Punjab

CM Captain Amrinder Singh City Patiala Under Floods ?

ਮੁੱਖ ਮੰਤਰੀ ਦੇ ਸ਼ਹਿਰ ਵਿਚ ਹੜ੍ਹਾਂ ਵਾਲੀ ਸਥਿਤੀ ਲਈ ਮੇਅਰ ਜ਼ਿੰਮੇਵਾਰ ?

ਮੁੱਖ ਮੰਤਰੀ ਦੇ ਸ਼ਹਿਰ ਵਿਚ ਹੜ੍ਹਾਂ ਵਾਲੀ ਸਥਿਤੀ ਲਈ ਮੇਅਰ ਜ਼ਿੰਮੇਵਾਰ ?   

ਪਿਛਲੇ ਦੋ ਦਿਨਾਂ ਤੋਂ ਲਗਾਤਾਰ ਸਵੇਰੇ ਸਵੇਰੇ ਭਾਰੀ ਮੀਂਹ ਪੈ ਰਿਹਾ ਹੈ। ਬੱਦਲ ਅੱਜ ਵੀ ਬਣੇ ਹੋਏ ਹਨ। ਜਿਸ ਦਾ ਮਤਲਬ ਮੀਂਹ ਹਾਲੇ ਟਲ੍ਹੇ ਨਹੀਂ ਹਨ।ਪਟਅਿਾਲਾ ਸ਼ਹਿਰ ਇਸ ਵੇਲੇ ਪੰਜਾਬ ਦੀ ਰਾਜਧਾਨੀ ਦਾ ਰੁੱਤਬਾ ਹਾਸਿਲ ਕਰੀ ਬੈਠਾ ਹੈ। ਇਥੋਂ ਦੀ ਮਿਉਂਸੀਪਲ ਕਾਰਪੋਰੇਸ਼ਨ ਦਾ ਮੇਅਰ ਕੈਬਨਿਟ ਦਾ ਰੈਂਕ ਹਾਸਿਲ ਕਰਨ ਵਿਚ ਕਾਮਯਾਬ ਰਿਹਾ ਹੈ।ਪਰ ਲੋਕਾਂ ਪ੍ਰਤੀ ਉਸ ਦੀ ਸੰਜੀਦਗੀ ਉਪਰ ਸਾੳਣ ਦੇ ਪਹਿਲੇ ਦਿਨ ਪਏ ਮੀਂਹ ਨੇ ਪਾਣੀ ਫੇਰ ਦਿੱਤਾ। ਦੂਸਰੇ ਸ਼ਬਦਾਂ ਵਿਚ ਇਹ ਵੀ ਕਿਹਾ ਜਾ ਸਕਦਾ ਹੈ, ਕਿ ਮੇਅਰ ਨੇ ਪਟਿਆਲਾ ਸ਼ਹਿਰ ਨੂੰ ਡਬੋਕੇ ਰੱਖ ਦਿੱਤਾ ਹੈ। CM  Captain Amrinder Singh City Patiala Under Floods ?

ਇਸ਼ਕ ਕੀ ਦਾਸਤਾਨ ਹੈ ਪਿਆਰੇ, ਅਪਨੀ ਅਪਨੀ ਜ਼ੁਬਾਨ ਹੈ ਪਿਆਰੇ ਹੁਣ ਜਦੋਂ ਪਟਿਆਲੇ ਦੀ ਦਾਸਤਾਨ ਲਿਖਣ ਲੱਗੇ ਹਾਂ, ਪਟਿਆਲੇ ਦੀ ਅਵਾਮ ਦੇ ਦਰਦਾਂ ਦੀ ਗੱਲ ਕਰਨ ਲੱਗੇ ਹਾਂ ਤਾਂ ਲੋਕਾਂ ਦੇ ਦੁੱਖ ਤੇ ਮੁਸ਼ਕਿਲਾਂ ਹੀ ਸ਼ਹਿਰ ਦੀ ਦਾਸਤਾਨ ਦਾ ਹਿੱਸਾ ਬਣ ਜਾਣਗੇ। “

 

CM Captain Amrinder Singh's City Patiala Under Floods ?
rainfall was just 6.8 mm, making the city a pool of rain water, and exposing the poor preparation of the Municipal Corporation of the city for the rainy season. Patiala Floods 2018/p4punjab.com

ਮੁੱਖ ਮੰਤਰੀ ਬਣ ਜਾਣ ਤੋਂ ਥੋੜੀ ਦੇਰ ਬਾਦ ਮੁੱਖ ਮੰਤਰੀ ਨੇ ਸ਼ਹਿਰ ਆਕੇ, ਲੋਕਾਂ ਵਲੋਂ ਲਾਈਆਂ ਜਾ ਰਹੀਆਂ ਪ੍ਰਤੀ ਮੋਹ ਘੱਟਣ ਦੀਆਂ ਅਟਕਲਾਂ ਨੂੰ ਤਾਂ ਵਿਰਾਮ ਲਾਇਆ ਹੀ ਸੀ, ਨਾਲ ਹੀ ਸ਼ਹਿਰ ਦੇ ਵਿਕਾਸ ਲਈ ਰਾਜ ਦੇ ਖ਼ਜ਼ਾਨੇ ਵਿਚੋਂ ਵੱਡੀਆਂ ਰਕਮਾਂ ਦੇਕੇ ਸ਼ਹਿਰ ਦੇ ਰੋਸ਼ਨ ਭਵਿੱਖ ਪ੍ਰਤੀ ਕੋਕਾਂ ਦੀ ਆਸ ਵੱਡੀ ਕਰ ਦਿੱਤੀ ਸੀ। ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿਚ ਕਾਰਪੋਰੇਸ਼ਨ ਨੂੰ ਫੰਡ ਆਏ ਵੀ ਹਨ।ਦੁੱਖ ਇਸ ਗੱਲ ਦਾ ਹੈ, ਕਿ ਪਟਿਆਲੇ ਦੇ ਮੇਅਰ ਦੀ ਕਥਿਤ ਨਾ ਸਮਝੀ ਕਰਕੇ ਸ਼ਹਿਰ ਪਹਿਲੇ ਮੀਂਹ ਵਿਚ ਹੀ ਡੁੱਬ ਗਿਆ, ਤੇ ਮੁੱਖ ਮੰਤਰੀ ਦੇ ਵੱਡੇ ਵੱਡੇ ਦਾਆਵੇ ਮੀਂਹ ਦੇ ਪਾਣੀ ਵਿਚ ਰੁੱੜ੍ਹਕੇ ਘੱਗਰ ਨਦੀ ਵਿਚ ਜਾ ਪਏ।

ਸ਼ਹਿਰ ਦੇ ਇਹਨਾਂ ਹਾਲਤਾਂ ਲਈ ਕੋਣ ਜ਼ਿੰਮੇਵਾਰ ਸਕਦਾ ਹੈ?    

ਸ਼ਾਹਿਰ ਵਿਚ ਮਹਾਰਾਣੀ ਪ੍ਰਨੀਤ ਕੌਰ ਦੀ ਮੌਜੂਦਗੀ ਤਕਰੀਬਨ ਹਮੇਸ਼ਾਂ ਹੀ ਬਣੀ ਰਹਿੰਦੀ ਹੈ।ਪਹਿਲਾਂ ਨਦੀ ਵਿਚ ਹੜ੍ਹ ਆਉਂਦਾ ਸੀ, ਤੇ ਸ਼ਾਹੀ ਪਰਿਵਾਰ ਨਦੀ ਨੂੰ ਸੋਨੇ ਦੀ ਨੱਥ ਪਾਕੇ ਇਜ਼ਤ ਨਾਲ ਪਿਛਾਂਹ ਮੋੜ ਦਿੰਦਾ ਸੀ, ਜਿਸ ਨਾਲ ਪਟਿਆਲਾ ਵਾਸੀਆਂ ਨੂੰ ਖੁਆਜਾ ਦੇ ਪ੍ਰਕੋਪ ਤਾਂ ਰਾਹਤ ਮਿਲਦੀ ਸੀ।ਪਰ ਹੁਣ ਜੋ ਪਾਣੀ ਆ ਰਿਹ ਹੈ, ਉਸ ਵਿਚ ਨਦੀ ਦਾ ਜਾਂ ਹਜ਼ਰਤ ਖੁਆਜਾ ਜੀ ਦਾ ਕੋਈ ਹੱਥ ਨਹੀਂ ਹੈ। ਇਸ ਵਿਚ ਤਾਂ ਮਿਉਂਸੀਪਲ ਕਾਰਪੋਰੇਸ਼ਨ ਦੇ ਮੁਲਾਜ਼ਿਮਾਂ ਦੀ ਵੱਡੀ ਅਣਗਹਿਲੀ ਤੇ ਗਲਤ ਪ੍ਰਸਾਸ਼ਨਿਕ ਢੰਗ ਹੀ ਜ਼ਿੰਮੇਵਾਰ ਹਨ। ਜਿਸ ਲਈ ਕੋਈ ਹੋਰ ਨਹੀਂ, ਸਿਰਫ ਤੇ ਸਿਰਫ ਮੇਅਰ ਸਾਹਿਬ ਹੀ ਜ਼ਿੰਮੇਵਾਰ ਹਨ।

ਕਿਸ ਕਿਸ ਇਲਾਕੇ ਦਾ ਨਾਮ ਦਰਜ ਕਰੀਏ? ਚਾਂਦਨੀ ਚੌਕ, ਧੌਬ ਘਾਟ, ਕਿਲ੍ਹਾ ਚੌਂਕ, ਤ੍ਰਿਪੜੀ, ਫੁਆਰਾ ਚੌਂਕ, ਮਾਲ ਰੋਡ, ਮਾਡਲ ਟਾਊਨ, ਪੰਜਾਬੀ ਬਾਗ, ਭਾਦਸੋਂ ਰੋਡ, ਲੀਲਾ ਭਵਨ, ਸ਼ਹਿਰ ਦੇ ਲੋਕਾਂ ਵਲੋਂ ਬਣਾਈ ਵੀਡੀਅ ਆਪ ਹੀ ਸਾਰੀ ਕਹਾਣੀ ਕਹਿੰਦੀ ਹੈ। ਤੁਸੀ ਭਾਂਵੇ ਦੇਖ ਲਉ।

ਹੜ੍ਹਾਂ ਵਰਗੀ ਸਥਿਤੀ ਦੇ ਬਣਨ ਦਾ ਕਾਰਨ ਲੰਬਾ ਸਮਾਂ ਬੀਤਣ ਤੋਂ ਬਾਅਦ ਲਗਾਤਾਰ ਦੋ ਘੰਟਿਆਂ ਤੋਂ ਉਪਰ ਬਰਸਾਤ ਦਾ ਪੈਣਾ ਤੇ ਇਸ ਦੇ ਪਾਣੀ ਦੀ ਨਿਕਾਸੀ ਲਈ ਬਣੇ ਰਿਵਾਇਤੀ ਰਸਤਿਆਂ ‘ਤੇ ਲੋਕਾਂ ਵਲੋਂ ਕੀਤੇ ਗਏ ਕਬਜ਼ੇ ਹੀ ਰਹੇ | ਤਿ੍ਪੜੀ, ਦਸ਼ਮੇਸ਼ ਨਗਰ ਇਲਾਕੇ ਦੀਆਂ ਕਾਲੋਨੀਆਂ ਨੂੰ ਪਾਣੀ ਨਾਲ ਭਰਿਆ ਦੇਖ ਕੇ ਲੋਕ ਘਰਾਂ ‘ਚ ਹੀ ਦੁਬਕੇ ਰਹੇ | ਇਸ ਇਲਾਕੇ ‘ਚੋਂ ਪਾਣੀ ਬਾਹਰ ਲਿਜਾਉਣ ਲਈ ਕਿਸੇ ਹੱਦ ਤੱਕ ਕਾਰਗਰ ਸਰਹਿੰਦ ਰੋਡ ਤੋਂ ਭਾਦਸੋਂ ਰੋਡ ਤੱਕ ਦੀ ਡਰੇਨ ਤੇ ਲੋਕਾਂ ਵਲੋਂ ਵਿਭਾਗੀ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਕੀਤੇ ਕਬਜ਼ੇ, ਜੇਲ੍ਹ ਰੋਡ ‘ਤੇ ਸਥਿਤ ਡੇਅਰੀ ਫਾਰਮ ਵਾਲੀ ਜਗ੍ਹਾ ‘ਤੇ ਪੁੱਡਾ ਵਲੋਂ ਕਈ ਏਕੜ ‘ਚ ਕੱਟੀ ਗਈ ਰਿਹਾਇਸ਼ੀ ਕਾਲੋਨੀ ਅਜਿਹੇ ਕਾਰਨ ਮੁੱਖ ਰਹੇ | ਇਸੇ ਤਰ੍ਹਾਂ ਭਾਦਸੋਂ ਰੋਡ ਤੋਂ ਪਿੰਡ ਅਬਲੋਵਾਲ ਤੇ ਇਸ ਤੋਂ ਅੱਗੇ ਜੇਲ੍ਹ ਦੀ ਕੰਧ ਦੇ ਨਾਲ ਵੀ ਪਾਣੀ ਦੀ ਨਿਕਾਸੀ ਨਾ ਹੋਣ ‘ਤੇ ਇਸੇ ਦੌਰਾਨ ਲੱਗੇ ਟ੍ਰੈਫ਼ਿਕ ਜਾਮ ਨੇ ਰਾਹਗੀਰਾਂ ਨੂੰ ਬਿਬਤਾ ਛੇੜੀ ਰੱਖੀ |

CM Captain Amrinder Singh's City Patiala Under Floods ?
Patiala Floods 2018/p4punjab.com

ਜੇਲ੍ਹ ਦੀ ਕੰਧ ਦੇ ਨਾਲ ਧਰਤੀ ‘ਚ ਪਾਣੀ ਲਿਜਾਉਣ ਲਈ ਬਣਾਏ ਗਏ ਹਾਰਵੈਸਟਿੰਗ ਸਿਸਟਮ ਦਾ ਨਕਾਰਾ ਹੋ ਜਾਣਾ ਵੀ ਪਾਣੀ ਦੇ ਖ਼ਤਰਨਾਕ ਰੂਪ ‘ਚ ਜਮ੍ਹਾ ਹੋ ਜਾਣ ਦਾ ਕਾਰਨ ਰਿਹਾ | ਇਸੇ ਤਰ੍ਹਾਂ ਸ਼ਹਿਰ ਦੇ ਐਨ ਵਿਚਾਲੇ ਧੋਬਘਾਟ, ਚਾਂਦਨੀ ਚੌਕ ਇਲਾਕੇ ‘ਚ ਵੀ ਰੁਕਿਆ ਪਾਣੀ ਕਿਸੇ ਨਦੀ ਦਾ ਭੁਲੇਖਾ ਪਾਉਣ ਲੱਗ ਪਿਆ | ਇਹੀ ਹਾਲ ਬੱਸ ਅੱਡੇ ਦੇ ਅੰਦਰ ‘ਤੇ ਇਸ ਦੇ ਨਾਲ ਲੱਗਦੀਆਂ ਸੜਕਾਂ ‘ਤੇ ਦੇਖਣ ਨੂੰ ਮਿਲਿਆ | ਧੋਬਘਾਟ ਇਲਾਕੇ ‘ਚ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਵੀ ਪਾਣੀ ਦੀ ਨਿਕਾਸੀ ਲਈ ਜੱਦੋ-ਜਹਿਦ ਕਰਦੇ ਦਿਖੇ | ਇਸ ਤੋਂ ਇਲਾਵਾ ਬਰਸਾਤੀ ਪਾਣੀ ਦੀ ਨਿਕਾਸੀ ਕਾਲੋਨੀਆਂ ਤੇ ਸੜਕਾਂ ਤੋਂ ਇਲਾਵਾ ਵਿਭਾਗਾਂ ਦੇ ਦਫ਼ਤਰਾਂ ‘ਚ ਵੀ ਨਾ ਹੋਣ ਕਾਰਨ ਸਥਿਤੀ ਕਾਫ਼ੀ ਗੰਭੀਰ ਬਣੀ ਰਹੀ |

ਪਾਵਰਕਾਮ ਦਾ ਮੁੱਖ ਦਫ਼ਤਰ, ਸੀ.ਐਮ.ਓ. ਦਫ਼ਤਰ, ਮਾਡਲ ਟਾਊਨ ਪੁਲਿਸ ਚੌਾਕੀ, ਥਾਣਾ ਸਦਰ, ਪੀ.ਆਰ.ਟੀ.ਸੀ. ਦੇ ਦੋਵੇਂ ਡੀਪੂਆਂ ਦੇ ਨਾਲ-ਨਾਲ ਕਈ ਸਕੂਲਾਂ ‘ਚ ਪਾਣੀ ਦੇ ਜਮਾਵੜੇ ਨੇ ਲੋਕਾਂ ਨੂੰ ਪ੍ਰੇਸ਼ਾਨ ਕਰੀ ਰੱਖਿਆ | ਦੂਜੇ ਪਾਸੇ ਪੈਂਦੀ ਬਰਸਾਤ ‘ਚ ਪਟਿਆਲਾ ਦੇ ਬਾਹਰੋਂ ਲੰਘਦੀਆਂ ਡਰੇਨਾਂ ਦੀ ਸਫ਼ਾਈ ਕਰਨ ਲਈ ਜੇ.ਸੀ.ਬੀ. ਮਸ਼ੀਨਾਂ ਵੀ ਚੱਲਦੀਆਂ ਦਿਖੀਆਂ | ਇਸ ਮੌਕੇ ਇਹ ਕਿੰਨੀਆਂ ਕਾਰਗਰ ਸਾਬਤ ਹੋਣਗੀਆਂ ਵਕਤ ਦੱਸੇਗਾ? ਪਰੰਤੂ ਇਨ੍ਹਾਂ ਡਰੇਨਾਂ ਨਾਲ ਲੱਗਦੇ ਇਲਾਕਿਆਂ ਦੇ ਕੌਾਸਲਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਡਰੇਨਾਂ ਤੋਂ ਕੀਤੇ ਕਬਜ਼ੇ ਹਟਾਏ ਜਾਣੇ ਚਾਹੀਦੇ ਹਨ ਤਾਂ ਕਿ ਬਰਸਾਤੀ ਪਾਣੀ ਦੀ ਨਿਕਾਸੀ ‘ਚ ਵੱਡਾ ਵਿਘਨ ਨਾ ਪਵੇ | ਮੇਅਰ ਸੰਜੀਵ ਕੁਮਾਰ ਬਿੱਟੂ ਵੀ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਤੋਂ ਚਿੰਤਤ ਨਿਗਮ ਅਧਿਕਾਰੀਆਂ ਨਾਲ ਸ਼ਹਿਰ ਵਿਚੋਂ ਪਾਣੀ ਨੂੰ ਨਿਰਵਿਘਨ ਬਾਹਰ ਕਰਨ ਲਈ ਕਈ ਮੌਕਿਆਂ ਨੂੰ ਦੇਖਣ ਖ਼ੁਦ ਪਹੁੰਚੇ | ਉਨ੍ਹਾਂ ਕਿਹਾ ਕਿ 10 ਸਾਲਾਂ ਤੋਂ ਡਰੇਨਾਂ, ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਇਸ ਤਕਲੀਫ਼ ‘ਚੋਂ ਗੁਜ਼ਰਨਾ ਪਿਆ ਹੈ |

ਹੁਣ ਬਰਸਾਤੀ ਪਾਣੀ ਦੀ ਨਿਕਾਸੀ ਦੇ ਰਸਤੇ ‘ਚ ਆਉਂਦੀਆਂ ਔਕੜਾਂ ਨੂੰ ਸਖ਼ਤੀ ਵਰਤ ਕੇ ਵੀ ਦੂਰ ਕਰਨਾ ਪਿਆ ਤਾਂ ਗੁਰੇਜ਼ ਨਹੀਂ ਕੀਤਾ ਜਾਵੇਗਾ [ ” 

ਮੇਅਰ ਸੰਜੀਵ ਕੁਮਾਰ ਬਿੱਟੂ

ਮੇਅਰ ਸਾਹਿਬ ਦੀ ਗੱਲ ਨੂੰ ਜੇ ਸਮਝਣ ਦੀ ਕੋਸ਼ਿਸ਼ ਕਰੀਆ, ਤਾਂ ਉਨ੍ਹਾਂ ਦੇ ਕਹਿਣ ਦਾ ਭਾਵ ਇਹੋ ਹੈ, ਕਿ ਇਸ ਵਾਰ ਤਾਂ ਕੁਝ ਨੀਂ ਹੋਣਾ, ਅਗਲੇ ਸਾਲ ਮੀਂਹ ਪੈਣ ਤੇ ਦੇਖਾਂਗੇ। ਕੀ ਭਵਿੱਖ

ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਜੇਕਰ ਮੁੱਖ ਮੰਤਰੀ ਦੇ ਸ਼ਹਿਰ ਵਿਚ ਇਹ ਹਨ, ਤਾਂ ਅਸੀਂ ਸਹਿਜੇ ਅੰਦਾਜ਼ਾ ਲਾ ਸਕਦੇ ਹਾਂ ਕਿ ਬਾਕੀ ਪੰਜਾਬ ਦਾ ਕੀ ਹਾਲ ਹੋਵੇਗਾ। ਬਾਕੀ ਵਿਰੋਧੀਆਂ ਉਪਰ ਦੋਸ਼ ਮੜ੍ਹਕੇ ਬਚ ਨਿਕਲਣ ਲਈ ਤਾਂ ਲੋਕਾਂ ਨੇ ਬਿੱਟੂ ਜੀ ਨੂੰ ਮੇਅਰ ਨਹੀਂ ਬਣਾਇਆ ਹੈ। ਸੋ ਅਕਾਲੀਆਂ ਨੇ ਜੋ ਕੀਤਾ, ਉਸ ਦਾ ਖਮਿਆਜ਼ਾ ਉਹ ਭੁਗਤ ਰਹੇ ਹਨ, ਅੱਜ ਬਾਹਰ ਬੈਠੇ ਹਨ, ਪਰ ਜੇਕਰ ਮੌਜੂਦਾ ਮਿਉਂਸੀਪਲ ਪ੍ਰਬੰਧਨ ਅਕਾਲੀਆਂ ਵਾਲਾ ਭਵਿੱਖ  ਨਹੀਂ ਦੇਖਣਾ ਚਾਹੁੰਦਾ, ਤਾਂ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਜਦਲੀ ਕਰਨਾ ਪਵੇਗਾ।

 

Tags
Show More