Punjab

ਗਊਆਂ ਦੇ ਨਾਮ ਦੇ ਇਕੱਠਾ ਹੁੰਦਾ ਦਾਨ ਕਮੇਟੀ ਨੂੰ ਮਨਮਰਜੀ ਨਾਲ ਨਹੀਂ ਵਰਤਣਾ ਚਾਹੀਦਾ- ਕਮੇਟੀ ਮੈਂਬਰ

ਗਊਸ਼ਾਲਾ ਦੇ ਦੇਖਭਾਲ ਲਈ ਨਵੀਂ ਕਮੇਟੀ ਗਠਿਤ

ਸੰਗਰੂਰ – ਰਾਮਾ ਚੰਦਰ ਰਾਮਾ, ਸੋਮਨਾਥ-

ਰਾਤ ਦੇ ਹਨੇਰੇ ਵਿੱਚ ਅਵਾਰਾ ਪਸ਼ੂਆਂ ਵੱਲੋਂ ਸੜਕਾਂ ਅਤੇ ਗਲੀਆਂ ਵਿੱਚ ਫਿਰਨ ਕਰਕੇ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋਇਆ ਹੈ। ਅਵਾਰਾ ਪਸ਼ੂ ਹਰ ਸੜਕ ਅਤੇ ਹਰ ਗਲੀ ਵਿੱਚ ਫਿਰਦੇ ਨਜ਼ਰ ਆਉਂਦੇ ਹਨ ਅਤੇ ਰਾਤ ਸਮੇਂ ਭਿਆਨਕ ਹਾਦਸਿਆਂ ਦਾ ਕਾਰਨ ਬਣਦੇ ਹਨ, ਪਰ ਇਹਨਾਂ ਪਸ਼ੂਆਂ ਨੂੰ ਸੰਭਾਲਣ ਲਈ ਸ਼ਹਿਰ ਵਿਚਲੀ ਗਊਸ਼ਾਲਾ ਕਮੇਟੀ ਅਤੇ ਪ੍ਰਸ਼ਾਸਨ ਮੁੱਢਲਾ ਫਰਜ਼ ਨਹੀਂ ਸਮਝ ਰਿਹਾ।

ਜ਼ਿਕਰਯੋਗ ਹੈ ਕਿ ਸਥਾਨਕ ਗਊਸ਼ਾਲਾ ਕਮੇਟੀ ਕੋਲ ਕਰੀਬ 100 ਕਿਲੇ ਜ਼ਮੀਨ ਹੈ, ਜਿਸ ਨੂੰ ਉਹ ਹਰ ਸਾਲ ਠੇਕੇ ‘ਤੇ ਦੇ ਕੇ ਚੰਗੀ ਆਮਦਨ ਵਸੂਲ ਕਰ ਰਹੇ ਹਨ, ਪਰ ਜੇਕਰ ਉਹਨਾਂ ਨੂੰ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਪੁੱਛਿਆ ਜਾਂਦਾ ਹੈ ਤਾਂ ਉਹ ਸਰਕਾਰ ਅਤੇ ਕਿਸਾਨਾਂ ਤੋਂ ਸਹਾਇਤਾ ਦੀ ਮੰਗ ਕਰਦੇ ਹਨ। ਮਾਮਲੇ ਨੂੰ ਗੰਭੀਰਤਾ ਨੂੰ ਦੇਖਦਿਆਂ ਸੈਕੜੇ ਮੁਹੱਲਾ ਗਊਸ਼ਾਲਾ ਵਸਨੀਕਾਂ ਅਤੇ ਗਊਸ਼ਾਲਾ ਕਿਰਾਏਦਾਰਾਂ ਵਲੋਂ ਇਕ ਮੀਟਿੰਗ ਗੁਰਨਾਮ ਸਿੰਘ ਭਿੰਡਰ ਦੀ ਅਗਵਾਈ ਵਿਚ ਕੀਤੀ ਗਈ । ਮੀਟਿੰਗ ਵਿਚ ਹਾਜ਼ਰ ਵਸਨੀਕਾਂ ਵਲੋਂ ਗਊਸ਼ਾਲਾ ਕਮੇਟੀ (ਗਊ ਰਕਸ਼ਕ ਮੰਡਲ) ਵਲੋਂ ਗਊਸ਼ਾਲਾਂ ਦੇ ਫੰਡਾਂ ਦੀ ਕੀਤੀ ਜਾਂਦੀ ਨਜਾਇਜ਼ ਵਰਤੋਂ ਅਤੇ ਕਮੇਟੀ ਮੈਂਬਰਾਂ ਦਾ ਕਿਰਾਏਦਾਰ ਪ੍ਰਤੀ ਬੇਰੁਖੀ ਵਾਲੇ ਰਵਾਈਏ ਦੀ ਸ਼ਖਤ ਸਬਦਾ ਵਿਚ ਅਲੋਚਨਾ ਕੀਤੀ ਅਤੇ ਸਮੂਹ ਹਾਜ਼ਰੀਨ ਵਲੋਂ ਗਊਆਂ ਦੇ ਨਾਮ ਤੇ ਕੀਤੀ ਜਾ ਰਹੀ ਰਾਜਨੀਤੀ ਨੂੰ ਰੋਕਣ ਲਈ ਇਕ ਕਮੇਟੀ ਬਣਾਈ ਗਈ । ਜਿਸ ਵਿਚ ਗੁਰਨਾਮ ਸਿੰਘ ਭਿੰਡਰ ਅਤੇ ਜਸਪਾਲ ਸ਼ਰਮਾ ਪਾਲੀ ਨੂੰ ਅਧਿਕਾਰ ਦਿੱਤੇ ਗਏ ਕਿ ਗਊਸ਼ਾਲਾ ਵੇਲਫੇਅਰ ਸੁਸਾਇਟੀ ਨਾਮ ਦੀ ਸੰਸਥਾ ਬਣਾਈ ਜਾਵੇ ਅਤੇ ਇਸ ਨੂੰ ਰਜਿਸਟਡ ਕਰਵਾਇਆ ਜਾਵੇ।
ਸਮਾਜਸੇਵੀ ਗੁਰਨਾਮ ਸਿੰਘ ਭਿੰਡਰਾ ਨੇ ਕਿਹਾ ਕਿ ਅਣਗਿਣਤ ਲੋਕ ਗਊਸ਼ਾਲਾ ਤੋਂ ਮੁੱਲ ਚਾਰਾ ਲੈ ਕੇ ਗਊਆਂ ਨੂੰ ਪਾਉਂਦੇ ਹਨ, ਜਿਸ ਕਾਰਨ ਮੁਫਤ ਵਿੱਚ ਕਮੇਟੀ ਨੂੰ ਚਾਰਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਇੰਨੀ ਜ਼ਮੀਨ ਹੋਣ ਅਤੇ ਹਰ ਸਾਲ ਜ਼ਮੀਨ ਦਾ ਠੇਕਾ ਆਉਣ ਕਰਕੇ ਗਊਸ਼ਾਲਾ ਕਮੇਟੀ ਵੱਲੋਂ ਇਸ ਅਹਿਮ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।ਉਨਾਂ ਦੱਸਿਆ ਕਿ ਗਊਸ਼ਾਲਾ ਕਮੇਟੀ ਵਲੋਂ ਲੱਖਾਂ ਰੁਪਇਆ ਨਾਲ ਆਪਣੇ ਬੈਠਣ ਲਈ ਏ ਸੀ ਇਮਾਰਤ ਦਾ ਨਿਰਮਾਣ ਕਰਵਾਇਆ ਹੈ ਜਦਕਿ ਜਿਨਾ ਗਊਆਂ ਦੇ ਨਾਮ ਤੇ ਕਮੇਟੀ ਦਾਨ ਇਕੱਠਾ ਕਰਦੀ ਹੈ ਉਹ ਗੰਦਗੀ ਵਿਚ ਮੂੰਹ ਮਾਰਨ ਲਈ ਮਜਬੂਰ ਹਨ। । ਇਸ ਮੌਕੇ ਗੁਰਨਾਮ ਸਿੰਘ ਭਿੰਡਰ, ਜਸਪਾਲ ਸ਼ਰਮਾ, ਕੌਂਸਲਰ ਸੱਜਣ ਕੁਮਾਰ , ਅਸ਼ੋਕ ਕੁਮਾਰ, ਸੰਦੀਪ ਕੁਮਾਰ, ਡਾ. ਦਵਿੰਦਰ ਵਰਮਾ, ਯਸਪਾਲ ਗਰਗ, ਹਰਮੀਤ ਸਿੰਘ, ਬਾਬੂ ਰਾਮ, ਤੇਜਿੰਦਰ ਕੌਰ, ਸਲੋਚਨਾਂ ਰਾਣੀ, ਆਸਾ ਰਾਣੀ ਵਿਨੋਦ ਕੁਮਾਰ, ਰਾਮ ਲਾਲ ਕਾਂਸਲ ਦੀ ਅਗਵਾਈ ਵਿਚ ਕਮੇਟੀ ਦਾ ਗਠਨ ਕੀਤਾ ਗਿਆ। ਕਮੇਟੀ ਵਲੋਂ ਜਲਦੀ ਹੀ ਸਰਭਸੰਮਤੀ ਨਾਲ ਪ੍ਰਧਾਨ ਚੁਣਿਆ ਜਾਵੇਗਾ।

ਗਊਸ਼ਾਲਾ ਉਪਰ ਕੇਸ਼ ਦਾਇਰ ਕੇਸ ਦਾਇਰ ਕਰਾਂਗਾ-ਬਲਵਿੰਦਰ ਨਾਗੀ

Show More