Punjab

CM hails SOG Commandos combating non-predictable terror

ਅੱਤਵਾਦ ਨਾਲ ਨਜਿੱਠਣ ਲਈ ਐੱਸ ਓ ਜੀ ਕਮਾਂਡੋਜ਼ ਦੀ ਮੁੱਖ ਮੰਤਰੀ ਵੱਲੋਂ ਸ਼ਲਾਘਾ

ਅੱਤਵਾਦ ਨਾਲ ਨਜਿੱਠਣ ਲਈ ਐੱਸ ਓ ਜੀ ਕਮਾਂਡੋਜ਼ ਦੀ ਮੁੱਖ ਮੰਤਰੀ ਵੱਲੋਂ ਸ਼ਲਾਘਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਭਰਤੀ ਐੱਸ.ਓ.ਜੀ. ਕਮਾਂਡੋਜ਼ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਪਹਿਲਾਂ ਬਣਾਈ ਗਈ ਸਵੈਟ ਦੇ ਮੁਕਾਬਲੇ ਇਸ ਮੌਜੂਦਾ ਬਦਲਦੇ ਪਰਿਪੇਖ ਵਿੱਚ ਅੱਤਵਾਦ ਦੇ ਟਾਕਰੇ ਲਈ ਰਾਜ ਦਾ ਅਹਿਮ ਅੰਗ ਦੱਸਿਆ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਨਵੀਂ ਯੂਨਿਟ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਸਰਕਾਰ ਪੂਰਾ ਸਹਿਯੋਗ ਦੇਵੇਗੀ। CM hails SOG Commandos combating non-predictable terror

ਇੱਥੇ ਕਮਾਂਡੋ ਸਿਖਲਾਈ ਕੇਂਦਰ ਬਹਾਦਰਗੜ੍ਹ ਵਿਖੇ ਸਪੈਸ਼ਲ ਓਪਰੇਸ਼ਨ ਗਰੁੱਪ ਦੇ ਟ੍ਰੇਨੀ ਕਮਾਂਡੋਜ਼ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਤਵਾਦੀਆਂ ਅਤੇ ਦਹਿਸ਼ਤਗਰਦਾਂ ਵੱਲੋਂ ਲੜਾਈ ਦੇ ਗ਼ੈਰ-ਰਵਾਇਤੀ ਢੰਗ-ਤਰੀਕੇ ਵਰਤੇ ਜਾਣ ਕਰਕੇ ਸੂਬੇ ਦੀ ਅੱਤਵਾਦ ਵਿਰੋਧੀ ਪ੍ਰਣਾਲੀ ਨੂੰ ਨਵੀਨਤਮ ਢੰਗ-ਤਰੀਕਿਆਂ ਨਾਲ ਲੈਸ ਕਰਨਾ ਇੱਕ ਅਹਿਮ ਲੋੜ ਬਣ ਗਈ ਸੀ।

ਇਸ ਦੌਰਾਨ ਕੁਲ 186 ਕਮਾਂਡੋਜ਼ (158 ਟ੍ਰੇਨੀ ਅਤੇ 17 ਇੰਸਟ੍ਰਕਟਰਜ਼) ਨੇ ਇਸ ਅਭਿਆਸ ਵਿੱਚ ਹਿੱਸਾ ਲਿਆ, ਜਿਸ ‘ਚ ਐਡਵਾਂਸ ਪੀ.ਟੀ., ਡ੍ਰਿਲ, ਸਰੀਰਕ ਫਿੱਟਨੈੱਸ, ਹਥਿਆਰ ਚਲਾਉਣਾ, ਇਮਾਰਤ ‘ਤੇ ਰੱਸੇ ਦੀ ਮਦਦ ਨਾਲ ਚੜ੍ਹਨਾ, ਉਤਰਨਾ, ਰੇਂਗਣਾ, ਓਪਰੇਸ਼ਨ ਦੌਰਾਨ ਰਾਹ ‘ਚ ਆਉਣ ਵਾਲੀਆਂ ਔਕੜਾਂ ਨੂੰ ਪਾਰ ਕਰਨਾ ਸਮੇਤ ਦੁਸ਼ਮਣ ਨੂੰ ਮਾਰ ਗਿਰਾਉਣ ਲਈ ਹੋਰ ਕਈ ਪ੍ਰਕਾਰ ਦੇ ਅਤਿ-ਆਧੁਨਿਕ ਢੰਗ-ਤਰੀਕੇ ਤੇ ਰਣਨੀਤੀ ਵਰਤਣ ਦੇ ਕਰਤੱਬ ਦਿਖਾਏ।

ਮੁੱਖ ਮੰਤਰੀ ਦਾ ਪਿਆਰ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਦਾ ਡੀਐਸਪੀ ਦਾ ਅਹੁਦਾ ਬਚਾਅ ਗਿਆ
ਦਿਲਪ੍ਰੀਤ ਦੁਆਰਾ ਲਈ ਗਈ ਫਿਰੌਤੀ ਦੇ ਕਰੋੜਾਂ ਰੁਪਏ ਭਾਲ ਚ ਜੁਟੀ ਪੁਲਿਸ

ਪੰਜਾਬੀ ਸੂਬੇ ਨੂੰ ਕਿਸ ਕਿਸ ਤੋਂ ਖ਼ਤਰਾ ਹੈ ?   CM

ਉਨ੍ਹਾਂ ਕਿਹਾ ਕਿ ਸੂਬੇ ਨੂੰ ਕੌਮਾਂਤਰੀ ਅੱਤਵਾਦ ਅਤੇ ਨਸ਼ਿਆਂ ਦੀ ਤਸਕਰੀ ਸਮੇਤ ਸਥਾਨਕ ਅੱਤਵਾਦ ਤੋਂ ਵੀ ਖ਼ਤਰਾ ਪੈਦਾ ਹੁੰਦਾ ਰਿਹਾ ਹੈ, ਕਿਉਂਕਿ ਸਰਹੱਦ ਪਾਰ ਦੀਆਂ ਲਸ਼ਕਰ-ਏ-ਤਾਇਬਾ, ਯੁਨਾਇਡ ਜੇਹਾਦ ਕੌਂਸਲ, ਜੈਸ਼-ਏ-ਮੁਹੰਮਦ ਅਤੇ ਅਲਕਾਇਦਾ ਵਰਗੀਆਂ ਜਥੇਬੰਦੀਆਂ ਇੱਥੇ ਅੱਤਵਾਦ ਫੈਲਾਉਣ ਦੀ ਤਾਕ ‘ਚ ਰਹੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸਵੈਟ ਦੀ ਸੀਮਤ ਸਮਰੱਥਾ, ਵੱਖਰੇ ਵਿੱਤੀ ਪ੍ਰਬੰਧਾਂ, ਨਵੀਂ ਪ੍ਰਤਿਭਾ, ਆਧੁਨਿਕ ਅੱਤਵਾਦ-ਵਿਰੋਧੀ ਲੋੜਾਂ ਤੇ ਨਵੇਂ ਹਾਲਾਤ ਨਾਲ ਟੱਕਰਣ ਦੀ ਯੋਗਤਾ ਦੀ ਘਾਟ ਨੇ ਨਵੇਂ ਐੱਸ.ਓ.ਜੀ. ਕਮਾਂਡੋਜ਼ ਦੀ ਲੋੜ ਨੂੰ ਜਨਮ ਦਿੱਤਾ। ਉਨ੍ਹਾਂ ਕਿਹਾ ਕਿ ਇਹ ਨਵੇਂ ਕਮਾਂਡੋਜ਼ ਸਵੈਟ ਤੋਂ 10 ਗੁਣਾ ਜ਼ਿਆਦਾ ਸਮਰੱਥ ਬਣ ਕੇ ਸਾਹਮਣੇ ਆਏ ਹਨ, ਕਿਉਂਕਿ ਇਨ੍ਹਾਂ ਲਈ ਵੱਖਰਾ ਬੱਜਟ, ਤਰੱਕੀ ਦੇ ਮੌਕੇ, ਇੱਥੇ ਮਿਆਦੀ ਸੇਵਾ ਤੋਂ ਬਾਅਦ ਜ਼ਿਲ੍ਹਿਆਂ ‘ਚ ਤਾਇਨਾਤੀ ਅਤੇ ਨਵੀਂ ਪ੍ਰਤਿਭਾ ਦਾ ਉਭਾਰ ਅਹਿਮ ਬਣਾਇਆ ਗਿਆ ਹੈ।

CM hails SOG Commandos combating non-predictable terror
www.p4punjab.com

ਇਸ ਮੌਕੇ ਮੁੱਖ ਮੰਤਰੀ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਹਿਲ, ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਏ.ਡੀ.ਜੀ.ਪੀ. ਮੁੱਖ ਮੰਤਰੀ ਸੁਰੱਖਿਆ ਸ੍ਰੀ ਖੂਬੀ ਰਾਮ, ਏ.ਡੀ.ਜੀ.ਪੀ. ਐੱਸ.ਓ.ਜੀ. ਕਮਾਂਡੋਜ਼ ਸ੍ਰੀ ਜਤਿੰਦਰ ਜੈਨ, ਆਈ.ਜੀ. ਪਟਿਆਲਾ ਰੇਂਜ ਸ. ਏ.ਐੱਸ. ਰਾਏ, ਆਈ.ਜੀ. ਜਲੰਧਰ ਰੇਂਜ ਨੌਨਿਹਾਲ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐੱਸ.ਐੱਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ, ਕਮਾਂਡੈਂਟ ਡਾ. ਅਖਿਲ ਚੌਧਰੀ, ਕਮਾਂਡੈਂਟ ਸ. ਭੁਪਿੰਦਰਜੀਤ ਸਿੰਘ ਵਿਰਕ, ਕਮਾਂਡੈਂਟ ਪ੍ਰਿਤਪਾਲ ਸਿੰਘ ਥਿੰਦ, ਐੱਸ.ਡੀ.ਐੱਮ. ਸ. ਅਨਮੋਲ ਸਿੰਘ ਧਾਲੀਵਾਲ ਸਮੇਤ ਵੱਡੀ ਗਿਣਤੀ ਪੁਲਸ ਤੇ ਕਮਾਂਡੋਜ਼ ਦੇ ਅਧਿਕਾਰੀ ਮੌਜੂਦ ਸਨ।

Tags
Show More