Punjab

ਸੰਗਰੂਰ ਸ਼ਹਿਰ ਵਿਚ ਦਰਜਨਾਂ ਦੀ ਗਿਣਤੀ ਵਿਚ ਚਲ ਰਹੀਆਂ ਨੇ ਮਨੁੱਖੀ ਤਸਕਰੀ ਦੀਆਂ ਦੁਕਾਨਦਾਰੀਆਂ

ਫਰਜੀ ਟ੍ਰੈਵਲ ਏਜੰਟਾਂ ਵਿਰੁੱਧ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ- ਡੀ ਐਸ ਪੀ ਸ਼ਰਮਾ

ਸੰਗਰੂਰ –ਸ ਸ ਬਾਵਾ- ਜਿਲਾ ਸੰਗਰੂਰ ਵਿਚ ਟ੍ਰੈਵਲ ਏਜੰਟਾਂ, ਆਇਲੈਟਸ ਸੈਂਟਰਾਂ, ਵੀਜ਼ਾ ਸਲਾਹਕਾਰ ਸੈਂਟਰਾਂ ਅਤੇ ਵਿਦੇਸ਼ ਵਿਚ ਨੌਕਰੀਆਂ ਦਿਵਾਉਣ ਦੇ ਨਾਮ ‘ਤੇ ਦਰਜਨਾਂ ਮਨੁੱਖੀ ਤਸਕਰੀ ਦੀਆਂ ਦੁਕਾਨਦਾਰੀਆਂ ਸ਼ਰੇਆਮ ਚੱਲ ਰਹੀਆਂ ਹਨ । ਪ੍ਰਸਾਸ਼ਨ ਕੁੰਭ ਕਰਨੀ ਨੀਂਦਾ ਸੁੱਤਾ ਪਿਆ ਹੈ, ਭਾਵੇ ਜਿਲਾ ਪੁਲਿਸ ਵਲੋਂ ਸਮੇਂ ਸਮੇਂ ਤੇ ਇਨਾਂ ਮਨੁੱਖੀ ਤਸਕਰੀ ਦੀਆਂ ਦੁਕਾਨਦਾਰੀਆਂ ਦੀ ਪੜਤਾਲ ਕੀਤਾ ਜਾਂਦੀ ਹੈ ਪ੍ਰੰਤੂ ਇਹ ਅੱਡਾ ਚਲਾ ਰਹੇ ਲੋਕ ਪ੍ਰਸਾਸ਼ਨ ਅਤੇ ਪੁਲਿਸ ਨੂੰ ਇਹ ਕਹਿ ਕੇ ਗੁੰਮਰਾਹ ਕਰਦੇ ਹਨ ਕਿ ਉਨਾਂ ਵਲੋਂ ਉਕਤ ਸੈਂਟਰ ਚਲਾਉਣ ਲਈ ਡਿਪਟੀ ਕਮਿਸ਼ਨਰ ਦਫਤਰ ਵਿਚੋਂ ਇਜਾਜ਼ਤ ਲੈਣ ਲਈ ਆਗਿਆ ਮੰਗੀ ਹੋਈ ਹੈ ਜਦ ਕਿ ਪੰਜਾਬ ਸਰਕਾਰ ਦੇ ਕਾਨੂੰਨ ਮੁਤਾਬਿਕ ਕੋਈ ਵੀ ਏਜੰਟ ਬਿਨਾਂ ਲਾਈਸੈਂਸ ਸੈਂਟਰ ਨਹੀਂ ਚਲਾ ਸਕਦਾ। ਕਾਨੂੰਨ ਮੁਤਾਬਕ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਤਿੰਨ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਪ੍ਰੰਤੂ ਫਿਰ ਵੀ ਬਿਨਾਂ ਕਿਸੇ ਖੋਫ ਦੇ ਇਹ ਦੁਕਾਨਦਾਰੀਆਂ ਲਗਾਤਾਰ ਚੱਲ ਰਹੀਆਂ ਹਨ। ਸਰਕਾਰ ਕੋਲ ਅਜਿਹੀਆਂ ਕਈ ਸ਼ਿਕਾਇਤਾਂ ਪੁੱਜੀਆਂ ਹਨ ਕਿ ਕਈ ਟਰੈਵਲ ਏਜੰਟ ਗ਼ੈਰ-ਕਾਨੂੰਨੀ ਗਤੀਵਿਧੀਆਂ, ਧੋਖਾਧੜੀ ਨਾਲ ਨੌਜਵਾਨਾਂ ਨੂੰ ਵਿਦੇਸ਼ ਭੇਜਦੇ ਹਨ ਜਿਸ ਕਾਰਨ ਅਜਿਹੇ ਨੌਜਵਾਨਾਂ ਤੇ ਉਹਨਾਂ ਦੇ ਮਾਪਿਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਕ ਲਾਇਸੈਸ ਲੈ ਕੇ ਚਲਾ ਜਾ ਰਹੇ ਹਨ ਦੋ ਦੋ ਕਾਰੋਬਾਰ : ਸਰਕਾਰ ਨੂੰ ਲੱਗ ਰਿਹਾ ਕਰੋੜਾ ਦਾ ਚੂਨਾ

ਡੀ ਐਸ ਪੀ ਆਰ ਸਤਪਾਲ ਸ਼ਰਮਾ

ਸੰਗਰੂਰ ਸ਼ਹਿਰ ਵਿਚ ਚੱਲ ਰਹੇ ਗੈਰ ਕਾਨੂੰਨ ਆਇਲੈਟਸ ਸੈਂਟਰਾਂ, ਟ੍ਰੈਵਲ ਏਜੰਟਾਂ ਅਤੇ ਵੀਜਾ ਸਲਾਹਕਾਰ ਸੈਂਟਰਾਂ ਸਬੰਧੀ ਜਦ ਡੀ ਐਸ ਪੀ ਆਰ ਸਤਪਾਲ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਨੁੱਖੀ ਤਸਕਰੀ ਰੋਕਣ ਸਬੰਧੀ ”ਪੰਜਾਬ ਟਰੈਵਲ ਪ੍ਰਰੋਫੈਸ਼ਨਲਜ਼ ਰੈਗੂਲੇਸ਼ਨ ਐਕਟ-2014” ਪਾਸ ਕੀਤਾ ਗਿਆ ਹੈ । ਜਿਸ ਤਹਿਤ ਹਰੇਕ ਟਰੈਵਲ ਏਜੰਟ ਲਈ ਜ਼ਿਲ•ਾ ਅਤੇ ਸੂਬਾ ਪੱਧਰ ਤੇ ਰਜਿ: ਹੋਣਾ ਲਾਜ਼ਮੀ ਹੈ । ਸ੍ਰੀ ਸ਼ਰਮਾ ਨੇ ਕਿਹਾ ਕਿ ਇਸ ਐਕਟ ਦੀ ਉਲੰਘਣਾ ਕਰਕੇ ਗ਼ੈਰ-ਕਾਨੂੰਨੀ ਕੰਮ ਕਰਨ ਵਾਲਿਆਂ ਵਿਰੁੱਧ ਪੰਜਾਬ ਪ੍ਰਵੈਨਸ਼ਨ ਆਫ਼ ਹਿਊਮੈਨ ਸਮਗਲਿੰਗ ਰੂਲ-2013 ਤਹਿਤ ਕਾਰਵਾਈ ਕੀਤੀ ਜਾਵੇਗੀ । ਉਨ•ਾ ਕਿਹਾ ਕਿ ਸ਼ਹਿਰ ਦੇ ਸਮੂਹ ਟਰੈਵਲ ਏਜੰਟਾਂ/ ਆਇਲੈਟਸ ਸੈਟਰਾਂ, ਵੀਜ਼ਾ ਸਲਾਹਕਾਰ ਏਜੰਸੀਆਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਬਿਨਾਂ ਲਾਇਸੈਸ ਉਕਤ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਮੁਕੱਦਮੇ ਦਰਜ ਕੀਤੇ ਜਾਣਗੇ। ਪੁਲਿਸ ਵਲੋਂ ਸ਼ੁਰੂ ਕੀਤੀ ਮਹਿੰਮ ਦਾ ਸਾਥ ਦੇਣ ਲਈ ਸਮਾਜ ਸੇਵੀ ਸੰਸਥਾ ‘ਪੰਜਾਬਨਾਮਾ’ ਵਲੋਂ ਗੈਰਕਾਨੂੰਨੀ ਚੱਲ ਰਹੀਆਂ ਦੁਕਾਨਦਾਰੀਆਂ ਨੂੰ ਜਨਤਕ ਕਰਨ ਲਈ ਇਕ ਮਹਿਮ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜੋ ਫਰਜੀ ਅਤੇ ਠੱਗ ਕਿਸਮ ਦੇ ਲੋਕਾਂ ਨੂੰ ਬੇਨਕਾਬ ਕਰਕੇ ਕਾਨੂੰਨ ਦੇ ਦਾਇਰੇ ਵਿਚ ਲਿਆਂਦਾ ਜਾ ਸਕੇ।

8 ਕਿਲੋਂ ਅਫੀਮ ਸਮੇਤ 2 ਅੰਤਰਰਾਜ਼ੀ ਅਫੀਮ ਤਸਕਰ ਗ੍ਰਿਫਤਾਰ

Show More