Punjab

Education Minister Gives Cash Rs 15.50 Lakh Students

ਸਿੱਖਿਆ ਮੰਤਰੀ ਵੱਲੋਂ ਦਸਵੀਂ ਤੇ ਬਾਰਵੀਂ ਵਿੱਚੋਂ ਅੱਵਲ ਆਏ ਵਿਦਿਆਰਥੀਆਂ ਦਾ ਸਨਮਾਨ

ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਦਸਵੀ ਤੇ ਬਾਰਵੀ ਜਮਾਤ ਦੀ ਮਾਰਚ 2018 ਵਿੱਚ ਹੋਈ ਪ੍ਰੀਖਿਆ ਵਿੱਚੋ ਰਾਜ ਭਰ ਵਿੱਚੋ ਮੋਹਰੀ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ।

ਇੱਥੇ ਹੋਏ ਇਕ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਸਿੱਖਿਆ ਮੰਤਰੀ ਨੇ 18 ਵਿਦਿਆਰਥੀਆਂ ਨੂੰ ਕੁੱਲ 15,50,000 ਦੀ ਇਨਾਮੀ ਰਾਸ਼ੀ ਤੇ ਸਰਟੀਫਿਕੇਟ ਤਕਸੀਮ ਕੀਤੇ। ਇਸ ਮੌਕੇ ਹਰੇਕ ਸਟਰੀਮ ਵਿੱਚੋ ਪਹਿਲੇ ਸਥਾਨ ਉਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਕ ਲੱਖ ਰੁਪਏ, ਦੂਜੇ ਸਥਾਨ ਲਈ 75 ਹਜ਼ਾਰ ਰੁਪਏ ਅਤੇ ਤੀਜੇ ਸਥਾਨ ਉਤੇ ਰਹੇ ਵਿਦਿਆਰਥੀਆਂ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ।

ਖੁਸ਼ੀ ਕਪੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ

ਸਮਾਰੋਹ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਜਿੱਥੇ ਅੱਵਲ ਰਹੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ, ਉਥੇ ਉਨਾ ਨੂੰ ਅਗਾਂਹ ਤੋ ਹੋਰ ਵੀ ਮਿਹਨਤ ਕਰ ਕੇ ਆਪਣੇ ਮਾਪਿਆਂ ਤੇ ਸੂਬੇ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਆ। ਉਨਾ ਕਿਹਾ ਕਿ ਜੇ ਬੱਚੇ ਆਪਣੇ ਟੀਚੇ ਨੂੰ ਸਾਹਮਣੇ ਰੱਖ ਕੇ ਮਿਹਨਤ ਕਰਨਗੇ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਉਨਾ ਨੂੰ ਆਪਣੇ ਉਦੇਸ਼ ਦੀ ਪ੍ਰਾਪਤੀ ਤੋ ਨਹੀ ਰੋਕ ਸਕਦੀ।

ਉਨਾ ਅਗਲੇ ਵਰ•ੇ ਤੋਂ ਇਨਾਮ ਰਾਸ਼ੀ ਨੂੰ ਡੇਢ ਗੁਣਾ ਵਧਾਉਣ ਦਾ ਐਲਾਨ ਵੀ ਕੀਤਾ। ਉਨਾ ਨਾਲ ਹੀ ਕਿਹਾ ਕਿ ਜਿਹੜੇ ਸਕੂਲ ਦੇ ਪੰਜ ਬੱਚੇ ਪੰਜਾਬ ਦੀ ਮੈਰਿਟ ਵਿੱਚ ਥਾਂ ਬਣਾਉਣਗੇ, ਉਸ ਦੇ ਪ੍ਰਿੰਸੀਪਲ ਨੂੰ ਵੀ ਦੋ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਸ੍ਰੀ ਸੋਨੀ ਨੇ ਬੱਚਿਆਂ ਨੂੰ ਪ੍ਰੇਰਿਆ ਕਿ ਜੇ ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਆਪਣੀ ਥਾਂ ਬਣਾਉਣਾ ਚਾਹੁੰਦੇ ਹਨ ਤਾਂ ਇਸ ਦੀ ਤਿਆਰੀ ਹੁਣੇ ਤੋਂ ਸ਼ੁਰੂ ਕਰ ਦੇਣ।

ਇਸ ਮੌਕੇ ਬਾਰਵੀ ਵਿੱਚੋ ਅੱਵਲ ਰਹੇ ਵਿਦਿਆਰਥੀਆਂ ਜਸਨੂਰ ਕੌਰ (ਕਾਮਰਸ), ਪੂਜਾ ਜੋਸ਼ੀ (ਹਿਊਮੈਨਟੀਜ਼), ਵਿਵੇਕ ਰਾਜਪੂਤ (ਸਾਇੰਸ), ਸੰਦੀਪ ਕੌਰ (ਵੋਕੇਸ਼ਨਲ), ਰਾਹੁਲ ਸਿੰਘ (ਕਾਮਰਸ, ਸਪੋਰਟਸ ਸ਼੍ਰੇਣੀ), ਪ੍ਰਾਚੀ ਗੌਰ (ਹਿਊਮੈਨਟੀਜ਼, ਸਪੋਰਟਸ ਸ਼੍ਰੇਣੀ), ਪੁਸ਼ਵਿੰਦਰ ਕੌਰ (ਹਿਊਮੈਨਟੀਜ਼, ਸਪੋਰਟਸ ਸ਼੍ਰੇਣੀ), ਦਮਨਪ੍ਰੀਤ ਕੌਰ (ਹਿਊਮੈਨਟੀਜ਼, ਸਪੋਰਟਸ ਸ਼੍ਰੇਣੀ), ਸੰਜੋਗ ਕੁਮਾਰ ਕੁਸ਼ਵਾਹਾ (ਸਾਇੰਸ, ਸਪੋਰਟਸ ਸ਼੍ਰੇਣੀ) ਨੂੰ ਇਕ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ

ਭਵਿੱਖ ਵਿੱਚ ਕੋਈ ਵੀ ਅਣਅਧਿਕਾਤ ਕਲੋਨੀ ਨਿਯਮਤ ਨਹੀਂ ਕੀਤੀ ਜਾਵੇਗੀ : ਤ੍ਰਿਪਤ ਬਾਜਵਾ

 

ਜਦੋ ਕਿ ਦਸਵੀ ਵਿੱਚੋਂ ਅੱਵਲ ਰਹੇ ਗੁਰਪ੍ਰੀਤ ਸਿੰਘ ਨੂੰ ਇਕ ਲੱਖ ਰੁਪਏ, ਦੂਜੇ ਸਥਾਨ ਉਤੇ ਰਹੀ ਜਸਮੀਨ ਕੌਰ ਨੂੰ 75 ਹਜ਼ਾਰ ਰੁਪਏ ਅਤੇ ਤੀਜੇ ਸਥਾਨ ਉਤੇ ਰਹੀਆਂ ਤਿੰਨ ਵਿਦਿਆਰਥਣਾਂ ਪੁਨੀਤ ਕੌਰ, ਗੁਰਲੀਨ ਕੌਰ ਤੇ ਕਿਰਨਦੀਪ ਕੌਰ ਨੂੰ 50-50 ਹਜ਼ਾਰ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਗਈ।

ਦਸਵੀ ਦੀ ਸਪੋਰਟਸ ਮੈਰਿਟ ਵਿੱਚੋ ਪਹਿਲੇ ਸਥਾਨ ਉਤੇ ਰਹੀ ਸ਼੍ਰੀਆ ਤੇ ਹਰਮਨਜੋਤ ਸਿੰਘ ਨੂੰ ਇਕ-ਇਕ ਲੱਖ ਰੁਪਏ, ਦੂਜੇ ਸਥਾਨ ਉਤੇ ਰਹੀ ਵਿਦਿਆਰਥਣ ਡੌਲੀ ਨੂੰ 75 ਹਜ਼ਾਰ ਰੁਪਏ ਅਤੇ ਤੀਜੇ ਨੰਬਰ ਉਤੇ ਰਹੀ ਅਮਨਪ੍ਰੀਤ ਕੌਰ ਨੂੰ 50 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ।

ਸਮਾਰੋਹ ਦੌਰਾਨ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ, ਡੀ.ਜੀ.ਐਸ.ਈ. ਪ੍ਰਸ਼ਾਂਤ ਕੁਮਾਰ ਗੋਇਲ, ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ, ਵਾਈਸ ਚੇਅਰਮੈਨ ਬਲਦੇਵ ਸਚਦੇਵਾ, ਡੀ.ਪੀ.ਆਈ. (ਸੈਕੰਡਰੀ) ਸੁਖਜੀਤ ਪਾਲ ਸਿੰਘ, ਡੀ.ਪੀ.ਆਈ. (ਐਲੀਮੈਂਟਰੀ) ਇੰਦਰਜੀਤ ਸਿੰਘ ਅਤੇ ਸਿੱਖਿਆ ਮੰਤਰੀ ਦੇ ਓ.ਐਸ.ਡੀ. ਡੀ.ਐਸ. ਸਰੋਆ ਹਾਜ਼ਰ ਸਨ।

Tags
Show More