Punjab

ਚੋਣ ਕਮਿਸ਼ਨ ਵੱਲੋਂ ਸੰਭਾਵੀ ਉਮੀਦਵਾਰਾਂ ਨੂੰ ਨਿਰਦੇਸ਼ ਜਾਰੀ

ਚੋਣ ਕਮਿਸ਼ਨ ਵੱਲੋਂ ਸੰਭਾਵੀ ਉਮੀਦਵਾਰਾਂ ਨੂੰ ਨਿਰਦੇਸ਼ ਜਾਰੀ

ਚੰਡੀਗੜ, 20 ਮਾਰਚ: ਚੋਣ ਕਮਿਸ਼ਨ ਭਾਰਤ ਨੇ ਅੱਜ ਇਕ ਹਦਾਇਤ ਜਾਰੀ ਕਰਦਿਆਂ ਲੋਕ ਸਭਾ ਚੋਣ ਲੜ ਰਹੇ ਸਮੂੰਹ ਉਮੀਦਵਾਰਾਂ ਨੂੰ ਕਿਹਾ ਹੈ ਕਿ ਉਹ ਆਪਣਾ ਨਾਮਜਦਗੀ ਫਾਰਮ ਭਰਨ ਸਮੇਂ ਆਪਣੀ ਦੋ ਤਾਜਾ ਖਿੱਚੀਆਂ ਹੋਈਆਂ ਸਟੈਂਪ ਸਾਈਜ ਫੋਟੋਆਂ ਵੀ ਜਮਾਂ ਕਰਵਾਉਣਗੇ ਜਿਨਾਂ ਦੀ ਵਰਤੋਂ ਬੈਲਟ ਪੇਪਰ ਤੇ ਲਗਾਉਣ ਲਈ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਪਹਿਲਾਂ ਉਮੀਦਵਾਰਾਂ ਨੂੰ ਇਕ ਫੋਟੋ ਬੈਲਟ ਪੇਪਰ ਤੇ ਲਗਾਉਣ ਲਈ ਜਮਾਂ ਕਰਵਾਉਣੀ ਹੁੰਦੀ ਸੀ । ਪ੍ਰੰਤੂ ਹੁਣ ਨਾਮਜਦਗੀ ਪੱਤਰ ਵਿੱਚ ਤਬਦੀਲੀ ਹੋ ਗਈ ਹੈ ਅਤੇ ਉਸ ਵਿੱਚ ਇਕ ਬਕਸਾ ਦਿੱਤਾ ਗਿਆ ਹੈ ਜਿਸ ਵਿੱਚ ਉਮੀਦਵਾਰ ਨੂੰ ਫੋਟੋ ਲਗਾਉਣ ਲਈ ਕਿਹਾ ਜਾਂਦਾ ਹੈ। Election Commission issues directive to prospective candidates

 

ਉਨਾਂ ਦੱਸਿਆ ਕਮਿਸ਼ਨ ਵੱਲੋਂ ਨਾਮਜਦਗੀ ਪੱਤਰ ਵਿੱਚ ਹੋਈ ਤਬਦੀਲੀ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਉਮੀਦਵਾਰ ਨੂੰ ਕਿਹਾ ਜਾਵੇ ਕਿ ਨਾਮਜਦਗੀ ਪੱਤਰ ਵਿੱਚ ਲੱਗੀ ਫੋਟੋ ਤੋਂ ਇਲਾਵਾ ਦੋ ਹੋਰ ਸਟੈਂਪ ਸਾਈਜ ਫੋਟੋਆਂ ਮੰਗੀਆ ਜਾਣ। ਦਿੱਤੀਆ ਗਈਆਂ ਫੋਟੋਆਂ ਵਿੱਚ ਉਮੀਦਵਾਰ ਦੀ ਪਹਿਚਾਣ ਸਪਸ਼ਟ ਰੂਪ ਵਿੱਚ ਹੁੰਦੀ ਹੋਵੇ ਅਤੇ ਇਹ ਤਸਵੀਰਾਂ ਕਮਿਸ਼ਨ ਵੱਲੋਂ ਤੈਆਂ ਹਦਾਇਤਾਂ ਅਤੇ ਸਪੈਸੀਫੀਕੇਸ਼ਨਾਂ ਅਨੁਸਾਰ ਹੀ ਹੋਣ। ਡਾ ਰਾਜੂ ਨੇ ਕਿਹਾ ਕਿ ਜੇਕਰ ਉਮੀਦਵਾਰਾਂ ਨਾਮਜਦਗੀ ਫਾਰਮ ਭਰਨ ਸਮੇਂ ਆਪਣੀ ਦੋ ਫੋਟੋਆਂ ਨਹੀਂ ਜਮਾਂ ਕਰਵਾਉਦਾ ਤਾਂ ਬੈਲਟ ਪੇਪਰ ਤੇ ਲਗਾਈ ਗਈ ਤਸਵੀਰ ਨੂੰ ਹੀ ਬੈਲਟ ਪੇਪਰ ਤੇ ਲਗਾਉਣ ਲਈ ਵਰਤ ਲਿਆ ਜਾਵੇਗਾ।

ਪੰਜਾਬੀ ਅਦਾਕਾਰ ਗਾਰਡ ਦੀ ਨੌਕਰੀ ਕਰਨ ਲਈ ਮਜਬੂਰ

Tags
Show More

Leave a Reply

Your email address will not be published. Required fields are marked *