OPINIONPunjab

DILGEER Controversy over Eighth Guru Sri Harikrishan

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਸੰਬੰਧਿਤ ਦਲਗੀਰ ਹੋਏ ਮੱਤਭੇਦ

DILGEER Controversy over Eighth Guru Sri Harikrishan : ਪਿਛਲੇ ਦਿਨੀਂ ਪੰਜਾਬੀ ਟ੍ਰਿਬਿਊਨ ਵਿਚ ‘ਅੱਠਵੇਂ ਗੁਰੂ ਦੇ ਜਨਮ ਸਥਾਨ ਬਾਰੇ ਮੱਤਭੇਦ ਕਿਉਂ?’ ਸਿਰਲੇਖ ਅਧੀਨ ਛਪਿਆ ਡਾ. ਹਰਜਿੰਦਰ ਸਿੰਘ ਦਿਲਗੀਰ ਦਾ ਲੇਖ ਪੜਿਆ। ਲੇਖਕ ਨੇ ਕੀਰਤਪੁਰ ਸਾਹਿਬ ਦੀ ਥਾਂ ਨਾਹਨ ਰਿਆਸਤ ਵਿਚ ਪੈਂਦੇ ਪਿੰਡ ਥਾਪਲ ਵਿਚ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਵਿਚ ਹੋਇਆ ਸਿੱਧ ਕਰਨ ਦਾ ਯਤਨ ਕੀਤਾ ਹੈ। ਇਸ ਸੰਬੰਧ ਵਿਚ ਲੇਖਕ ਨੇ ਹਰੀ ਰਾਮ ਗੁਪਤਾ, ਇੰਦੂ ਭੂਸ਼ਣ ਬੈਨਰਜੀ, ਡਾ. ਗੰਡਾ ਸਿੰਘ, ਖ਼ੁਸ਼ਵੰਤ ਸਿੰਘ ਅਤੇ ਕਨਿੰਘਮ ਆਦਿ ਵਿਦਵਾਨ ਲੇਖਕਾਂ ਦੀਆਂ ਲਿਖਤਾਂ ਦਾ ਸਹਾਰਾ ਲਿਆ ਹੈ।

ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜਨਮ ਥਾਪਲ ਵਿਖੇ ਹੋਣ ਦਾ ਭਾਵ ਹੈ ਕਿ ਉਹਨਾਂ ਦੇ ਪਿਤਾ ਗੁਰੂ ਹਰਿ ਰਾਇ ਜੀ ਅਤੇ ਉਹਨਾਂ ਦਾ ਪਰਿਵਾਰ ਉਥੇ ਨਿਵਾਸ ਕਰਦਾ ਸੀ। ਲੇਖਕ ਕਹਿੰਦਾ ਹੈ ਕਿ 1645 ਤੋਂ 1657 ਤੱਕ ਗੁਰੂ ਹਰਿ ਰਾਇ ਸਾਹਿਬ ਜੀ ਸਿਰਮੌਰ/ਨਾਹਨ ਰਿਆਸਤ ਵਿਚ ਰਹੇ ਸਨ। ਇਸੇ ਦੌਰਾਨ ਗੁਰੂ ਜੀ ਦੇ ਤਿੰਨ ਬੱਚਿਆਂ ਰਾਮ ਰਾਇ, ਬੀਬੀ ਰੂਪ ਕੌਰ ਅਤੇ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ।

 DILGEER Controversy over Eighth Guru Sri Harikrishan Jiਹਰੀ ਰਾਮ ਗੁਪਤਾ, ਇੰਦੂ ਭੂਸ਼ਣ ਬੈਨਰਜੀ, ਖ਼ੁਸ਼ਵੰਤ ਸਿੰਘ, ਕਨਿੰਘਮ ਆਦਿ ਵਿਦਵਾਨ ਲੇਖਕਾਂ ਦਾ ਆਧਾਰ ਮੋਹਸਿਨ ਫ਼ਾਨੀ ਦਾ ਇਹ ਬਿਆਨ ਹੈ ਜਿਸ ਵਿਚ ਉਹ ਕਹਿੰਦਾ ਹੈ ਕਿ “ਹਰਿ ਰਾਏ ਕੀਰਤਪੁਰ ਵਿਖੇ ਇਕ ਸਾਲ ਰਹੇ। ਜਦੋਂ ਸੰਨ 1055 ਹਿਜਰੀ (1645 ਈ.) ਵਿਚ ਨਜਾਬਤ ਖ਼ਾਨ ਪੁੱਤਰ ਮਿਰਜ਼ਾ ਸ਼ਾਹਰੁਖ, ਸ਼ਾਹ ਜਹਾਨ ਦੇ ਗਵਰਨਰ ਨੇ ਤਾਰਾ ਚੰਦ ਦੇ ਇਲਾਕੇ ਉਪਰ ਫ਼ੌਜ ਚੜ੍ਹਾ ਕੇ ਤਬਾਹ ਕੀਤਾ ਤੇ ਤਾਰਾ ਚੰਦ ਨੂੰ ਗ਼੍ਰਿਫ਼ਤਾਰ ਕਰ ਲਿਆ ਤਾਂ ਗੁਰੂ ਹਰਿ ਰਾਏ ਸਰਹੰਦ ਦੇ ਨੇੜਲੇ ਸਥਾਨ ਥਾਪਲ, ਜੋ ਰਾਜਾ ਮੇਦਨੀ ਪ੍ਰਕਾਸ਼ ਦਾ ਮੁਲਕ ਸੀ, ਉਥੇ ਚਲੇ ਗਏ।” ਮੋਹਸਿਨ ਫ਼ਾਨੀ ਆਪਣੇ ਆਪ ਨੂੰ ਗੁਰੂ ਹਰਿ ਰਾਏ ਜੀ ਦਾ ਬਹੁਤ ਨਜ਼ਦੀਕੀ ਦੱਸਦਾ ਹੈ ਅਤੇ ਨਾਲ ਹੀ ਕਹਿੰਦਾ ਹੈ ਕਿ ਉਸ ਨੇ ਮਸੰਦਾਂ ਦੁਆਰਾ ਦੱਸੀਆਂ ਸੂਚਨਾਵਾਂ ਨੂੰ ਕਲਮਬੰਦ ਕੀਤਾ ਹੈ। 1645 ਈ. ਵਿਚ ਗੁਰੂ ਹਰਿ ਰਾਏ ਸਾਹਿਬ ਦੇ ਕੀਰਤਪੁਰ ਸਾਹਿਬ ਛੱਡ ਜਾਣ ਉਪਰੰਤ ਮੋਹਸਿਨ ਫ਼ਾਨੀ ਸਿੱਖ ਧਰਮ ਨਾਲ ਸੰਬੰਧਿਤ ਕਿਸੇ ਵੀ ਘਟਨਾ ਦਾ ਜ਼ਿਕਰ ਨਹੀਂ ਕਰਦਾ। ਹਰੀ ਰਾਮ ਗੁਪਤਾ ਲਿਖਦਾ ਹੈ ਕਿ ਗੁਰੂ ਹਰਿ ਰਾਏ ਜੀ ਦੁਆਰਾ ਕੀਰਤਪੁਰ ਸਾਹਿਬ ਛੱਡ ਜਾਣ ਉਪਰੰਤ ਮੋਹਸਿਨ ਫ਼ਾਨੀ ਆਪਣੇ ਘਰ ਕਸ਼ਮੀਰ ਚਲਾ ਜਾਂਦਾ ਹੈ ਅਤੇ ਉਸ ਦਾ ਬਾਕੀ ਦਾ ਜੀਵਨ ਉਥੇ ਹੀ ਗੁਜ਼ਰਦਾ ਹੈ। ਕੀਰਤਪੁਰ ਤੋਂ ਚਲੇ ਜਾਣ ਉਪਰੰਤ ਉਸ ਦਾ ਕਦੇ ਵੀ ਗੁਰੂ ਸਾਹਿਬ ਨਾਲ ਮੇਲ ਨਹੀਂ ਹੋਇਆ।

 DILGEER Controversy over Eighth Guru Sri Harikrishan Jiਡਾ. ਗੰਡਾ ਸਿੰਘ ਸਿੱਖ ਇਤਿਹਾਸ ਦੇ ਬਹੁਤ ਵੱਡੇ ਵਿਦਵਾਨ ਹਨ। ਇਹਨਾਂ ਨੇ ਫ਼ਾਰਸੀ ਦੇ ਸਮਾਕਲੀ ਸਰੋਤਾਂ ਦੇ ਆਧਾਰ ‘ਤੇ ਸਿੱਖ ਇਤਿਹਾਸ ਦੀਆਂ ਗੁੱਝੀਆਂ ਪਰਤਾਂ ਨੂੰ ਖੋਲਣ ਦਾ ਮਹੱਤਵਪੂਰਨ ਕਾਰਜ ਕੀਤਾ ਹੈ। ਸਿੱਖ ਇਤਿਹਾਸ ਨਾਲ ਜੁੜੇ ਹੋਏ ਫ਼ਾਰਸੀ ਸਰੋਤਾਂ ਨੂੰ ਸਿੱਖ ਵਿਦਵਾਨਾਂ ਦੀ ਨਜ਼ਰ ਕਰਨ ਲਈ ਉਹਨਾਂ ਨੇ ਇਹਨਾਂ ਦਾ ਪੰਜਾਬੀ ਜਾਂ ਅੰਗਰੇਜ਼ੀ ਭਾਸ਼ਾ ਵਿਚ ਅਨੁਵਾਦ ਕਰ ਦਿੱਤਾ ਸੀ। ਇਹ ਡਾ. ਸਾਹਿਬ ਦੀ ਦੂਰ ਦ੍ਰਿਸ਼ਟੀ ਸੀ ਨਹੀਂ ਤਾਂ ਫ਼ਾਰਸੀ ਨਾ ਜਾਣਨ ਵਾਲੇ ਅਤੇ ਸਿੱਖ ਇਤਿਹਾਸ ਵਿਚ ਰੁਚੀ ਰੱਖਣ ਵਾਲੇ ਬਹੁਤ ਸਾਰੇ ਵਿਦਵਾਨ ਇਤਿਹਾਸਕ ਸਰੋਤਾਂ ਨੂੰ ਨੇੜਿਉਂ ਦੇਖਣ ਵਿਚ ਜਾਂ ਤਾਂ ਅਸਮਰੱਥ ਹੋ ਜਾਂਦੇ ਜਾਂ ਕਿਸੇ ਹੋਰ ਕੱਚੇ-ਪਿੱਲੇ ਫ਼ਾਰਸੀ ਦੇ ਜਾਣੂ ‘ਤੇ ਨਿਰਭਰ ਕਰ ਕੇ ਇਤਿਹਾਸ ਦੀਆਂ ਗੁੰਝਲਾਂ ਵਿਚ ਹੋਰ ਵਾਧਾ ਕਰ ਦਿੰਦੇ। ਗੁਰੂ ਹਰਿ ਰਾਏ ਸਾਹਿਬ ਨਾਲ ਸੰਬੰਧਿਤ ਡਾ. ਗੰਡਾ ਸਿੰਘ ਦੀ ‘ਮਾਖ਼ਜ਼ਿ ਤਵਾਰੀਖ਼ਿ ਸਿੱਖਾਂ’ ਸਿਰਲੇਖ ਅਧੀਨ ਜਿਹੜੀ ਪੁਸਤਕ ਦਾ ਹਵਾਲਾ ਦਿਲਗੀਰ ਜੀ ਨੇ ਦਿੱਤਾ ਹੈ ਇਹ ਉਹਨਾਂ ਦੁਆਰਾ ਫ਼ਾਰਸੀ ਵਿਚ ਇਕੱਤਰ ਕੀਤੇ ਸਿੱਖ ਸਰੋਤਾਂ ਦਾ ਸੰਗ੍ਰਹਿ ਹੈ। ਇਸ ਪੁਸਤਕ ਵਿਚ ਉਹਨਾਂ ਨੇ ਇਤਿਹਾਸਕਾਰੀ ਬਾਰੇ ਪ੍ਰਾਪਤ ਸਰੋਤਾਂ ਦਾ ਗੰਭੀਰ ਮੰਥਨ ਕਰ ਕੇ ਸਿੱਖ ਇਤਿਹਾਸ ਨਾਲ ਸੰਬੰਧਿਤ ਘਟਨਾਵਾਂ ਦਾ ਅਨੁਵਾਦ ਕੀਤਾ ਹੈ ਜਿਸ ਵਿਚ ਅਕਬਰਨਾਮਾ, ਤੁਜ਼ਕਿ ਜਹਾਂਗੀਰੀ, ਦਬਿਸਤਾਨਿ ਮਜ਼ਾਹਿਬ ਵਿਚੋਂ ਨਾਨਕ ਪੰਥੀ, ਅਖ਼ਬਾਰਾਤਿ ਦਰਬਾਰਿ ਮੁਅੱਲਾ, ਅਹਿਕਾਮਿ ਆਲਮਗੀਰੀ, ਖ਼ੁਲਸਾਤੁਤ ਤਵਾਰੀਖ਼, ਤਾਰੀਖਿ ਮੁਅੱਜ਼ਮ ਸ਼ਾਹ, ਚਹਾਰ ਗੁਲਸ਼ਨ ਆਦਿ ਸ਼ਾਮਲ ਹਨ। ਇਸ ਪੁਸਤਕ ਵਿਚ ਮੁਹਸਨਿ ਫ਼ਾਨੀ ਦੀ ਰਚਨਾ ਦਾ ਅਨੁਵਾਦ ਵੀ ਸ਼ਾਮਲ ਹੈ। ਜਾਪਦਾ ਹੈ ਦਿਲਗੀਰ ਜੀ ਨੇ ਇਸੇ ਅਨੁਵਾਦ ਨੂੰ ਹੀ ਆਧਾਰ ਬਣਾਇਆ ਹੈ।

ਦਿਲਗੀਰ ਜੀ ਗੁਰੂ ਹਰਿ ਰਾਏ ਸਾਹਿਬ ਦਾ 12-13 ਸਾਲ ਨਾਹਨ ਰਿਆਸਤ ਵਿਚ ਜਾਣਾ ਮੰਨਦੇ ਹੋਏ ਉਥੇ ਹੀ ਉਹਨਾਂ ਦੇ ਬੱਚਿਆਂ ਦਾ ਜਨਮ ਹੋਇਆ ਸਿੱਧ ਕਰਨ ਦਾ ਯਤਨ ਕਰਦੇ ਹਨ ਪਰ ਠੋਸ ਹਵਾਲਾ ਕੋਈ ਨਹੀਂ ਦਿੰਦੇ।

ਲੇਖਕ ਆਪਣੀ ਦਲੀਲ ਸਿੱਧ ਕਰਨ ਲਈ ਵੱਖ-ਵੱਖ ਵਿਦਵਾਨਾਂ ਵੱਲੋਂ ਵਰਤੇ ਗਏ ਫ਼ਾਰਸੀ ਦੇ ਇਕ ਸਰੋਤ ਦਾ ਹਵਾਲਾ ਦਿੰਦੇ ਹੈ ਜਿਹੜਾ ਕਿ ਗੁਰੂ ਹਰਿ ਰਾਏ ਜੀ ਦੇ ਕੀਰਤਪੁਰ ਸਾਹਿਬ ਛੱਡ ਦੇਣ ਤੱਕ ਸੀਮਿਤ ਹੈ। ਸਿੱਖ ਸਰੋਤਾਂ ਵਿਚ ਗੁਰੂ ਸਾਹਿਬਾਨ ਦੇ ਪ੍ਰਕਾਸ਼ ਅਤੇ ਉਹਨਾਂ ਦੇ ਪ੍ਰਚਾਰ ਨਾਲ ਸੰਬੰਧਿਤ ਅਨੇਕਾਂ ਹਵਾਲੇ ਮੌਜੂਦ ਹਨ। ਵਿਭਿੰਨ ਪਿੰਡਾਂ, ਸ਼ਹਿਰਾਂ, ਕਸਬਿਆਂ ਵਿਖੇ ਸਥਾਪਿਤ ਇਤਿਹਾਸਿਕ ਗੁਰਦੁਆਰੇ ਇਹ ਸਿੱਧ ਕਰਦੇ ਹਨ ਕਿ ਗੁਰੂ ਸਾਹਿਬ ਸ਼ਰਧਾਲੂਆਂ ਨਾਲ ਨਿਰੰਤਰ ਰਾਬਤਾ ਕਾਇਮ ਰੱਖਦੇ ਸਨ ਅਤੇ ਜਦੋਂ ਕੋਈ ਸਿੱਖ ਉਹਨਾਂ ਨੂੰ ਆਪਣੇ ਪਿੰਡ ਚਰਨ ਪਾਉਣ ਦੀ ਬੇਨਤੀ ਕਰਦਾ ਤਾਂ ਉਸ ਨੂੰ ਪ੍ਰਵਾਨ ਕਰਦੇ ਸਨ। ਪੰਜਾਬ ਦੇ ਪਿੰਡਾਂ ਵਿਚ ਅਜਿਹੀਆਂ ਅਨੇਕਾਂ ਰਵਾਇਤਾਂ ਮੌਜੂਦ ਹਨ ਜਿਥੇ ਗੁਰੂ ਸਾਹਿਬਾਨ ਨੇ ਨਿਵਾਸ ਕੀਤਾ ਅਤੇ ਇਲਾਕੇ ਦੇ ਮੁਖੀ ਸਿੱਖਾਂ ਨੂੰ ਅਸ਼ੀਰਵਾਦ ਦਿੱਤਾ ਸੀ। ਮੌਜੂਦਾ ਸਮੇਂ ਵਿਚ ਵੀ ਅਜਿਹੇ ਬਹੁਤ ਸਾਰੇ ਪਰਿਵਾਰ ਮੌਜੂਦ ਹਨ ਜਿਹੜੇ ਆਪਣੇ ਪੂਰਵਜਾਂ ਦੁਆਰਾ ਗੁਰੂ ਸਾਹਿਬਾਨ ਦੇ ਦਰਸ਼ਨ ਕਰਨਾ ਬਹੁਤ ਮਾਣ ਨਾਲ ਦੱਸਦੇ ਹਨ। ਅਸ਼ੀਰਵਾਦ ਦੇ ਰੂਪ ਵਿਚ ਗੁਰੂ ਸਾਹਿਬਾਨ ਦੁਆਰਾ ਬਖ਼ਸ਼ਿਸ਼ ਕੀਤੀਆਂ ਨਿਸ਼ਾਨੀਆਂ ਉਹਨਾਂ ਨੇ ਸੰਭਾਲ ਕੇ ਰੱਖੀਆਂ ਹੋਈਆਂ ਹਨ।

 DILGEER Controversy over Eighth Guru Sri Harikrishan Jiਜਿਹੜੇ ਸਿੱਖ ਇਤਿਹਾਸਕਾਰਾਂ ਨੇ ਦੇਸ਼-ਵਿਦੇਸ਼ ਵਿਚ ਘੁੰਮ-ਘੁੰਮ ਕੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਪਰੰਪਰਾਵਾਂ ਨੂੰ ਕਲਮਬੰਦ ਕੀਤਾ ਹੈ ਉਹਨਾਂ ਵਿਚੋਂ ਗਿਆਨੀ ਗਿਆਨ ਸਿੰਘ ਇਕ ਅਜਿਹਾ ਵਿਦਵਾਨ ਹੈ ਜਿਸ ਨੇ ਪੰਜ ਸਦੀਆਂ ਦੇ ਸਿੱਖ ਇਤਿਹਾਸ ਨੂੰ ਪਹਿਲੀ ਵਾਰੀ ਠੇਠ ਪੰਜਾਬੀ ਵਾਰਤਕ ਵਿਚ ਲਿਖਿਆ ਸੀ। ਗੁਰੂ ਹਰਿ ਰਾਏ ਸਾਹਿਬ ਦੁਆਰਾ ਜਿਹੜੇ ਪਿੰਡਾਂ ਜਾਂ ਨਗਰਾਂ ਵਿਚ ਸੰਗਤ ਨੂੰ ਦਰਸ਼ਨ ਦਿੱਤੇ ਗਏ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਦਿੰਦਾ ਹੈ – ਅੰਮ੍ਰਿਤਸਰ, ਸਿੰਘਾਂਵਾਲਾ, ਹਕੀਮਪੁਰਾ, ਹਰੀਆਂ ਵੇਲਾਂ, ਕਰਤਾਰਪੁਰ, ਗੋਇੰਦਵਾਲ, ਜ਼ੀਰਾ, ਜੰਡਾਂਵਾਲਾ, ਜੱਸਾ, ਡਰੌਲੀ, ਦੁਸਾਂਝਾ, ਨੂਰਮਹਿਲ, ਪਲਾਹੀ, ਪੁਆਧੜਾ, ਫਰਾਲਾ, ਬਹਿਲੀ, ਬਿੰਝੂਕੇ, ਬੰਬੇਲੀ, ਭੁੰਗਰਨੀ, ਭੂਖੜੀ, ਮਾਛੂਵਾੜਾ, ਮੁਕੰਦਪੁਰ ਆਦਿ। ਇਹਨਾਂ ਪਿੰਡਾਂ ਦੇ ਪ੍ਰਚਾਰ ਦੌਰੇ ਦੌਰਾਨ ਗੁਰੂ ਜੀ ਨੇ ਜਿਹੜੇ ਮੁਖੀ ਸਿੱਖਾਂ ਅਤੇ ਸ਼ਰਧਾਲੂਆਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਉਹ ਇਸ ਪ੍ਰਕਾਰ ਹਨ – ਸਾਂਈ ਦਿੱਤਾ, ਸੁਥਰਾ (ਭਾਈ), ਸੂਦ (ਨੂਰਮਹਿਲ ਦਾ ਚੌਧਰੀ), ਸੰਦਲੀ, ਸ਼ਿਵ ਦਿਆਲ (ਦੀਵਾਨ), ਕਰਮ ਚੰਦ, ਕਾਲਾ, ਕਾਲਾ (ਚੌਧਰੀ), ਕਾਲਾ ਦੁਲਟ, ਖੁਸ਼ਾਲੀ, ਖ਼ੁਸ਼ਹਾਲੀ (ਭਾਈ), ਗੁਰਦਾਸ (ਭਾਈ), ਗੌਰਾ, ਜੀਉਣ (ਭਾਈ), ਜੋਧ, ਜੌਂਕੀ, ਤਾਰਾ (ਭਾਈ), ਦਾਰਾ ਸ਼ਕੋਹ, ਧੀਰਮੱਲ, ਪੰਜਾਬ (ਭਾਈ), ਫੇਰੂ (ਭਾਈ), ਫ਼ਤੇਸ਼ਾਹ (ਫ਼ਕੀਰ), ਫ਼ੂਲ, ਬਾਗ਼, ਬਹਿਲੋ (ਭਾਈ), ਬਿਹਾਰੀ, ਭਗਤੂ (ਭਾਈ), ਭਾਨਾ (ਭਾਈ), ਮੁਰਾਰੀ, ਰੂਪ ਚੰਦ (ਭਾਈ) ਆਦਿ।

ਹਰੀ ਰਾਮ ਗੁਪਤਾ ਗੁਰੂ ਹਰਿਕ੍ਰਿਸ਼ਨ ਜੀ ਦੇ ਜਨਮ ਦੀ ਮਿਤੀ ਤਾਂ ਦਿੰਦੇ ਹਨ ਪਰ ਇਹ ਨਹੀਂ ਦੱਸਦੇ ਕਿ ਉਹਨਾਂ ਦਾ ਪ੍ਰਕਾਸ਼ ਕਿਥੇ ਹੋਇਆ ਸੀ। ਇੰਦੂ ਭੂਸ਼ਣ ਬੈਨਰਜੀ, ਖ਼ੁਸ਼ਵੰਤ ਸਿੰਘ ਅਤੇ ਕਨਿੰਘਮ ਨਾ ਤਾਂ ਗੁਰੂ ਹਰਿਕ੍ਰਿਸ਼ਨ ਜੀ ਦੇ ਜਨਮ ਦੀ ਮਿਤੀ ਅਤੇ ਨਾ ਹੀ ਜਨਮ ਸਥਾਨ ਦਾ ਪਤਾ ਦਿੰਦੇ ਹਨ। ਜਦੋਂ ਕਿ ਲਗਪਗ ਸਮੂਹ ਗੁਰਮੁਖੀ ਸਰੋਤ ਗੁਰੂ ਹਰਿ ਰਾਏ ਜੀ ਦੇ ਬੱਚਿਆਂ ਦਾ ਜਨਮ ਕੀਰਤਪੁਰ ਵਿਖੇ ਹੋਣਾ ਦੱਸਦੇ ਹਨ। ਗੁਰੂ ਕੀਆਂ ਸਾਖੀਆਂ, ਬੰਸਾਵਲੀਨਾਮਾ, ਮਹਾਨ ਕੋਸ਼ ਆਦਿ ਇਹਨਾਂ ਵਿਚੋਂ ਪ੍ਰਮੁਖ ਹਨ।

 DILGEER Controversy over Eighth Guru Sri Harikrishan Jiਇਥੋਂ ਤੱਕ ਕਿ ਡਾ. ਹਰਜਿੰਦਰ ਸਿੰਘ ਦਿਲਗੀਰ ਆਪਣੀਆਂ ਪੁਸਤਕਾਂ ਵਿਚ ਵੀ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਕੀਰਤਪੁਰ ਸਾਹਿਬ ਹੋਣਾ ਲਿਖਦੇ ਰਹੇ ਹਨ

ਜੇਕਰ ਇਹ ਮੰਨ ਲਿਆ ਜਾਵੇ ਕਿ ਗੁਰੂ ਹਰਿ ਰਾਏ ਜੀ 12-13 ਸਾਲ ਨਾਹਨ ਰਿਆਸਤ ਵਿਚ ਰਹੇ ਹਨ ਤਾਂ ਇਹ ਤਾਂ ਹੋ ਨਹੀਂ ਸਕਦਾ ਕਿ ਗੁਰੂ ਜੀ ਇਕਾਂਤਵਾਸ ਹੀ ਹੋ ਗਏ ਸਨ। ਉਥੋਂ ਦੇ ਨਗਰਾਂ ਅਤੇ ਕਸਬਿਆਂ ਦੀਆਂ ਕਿਹੜੀਆਂ ਪਰੰਪਰਾਵਾਂ ਹਨ ਜਿਹੜੀਆਂ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਹਨ। ਇੰਨਾ ਲੰਮਾ ਸਮਾਂ ਗੁਰੂ ਜੀ ਦਾ ਇਕਾਂਤਵਾਸ ਹੋ ਕੇ ਰਹਿਣਾ ਇਸ ਕਰ ਕੇ ਸਹੀ ਨਹੀਂ ਜਾਪਦਾ ਕਿਉਂਕਿ ਪੰਜਾਬ ਦੇ ਪਿੰਡਾਂ ਵਿਚ ਅਜਿਹੀਆਂ ਅਨੇਕਾਂ ਪਰੰਪਰਾਵਾਂ ਮੌਜੂਦ ਹਨ ਜਿਹੜੀਆਂ ਗੁਰੂ ਜੀ ਦੇ ਇਹਨਾਂ ਅਸਥਾਨਾਂ ‘ਤੇ ਆਉਣਾ ਸਿੱਧ ਕਰਦੀਆਂ ਹਨ।

ਮਨੋਕਲਪਿਤ ਆਧਾਰ ‘ਤੇ ਗੁਰੂ ਸਾਹਿਬ ਨੂੰ 12-13 ਸਾਲ ਇਕੋ ਸਥਾਨ ਵਿਖੇ ਸੀਮਿਤ ਕਰ ਦੇਣਾ ਅਤੇ ਬਗ਼ੈਰ ਕਿਸੇ ਠੋਸ ਆਧਾਰ ਤੋਂ ਉਥੇ ਹੀ ਉਹਨਾਂ ਦੇ ਬੱਚਿਆਂ ਦਾ ਜਨਮ ਹੋਣਾ ਕਹਿ ਦੇਣਾ ਇਤਿਹਾਸਕਾਰੀ ਦੀ ਦ੍ਰਿਸ਼ਟੀ ਤੋਂ ਸਹੀ ਨਹੀਂ ਜਾਪਦਾ। ਜਾਪਦਾ ਇਹ ਹੈ ਕਿ ਗੁਰੂ ਜੀ ਕੁੱਝ ਸਮੇਂ ਲਈ ਕੀਰਤਪੁਰ ਸਾਹਿਬ ਤੋਂ ਬਾਹਰ ਗਏ ਸਨ ਅਤੇ ਛੇਤੀ ਹੀ ਪਿਛੋਂ ਵਾਪਸ ਕੀਰਤਪੁਰ ਸਾਹਿਬ ਵਿਖੇ ਆ ਗਏ ਸਨ। ਇਹੀ ਉਹਨਾਂ ਦਾ ਕੇਂਦਰੀ ਸਥਾਨ ਸੀ। ਇਥੋਂ ਗੁਰੂ ਜੀ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਅਸਥਾਨਾਂ ਦੀ ਯਾਤਰਾ ਕਰਨ ਉਪਰੰਤ ਵਾਪਸ ਆ ਜਾਂਦੇ ਸਨ।

 DILGEER Controversy over Eighth Guru Sri Harikrishan Jiਡਾ. ਪਰਮਵੀਰ ਸਿੰਘ, ਇਸ ਵੇਲੇ ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਤੈਨਾਤ ਹਨ।ਆਪ ਜੀ ਦਾ ਸਿੱਖ ਧਰਮ ਬਾਰੇ ਕੀਤੇ ਅਧਿਐਨ ਬਾਰੇ ਸਮਰਪਣ ਬਹੁਤ ਹੀ ਸਲਾਘਾਯੋਗ ਹੈ।ਆਪ ਨੂੰ paramvir@p4punjab.com; paramvirsingh68@gmail.com ਤੇ ਸੰਪਰਕ ਕੀਤਾ ਜਾ ਸਕਦਾ ਹੈ।

Tags
Show More