SPORTS

Deepa Karmakar: ਮੇਰੀ ਹਾਰ ਵੀ ਜਿੱਤ ਤੋਂ ਵੱਡੀ ਹੋ ਨਿਕਲੀ

ਅਗਰਤਲਾ ‘ਚ ਦੀਪਾ ਦਾ ਸ਼ਾਨਦਾਰ ਸਵਾਗਤ

ਰੀਓ ਓਲੰਪਿਕ ‘ਚ ਮਾਮੂਲੀ ਫਰਕ ਨਾਲ ਤਮਗੇ ਤੋਂ ਖੁੰਝਣ ਦੇ ਬਾਵਜੂਦ ਕਰੋੜਾਂ ਦੇਸ਼ਵਾਸੀਆਂ ਦਾ ਦਿਲ ਜਿੱਤਣ ਵਾਲੀ ਜਿਮਨਾਸਟ ਦੀਪਾ ਕਰਮਾਕਰ ਦਾ ਆਪਣੇ ਘਰ ਪਰਤਣ ‘ਤੇ ਸੋਮਵਾਰ ਜ਼ੋਰਦਾਰ ਸਵਾਗਤ ਕੀਤਾ ਗਿਆ। ਰੀਓ ਤੋਂ ਦੋ ਦਿਨ ਪਹਿਲਾਂ ਹੀ ਸਵਦੇਸ਼ ਪਰਤ ਆਈ ਦੀਪਾ ਸੋਮਵਾਰ ਨੂੰ ਦਿੱਲੀ ਤੋਂ ਆਪਣੇ ਘਰੇਲੂ ਸ਼ਹਿਰ ਅਗਰਤਲਾ ਪਹੁੰਚ ਗਈ, ਜਿਥੇ ਦੀਪਾ ਤੇ ਉਸ ਦੇ ਕੋਚ ਬਿਸੇਸ਼ਵਰ ਨੰਦੀ ਦਾ ਹਵਾਈ ਅੱਡੇ ‘ਤੇ ਜ਼ੋਰਦਾਰ ਸਵਾਗਤ ਕੀਤਾ ਗਿਆ।
ਇਸ ਤੋਂ ਬਾਅਦ ਦੀਪਾ ਤੇ ਨੰਦੀ ਨੂੰ ਇਕ ਖੁੱਲ੍ਹੀ ਜੀਪ ‘ਚ ਜਲੂਸ ਦੇ ਰੂਪ ‘ਚ ਸ਼ਹਿਰ ਦੇ ਇਕ ਵੱਡੇ ਮੈਦਾਨ ‘ਚ ਲਿਜਾਇਆ ਗਿਆ। ਕਰੀਬ 12 ਕਿਲੋਮੀਟਰ ਦੇ ਪੈਂਡੇ ਦੌਰਾਨ ਸਥਾਨਕ ਲੋਕਾਂ ਨੇ ਉਨ੍ਹਾਂ ਦਾ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਸੂਬੇ ਦੀ ਬੇਟੀ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ। ਇਸ ਤੋਂ ਬਾਅਦ ਦੀਪਾ ਨੂੰ ਇਕ ਵੱਡੇ ਮੈਦਾਨ ‘ਚ ਲਿਜਾਇਆ ਗਿਆ, ਜਿਥੇ ਮੁੱਖ ਮੰਤਰੀ ਮਣਿਕ ਸਰਕਾਰ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ।

Show More

Leave a Reply

Your email address will not be published. Required fields are marked *