NATIONAL

Exclusive Sidhu: Sangh, Sidhu & AAP: Relations ( ਸਿੱਧੂ ਦੀ ਅਾਪ ਪਾਰਟੀ ਤੇ ਸੰਘ ਦੇ ਰਿਸ਼ਤੇ )

ਸਿੱਧੂ ਦੀ ਪਾਰਟੀ ਨੂੰ ਲੈਕੇ, ਜਿੰਨੇ ਮੂੰਹ ੳੁਨੀਅਾਂ ਗੱਲਾਂ

team p4punjab.com

ਨਵਜੋਤ ਸਿੰਘ ਸਿੱਧੂ ਦੇ ਚੇਹਰੇ ਨੂੰ ਪੋਸਟਰ ਤੇ ਲਾਕੇ, ਜਿਹੜੀ ਅਵਾਜ਼ੇ ਪੰਜਾਬ ਪਾਰਟੀ ਦਾ  ਜਨਮ ਹੋੲਿਅਾ ਹੈ, ੳੁਸ ੳੁਪਰ ਕੲੀ ਤਰਾਂ ਦੇ ਸੱਟੇ ਲਗ ਰਹੇ ਹਨ। ਜ਼ਿਅਾਦਾ ਅਾਪ ਪੱਖੀ ਮੂੰਹਾਂ ਚੌਂ ੲਿਕੋ ਅਾਵਾਜ਼ ਅਾ ਰਹੀ ਹੈ, ਕਿ ਅਕਾਲੀ ਭਾਜਪਾ ਸਰਕਾਰ ਨੂੰ ਜਿਤਾੳੁਣ ਲੲੀ, ਭਾਜਪਾ ਸੁਪਰੀਮੋ ਅਮਿਤ ਸ਼ਾਹ ਨੇ ਅਵਾਜ਼ੇ ਪੰਜਾਬ ਨੂੰ ਜਨਮ ਦਿਤਾ ਹੈ। ਕੲੀ ਲੋਕ ੲਿਹ ਵੀ ਅਾਖ ਰਹੇ ਹਨ, ਕਿ ੲਿਸ ਤਰਾਂ ਦਾ ਪਰਪੰਚ ਰਚਣ ਵਿਚ ਸਾਰਾ ਕੰਮ ਸੰਘ ਦਾ ਹੈ।

ਪੰਜਾਬ ਸਰਕਾਰ ਦੀਆਂ ਨੀਤੀਆਂ ਤੋ ਦੁੱਖੀ ਹੋ ਕੇ ਅੰਗਹੀਣਾਂ ਨੇ ਫੜਿਆ ਝਾੜੂ

ਪਹਿਲਾਂ ਅਾਪ ਪਾਰਟੀ ਨੂੰ ਭਾਜਪਾ ਤੇ ਸੰਘ ਅਾਪਣੀ ਹੋਂਦ ਬਰਕਰਾਰ ਰੱਖਣ ਲੲੀ ਕੋੲੀ ਖ਼ਤਰਾ ਨਹੀਂ ਮੰਨ ਰਹੇ ਸਨ, ਪਰ ਜਿੳੁਂ ਹੀ ਅਾਪ ਨੇ ਯੂਪੀ, ਗੁਜਰਾਤ ਤੇ ਗੋਅਾ ਵਿਚ ਅਾਧਾਰ ਬਨਾੳੁਣਾ ਸ਼ੁਰੂ ਕੀਤਾ ਤਾਂ ਭਾਜਪਾ ਤੇ ਸੰਘ ਦੇ ਸਮਝ ਅਾ ਗੲੀ ਕਿ ੲਿਸ ਪਾਰਟੀ ਦੀ ਵੀ ਕਾਂਗਰਸ ਵਾਂਗੂ ਸੰਘੀ ਘੁੱਟਣੀ ਪੈਣੀ ਹੈ। ਸੋ ਸੰਘ ਨੇ ਨਵਜੋਤ ਸਿੱਧੂ ਦੇ ਨਾਮ ਦਾ ੲਿਕ ਵਧੀਅਾ ਸਿੱਖ ਪੱਤਾ ਖੇਡ ਦਿੱਤਾ, ੲਿਸ ਪੱਤੇ ਦਾ ਅਸਰ ਦੇਖਣ ਨੂੰ ਤਾਂ ੳੁਸੇ ਵਕਤ ਮਿਲ ਗਿਅਾ ਸੀ ਜਦੋਂ ਸਿੱਧੂ ਨੇ ਭਾਜਪਾ ਤੋਂ ਅਸਤੀਫਾ ਦਿੱਤਾ ਸੀ, ੳੁਸ ਸਮੇਂ ਅਾਪ ਦੇ ਵਰਕਰਾਂ ਨੇ ਤਾਂ ੳੁਸ ਨੂੰ ਅਾਪਣਾ ਮੁੱਖ ਮੰਤਰੀ ਮੰਨ ਲਿਅਾ ਸੀ, ਪਰ ਹੁਣ ਜਦੋਂ ਸਿੱਧੂ ਨੇ ਅਾਪਣੀ ਪਾਰਟੀ ਹੀ ਖੜੀ ਕਰ ਲੲੀ ਹੈ ਤਾਂ ਵੱਡੇ ਖ਼ਤਰੇ ਤੋਂ ਡਰਦੇ ਅਾਪ ਸਮਰਥਕ ਸਿੱਧੂ ਨੂੰ ਸੰਘੀ ੲੇਜੰਟ ਗਰਦਾਨ ਰਹੇ ਹਨ। ਪਰ ਸਿੱਧੂ ਨੂੰ ਸੰਘੀ ਕਾਰਡ ਸਾਬਤ ਕਰਨ ਵਾਲੀ ਗਲ ਦਾ ਸਬੂਤ ਕਿਸੇ ਕੋਲ ਵੀ ਨਹੀਂ ਹੈ।

ਲੋਕਤੰਤਰਿਕ ਜਹਾਦ ਵਿਚ ਰੁੱਝੇ ਹੋਏ ਬੈਂਸ ਭਰਾ
ਲੋਕਤੰਤਰਿਕ ਜਹਾਦ ਵਿਚ ਰੁੱਝੇ ਹੋਏ ਬੈਂਸ ਭਰਾ

ਜਿਹੜੇ ਲੋਕ ੲਿਹ ਅਾਖ ਰਹੇ ਨੇ ਕਿ ੲਿਸ ਪਾਰਟੀ ਦਾ ਕੰਮ ਕੇਵਲ ਵੋਟਾਂ ਪਾੜਨਾ ਹੈ, ੳੁਹ ੲਿਹ ਗਲ ਸਮਝ ਲੈਣ ਕਿ ਬੈਂਸ ਭਰਾ ਅਾਪਣੀਅਾਂ ਸੀਟਾਂ ਜਿੱਤ ਲੈਣਗੇ, ਸਿੱਧੂ ਜੋੜਾ ਵੀ ਅਾਪਣੀਅਾਂ ਦੋਵੇਂ ਸੀਟਾਂ ਕੱਢ ਜਾਣਗੇ। ਪਰਗਟ ਸਿੰਘ ਵੀ ਜਿੱਤ ਸਕਦਾ ਹੈ। ਸਿੱਧੇ ਸਿੱਧੇ ਪੰਜ ਸੀਟਾਂ ਤਾਂ ੲਿਹ ਪਾਰਟੀ ਜਿੱਤੀ ਖੜ੍ਹੀ ਹੈ, ਸੋ ੲਿਸ ਨੂੰ ਤੁਸੀ ਮਨਪ੍ਰੀਤ ਬਾਦਲ ਦੇ ਹਾਰੇ ਹੋੲੇ ਚੱਕਰ ਵਿਚ ਤਾਂ ਖੜਾ ਨੀ ਕਰ ਸਕਦੇ, ਕਿੳੁਂਕਿ ਅਜ਼ਾਦ ੳੁਮੀਦਵਾਰ ਦੇ ਤੌਰ ਤੇ ਜਿੱਤਣ ਦਾ ਵੱਲ ਜਿੰਨਾਂ ਬੈਂਸ ਭਰਾਵਾਂ ਨੂੰ ਹੈ, ੳੁਨਾਂ ਪੰਜਾਬ ਵਿਚ ਕਿਸੇ ਹੋਰ ਨੂੰ ਨਹੀਂ ਹੋਣਾ।

ਜਿਹੜੇ ਲੋਕ ਅਾਖ ਰਹੇ ਨੇ ਕਿ ਬੈਂਸ ਭਰਾਵਾਂ ਨੇ ਲਾਲਚ ਵਿਚ ਅਾਕੇ ਸੰਘ ਦਾ ਸਾਥ ਦੇਣਾ ਮੰਨ ਲਿਅਾ ਹੈ, ਸਾਡੇ ਅਨੁਸਾਰ ਅਾਪ ਪਾਰਟੀ ਨੇ ੳੁਨ੍ਹਾਂ ਭਰਾਵਾਂ ਨੂੰ ਹੋਰ ਤਾਂ ਹੋਰ ਪਰਗਟ ਸਿੰਘ ਨੂੰ ਵੀ ਅਾਪਣੇ ਵਿਚ ਜਜ਼ਬ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਅਾਪਣੀ ਬਣਾੲੀ ਹੈਸੀਅਤ ਨੂੰ ਬੈਂਸ ਭਰਾਵਾਂ ਨੇ ਕਿਸੇ ਦੇ ਨਾਂ ਨਹੀ ਕੀਤਾ। ਬਾਕੀ ਸਭ ਨੂੰ ਪਤਾ ਹੈ ਕਿ ਜੋ ਤੁਸੀ ਕਰਨਾ ਚਾਹੁੰਦੇ ਹੋ, ੳੁਹ ਤਾਂ ਹੀ ਸੰਭਵ ਹੈ, ਜੇ ਤੁਹਾਡੇ ਹੱਥ ਰਾਜ ਹੋਵੇਗਾ। ਨਵਜੋਤ ਸਿੰਘ ਸਿੱਧੂ ਵੀ ਰਾਜ ਚਾਹੁੰਦਾ ਹੈ, ਭਗਵੰਤ ਮਾਨ ਵੀ ਅਾਪਣੀ ਖੇਡ ਖਰਾਬ ਹੁੰਦੀ ਬਰਦਾਸ਼ਤ ਨਹੀਂ ਕਰ ਸਕਦਾ, ਬਾਦਲ ਵੀ ਰਾਜ ਚਾਹੁੰਦੇ ਹਨ ਤੇ ਕੈਪਟਨ ਵੀ ਰਾਜ ਹੀ ਲੋਚਦਾ ਹੈ। ਲੋਕਤੰਤਰ ਵਿਚ ੲਿਹ ਸਭ ਦਾ ਹਕ ਵੀ ਹੈ, ਜਾੲਿਜ਼ ਵੀ ਹੈ। ਫੇਰ ਸਿੱਧੂ ਅੈਂਡ ਪਾਰਟੀ ਨੂੰ ਕਿੳੁਂ ਗਾਲਾਂ ਕੱਢੀ ਜਾਣੀਅਾਂ। ਬਾਕੀ ਅਾਪ ਨੂੰ ਦਿੱਲੀ ਵਿਚ ਰਾਜ ਮਿਲਿਅਾ ਤਾਂ ਹੈ, ਪਰ ਲੋਕਾਂ ਦੀ ਅਾਸ ਤੇ ਪਾਰਟੀ ਦਿੱਲੀ ਵਿਚ ਪੂਰੀ ਤਰਾਂ ਨਾਲ ਖਰੀ ਨਹੀ ੳੁਤਰ ਰਹੀ ਹੈ। ਬਾਕੀ ਕੋੲੀ ਨਾ ਕੋੲੀ ਮੰਤਰੀ ਜਦੋਂ ਫਸ ਜਾਂਦਾ ਹੈ, ਤਾਂ ਕੇਜਰੀਵਾਲ ਕੇਂਦਰ ਵਲ ੳੁਂਗਲ ਕਰ ਦਿੰਦਾ ਹੈ, ਪਰ ੲਿਸ ਵਾਰ ਜਦੋਂ ਪਾਰਟੀ ਦੇ ਮੰਤਰੀ ਦਾ ਮਰਦਾੳੁਪੁਣੇ ਦਾ ਵੀਡੀੳ ਨਸ਼ਰ ਹੋ ਗਿਅਾ ਤਾਂ ੳੁਸ ਨੂੰ ਮੁਅਤਲ ਕਰਕੇ ਚੱਪੀ ਧਾਰ ਲੲੀ। ਰਾਜਨੀਤੀ ਕਰੋ ਪਰ ਲੋਕਾਂ ਨੂੰ ਭੜਕਾੳੁ ਨਾ। ਹਾਲੇ ਤਾਂ ਸੁੱਚਾ ਸਿੰਘ ਛੋਟੇਪੁਰ ਵਲੋਂ ਕੇਜਰੀਵਾਲ ੳੁਪਰ ਲਾੲੇ ੲਿਲਜ਼ਾਮ ਦੀ ਤਫਸੀਲ ਸਾਹਮਣੇ ਅਾੳੁਣੀ ਹੈ, ਜਦੋਂ ਕੇਜਰੀਵਾਲ ਨੇ ਕਥਿਤ ਤੌਰ ਤੇ ਛੋਟੇਪੁਰ ਨੂੰ ਕਿਹਾ ਸੀ ਕਿ ਜੇ ੳੁਸ ਨੂੰ ਪੰਥ ਚੋਂ ਕੱਢ ਵੀ ਦਿੱਤਾ ਜਾਂਦਾ, ਤਾਂ ਕਿਹੜਾ ਲੋਹੜਾ ਅਾ ਜਾਣਾ ਸੀ।

ਛੋਟੇਪੁਰ ਹੋਇਆ ਵਿਵਾਦ ਨਾਲ ਵੱਡਾਗੱਲ ਸਿਰਫ ਅਾਕੇ ੲਿੱਥੇ ਮੁੱਕਦੀ ਹੈ, ਕਿ ਨਵਜੋਤ ਸਿੰਘ ਸਿੱਧੂ ਨੇ, ਬੈਂਸ ਭਰਾਵਾਂ ਨੇੇ ਜਿਸ ਦਿਨ ਸੰਘ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ, ਬੈਂਸ ਭਰਾਵਾਂ ਨੇ ਜਿਸ ਦਿਨ ਸਿੱਖੀ ਦਾ ਨਾਅਰਾ ਲਾ ਦਿੱਤਾ, ਤਾਂ ਦੇਖ ਲੈਣਾ, ੲਿਹ ਅਾਪ ਪਾਰਟੀ ਦੇ ਜਜ਼ਬਾਤੀ ਹੋੲੇ ਕਾਰਕੂਨ ਕਿਸ ਤਰਾਂ ਛਾਲ ਮਾਰਕੇ ਅਵਾਜ਼ ੲੇ ਪੰਜਾਬ ਦਾ ਹੱਥ ਫੜਦੇ ਹਨ। ਸੁੱਚਾ ਸਿੰਘ ਛੋਟੇਪੁਰ ਦਾ ੲਿਸ ਦਲ ਵਿਚ ਸ਼ਾਮਲ ਹੋਣ ਦੀਅਾਂ ਤਾਂ ਸਿਰਫ ਹਾਲੇ ਕਿਅਾਸ ਰਾੲੀਅਾਂ ਚਲ ਰਹੀਅਾਂ ਹਨ। ਪਰ ਸਿੱਧੂ ਨੂੰ ਸਿਰਫ ੲਿਹ ਸਾਬਤ ਨਹੀਂ ਕਰਨਾ ਹੋਵੇਗਾ, ਕਿ ੳੁਹ ਸੰਘ ਤੋਂ ਦੂਰ ਹੈ, ੳੁਸ ਨੂੰ, ਬੈਂਸ ਭਰਾਵਾਂ ਨੂੰ ਤੇ ਪਰਗਟ ਸਿੰਘ ਨੂੰ ਨਿਜੀ ਤੌਰ ਤੇ ੲਿਹ ਵੀ ਲੋਕਾਂ ਨੂੰ ਦਸਣਾ ਹੋਵੇਗਾ ਕਿ ੲਿਹ ਲੋਕ ਅਾਪ ਵਿਚ ਕਿੳੁਂ ਸਾਮਲ ਨਹੀਂ ਹੋੲੇ। ਫੇਰ ਅਸੀ ਦੇਖਾਂਗੇ, ਕਿ ਕੀ ਕੇਜਰੀਵਾਲ ਅਾਪਣੇ ੳੁਨ੍ਹਾਂ ਸ਼ਬਦਾਂ ਨੂੰ ਫੇਰ ਦੋਹਰਾ ਪਾੳੁਂਦੇ ਹਨ, ਕਿ ੳੁਹ ਨਵਜੋਤ ਸਿੰਘ ਸਿੱਧੂ ਦੀ ਬਹੁਤ ੲਿਜ਼ਤ ਕਰਦਾ ਹੈ।

:

 

Tags
Show More