Punjab

ਸਰਵਨ ਫਿਲੌਰ ਨੇ ਮਜੀਠੀਆ ਨੂੰ ਘੜੀਸਿਆ ਨਸ਼ਿਆਂ ਦੇ ਦੌਸ਼ਾਂ ਵਿਚ

ਨਸ਼ਿਆਂ ਦੇ ਕਾਲੇ ਧੰਦੇ ਦੇ ਦੌਸ਼ਾਂ ਵਿਚ ਉਲਝੇ ਸਰਵਨ ਫਿਲੌਰ ਨੇ ਮਜੀਠੀਆ ਨੂੰ ਘੜੀਸਿਆ

ਅਕਾਲੀ ਦਲ ਦੇ ਕਰੀਬ ਕਰੀਬ ਸਾਰੇ ਹੀ ਨੇਤਾਵਾਂ ਤੇ ਵੱਡੇ ਦੋਸ਼ ਲੱਗਦੇ ਰਹੇ ਹਨ, ਮਜੀਠੀਆ ਤੇ ਸਰਵਣ ਸਿੰਘ ਫਿਲੌਰ ਇਹਨਾਂ ਵਿਚ ਮੋਹਰੀ ਹਨ। ਇਸ ਵਾਰ ਸਰਵਣ ਸਿੰਘ ਫਿਲੌਰ ਨੇ ਹੀ ਬਿਕਰਮ ਮਜੀਠੀਆ ਨੂੰ ਦੋਸ਼ਾਂ ਦੇ ਕਟਿਹਰੇ ਵਿਚ ਘੜੀਸਿਆ ਹੈ। ਫਿਲੌਰ ਅਨੁਸਾਰ ਜਿਸ ਕੇਸ ਵਿਚ ਉਨ੍ਹਾਂ ਦੇ ਪਰਿਵਾਰ ਤੇ ਕਾਰਵਾਈ ਹੋਈ ਹੈ, ਉਸ ਵਿਚ ਮਜੀਠੀਆ ਦਾ ਵੀ ਨਾਮ ਆਉਂਦਾ ਹੈ, ਪਰ ਉਸ ਦੇ ਉਪਰ ਕਾਰਵਾਈ ਨਹੀਂ ਕੀਤੀ ਗਈ। Drugs Scam Bikram Majithia Targeted By Sarwan SIngh Phillaur

ਫਿਲੌਰ ਨੇ ਕਿਹਾ ਕਿ 2007 ਤੋਂ ਅਕਾਲੀ ਦਲ ਵਿੱਚ ਉਨ੍ਹਾਂ ਨਾਲ ਗਲਤ ਹੋਣਾ ਸ਼ੁਰੂ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੀਪੀਐਸ ਬਣਾਇਆ ਗਿਆ ਜਦਕਿ ਮਜੀਠੀਆ ਨੂੰ ਮੰਤਰੀ ਬਣਾ ਦਿੱਤਾ। ਉਨ੍ਹਾਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਬਾਰੇ ਗੱਲ ਕਰਦਿਆਂ ਕਿਹਾ ਕਿ ਈਡੀ ਦੇ ਅਫ਼ਸਰ ਨੇ ਖ਼ੁਦ ਅਦਾਲਤ ਵਿੱਚ ਮੰਨਿਆ ਸੀ ਕਿ ਉਹ ਦਬਾਅ ਹੇਠ ਕੰਮ ਕਰਦਾ ਹੈ। ਈਡੀ ਪੂਰੇ ਮੁਲਕ ਵਿੱਚ ਵਿਰੋਧੀਆਂ ਨੂੰ ਟਾਰਗੇਟ ਕਰ ਰਹੀ ਹੈ। ਈਡੀ ਵੱਲੋਂ ਪੇਸ਼ ਡਾਇਰੀ ਵਿੱਚ ਕੁੱਲ 300 ਨਾਂ ਸੀ ਪਰ ਸਿਰਫ ਉਨ੍ਹਾਂ ’ਤੇ ਹੀ ਕਾਰਵਾਈ ਕੀਤੀ ਗਈ।

ਉਨ੍ਹਾਂ ਰੋਸ ਜਤਾਇਆ ਕਿ ਮਾਮਲੇ ਵਿੱਚ ਮਜੀਠੀਆ ਦਾ ਵੀ ਸਿੱਧਾ ਨਾਂ ਸਾਹਮਣੇ ਆਇਆ ਸੀ ਪਰ ਉਨ੍ਹਾਂ ’ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਬੇਹੱਦ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਹੁਣ ਅਕਾਲੀ ਦਲ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਨਹੀਂ ਚੱਲਦੀ। ਬੀਤੇ ਦਿਨੀਂ ਉਨ੍ਹਾਂ ਆਮ ਆਦਮੀ ਪਾਰਟੀ ਬਾਰੇ ਵੀ ਕਿਹਾ ਸੀ ਕਿ ਇਸ ਸਮੇਂ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਅਧਾਰ ਨੂੰ ਤਕੜਾ ਖੋਰਾ ਲੱਗ ਚੁੱਕਾ ਹੈ ਪਰ ਕਾਂਗਰਸ ਪਾਰਟੀ ਆਪਣਾ ਅਧਾਰ ਮੁੜ ਕਾਇਮ ਕਰਨ ’ਚ ਕਾਮਯਾਬ ਰਹੀ ਹੈ।

ਜਲੰਧਰ ਤੇ ਹੁਸ਼ਿਆਰਪੁਰ ਲੋਕ ਸਭਾ ਹਲਕਿਆਂ ਤੋਂ ਕਾਂਗਰਸ ਦੀ ਟਿਕਟ ਲਈ ਦਾਅਵੇਦਾਰੀ ਠੋਕਣ ਵਾਲੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਨੇ ਦੱਸਿਆ ਹੈ ਕਿ ਅਕਾਲੀ ਦਲ ’ਚ ਹੁਣ ਵੱਡੇ ਬਾਦਲ ਦੀ ਨਹੀਂ ਚੱਲਦੀ। ਉਨ੍ਹਾਂ ਕਿਹਾ ਕਿ ਉਹ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇਨ੍ਹਾਂ ਚੋਣਾਂ ਵਿੱਚ ਉਸ ਨੂੰ ਇੱਕ ਵੀ ਸੀਟ ਨਹੀਂ ਮਿਲਣੀ। ਉਨ੍ਹਾਂ ਕਿਹਾ ਕਿ ਕੇਸ ਵਿੱਚ ਸਟੇਅ ਮਿਲਣ ਤੋਂ ਬਾਅਦ ਹੀ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਹੈ।

ਫਿਲੌਰ ਵਲੋਂ ਲਾਏ ਇਹ ਦੋਸ਼ ਮੌਜੂਦਾ ਕਾਂਗਰਸ ਸਰਕਾਰ ਤੇ ਵੀ ਪ੍ਰਸ਼ਨ ਲਾਉਂਦੇ ਨਜ਼ਰ ਆ ਰਹੇ ਹਨ, ਕਿਉਂਕਿ ਅਮਰਿੰਦਰ ਸਿੰਘ ਉਪਰ ਬਾਦਲਾਂ ਨਾਲ ਮਿਲਕੇ ਸਰਕਾਰ ਨੂੰ ਚਲਾਉਚ ਦੇ ਦੋਸ਼ ਲੱਗ ਰਹੇ ਹਨ।ਜੇਕਰ ਫਿਲੌਰ ਦੀਆਂ ਗੱਲਾਂ ਵਿਚ ਰਤਾ ਵੀ ਸਚਾਈ ਹੈ, ਤਾਂ ਮੌਜੂਦਾ ਸਰਕਾਰ ਤੋਂ ਪੰਜਾਬ ਵਾਲੇ ਕਿਸ ਤਰਾਂ ਦੀ ਆਸ ਰੱਖੀ ਬੈਠੇ ਹਨ?

ਦਿਨਕਰ ਗੁਪਤਾ ਪੰਜਾਬ ਪੁਲਿਸ ਦੇ ਨਵੇਂ ਮੁਖੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤੀ ਨੂੰ ਪ੍ਰਵਾਨਗੀ

Tags
Show More

Leave a Reply

Your email address will not be published. Required fields are marked *