OPINION

CONGRESS IN DESIGNING TAILOR MADE NEW AKALI DAL

ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠਾਂ ਬਣਦਾ ਦਿਖਾਈ ਦੇ ਰਿਹਾ ਹੈ ਨਵਾਂ ਅਕਾਲੀ ਦਲ

CONGRESS IN DESIGNING TAILOR MADE NEW  AKALI DAL, ਅਕਾਲੀ ਦਲ ਬਾਦਲ ਨੂੰ ਵੱਡੀ ਹਾਰ ਦੇਣ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਆਪਣੇ ਵਿਰੋਧੀਆਂ ਦੇ ਪੈਰਾਂ ਹੇਠੋਂ ਦਰੀ ਖਿੱਚਣ ਦੇ ਕੰਮ ਤੋਂ ਬਾਜ ਨਹੀਂ ਆ ਰਹੀ ਹੈ। 11 ਮਾਰਚ ਨੂੰ ਪੰਜਾਬ ਵਿਚ ਵਜਾਰਤ ਬਣਾ ਲੈਣ ਤੋਂ ਬਾਦ ਕਾਂਗਰਸ ਦੇ ਨੇਤਾਵਾਂ ਨੂੰ ਸਾਫ ਦਿਖਾਈ ਲੱਗ ਪਿਆ ਹੈ, ਕਿ ਅਕਾਲੀ ਦਲ ਬਾਦਲ ਅਦਰੋਂ ਅੰਦਰੀਂ ਬਹੁਤ ਵੱਡੀ ਫੁੱਟ ਵਲ ਨੂੰ ਵੱਧ ਰਿਹਾ ਹੈ।ਹਾਲਾਂਕਿ ਸੁਖਬੀਰ ਬਾਦਲ ਦੀ ਪੂਰੀ ਕੋਸ਼ਿਸ਼ ਹੈ, ਕਿ ਬਿਖਰ ਰਹੇ ਅਕਾਲੀ ਦਲ ਨੂੰ ਕਿਸੇ ਤਰੀਕੇ ਨਾਲ ਸਾਂਭ ਲਿਆ ਜਾਵੇ, ਪਰ ਜਿਸ ਤਰਾਂ ਨਾਲ ਅਕਾਲੀ ਦਲ ਦੀ ਕੋਰ ਕਮੇਟੀ ਦੀਮੀਟਿੰਗ ਦੌਰਾਨ ਜਥੇਦਾਰ ਪ੍ਰਹਮਪੁਰਾ ਨੇ ਸਭ ਦੇ ਸਾਹਮਣੇ ਸੁਖਬੀਰ ਬਾਦਲ ਨੂੰ ਉੱਚਾ ਬੋਲਿਆ ਹੈ, ਤੇ ਵੱਡੇ ਬਾਦਲ ਨੇ ਵਿਚ ਪੈਕੇ, ਸਭ ਕੁਝ ਖਿੰਡ ਜਾਣ ਤੋਂ ਰੋਕਿਆ ਹੈ, ਉਸ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ, ਕਿ ਅਕਾਲੀ ਦਲ਼ ਵਿਚ ਸਭ ਕੁਝ ਚੰਗਾ ਨਹੀਂ ਹੈ।

CONGRESS IN DESIGNING TAILOR MADE NEW AKALI DAL

ਦੂਜੇ ਪਾਸੇ ਅਕਾਲੀ ਰਾਜਨੀਤੀ ਵਿਚ ਜੇਕਰ ਕੋਈ ਪ੍ਰਕਾਸ਼ ਸਿੰਘ ਬਾਦਲ ਦੀ ਕਾਟ ਰਿਹਾ ਹੈ ਤਾਂ ਉਹ ਦੋ ਬੰਦੇ ਹੀ ਹੋਏ ਹਨ। ਇਕ ਰਾਜਨੀਤੀ ਵਿਚ ਤੇ ਦੂਜਾ ਧਰਮਨੀਤੀ ਵਿਚ ਹੋਇਆ ਹੈ। ਰਾਜਨੀਤੀ ਵਿਚ ਕੈਪਟਨ ਕੰਵਲਜੀਤ ਸਿੰਘ ਹੋਇਆ ਹੈ, ਜੋ ਪੰਜਾਬ ਦਾ ਮੁੱਖ ਮੰਤਰੀ ਬਣਦੇ ਬਣਦੇ ਰਹਿ ਗਿਆ ਸੀ, ਤੇ ਦੂਸਰਾ ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਿਸ ਦੀਆਂ ਜੜ੍ਹਾਂ ਤਾਂ ਬਹੁਾ ਡੂੰਘੀਆਂ ਸਨ, ਪਰ ਫੇਰ ਵੀ ਬਾਦਲ ਦੀ ਚਾਣਕਿਯ ਨੀਤੀ ਕਿਤੇ ਨਾ ਕਿਤੇ ਦੋਵਾਂ ਨੇਤਾਵਾਂ ਨੂੰ ਮਾਤ ਦੇ ਗਈ। ਹੁਣ ਬਚੇ ਸੁਖਦੇਣ ਸਿੰਘ ਢੀਂਡਸਾ, ਜਥੇਦਾਰ ਬ੍ਰਹਮਪੁਰਾ, ਜੋ ਅਕਾਲੀ ਦਲ ਵਿਚ ਬੋਲ ਸਕਦੇ ਹਨ, ਬਾਕੀ ਸਾਰੀ ਸੁਖਬੀਰ ਬਾਦਲ ਦੀ ਨਵੀਂ ਫੌਜ ਤਿਆਰ ਕੀਤੀ ਹੋਈ ਹੈ।

CONGRESS IN DESIGNING TAILOR MADE NEW AKALI DAL

ਸੋਚਣ ਵਾਲੀ ਗੱਲ ਇਹ ਹੈ, ਕਿ ਆਖਿਰ ਕਾਂਗਰਸ ਦੀ ਸਰਕਾਰ ਨੂੰ ਕੀ ਪਿਆ ਸੀ, ਕਿ ਇਕ ਧਾਰਮਿਲ ਆਗੂ ਦੀ ਬਰਸੀ ਨੂੰ ਸਰਲਾਰੀ ਤੌਰ ਤੇ ਰਾਜ ਪੱਧਰੀ ਸਮਾਗਮ ਕਰਕੇ ਮਨਾਇਆ ਜਾਵੇ।ਇਸ ਪਿੱਛੇ ਮੋਟੇ ਮੋਟੇ ਦੋ ਕਾਰਨ ਨਜ਼ਰ ਆਉਂਦੇ ਹਨ, ਜਿੰਨ੍ਹਾਂ ਵਿਚੋਂ ਦੂਜਾ ਕਾਰਨ ਆਪ ਨੂੰ ਵੱਡਾ ਮਾਲੂਮ ਹੋਏਗਾ।

ਪਹਿਲਾ ਕਾਰਨ ਤਾਂ ਪਤਾ ਹੀ ਹੈ, ਕਿ ਜਥੇਦਾਰ ਗੁਰਚਾਰਨ ਸਿੰਘ ਟੌਹੜਾ ਦਾ ਵਾਰਿਸ ਪਰਿਵਾਰ ਅਕਾਲੀ ਦਲ ਬਾਦਲ ਨਾਲੋਂ ਨਾਤਾ ਤੋੜਕੇ ਆਮ ਆਦਮੀ ਪਾਰਟੀ ਵਿਚ ਜਾ ਚੁੱਕਿਆ ਹੈ। ਸੋ ਕਾਂਗਰਸ ਨੂੰ ਇਕ ਮੌਕਾ ਮਿਲਿਆ ਕਿ ਉਹ ਟੌਹੜਾ ਦਾ ਸਮਾਗਮ ਸਰਕਾਰੀ ਤੌਰ ਤੇ ਕਰ ਕੇ ਇਕ ਤਾਂ ਉਨ੍ਹਾਂ ਬਾਦਲ ਦਲ ਨੂੰ ਖੁੱਡੇ ਲੈਨ ਲਾ ਦਿੱਤਾ, ਜਿਸ ਨੇ ਜਥੇਦਾਰ ਟੌਹੜਾ ਦੇ ਵੱਡੇ ਧੜੇ ਦੀਆਂ ਡੂੰਘੀਆਂ ਤੇ ਸੁੱਕ ਚੁੱਕੀਆਂ ਜੜਾਂ ਨੂੰ ਪਾਣੀ ਦੇਣ ਦਾ ਕੰਮ ਕੀਤਾ ਹੈ।

 

CONGRESS IN DESIGNING TAILOR MADE NEW AKALI DAL

ਦੂਜਾ ਕਾਰਨ ਜੋ ਸਿਆਸੀ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿ ਕਾਂਗਰਸ ਅਸਿੱਧੇ ਤਰੀਕੇ ਨਾਲ ਅਕਾਲੀ ਦਲ ਬਾਦਲ ਨੂੰ ਸਹੀ ਮਾਇਨਿਆਂ ਵਿਚ ਗੋਡਿਆਂ ਭਾਰ ਕਰਨ ਲਈ ਸਰਬ ਹਿੰਦ ਅਕਾਲੀ ਦਲ ਦਾ ਪੁਨਰ ਗਠਨ ਕਰਵਾ ਸਕਦੀ ਹੈ। ਮਨਜੀਤ ਸਿੰਘ ਕਲਕੱਤਾ, ਸੁਖਦੇਵ ਸਿੰਘ ਭੌਰ, ਤੇ ਟੌਹੜਾ ਪਰਿਵਾਰ ਨੂੰ ਅੱਗੇ ਲਾਕੇ ਸਾਰੇ ਹੀ ਲੱਲੀ ਛੱਲੀ ਅਕਾਲੀ ਦਲ ਇਕੱਠੇ ਕਰ ਕੇ ਇਕ ਛੱਤਰੀ ਥੱਲੇ ਲਿਆਂਦੇ ਜਾCONGRESS IN DESIGNING TAILOR MADE NEW AKALI DAL ਸਕਦੇ ਹਨ। ਕਿਉਂਕਿ ਕੈਪਟਨ ਅੰਮਰਿੰਦਰ ਸਿੰਘ ਦੀ ਸੋਚ ਮੁਤਾਬਿਕ ਅਕਾਲੀ ਦਲ ਬਾਦਲ ਦੀ ਜਦੋਂ ਤੱਕ ਰੀੜ੍ਹ ਦੀ ਹੱਡੀ ਨਹੀਂ ਤੋੜੀ ਜਾਂਦੀ, ਇਹ ਪਰਿਵਾਰਕ ਦਲ ਮੁੜਕੇ ਜ਼ਿੰਦਾ ਹੋ ਸਕਦਾ ਹੈ। ਰੀੜ੍ਹ ਦੀ ਹੱਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ।ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੁਬਾਰਾ ਹੋਣ ਤੋਂ ਪਹਿਲਾਂ ਪਹਿਲਾਂ ਕਾਂਗਰਸ ਦੀ ਪੂਰੀ ਪੂਰੀ ਕੋਸ਼ਿਸ਼ ਰਹੇਗੀ, ਕਿ ਸਰਬ ਹਿੰਦ ਅਕਾਲੀ ਦਲ ਜਾਂ ਇਸੇ ਤਰਾਂ ਦੌ ਕੋਈ ਹੋਰ ਸੰਸਤਾਂ ਦੀ ਛੱਤਰੀ ਹੇਠਾਂ ਸਭ ਨੂੰ ਇਕੱਠਿਆਂ ਖੜ੍ਹੇ ਕਰਕੇ ਸ਼੍ਰੋਮਣੀ ਕਮੇਟੀ ਦੀ ਕਮਾਨ ਬਾਦਲਾਂ ਹੱਥੋਂ ਖੋਹ ਲਈ ਜਾਵੇ।

CONGRESS IN DESIGNING TAILOR MADE NEW AKALI DAL

ਜੇਕਰ ਇਸ ਤਰਾਂ ਦਾ ਕੋਈ ਕਦਮ ਆਉਣ ਵਾਲੇ ਸਮੇਂ ਵਿਚ ਚੱਕਿਆ ਜਾਂਦਾ ਹੈ, ਤਾਂ ਉਸ ਦਾ ਸਭ ਤੋਂ ਵੱਡਾ ਨੁਕਸਾਨ ਇਕ ਤਾਂ ਅਕਾਲੀ ਦਲ ਬਾਦਲ ਨੂੰ ਹੋਣਾ ਤੈਅ ਹੈ, ਪਰ ਉਸ ਦੇ ਨਾਲ ਨਾਲ ਖ਼ਾਲਿਸਤਾਨ ਦਾ ਨਾਮ ਨਾਲ ਪੰਜਾਬੀ ਯੂਥ ਨੂੰ ਦੁਬਿਧਾ ਵਿਚ ਪਾਉਣ ਵਾਲੇ ਅਕਾਲੀ ਦਲ ਅਮ੍ਰਿਤਸਰ ਦਾ ਸਫਾਇਆ ਵੀ ਤੈਅ ਹੈ।

CONGRESS IN DESIGNING TAILOR MADE NEW AKALI DAL

ਸਰਬ ਹਿੰਦ ਅਕਾਲੀ ਦਲ ਨੂੰ ਇੱਕਠਾ ਕਰਨ ਦੀ ਗਲ ਮੈਂ ਇਸ ਲਈ ਕਰ ਰਹਿਾ ਹਾਂ, ਕਿਉਂਕਿ ਉਸ ਦੇ ਹੋਣ ਨਾਲ ਆਨੰਦਪੁਰ ਦਾ ਮਤਾ ਚੁੱਕ ਕੇ, ਨਵੇਂ ਅਕਾਲੀ ਦਲ ਵਾਲੇ, ਸਾਰੇ ਪੰਥਕ ਲੋਕਾਂ ਦਾ ਸਾਹਵੇਂ ਹੋਕੇ ਪਿਆਰੇ ਬਣ ਸਕਦੇ ਹਨ।ਜਿਸ ਨੂੰ ਪਰਵਾਸੀ ਫੇਰ ਤੋਂ ਫੰਡ ਦੇ ਸਕਦੇ ਹਨ।

ਪੰਜਾਬ ਵਿਚ ਆਪਣੌ ਹੋਂਦ ਨੂੰ ਤਲਾਸ਼ ਕਰ ਰਹੀ ਭਾਰਤੀ ਜਨਤਾ ਪਾਰਟੀ ਲਈ ਵੀ ਇਹ ਇਕ ਵਧੀਆ ਮੌਕਾ ਹੋਵੇਗਾ, ਅਕਾਲੀ ਦਲ ਬਾਦਲ ਨੂੰ ਖੋਰਾ ਲਾਉਣ ਲਈ, ਜਿਸ ਤੋਂ ਬਾਦ ਹੀ ਉਹ ਪੰਜਾਬ ਵਿਚ ਇਕੱਲੇ ਤੌਰ ਤੇ ਚੌਣਾਂ ਲੜ੍ਹ ਸਕਦੇ ਹਨ ਤੇ 2022 ਤੱਕ ਇਹ ਸਭ ਕੁਝ ਨਿਖੜਕੇ ਸਾਹਮਣੇ ਆ ਚੁੱਕਿਆ ਹੋਵੇਗਾ। ਸੋ ਮੁੱਕਦੀ ਗੱਲ ਇਹ ਹੈ, ਕਿ ਦੇਸ਼ ਨੂੰ ਇਸ ਵੇਲੇ ਇਕੋ ਪਾਰਟੀ ਚਲਾ ਰਹੀ ਹੈ, ਭਾਂਵੇ ਰਾਜ ਕਾਂਗਰਸ ਦਾ ਦਿਖਾਈ ਦੇ ਰਿਹਾ ਹੈ, ਪਰ ਮਰਜ਼ੀ ਸਾਰੇ ਪਾਸੇ ਸੰਘ ਦੀ ਜਾਂ ਮੋਦੀ ਸਾਹਿਬ ਦੀ ਹੀ ਚਲ ਰਹੀ ਹੈ।

CONGRESS IN DESIGNING TAILOR MADE NEW AKALI DAL

 

 

 

 

 

ਜਥੇਦਾਰ ਟੌਹੜਾ ਸਾਹਿਬ ਦੀ 13ਵੀਂ ਬਰਸੀ ਮੌਕੇ ਤੇ ਕਾਂਗਰਸ ਪਾਰਟੀ ਦਾ ਸੀਨੀਅਰ ਨੇਤਾ ਤੇ ਮੰਤਰੀ ਸਾਧੂ ਦਿੰਘ ਧਰਮਸੋਤ ਹਾਜ਼ਿਰ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਫੜਣ ਦੀ ਗੱਲ ਕਰਕੇ ਉਹ ਧਰਮਨੀਤੀ ਦੀ ਗੱਲ ਕਰਦਾ ਕਰਦਾ, ਮਾਂ ਬੋਲੀ ਪੰਜਾਬੀ ਦੇ ਨਾਮ ਤੇ ਚੱਲ ਰਹੀ ਯੂਨੀਵਰਸਿਟੀ ਦਾ ਨਾਮ ਬਦਲ ਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਾਮ ਤੇ ਕਰਨ ਦੀ ਗੱਕ ਕਰਕੇ, ਉਹ ਮੁਰਝਾ ਚੁੱਕੇ ਜਥੇਦਾਰ ਟੌਹੜਾ ਧੜੇ ਨੂੰ ਨਵੀਆਂ ਆਸਾਂ ਦੇਕੇ ਚਲਾ ਗਿਆ। ਉਸ ਨੇ ਦਿੱਧਾ ਸਿੱਧਾ ਇਸ਼ਾਰਾ ਕਰ ਦਿੱਤਾ, ਕਿ ਟੌਹੜਾ ਦਲ ਤੁਸੀਂ ਸੰਘਰਸ਼ ਕਰੋ, ਸਰਕਾਰ ਤੁਹਾਡੇ ਨਾਲ ਹੈ।

ਭਾਈ ਰਣਜੀਤ ਸਿੰਘ, ਸੁਖਦੇਵ ਸਿੰਘ ਭੌਰ, ਹਰਮੇਲ ਸਿੰਘ ਟੌਹੜਾ, ਬੀਬੀ ਕੁਲਦੀਪ ਕੌਰ ਟੌਹੜਾ ਸਮੇਤ ਸਾਰੇ ਟੌਹੜਾ ਸ਼ੁੱਭਚਿੰਤਕ ਤਾਂ ਸਰਕਾਰੀ ਵੇਹੜੇ ਵਿਚ ਹਾਜ਼ਿਰ ਸਨ। ਬਸ ਹੁਣ ਇੰਤਜ਼ਾਰ ਹੈ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਦੀ ਆਜ਼ਾਨ ਦਾ, ਇੰਤਜ਼ਾਰ ਕਰੋ।

Tags
Show More

Leave a Reply

Your email address will not be published. Required fields are marked *

Close