Punjab

ਸੀ ਬੀ ਆਈ ਨੇ ਸਥਾਨਕ ਦਫਤਰ ਕੀਤਾ ਬੰਦ– ਸੁਸਮਾ ਅਰੋੜਾ

ਪੰਜਾਬਨਾਮਾ ਦੀ ਖਬਰ ਰੰਗ ਲਿਆਈ

Posted by Punjabnama on Friday, 31 May 2019

ਸੰਗਰੂਰ, 28 ਮਈ (ਬਾਵਾ) – ਭ੍ਰਿਸ਼ਟਾਚਾਰ ਦੇ ਦੋਸ਼ ਦਾ ਸਾਹਮਣਾ ਕਰ ਰਹੀ ਸਮਾਜਸੇਵੀ ਸੰਸਥਾ ਕਰਾਇਮ ਬਿਓਰੋ ਆਫ ਇੰਨਵੈਸ਼ਟੀਗੇਸ਼ਨ (ਸੀ ਬੀ ਆਈ ) ਨੇ ਅਖਿਰਕਾਰ ਆਪਣਾ ਦਫਤਰ ਬੰਦ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਸੰਸਥਾ ਦੇ ਦਫਤਰ ਦੇ ਮੇਨ ਗੇਟ ਤੇ ਦੋ ਪੋਸਟਰ ਲੱਗੇ ਹਨ ਜਿਨ•ਾਂ ਤੇ ਲਿਖਿਆ ਹੈ ਕਿ ਇਹ ਸੰਸਥਾ ਦਾ ਦਫਤਰ ਇਥੋ ਬਦਲ ਕੇ ਆਪਣੀ ਮੇਨ ਬ੍ਰਾਂਚ ਸਮਾਣਾ (ਦਰਦੀ ਚੌਂਕ ) ਵਿਚ ਤਬਦੀਲ ਹੋ ਗਿਆ ਹੈ ਅਤੇ ਦੂਸਰੇ ਪੋਸਟਰ ਤੇ ਲਿਖਿਆ ਹੈ ਕਿ ਇਸ ਸੰਸਥਾ ਦਾ C.B.I. ਜਾਂ ਸਬੰਧਤ ਅਧਿਕਾਰੀਆਂ ਨਾਲ ਕੋਈ ਸਬੰਧ ਨਹੀਂ ਹੈ, ਇਹ ਇਕ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਹੈ। punjabnama tv

ਪੰਜਾਬਨਾਮਾ ਵਲੋਂ ਕੁਝ ਦਿਨ ਪਹਿਲਾ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਸੀ ਕਿ ਸਮਾਜਸੇਵੀ ਸੰਸਥਾ ਦੀ ਆੜ ਵਿਚ ਕਰਾਇਮ ਬਿਓਰੋ ਆਫ ਇੰਨਵੈਸਟੀਗੇਸ਼ਨ ਦੇ ਕੁਝ ਮੈਂਬਰ ਸੰਸਥਾ ਸੀ ਬੀ ਆਈ ਦੇ ਨਾਮ ਦੀ ਦੁਰਵਰਤੋਂ ਕਰਕੇ ਭੋਲੇ ਭਾਲੇ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਨਾਮ ‘ਤੇ ਮੋਟੀਆਂ ਰਕਮ ਵਸੂਲ ਕਰ ਰਹੇ ਹਨ। ਪੰਜਾਬਨਾਮਾ ਵਿਚ ਛਪੀ ਖਬਰ ਦਾ ਅਸਰ ਇਹ ਹੋਇਆ ਕਿ ਸੰਸਥਾ ਨੇ ਆਪਣਾ ਦਫਤਰ ਬੰਦ ਕਰ ਦਿੱਤਾ । ਪੜਤਾਲ ਕਰਨ ਵਾਲੀ ਗੱਲ ਇਹ ਹੈ ਕਿ ਇਸ ਸਮਾਜਸੇਵੀ ਸੰਸਥਾ ਵਲੋਂ ਪਿਛਲੇ ਸਮੇਂ ਵਿਚ ਕਿੰਨੇ ਕੰਮ ਕਰਵਾਏ ਗਏ । ਇਸ ਸੰਸਥਾ ਦੇ ਕੋਣ ਕੋਣ ਮੈਂਬਰ ਸਨ ਅਤੇ ਉਨ•ਾਂ ਦਾ ਪਿਛੋਕੜ ਕੀ ਹੈ । ਸੰਸਥਾ ਦੇ ਫੇਸਬੁੱਕ ਅਕਾਉਂਟ ਤੇ 25 ਮਰਦ ਅਤੇ ਔਰਤਾਂ ਦੀ ਇਕ ਗਰੁੱਪ ਫੋਟੋ ਪਾਈ ਗਈ ਹੈ ਜੋ ਸੰਸਥਾ ਦੇ ਮੈਂਬਰ ਹੋਣ ਦਾ ਪ੍ਰਮਾਣ ਪੇਸ਼ ਕਰ ਰਹੇ ਹਨ। ਇਹ ਲੋਕ ਕੋਣ ਹਨ ਅਤੇ ਇਨ•ਾਂ ਵਲੋਂ ਕੀ ਕੀ ਕੰਮ ਕੀਤੇ ਗਏ ਕਿਉਂ ਇਨ•ਾਂ ਨੂੰ ਆਪਣਾ ਦਫਤਰ ਬੰਦ ਕਰਨਾ ਪਿਆ। ਜਿਨ•ਾਂ ਲੋਕਾਂ ਤੋਂ ਕੰਮ ਕਰਵਾਉਣ ਦੇ ਪੈਸੇ ਲਏ ਗਏ ਉਨ•ਾਂ ਦਾ ਹੁਣ ਕੀ ਬਣੇਗਾ। ਪੰਜਾਬਨਾਮਾ ਦੀ ਟੀਮ ਵਲੋਂ ਕਰਾਇਮ ਬਿਓਰੋ ਆਫ ਇੰਨਵੈਸਟੀਗੇਸ਼ਨ ਸਮਾਜਸੇਵੀ ਸੰਸਥਾ ਦੀ ਪੜਤਾਲ ਜਾਰੀ ਹੈ ਅਤੇ ਸਮੇਂ ਸਮੇਂ ਤੇ ਪਾਠਕਾਂ ਨੂੰ ਇਸ ਸਬੰਧੀ ਜਾਣੂ ਕਰਵਾਇਆ ਜਾਵੇਗਾ ।

ਇਸ ਸਬੰਧੀ ਜਦੋਂ ਸੰਸਥਾ ਦੀ ਸਹਾਇਕ ਇੰਚਾਰਜ਼ ਸ੍ਰੀਮਤੀ ਸੁਸਮਾ ਅਰੋੜਾ ਨਾਲ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ ਸੰਸਥਾ ਦੀ ਸਥਾਨਕ ਇਕਾਈ ਨੂੰ ਭੰਗ ਕਰ ਦਿੱਤਾ ਗਿਆ ਹੈ।

ਰਾਹੁਲ ਗਾਂਧੀ ਦੇਣਗੇ 72 ਹਜਾਰ ਰੁਪਏ ਗਰੀਬ ਪਰਿਵਾਰਾਂ ਨੂੰ

Tags
Show More