NATIONAL

ਕਸ਼ਮੀਰ ਦੇ ਅੱਜ ਜਿਹੜੇ ਮਾੜੇ ਹਾਲਾਤ ਹਨ ਇਨ੍ਹਾਂ ਲਈ ਕਾਂਗਰਸ ਜ਼ਿੰਮੇਵਾਰ ਹੈ: ਮੋਦੀ

ਕਸ਼ਮੀਰ ਦੇ ਅੱਜ ਜਿਹੜੇ ਮਾੜੇ ਹਾਲਾਤ ਹਨ ਇਨ੍ਹਾਂ ਲਈ ਕਾਂਗਰਸ ਜ਼ਿੰਮੇਵਾਰ ਹੈ: ਮੋਦੀ

ਨਰਿੰਦਰ ਮੋਦੀ ਨੇ ਵੀਰਵਾਰ ਨੂੰ ਜੰਮੂ ਦੀ ਚੋਣ ਰੈਲੀ ਚ ਸੰਬੋਧਨ ਕਰਦਿਆਂ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਤੇ ਨਿਸ਼ਾਨਾ ਲਗਾਇਆ। ਪੀਐਮ ਮੋਦੀ ਨੇ ਬਾਲਾਕੋਟ ਚ ਏਅਰ ਸਟ੍ਰਾਈਕ ਤੇ ਕਿਹਾ ਕਿ ਏਅਰ ਸਟ੍ਰਾਈਕ ਮਗਰੋਂ ਕਾਂਗਰਸੀ ਆਗੂ ਅਜਿਹੀਆਂ ਗੱਲਾਂ ਕਰ ਰਹੇ ਹਨ ਜਿਹੜੀਆਂ ਭਾਰਤ ਪੱਖੀ ਨਹੀਂ ਹਨ। ਮੋਦੀ ਨੇ ਕਿਹਾ ਕਿ ਇੰਨਾ ਹੀ ਨਹੀਂ, ਜੰਮੂ–ਕਸ਼ਮੀਰ ਦੇ ਸਿਆਸਤਦਾਨ ਵੀ ਅਜਿਹੀਆਂ ਗੱਲਾਂ ਕਰ ਰਹੇ ਹਨ ਜਿਹੜੀਆਂ ਪਿੰਡਾਂ ਚ ਰਹਿਣ ਵਾਲੇ ਲੋਕਾਂ ਨੂੰ ਮਨਜ਼ੂਰ ਨਹੀਂ ਹਨ। Congress is responsible for those bad conditions today in Kashmir: Modi

 

 

ਪੀ ਐਮ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ–ਕਸ਼ਮੀਰ ਦੇ ਅੱਜ ਜਿਹੜੇ ਮਾੜੇ ਹਾਲਾਤ ਹਨ ਇਨ੍ਹਾਂ ਲਈ ਕਾਂਗਰਸ, ਨੈਸ਼ਨਲ ਕਾਨਫ਼ਰੰਸ ਅਤੇ ਪੀਡੀਪੀ ਜ਼ਿੰਮੇਵਾਰ ਹਨ। ਇਨ੍ਹਾਂ ਕਾਰਨ ਕਸ਼ਮੀਰੀ ਪੰਡਤਾਂ ਨੂੰ ਇੰਨਾ ਕੁਝ ਸਹਿਣਾ ਪਿਆ। ਅੱਤਵਾਦ ਦਾ ਜਿਹੜਾ ਜ਼ਹਿਰ ਘੁਲਿਆ ਹੈ ਉਸਦੇ ਜ਼ਿੰਮੇਵਾਰ ਵੀ ਇਹੀ ਲੋਕ ਹਨ। ਮੋਦੀ ਨੇ ਅੱਗੇ ਕਿਹਾ ਕਿ ਅੱਜ ਕਾਂਗਰਸ, ਨੈਸ਼ਨਲ ਕਾਨਫ਼ਰੰਸ ਅਤੇ ਪੀਡੀਪੀ ਦੀ ਸਾਂਝ ਨੇ ਇਕ ਚੱਕਰ ਪੂਰਾ ਕਰ ਦਿੱਤਾ ਹੈ।

 

 

ਇਸ ਰੈਲੀ ਤੋਂ ਪਹਿਲਾਂ ਵੀਰਵਾਰ ਦੀ ਸਵੇਰ ਹੀ ਲੋਕ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਉੱਤਰ ਪ੍ਰਦੇਸ਼ ਦੇ ਮੇਰਠ ਚ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਦਿਆ ਵਿਰੋਧੀਆਂ ਤੇ ਹਮਲਾ ਬੋਲਿਆ ਤੇ ਇਸ ਗਠਜੋੜ ਨੂੰ ਮਹਾਮਿਲਾਵਟੀ ਦੱਸਦਿਆਂ ਕਿਹਾ ਕਿ ਇਹ ਸਾਰੇ ਲੋਕ ਪਾਕਿਸਤਾਨ ਚ ਪ੍ਰਸਿੱਧ ਹੋਣਾ ਚਾਹੁੰਦੇ ਹਨ ਤੇ ਇਸ ਲਈ ਇਨ੍ਹਾਂ ਨੇ ਹਰੇਕ ਗੱਲ ਚ ਸਬੂਤ ਚਾਹੀਦੇ ਹਨ।

 

 

ਸਪਾ–ਬਸਪਾ ਗਠਜੋੜ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਤਿੱਖਾ ਹਮਲਾ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਅੱਜ ਇਕ ਪਾਸੇ ਨਵੇਂ ਭਾਰਤ ਦੇ ਸੰਸਕਾਰ ਹਨ, ਤਾਂ ਦੂਜੇ ਪਾਸੇ ਵੰਸ਼ਵਾਦ ਤੇ ਭ੍ਰਿਸ਼ਟਾਚਾਰ ਦਾ ਵਾਧਾ ਹੈ। ਇਕ ਤਰਫ ਦਮਦਾਰ ਚੌਕੀਦਾਰ ਹੈ ਤਾਂ ਦੂਜੇ ਪਾਸੇ ਦਾਗਦਾਰਾਂ ਦੀ ਭਰਮਾਰ ਹੈ।

ਕਿਸਾਨਾਂ ਨੂੰ ਏਕੜ ਦਾ ਸੱਤ ਹਜ਼ਾਰ ਮੁਆਵਜ਼ਾ ਮਿਲੇਗਾ

Tags
Show More