Punjab

Chandigarh governor against central control quota Punjab

ਚੰਡੀਗੜ 'ਚ ਪੰਜਾਬ ਦੇ ਕੋਟੇ 'ਤੇ ਕੇਦਰੀ ਕਬਜੇ ਦੇ ਵਿਰੋਧ 'ਚ ਰਾਜਪਾਲ ਨੂੰ ਮਿਲੇਗੀ 'ਆਪ'

ਚੰਡੀਗੜ ‘ਚ ਪੰਜਾਬ ਦੇ ਕੋਟੇ ‘ਤੇ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਕਬਜੇ ਦਾ ਜੋਰਦਾਰ ਵਿਰੋਧ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਹੱਕਾਂ ਨੂੰ ਜਬਰੀ ਖੋਹਣ ਦੇ ਮਾਮਲੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ-ਅਕਾਲੀ ਦਲ ਸਰਕਾਰ ਨੇ ਕਾਂਗਰਸ ਦੀਆਂ ਕੇਂਦਰ ਸਰਕਾਰਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

‘ਆਪ’ ਮੁੱਖ ਦਫਤਰ ਵੱਲੋਂ ਜਾਰੀ ਬਿਆਨ ਰਾਹੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਜਿਸ ਤਾਨਾਸ਼ਾਹੀ ਨਾਲ ਸੂਬੇ ਦੀ ਰਾਜਧਾਨੀ ਚੰਡੀਗੜ ‘ਚ ਪੰਜਾਬ ਦਾ 60 ਫੀਸਦੀ ਕੋਟਾ ਆਪਣੇ ਅਧੀਨ ਕੀਤਾ ਹੈ, ਇਹ ਸਿੱਧੇ ਰੂਪ ‘ਚ ਪੰਜਾਬ ਦੇ ਬੁਨਿਆਦੀ ਹੱਕਾ ‘ਤੇ ਇਕ ਹੋਰ ਹਮਲਾ ਅਤੇ ਪੰਜਾਬ ਪੁਨਰ ਨਿਰਮਾਣ ਐਕਟ 1966 ਦੀਆਂ ਸੰਵਿਧਾਨਿਕ ਮਦਾ ਦੀ ਉਲੰਘਣਾ ਹੈ। ਇਸਦੇ ਵਿਰੋਧ ‘ਚ ਆਮ ਆਦਮੀ ਪਾਰਟੀ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਇਸ ਫੈਸਲੇ ਨੂੰ ਰੱਦ ਕਰਨ ਦੀ ਮੰਗ ਕਰੇਗੀ।

ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਉਹ ਚੰਡੀਗੜ ਸਮੇਤ ਪੰਜਾਬ ਦੇ ਸਾਰੇ ਲੰਬਿਤ ਮੁੱਦਿਆਂ ‘ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸ਼ੈਸਨ ਬੁਲਾਉਣ ਅਤੇ ਸਾਰੀਆਂ ਪਾਰਟੀਆਂ ਰਾਜਧਾਨੀ ਚੰਡੀਗੜ, ਪੰਜਾਬੀ ਭਾਸ਼ਾਈ ਇਲਾਕੇ ਅਤੇ ਪੰਜਾਬ ਦੇ ਦਰਿਆਈ ਪਾਣੀਆਂ ‘ਤੇ ਆਪਣਾ-ਆਪਣਾ ਸਟੈਡ ਵਿਧਾਨ ਸਭਾ ‘ਚ ਸਪੱਸ਼ਟ ਕਰਨ। ਵਿਧਾਨ ਸਭਾ ਦੀ ਸਾਰੀ ਕਾਰਵਾਈ ਦਾ ਲਾਈਵ ਟੈਲੀਕਾਸਟ ਕਰਵਾਇਆ ਜਾਵੇ ਤਾਂ ਕਿ ਪੰਜਾਬ ਦੇ ਲੋਕ ਵੀ ਸਭ ਕੱਚ-ਸੱਚ ਦੇਖ ਸਕਣ।

ਈ-ਗਵਰਨੈਂਸ ਸੁਸਾਇਟੀ ਨਾਲ ਕੰਪਨੀ ਵਲੋ 40 ਲੱਖ ਰੁਪਏ ਦੀ ਠੱਗੀ

ਹਰਪਾਲ ਸਿੰਘ ਚੀਮਾ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਕੇਦਰ ਸਰਕਾਰ ਦੇ ਇਸ ਤਾਜਾ ਤੁਗਲਕੀ ਫੈਸਲੇ ਨੂੰ ਬਿਨਾਂ ਦੇਰੀ ਕੀਤਿਆਂ ਅਦਾਲਤ ‘ਚ ਚੁਣੌਤੀ ਦੇਵੇ, ਕਿਉਕਿ ਕੇਂਦਰ ਸਰਕਾਰ ਨੇ ਇਸ ਕੋਟੇ 60 ਪ੍ਰਤੀਸ਼ਤ ਮਾਲਕ ਪੰਜਾਬ ਨੂੰ ਪੁੱਛਣ ਤੱਕ ਦੀ ਵੀ ਜਰੂਰਤ ਨਹੀ ਸਮਝੀ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 1966 ‘ਚ ਸਾਂਝੇ ਪੰਜਾਬ ਦੀ ਮੰਦਭਾਗੀ ਵੰਡ ਸਮੇ ਰਾਜਧਾਨੀ ਚੰਡੀਗੜ ਉੱਤੇ ਹਰਿਆਣਾ ਵੱਲੋ ਜਤਾਏ ਗਏ ਗੈਰ ਜਮੂਹਰੀ ਹੱਕ ਦੀ ਆੜ ‘ਚ ਸਮੇ ਦੀ ਕੇਦਰ ਸਰਕਾਰ ਨੇ ਚੰਡੀਗੜ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ (ਯੂਟੀ) ਤਾਂ ਬਣਾਇਆ ਪਰ ਵਿਵਾਦ ਹੱਲ ਹੋਣ ਤੱਕ ਇਸ ‘ਤੇ 60 ਫੀਸਦ ਪੰਜਾਬ ਅਤੇ 40 ਫੀਸਦ ਹਰਿਆਣਾ ਦਾ ਕੋਟਾ ਨਿਰਧਾਰਿਤ ਕਰ ਦਿੱਤਾ ਸੀ। ਜਿਸ ‘ਤੇ ਹੁਣ ਕੇਦਰ ਨੇ ਖੁਦ ਹੀ ਕਬਜ਼ਾ ਕਰਦੇ ਹੋਏ ਪੰਜਾਬ ਕੇਡਰ ਦੀਆ ਅਸਾਮੀਆਂ ਨੂੰ ਕੇਂਦਰੀ ਕੇਡਰ ‘ਚ ਰਲਾਉਣਾ ਸ਼ੁਰੂ ਕਰ ਦਿੱਤਾ ਹੈ , ਜੋ ਬੇਹੱਦ ਨਿੰਦਣਯੋਗ ਕਦਮ ਹੈ।

‘ਦਾਸਤਾਨ-ਏ-ਮੀਰੀ ਪੀਰੀ’ ਫਿਲਮ 2 ਨਵੰਬਰ ਨੂੰ ਰਿਲੀਜ਼

ਹਰਪਾਲ ਸਿੰਘ ਚੀਮਾ ਨੇ ਕੇਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋ ਅਸਤੀਫਾ ਮੰਗਿਆ ਅਤੇ ਕਿਹਾ ਕਿ ਜੇਕਰ ਉਹ ਆਪਣੀ ਸਰਕਾਰ ਹੁੰਦੇ ਹੋਏ ਵੀ ਪੰਜਾਬ ਦੇ ਹੱਕਾਂ ਦੀ ਰਾਖੀ ਨਹੀ ਕਰ ਸਕਦੇ ਤਾ ਕੀ ਸਿਰਫ ਕੁਰਸੀ ਲਈ ਹੀ ਮੋਦੀ ਮੰਤਰੀ ਮੰਡਲ ‘ਚ ਬੈਠੇ ਹਨ?

ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਹੱਕਾਂ ਲਈ ਸੜਕ ਤੋ ਸਦਨ ਅਤੇ ਸੰਸਦ ਤੋ ਅਦਾਲਤ ਤੱਕ ਦੀ ਲੜਾਈ ਲੜੇਗੀ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤੀ ਸੰਘੀ ਢਾਂਚੇ ਨੂੰ ਕਾਂਗਰਸ ਅਤੇ ਭਾਜਪਾ ਨੇ ਡੂੰਘੀ ਸਾਜਿਸ਼ ਨਾਲ ਤੋੜਿਆ ਮਰੋੜਿਆ ਹੈ। ਰਾਜ ਸੂਚੀ ਅਤੇ ਸਾਂਝੀ ਸੂਚੀ (ਕਨਕਰੰਟ ਲਿਸਟ) ‘ਚ ਨਿਰਧਾਰਿਤ ਰਾਜਾਂ ਦੇ ਹੱਕਾਂ ਨੂੰ ਲਗਾਤਾਰ ਕੇਦਰੀ ਸੂਚੀ ਅਧੀਨ ਕੀਤਾ ਜਾ ਰਿਹਾ ਹੈ ਅਤੇ ਰਾਜਾਂ ਦੀ ਹਾਲਤ ਮੰਗਤਿਆਂ ਸਮਾਨ ਕਰ ਦਿੱਤੀ ਹੈ। ਉਨਾਂ ਕਿਹਾ ਕਿ ‘ਆਪ’ ਦੀ ਦਿੱਲੀ ‘ਚ ਕੇਜਰੀਵਾਲ ਸਰਕਾਰ ਵੀ ਆਪਣੇ ਅਧਿਕਾਰਾਂ ਅਤੇ ਪੂਰਨ ਰਾਜ ਦੀ ਲੜਾਈ ਕਾਂਗਰਸ ਅਤੇ ਭਾਜਪਾ ਵਿਰੁੱਧ ਲੜ ਰਹੀ ਹੈ।

Tags
Show More