Punjab

Dismissed head constable Run With Petrol From

ਡਿਸਮਿਸ ਕੀਤਾ ਹੌਲਦਾਰ ਪੰਪ ਤੋ 200 ਰੁਪਏ ਦਾ ਪੈਟਰੋਲ ਭਰਵਾ ਕੇ ਭੱਜਿਆ

ਲੜਕੀ ਨੂੰ ਜ਼ਬਰਦਸਤੀ ਡਰੱਗਜ਼ ਦੇਣ ਤੇ ਉਸ ਨਾਲ ਸਰੀਰਕ ਸਬੰਧ ਬਣਾਉਣ  ਦੇ ਕੇਸ ਵਿਚ ਡਿਸਮਿਸ ਹੋਇਆ ਥਾਣੇ ਦਾ ਇਕ ਹੌਲਦਾਰ ਇੰਦਰਜੀਤ ਸਿੰਘ ਗੜ੍ਹਾ ਇਲਾਕੇ ਵਿਚ ਇਕ  ਪੈਟਰੋਲ ਪੰਪ ਤੋ 200 ਰੁਪਏ ਦਾ ਪੈਟਰੋਲ ਭਰਵਾ ਕੇ ਭੱਜ ਤੁਰਿਆ। ਬਾਈਕ ਸਵਾਰ ਇੰਦਰਜੀਤ  ਸਿੰਘ ਨਸ਼ੇ ਦੀ ਹਾਲਤ ਵਿਚ ਸੀ।

ਜਿਵੇ ਹੀ ਕਰਿੰਦਿਆਂ ਨੇ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼  ਕੀਤੀ ਤਾਂ ਉਸਨੇ ਕਰਿੰਦਿਆਂ ਦੀਆਂ ਅੱਖਾਂ ਵਿਚ ਲਾਲ ਮਿਰਚ ਪਾ ਕੇ ਭੱਜਣ ਦੀ ਕੋਸ਼ਿਸ਼ ਕੀਤੀ  ਪਰ ਲੋਕਾਂ ਨੇ ਉਸਨੂੰ ਦਬੋਚ ਲਿਆ ਤੇ ਚੰਗੀ ਛਿੱਤਰ ਪਰੇਡ ਕੀਤੀ। ਥਾਣਾ 7 ਦੀ ਪੁਲਸ ਨੇ  ਇੰਦਰਜੀਤ ’ਤੇ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।

Dismissed head constable Run With Petrol From
ਬੁੱਧਵਾਰ ਦੇਰ ਸ਼ਾਮ  ਇੰਦਰਜੀਤ ਆਪਣੀ ਬਾਈਕ ਤੇ ਗੜ੍ਹਾ ਸਥਿਤ ਪੈਟਰੋਲ ਪੰਪ ਵਿਚ ਪੈਟਰੋਲ ਭਰਵਾਉਣ ਆਇਆ ਸੀ।  ਉਸਨੇ ਹੈਲਮੇਟ ਪਾਇਆ ਹੋਇਆ ਸੀ। 200 ਰੁਪਏ ਦਾ ਪੈਟਰੋਲ ਭਰਵਾਉਦਿਆਂ ਹੀ ਉਸਨੇ ਆਪਣੀ  ਬਾਈਕ ਨੂੰ ਕਿੱਕ ਮਾਰੀ ਤੇ ਉਥੋ ਭੱਜ ਨਿਕਲਿਆ। ਪੈਟਰੋਲ ਪੰਪ ਦੇ ਕਰਿੰਦਿਆਂ ਨੇ ਉਸਦਾ  ਪਿੱਛਾ ਕੀਤਾ ਤੇ ਕੁਝ ਦੂਰੀ ਤੇ ਹੀ ਉਸਨੂੰ ਦਬੋਚ ਲਿਆ।

ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਪੀ. ਐੱਨ. ਬੀ. ਕਰੇਗਾ ਸੀਲ

ਸੂਚਨਾ ਮਿਲਦਿਆਂ ਹੀ  ਥਾਣਾ 7 ਦੀ ਪੁਲਸ  ਮੌਕੇ ਤੇ ਪੁੱਜੀ ਤੇ ਇੰਦਰਜੀਤ ਨੂੰ ਕਾਬੂ ਕਰ ਲਿਆ। ਇੰਦਰਜੀਤ ਨਸ਼ੇ ਦੀ ਹਾਲਤ ਵਿਚ ਸੀ।  ਪੁਲਸ ਨੇ ਇੰਦਰਜੀਤ ਦਾ ਸਿਵਲ ਹਸਪਤਾਲ ਤੋ ਮੈਡੀਲ ਕਰਵਾਉਣ ਤੋ ਬਾਅਦ ਦੇਰ ਰਾਤ ਉਸਦੇ  ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਸੀ। ਦੱਸ ਦਈਏ ਕਿ ਇੰਦਰਜੀਤ ਕਾਫੀ ਚਰਚਾ ਵਿਚ ਰਹਿ  ਚੁੱਕਾ ਹੈ।

Dismissed head constable Run With Petrol From

ਉਸ ਤੇ ਇਕ ਲੜਕੀ ਨੇ ਵਿਆਹ ਦਾ ਲਾਰਾ ਲਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਣ  ਦਾ ਦੋਸ਼ ਲਾਇਆ ਸੀ ਜਦੋ ਕਿ ਬਾਅਦ ਵਿਚ ਉਸ ਲੜਕੀ ਨੇ ਉਸਨੂੰ ਡਰੱਗਜ਼ ਦੀ ਆਦੀ ਬਣਾਉਣ ਦਾ  ਵੀ ਦੋਸ਼ ਲਾਇਆ ਸੀ। ਪੁਲਸ ਅਧਿਕਾਰੀਆ ਤੱਕ ਮਾਮਲਾ ਪਹੁੰਚਿਆ ਤਾ ਉਸਨੂੰ ਡਿਸਮਿਸ ਕਰ  ਦਿੱਤਾ ਗਿਆ ਸੀ।

Tags
Show More

Leave a Reply

Your email address will not be published. Required fields are marked *