Punjab

ਸ਼ਹਿਰ ਦੇ ਕਈ ਹੋਟਲਾਂ ਵਿਚ ਚਲਦਾ ਦੇਹ ਵਪਾਰ ਦਾ ਧੰਦਾ

ਮੁਕੱਦਮਾ ਦਰਜ ਕਰਵਾਉਣ ਵਾਲੀ ਨਬਾਲਗ ਲੜਕੀ ਨੇ ਲਏ ਦੋਸ਼

ਸੰਗਰੂਰ, (ਰਾਮ ਚੰਦਰ, ਸੋਮ ਨਾਥ) –

ਸ਼ਹਿਰ ਦੇ ਕਈ ਕਿਰਾਏ ਦੇ ਘਰਾਂ ਅਤੇ ਹੋਟਲਾ ਵਿਚ ਦੇਹ ਵਾਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਇਸ ਗੱਲ ਦਾ ਖੁਲਾਸਾ ਕਰਦਿਆਂ ਪਰਵਾਸੀ ਮਜ਼ਦੂਰ ਦੀ ਨਬਾਲਗ ਲੜਕੀ ਨੇ ਦੱਸਿਆ ਕਿ ਕਰੀਬ ਚਾਰ ਮਹੀਨੇ ਪਹਿਲਾ ਉਸ ਦੀ ਮਾਂ ਨੂੰ ਉਹਨਾਂ ਦੇ ਮਕਾਨ ਮਾਲਕ ਨੇ ਚੋਰੀ ਦਾ ਮੁਕੱਦਮਾ ਦਰਜ ਕਰਵਾ ਕੇ ਜੇਲ ਭਿਜਵਾ ਦਿੱਤਾ।

ਇਸੇ ਦੌਰਾਨ ਉਹ ਸੰਗਰੂਰ ਵਿਚ ਦੇਹ ਵਪਾਰ ਦੇ ਧੰਦਾ ਕਰਵਾਉਣ ਵਾਲੀਆਂ ਔਰਤਾਂ ਦੇ ਸੰਪਰਕ ਵਿਚ ਆ ਗਈ ਜਿਹਨਾਂ ਨੇ ਉਸ ਤੋਂ ਆਪਣੇ ਘਰ ਵਿਚ ਧੰਦਾ ਕਰਵਾਉਣਾ ਅਤੇ ਸ਼ਹਿਰ ਦੇ ਹੋਟਲਾਂ ਵਿਚ ਨਾਇਟ ਤੇ ਭੇਜਣਾ ਸ਼ੁਰੂ ਕਰ ਦਿੱਤਾ। ਲੜਕੀ ਨੇ ਦੱਸਿਆ ਕਿ ਉਹ ਰਾਤਾਂ ਕੱਟਣ ਲਈ ਮਜਬੂਰ ਸੀ ਉਸ ਨੂੰ ਕਿਹਾ ਜਾਂਦਾ ਸੀ ਕਿ ਤੇਰੀ ਮਾਂ ਨੂੰ ਜੇਲ ਵਿਚੋਂ ਛੁਡਾਉਣ ਲਈ ਬਹੁਤ ਪੈਸਿਆ ਦੀ ਜਰੂਰ ਪੈਣੀ ਹੈ ਇਸ ਲਈ ਉਹ ਚੁੱਪ ਚਾਪ ਉਹਨਾਂ ਦੇ ਦੱਸੇ ਮੁਤਾਬਿਕ ਚੱਲਦੀ ਰਹੀ। ਮਾਂ ਦੀ ਜਮਾਨਤ ਹੋਣ ਤੋਂ ਬਾਅਦ ਵੀ ਜਦ ਉਕਤ ਔਰਤਾਂ ਪੀੜਤ ਲੜਕੀ ਨੂੰ ਦੇਹ ਵਪਾਰ ਦੇ ਧੰਦਾ ਵਿਚ ਲਾਉਣਾ ਚਾਹੀਦੀਆਂ ਸਨ ਤਾਂ ਉਸ ਨੇ ਸਾਰੀ ਕਹਾਣੀ ਆਪਣੇ ਮਾਤਾ ਪਿਤਾ ਨੂੰ ਦੱਸੀ ਅਤੇ ਪੁਲਿਸ ਪਾਸ ਬਿਆਨ ਦਰਜ ਕਰਵਾਏ। ਪੁਲਿਸ ਨੇ ਪੀੜਤ ਦੇ ਬਿਆਨਾਂ ਤੇ ਧੰਦਾ ਕਰਵਾਉਣ ਵਾਲੀਆਂ ਚਾਰ ਔਰਤਾਂ ਵਿਰੁੱਧ ਮੁਕੱਦਮਾ ਦਰਜ ਕਰਕੇ ਇਕ ਔਰਤ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕਰ ਦਿੱਤਾ, ਉਹ ਜੇਲ ਚਲੀ ਗਈ।

ਸਿਵਲ ਹਸਪਤਾਲ ਵਿਚ ਆਪਣਾ ਮੈਡੀਕਲ ਕਰਵਾਉਣ ਪੁੱਜੀ ਨਾਬਾਲਗਾ ਨੇ ਦੱਸਿਆ ਕਿ ਦੌਸਣ ਔਰਤਾਂ ਉਸ ਨੂੰ ਸ਼ਹਿਰ ਦੇ ਕਈ ਹੋਟਲਾਂ ਵਿਚ ਭੇਜਦੀਆਂ ਸਨ ਜਿਨ•ਾਂ ਵਿਚ ਸੋਹੀਆਂ ਰੋਡ ਸਥਿਤ ਹੋਟਲ, ਕੌਲਾਂ ਪਾਰਕ ਨੇੜੇ ਹੋਟਲ, ਬਸ ਸਟੈਂਡ ਨੇੜੇ ਹੋਟਲ ਅਤੇ ਉਭਾਵਾਲ ਰੋਡ ‘ਤੇ ਹੋਟਲ ਵਿਚ ਅਤੇ ਸ਼ਹਿਰ ਦੇ ਕਈ ਘਰਾਂ ਵਿਚ ਉਸ ਨੂੰ ਭੇਜਿਆ ਜਾਂਦਾ ਰਿਹਾ ਹੈ। ਲੜਕੀ ਨੇ ਦੱਸਿਆ ਕਿ ਉਹ ਜਿਹਨਾਂ ਲੋਕਾਂ ਨਾਲ ਰਾਤਾਂ ਕੱਟ ਕੇ ਆਈ ਹੈ ਉਹਨਾਂ ਬਾਰੇ ਉਹ ਔਰਤਾਂ ਜਾਣਦੀਆਂ ਹਨ ਜਿਹਨਾਂ ਨੇ ਉਸ ਨੂੰ ਭੇਜਿਆ ਸੀ ਉਹ ਸਿਰਫ ਸਾਹਮਣੇ ਆਉਣ ਤੇ ਬੰਦੇ ਪਹਿਚਾਣ ਸਕਦੀ ਹੈ। ਲੜਕੀ ਨੇ ਦੱਸਿਆ ਉਹ ਜਿਨਾਂ ਔਰਤਾਂ ਦੇ ਸੰਪਰਕ ਵਿਚ ਸੀ ਉਹ ਔਰਤਾਂ ਲੜਕੀਆਂ ਵੇਚਣ ਦਾ ਧੰਦਾ ਵੀ ਕਰਦੀਆਂ ਸਨ। ਜਿਸ ਵਿਚ ਇਕ ਵਕੀਲ ਵੀ ਸ਼ਾਮਲ ਦੱਸਿਆ ਜਾਂਦਾ ਹੈ । ਪੰਜਾਬਨਾਮਾ ਦੀ ਟੀਮ ਵਲੋਂ ਇਸ ਮਾਮਲੇ ਦੀ ਪੜਤਾਲ ਜਾਰੀ ਹੈ ਜਲਦੀ ਹੀ ਦੇਹ ਵਪਾਰ ਦੇ ਧੰਦੇ ਨਾਲ ਜੁੜੇ ਕੁਝ ਹੋਰ ਜਾਣਕਾਰੀਆਂ ਪਾਠਕਾਂ ਦੇ ਰੁ-ਬ-ਰੁ ਕੀਤੀਆਂ ਜਾਣਗੀਆ ।

ਕੈਪਟਨ ਅਮਰਿੰਦਰ ਸਿੰਘ ਨੇ ਘੱਗਰ ਨਾਲ ਹੋਏ ਨੁਕਸਾਨ ਦਾ ਕੀਤਾ ਹਵਾਈ ਸਰਵੇ

Show More