫਸਰ ਨੇ ਦੱਸਿਆ ਕਿ ਉਨਾ ਦੇ ਇਸ ਦੌਰੇ ਦਾ ਮਕਸਦ ਨੌਜਵਾਨ ਵੋਟਰਾਂ ਨੂੰ ਈ.ਵੀ.ਐਮ, ਵੀ.ਵੀ.ਪੈਟ ਮਸ਼ੀਨ ਸਬੰਧੀ ਪੂਰੀ ਜਾਣਕਾਰੀ ਦੇਣਾ ਅਤੇ ਉਸਦੀ ਕਾਰਜ ਪ੍ਰਣਾਲੀ ਤੋਂ ਜਾਣੂ ਕਰਵਾਉਣਾ ਵੀ ਹੈ। ਇਸ ਤੋਂ ਇਲਾਵਾ ਉਹ ਇਨਾ ਸੰਸਥਾਵਾਂ ਵਿੱਚ ਵੋਟਰ ਸਾਖਰਤਾ ਕਲੱਬ ਸਥਾਪਿਤ ਕਰਨਾ, ਵੋਟਰ ਵਜੋਂ ਨਾਮ ਦਰਜ ਕਰਵਾਉਣਾ, ਨੋਟਾ ਦੀ ਵਰਤੋਂ, ਚੋਣ ਅਮਲ ਵਿੱਚ ਭਾਗ ਲੈਣਾ, ਸਿਧਾਂਤਕ ਵੋਟਿੰਗ ਬਾਰੇ ਵੀ ਜਾਗਰੁਕ ਕਰਨਗੇ।ਉਨਾ ਨੌਜਵਾਨ ਵੋਟਰਾਂ ਨੂੰ ਚੋਣ ਅਮਲ ਵਿੱਚ ਵੱਧ-ਚੜ ਕੇ ਭਾਗ ਲੈਣ ਦੀ ਵੀ ਅਪੀਲ ਕੀਤੀ ਤਾਂ ਜੋ ਦੇਸ਼ ਵਿੱਚ ਸਹੀ ਸਰਕਾਰ ਦੀ ਚੋਣ ਕੀਤੀ ਜਾ ਸਕੇ।

Tags
Show More

Leave a Reply

Your email address will not be published. Required fields are marked *