NATIONAL

ਯੂਪੀ ’ਚ ਹਾਰੇ ਸਮਾਜਵਾਦੀ ਪਾਰਟੀ ਕਾਂਗਰਸ ਨਹੀਂ ਚਾਹੁੰਦੀ

ਯੂਪੀ ’ਚ ਹਾਰੇ ਸਮਾਜਵਾਦੀ ਪਾਰਟੀ ਕਾਂਗਰਸ ਨਹੀਂ ਚਾਹੁੰਦੀ

ਸੀਨੀਅਰ ਕਾਂਗਰਸੀ ਆਗੂ ਵੀਰੱਪਾ ਮੋਇਲੀ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਨਹੀਂ ਚਾਹੁੰਦੀ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ–ਬਹੁਜਨ ਸਮਾਜ ਪਾਰਟੀ–ਰਾਸ਼ਟਰੀ ਲੋਕ ਦਲ ਗੱਠਜੋੜ  ਚੋਣ ਹਾਰੇ ਤੇ ਉਹ ਕੁਝ ਹਿੱਸਿਆਂ ਵਿੱਚ ਗੱਠਜੋੜ ਨਾਲ ਤਾਲਮੇਲ ਕਰ ਸਕਦੀ ਹੈ। ਸ੍ਰੀ ਮੋਇਲੀ ਨੇ ਕਿਹਾ ਕਿ ਕਾਂਗਰਸ ਨੇ ਉੱਤਰ ਪ੍ਰਦੇਸ਼ ਵਿੱਚ ਆਪਣੇ ਦਮ ਉੱਤੇ ਚੋਣਾਂ ਲੜਨ ਦਾ ਫ਼ੈਸਲਾ ਹੈ, ਜਦੋਂ ਕਿ ਸਮਾਜਵਾਦੀ ਪਾਰਟੀ–ਬਸਪਾ ਨੇ ਉਸ ਨੂੰ ਸਿਰਫ਼ ਦੋ ਸੀਟਾਂ ਦੀ ਪੇਸ਼ਕਸ਼ ਕੀਤੀ ਸੀ। ਚੋਣਾਂ ਦੇ ਦ੍ਰਿਸ਼ਟੀਕੋਣ ਪੱਖੋਂ ਅਹਿਮ ਸੂਬੇ ਉੱਤਰ ਪ੍ਰਦੇਸ਼ ਵਿੱਚ ਲੋਕ ਸਭਾ ਦੀਆਂ 80 ਸੀਟਾਂ ਹਨ। Congress lost in the Samajwadi Party lost in UP

 

ਸ੍ਰੀ ਮੋਇਲੀ ਨੇ ਪੀਟੀਆਈ ਨੂੰ ਫ਼ੋਨ ਉੱਤੇ ਦਿੱਤੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਕਾਂਗਰਸ ਜਿਹੀ ਰਾਸ਼ਟਰੀ ਪਾਰਟੀ ਲਈ ਅਸੀਂ ਇਸ ਦੋ ਸੀਟਾਂ ਦੀ ਪੇਸ਼ਕਸ਼ ਨੂੰ ਪ੍ਰਵਾਨ ਨਹੀਂ ਕਰ ਸਕਦੇ। ਇਸ ਲਈ ਅਸੀਂ ਉਮੀਦਵਾਰ ਉਤਾਰ ਰਹੇ ਹਾਂ।ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਮੀਦਵਾਰ ਉਤਾਰਨ ਦੌਰਾਨ ਗੱਠਜੋੜ ਦੇ ਬਗ਼ੈਰ ਵੀ ਸੀਟਾਂ ਦਾ ਤਾਲਮੇਲ ਹੋ ਸਕਦਾ ਹੈ। ਤੁਸੀਂ ਉਸ ਰੁਝਾਨ ਨੂੰ ਵੇਖੋਗੇ। ਭਾਜਪਾ ਨੂੰ ਹਰਾਉਣ ਵਿੱਚ ਸਾਡੇ ਨਾਲ–ਨਾਲ ਉਨ੍ਹਾਂ ਦੀ ਵੀ ਦਿਲਚਸਪੀ ਹੈ। ਤਾਲਮੇਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ (ਸਮਾਜਵਾਦੀ ਪਾਰਟੀ–ਬਹੁਜਨ ਸਮਾਜ ਪਾਰਟੀ–ਰਾਸ਼ਟਰੀ ਲੋਕ ਦਲ) ਗੱਠਜੋੜ ਦੇ ਲੋਕ ਹਾਰਨ। ਕਾਂਗਰਸ, ਬਸਪਾ ਤੇ ਸਮਾਜਵਾਦੀ ਪਾਰਟੀ ਵਿਚਾਲੇ ਉਹੋ ਜਿਹਾ ਤਾਲਮੇਲ ਹੋਵੇਗਾ।

 

ਇਹ ਪੁੱਛੇ ਜਾਣ ‘ਤੇ ਕਿ ਉੱਤਰ ਪ੍ਰਦੇਸ਼ ਵਿੱਚ ਜਿੱਥੇ ਉਨ੍ਹਾਂ ਦੀ ਪਾਰਟੀ ਮਜ਼ਬੂਤ ਨਹੀਂ ਹੈ, ਉੱਥੇ ਕੀ ਕਾਂਗਰਸ ਇਸ ਵਾਰ ਸਮਾਜਵਾਦੀ ਪਾਰਟੀ–ਬਸਪਾ–ਰਾਸ਼ਟਰੀ ਲੋਕ ਦਲ ਗੱਠਜੋੜ ਦੀ ਹਮਾਇਤ ਕਰੇਗੀ, ਤਾਂ ਉਨ੍ਹਾਂ ਕਿਹਾ ਕਿ ਹਾਂ, ਚੋਣਾਂ ਦੌਰਾਨ ਇਹ ਤਾਲਮੇਲ ਹੋਵੇਗਾ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਪਿੱਛੇ ਜਿਹੇ ਕਿਹਾ ਸੀ ਕਿ ਕਾਂਗਰਸ ਸਮਾਜਵਾਦੀ ਪਾਰਟੀ–ਬਸਪਾ–ਰਾਸ਼ਟਰੀ ਲੋਕ ਦਲ ਗੱਠਜੋੜ ਦਾ ਹਿੱਸਾ ਹੈ  ਉਸ ਲਈ ਦੋ ਸੀਟਾਂ ਛੱਡੀਆਂ ਗਈਆਂ ਹਨ। ਬਸਪਾ ਮੁਖੀ ਮਾਇਆਵਤੀ ਨੇ 12 ਮਾਰਚ ਨੂੰ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਕਿਸੇ ਵੀ ਸੂਬੇ ਵਿੱਚ ਕਾਂਗਰਸ ਨਾਲ ਗੱਠਜੋੜ ਨਹੀਂ ਕਰੇਗੀ। ਇਸ ਦੌਰਾਨ ਸ੍ਰੀ ਮੋਇਲੀ ਨੇ ਇਹ ਵੀ ਦਾਅਵਾ ਕੀਤਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਾ ਕਰਨ ਦੇ ਫ਼ੈਸਲੇ ਬਾਰੇ ਵੀ ਮੁੜ–ਵਿਚਾਰ ਕੀਤਾ ਜਾ ਰਿਹਾ ਹੈ।

 

ਕਾਂਗਰਸੀ ਆਗੂ ਨੇ ਇਨ੍ਹਾਂ ਗੱਲਾਂ ਨੂੰ ਰੱਦ ਕਰ ਦਿੱਤਾ ਕਿ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਨਾਲ ਮੁਕਾਬਲਾ ਕਰਨ ਲਈ ਵਿਰੋਧੀ ਧਿਰ ਦੀ ਏਕਤਾ ਲੋੜੀਂਦੇ ਪੱਧਰ ਉੱਤੇ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਕੇਰਲ ਜਿਹੇ ਸੂਬਿਆਂ ਵਿੱਚ ਚੋਣਾਂ ਤੋਂ ਪਹਿਲਾਂ ਗੱਠਜੋੜ ਸੰਭਵ ਨਹੀਂ ਹੈ। ਸ੍ਰੀ ਮੋਇਲੀ ਨੇ ਕਿਹਾ ਕਿ ਅਸੀਂ ਕੇਰਲ ਵਿੱਚ ਖੱਬੀਆਂ ਪਾਰਟੀਆਂ ਵਿਰੁੱਧ ਲੜ ਰਹੇ ਹਾਂ। ਚੋਣਾਂ ਤੋਂ ਪਹਿਲਾਂ ਏਕਤਾ ਉੱਥੇ ਸੰਭਵ ਨਹੀਂ ਹੈ। ਅਸੀਂ ਖੱਬੀਆਂ ਪਾਰਟੀਆਂ ਨਾਲ ਪੱਛਮੀ ਬੰਗਾਲ ਵਿੱਚ ਨਾਲ ਰਹਾਂਗੇ ਕਿਉਂਕਿ ਉੱਥੋਂ ਦੀਆਂ ਚੋਣਾਂ ਤੋਂ ਪਹਿਲਾਂ ਦਾ ਮਾਹੌਲ ਵੱਖਰੀ ਕਿਸਮ ਦਾ ਹੈ।

ਇਮਾਰਤ ਡਿੱਗੀ ਨਾਈਜੀਰੀਆ ’ਚ, 9 ਮੌਤਾਂ ਕਈ ਜ਼ਖ਼ਮੀ

Tags
Show More