Punjab

ਡਾ. ਮਨਮੋਹਨ ਸਿੰਘ ਨਹੀਂ ਲੜਨਗੇ ਅੰਮ੍ਰਿਤਸਰ ਤੋਂ ਚੋਣ

ਡਾ. ਮਨਮੋਹਨ ਸਿੰਘ ਨਹੀਂ ਲੜਨਗੇ ਅੰਮ੍ਰਿਤਸਰ ਤੋਂ ਚੋਣ

ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੰਮ੍ਰਿਤਸਰ ਤੋਂ ਚੋਣ ਨਹੀਂ ਲੜਨਗੇ। ਇਸ ਦੀ ਪੁਸ਼ਟੀ ਮੁੱਖ ਕੈਪਟਨ ਮੰਤਰੀ ਅਮਰਿੰਦਰ ਸਿੰਘ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਕਦੀ ਅੰਮ੍ਰਿਤਸਰ ਤੋਂ ਉਮੀਦਵਾਰ ਨਹੀਂ ਸਨ। ਉਨ੍ਹਾਂ ਬਹੁਤ ਸਮਾਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਨ੍ਹਾਂ ਦੀ ਚੋਣਾਂ ਲੜਨ ਵਿੱਚ ਕੋਈ ਦਿਲਚਸਪੀ ਨਹੀਂ। Dr. Manmohan Singh will not fight Amritsar election

ਦਰਅਸਲ ਸਾਬਕਾ ਪੀਐਮ ਡਾ. ਮਨਮੋਹਨ ਸਿੰਘ ਦੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣਾਂ ਲੜਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਸੀ ਕਿ ਪਾਰਟੀ ਨੇ ਉਨ੍ਹਾਂ ਨੂੰ ਇੱਥੋਂ ਚੋਣਾਂ ਲੜਨ ਲਈ ਕਿਹਾ ਹੈ। ਬੀਤੇ ਐਤਵਾਰ ਸ਼ਾਮ ਨੂੰ ਸੀਐਮ ਕੈਪਟਨ, ਸੁਨੀਲ ਜਾਖੜ ਤੇ ਆਸ਼ਾ ਕੁਮਾਰੀ ਨੇ ਡਾ. ਮਨਮੋਹਨ ਸਿੰਘ ਨਾਲ ਕਰੀਬ ਅੱਧੇ ਘੰਟੇ ਤਕ ਮੁਲਾਕਾਤ ਕੀਤੀ ਸੀ। ਇਸੇ ਦੌਰਾਨ ਉਨ੍ਹਾਂ ਡਾ. ਮਨਮੋਹਨ ਸਿੰਘ ਨੂੰ ਅੰਮ੍ਰਿਤਸਰ ਸੀਟ ਤੋਂ ਚੋਣਾਂ ਲੜਨ ਲਈ ਕਿਹਾ ਸੀ।

ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਪਾਰਟੀ ਨਾਲ ਕਿਸੇ ਤਰ੍ਹਾਂ ਦਾ ਵੀ ਗਠਜੋੜ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਸਾਫ ਕਰ ਦਿੱਤਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨਾਲ ਕੋਈ ਗਠਜੋੜ ਨਹੀਂ ਹੋਏਗਾ। ਕੈਪਟਨ ਨੇ ਪੰਜਾਬ ਵਿੱਚ ‘ਆਪ’ ਨਾਲ ਗਠਜੋੜ ਸਬੰਧੀ ਕਿਹਾ ਕਿ ਬਿਲਕੁਲ ਨਹੀਂ, ਸਾਡਾ ਕੇਜਰੀਵਾਲ ਜਾਂ ਕਿਸੇ ਹੋਰ ਨਾਲ ਕੋਈ ਗਠਜੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕੱਲੇ ਚੋਣ ਲੜਾਂਗੇ ਤੇ ਜਿੱਤਾਂਗੇ ਵੀ।

ਯੂਏਈ ਵਫਦ ਨੇ ਪੰਜਾਬ ਵਿਚ ਨਿਵੇਸ਼ ਦੀ ਰੁਚੀ ਦਿਖਾਈ

Tags
Show More