Punjab

ਪੰਜਾਬ ਦੀ ਖਾਕੀ ਵਰਦੀ ਦਾ ਨਵਾਂ ਨਾਮ ਦਿਨਕਰ ਗੁਪਤਾ ਹੈ

ਦਿਨਕਰ ਗੁਪਤਾ ਪੰਜਾਬ ਪੁਲਿਸ ਦੇ ਨਵੇਂ ਮੁਖੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤੀ ਨੂੰ ਪ੍ਰਵਾਨਗੀ

ਚੰਡੀਗੜ•, 7 ਫਰਵਰੀ: 1987 ਬੈਚ ਦੇ ਆਈ.ਪੀ.ਐਸ. ਅਧਿਕਾਰੀ ਦਿਨਕਰ ਗੁਪਤਾ ਨੂੰ ਪੰਜਾਬ ਪੁਲਿਸ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ।
ਉਹ ਸੁਰੇਸ਼ ਅਰੋੜਾ ਦੀ ਥਾਂ ਪੰਜਾਬ ਦੇ ਡੀ.ਜੀ.ਪੀ. ਬਣੇ ਹਨ ਜੋ ਪਿਛਲੇ ਸਾਲ 30 ਸਤੰਬਰ ਨੂੰ ਸੇਵਾ ਮੁਕਤੀ ਤੋਂ ਬਾਅਦ ਸੇਵਾਕਾਲ ਦੇ ਵਾਧੇ ‘ਤੇ ਸਨ। ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਅੱਜ ਸਵੇਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਨਗੀ ਦਿੱਤੀ। Dinkar Gupta New Punjab Gov Master Cop

ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀ ਦਿਨਕਰ ਗੁਪਤਾ ਆਪਣੇ ਬੈਚ ਦੇ ਤਿੰਨਾਂ ਅਧਿਕਾਰੀਆਂ ਤੋਂ ਸਭ ਤੋਂ ਸੀਨੀਅਰ ਸਨ ਜਿਨ•ਾਂ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਯੂ.ਪੀ.ਐਸ.ਸੀ. ਨੇ ਇਸ ਉੱਚ ਅਹੁਦੇ ਦੀ ਨਿਯੁਕਤੀ ਲਈ ਸੂਚੀ ਵਿੱਚ ਸ਼ਾਮਲ ਕੀਤਾ ਸੀ। ਇਸ ਤੋਂ ਪਹਿਲਾਂ ਦਿਨਕਰ ਗੁਪਤਾ ਡੀ.ਜੀ.ਪੀ. ਇੰਟੈਲੀਜੈਂਸ ਪੰਜਾਬ ਤਾਇਨਾਤ ਸਨ ਜੋ ਪੰਜਾਬ ਸਟੇਟ ਇੰਟੈਲੀਜੈਂਸ ਵਿੰਗ, ਸਟੇਟ ਐਂਟੀ ਟੈਰੋਰਿਸਟ ਸਕਵਾਇਡ (ਏ.ਟੀ.ਐਸ.) ਅਤੇ ਆਰਗੇਨਾਇਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓ.ਸੀ.ਸੀ.ਯੂ.) ਦੀ ਸਿੱਧੀ ਨਿਗਰਾਨੀ ਕਰਦਾ ਹੈ।

ਤਜਰਬੇਕਾਰ ਅਧਿਕਾਰੀ ਦਿਨਕਰ ਗੁਪਤਾ ਨੂੰ ਕੇਂਦਰ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ ਪੱਧਰ ਦੀ ਅਸਾਮੀ ਲਈ ਨਿਯੁਕਤੀ ਵਾਸਤੇ 26.04.2018 ਨੂੰ ਸੂਚੀ ਦਰਜ ਕੀਤਾ ਗਿਆ ਸੀ। ਉਹ 1987 ਬੈਚ ਦੇ 20 ਆਈ.ਪੀ.ਐਸ. ਅਧਿਕਾਰੀਆਂ ਵਿੱਚ ਸ਼ਾਮਲ ਸਨ,  ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਉਹ ਪੰਜਾਬ ਦੇ ਇਸ ਸੂਚੀ ਵਿੱਚ ਸ਼ਾਮਲ ਇਕੋ-ਇਕ ਅਧਿਕਾਰੀ ਸਨ।

ਦਿਨਕਰ ਗੁਪਤਾ ਨੂੰ ਬਹਾਦਰੀ ਲਈ 1992 ਵਿੱਚ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਆਪਣੀ ਡਿਊਟੀ ਦੌਰਾਨ ਵਿਲੱਖਣ ਹੌਸਲਾ, ਬਹਾਦਰੀ ਅਤੇ ਸਮਰਪਣ ਵਿਖਾਉਣ ਲਈ 1994 ਵਿੱਚ ਬਾਰ ਟੂ ਪੁਲਿਸ ਮੈਡਲ ਨਾਲ ਸਨਮਾਨਿਆ ਗਿਆ। ਰਾਸ਼ਟਰਪਤੀ ਵੱਲੋਂ ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲ ਪ੍ਰਾਪਤ ਹੋਇਆ। 2010 ਵਿੱਚ ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਮਿਲਿਆ।

ਸਾਲ 1997 ਵਿੱਚ ਭਾਰਤ ਦੀ ਡੀ.ਜੀ.ਪੀ./ਆਈ.ਜੀ.ਪੀ. ਕਾਨਫਰੈਂਸ ਵਿੱਚ ਪੇਸ਼ਕਾਰੀ ਕਰਨ ਲਈ ਸੱਦਾ ਦਿੱਤਾ ਗਿਆ। ਅਪਰਾਧ, ਡਾਟਾਬੇਸ, ਪ੍ਰਬੰਧਨ ਅਤੇ ਦਿਹਾਤ ਸੂਚਨਾ ਸਿਸਟਮ ਦਾ ਸਾਫਟਵੇਅਰ ਤਿਆਰ ਕੀਤਾ।

Tags
Show More